ਸਿੰਘਾਂ ਦੀ ਗਰਦਨ ਫਿਰ ਭਾਰਤ ਸਰਕਾਰ ਦੇ ਹੱਥ ਵਿੱਚ ਹੈ
ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ
।।ਪੁਰਜਾ ਪੁਰਜਾ ਕਟ ਮਰੇ ਕਭਹੂੰ ਨਾ ਛਾਡੇ ਖੇਤ।।
ਜਿਸ ਦੀ ਜ਼ਮੀਰ ਮਰ ਜਾਂਦੀ ਹੈ। ਉਹ ਵਿਕ ਜਾਂਦਾ ਹੈ। ਜ਼ਮੀਰ ਮਰ ਗਈ। ਆਤਮਾਂ ਮਰ ਗਈ। ਕੋਈ ਮਰੇ ਕੋਈ ਜੀਵੇ ਸੁਥਰੀ ਘੋਲ ਪਤਾਸੇ ਪੀਵੇ। ਲੋਕਾਂ ਨੇ ਭਾਈ ਰਾਜੋਆਣੇ ਦੀ ਫ਼ਾਂਸੀਂ ਤੋਂ ਲੈਣਾ ਹੀ ਕੀ ਹੈ
? ਉਹ ਆਪ ਤਾਂ ਜਿੰਦਾਂ ਹੀ ਰਹਿੱਣੇ ਹਨ। ਪਰ ਕਿੰਨਾਂ ਚਿਰ ਸਰਕਾਰ ਦੀ ਅੱਖ ਤੋਂ ਤੁਸੀਂ ਵੀ ਬੱਚਦੇ ਰਹੋਗੇ। ਅਨੇਕਾਂ ਮੁੰਡੇ ਇੰਨਕਾਊਟਰ ਵਿੱਚ ਪੰਜਾਬ ਪੰਜਾਬੀਆਂ ਸਿੱਖਾ ਪੁਲੀਸ ਵਲਿਆਂ ਨੇ ਆਪ ਹੀ ਮਾਰੇ ਹਨ। ਕੀ ਕਿਸੇ ਨੂੰ ਸਜਾ ਮਿਲੀ ਹੈ? ਲੋਕਾਂ ਨੇ ਭਾਈ ਰਾਜੋਆਣੇ ਦੀ ਕੁਰਬਾਨੀ ਪਿਛੋਂ ਵੀ ਨਹੀਂ ਜਾਗਣਾਂ। ਜੇ ਕੋਈ ਅੱਤਿਆਚਾਰ ਵਿਰੁਧ ਹੱਕਾ ਲਈ ਲੜਦਾ ਹੈ। ਕੋਈ ਸਾਡੇ ਉਤੇ ਜ਼ੁਲਮ ਕਰਨ ਦੀ ਹਿੰਮਤ ਨਹੀਂ ਕਰੇਗਾ। ਅਗਰ ਸਾਨੂੰ ਹੱਕਾ ਲਈ ਲੜਨਾਂ ਆ ਗਿਆ। ਸਾਨੂੰ ਹੱਕ ਮਿਲਣ ਵੀ ਲੱਗ ਜਾਂਣਗੇ। ਅਜੇ ਤਾ ਸਾਨੂੰ ਹੱਕਾ ਨੁੰ ਮੰਗਣਾਂ ਹੀ ਨਹੀਂ ਆਇਆ। ਹੱਕ ਸੰਭਾਲਣੇ ਤਾਂ ਬਹੁਤ ਅੋਖੇ ਹਨ। ਸੂਰਮਾਂ ਕਰੋੜਾਂ ਵਿਚੋਂ ਇੱਕ ਹੁੰਦਾ ਹੈ। ਬਾਕੀ ਲੋਕ ਜੂਨ ਭੋਗਦੇ ਹਨ। ਅਗਰ ਭਾਈ ਰਾਜੋਆਣੇ ਵਾਲਾ ਖੂਨ-ਖੋਰ ਨੂੰ ਨਾਂ ਮਾਰਦਾ ਤਾ ਪੰਜਾਬ ਵਿੱਚੋਂ ਸਿੱਖਾਂ ਦੀ ਸਾਰੀ ਬਚੀ ਪਨੀਰੀ ਮੁੱਕ ਜਾਂਣੀ ਸੀ। ਹੁਣ ਫੇਰ ਵਾਡਾ ਭਾਈ ਰਾਜੋਆਣੇ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਵਿੱਚ ਹੋਰ ਬਥੇਰੇ ਸਿੱਖ ਗਬਰੂ ਫਿਰ ਜੋਵਾਨ ਹੋ ਗਏ ਹਨ। ਸੂਰਮੇ ਛੋਟੀ ਉਮਰ ਜਿਉਂਦੇ ਹਨ। ਦੁਸਮੱਣ ਦੇ ਪੈਰਾਂ ਥੱਲਿਉ ਜ਼ਮੀਨ ਖਿਸਕਾ ਦਿੰਦੇ ਹਨ। ਸ਼ੇਰ ਦਹਾੜਦੇ ਹਨ। ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕਰਦੇ। ਸ਼ੇਰ ਚਾਹੇ ਪਿੰਜਰੇ ਵਿੱਚ ਹੀ ਹੋਵੇ, ਉਸ ਦੀ ਤਾਕਤ ਨਹੀਂ ਘੱਟਦੀ। ਸਗੋਂ ਰੱਬ ਉਸ ਨੂੰ ਮਨਸਿਕ ਬੁੱਧ ਦਿੰਦਾ ਹੈ। ਇੱਕਲੇ ਇਕਾਂਤ ਵਿੱਚ ਰਹਿੱਣ ਨਾਲ ਰੱਬ ਨਾਲ ਲਿਵ ਲਗਦੀ ਹੈ। ਉਸ ਦੀਆਂ ਸ਼ਕਤੀਆਂ ਹਾਂਸਲ ਹੁੰਦੀਆਂ ਹਨ, ਜਨਮ ਮਰਨ ਦਾ ਡਰ ਮੁੱਕ ਜਾਂਦਾ ਹੈ।
ਲਾਲ ਰੰਗ ਤਿਸ ਕੋ ਲਗਾ ਜਿਸ ਕੇਵਡ ਭਾਗਾ
!!
ਜੇ ਸ਼ੇਰ ਨੂੰ ਮਾਰ ਦਿਉ
, ਬਾਕੀ ਆਪੇ ਸਹਿਕ ਜਾਂਦੇ ਹਨ। ਭਾਈ ਰਾਜੋਆਣੇ ਨੂੰ ਮਾਰਨ ਨਾਲ ਬਾਕੀ ਸਿੱਖ ਡਰ ਜਾਂਣਗੇ ਜਾਂ ਸਰਕਾਰ ਅੱਗੇ ਡੱਟ ਜਾਣੇਗੇ। ਲਾਲ ਰੰਗ ਤਿਸ ਕਉ ਲਗਾ ਜਿਸ ਕੇ ਵਡਭਾਗਾ ਮੈਲਾ ਕਦੇ ਨ ਹੋਵਈ ਨਹ ਲਾਗ ਦਾਗਾ ll੧ ll ਜੇ ਦਿੱਲੀ, ਭੁਪਾਲ ਕਾਂਢ ਤੇ ਹੋਰ ਦੱਗੇ ਕਰਨ ਵਾਲਿਆਂ ਨੂੰ ਸੈਂਕੜੇ ਲੋਕ ਮਾਰਨ ਦੀ ਕੋਈ ਸਜਾ ਨਹੀਂ ਦਿੱਤੀ ਗਈ ਤਾਂ ਭਾਈ ਰਾਜੋਆਣੇ ਨੂੰ ਇੱਕ ਮਾਰਨ ਤੇ ਫ਼ਾਂਸੀਂ ਦੀ ਸਜਾ ਕਿਉਂ ਦਿੱਤੀ ਜਾਂ ਰਹੀ ਹੈ? ਅਗਰ ਕੋਈ ਧੋਣ ਵੱਡਣ ਲੱਗੇ, ਧੌਣ ਅੱਗੇ ਕਰ ਦਿਉਗੇ ਜਾਂ ਹੱਥ ਪੈਰ ਮਾਰੋਗੇ? ਜੇ ਅੱਤਿਆਰ ਚਾਰ ਸਹਿਣ ਲੱਗ ਗਏ। ਅਣਆਈ ਮੌਤ ਮਰਨ ਲੱਗ ਗਏ। ਹੋਰ ਤਸੀਹੇ ਮਿਲਣਗੇ। ਦੁਸ਼ਮੱਣ ਨੂੰ ਮਜ਼ਾ ਆਉਣ ਲੱਗ ਜਾਂਦਾ ਹੈ। ਖੂੰਨ ਮੂੰਹ ਨੂੰ ਲੱਗ ਜਾਦਾ ਹੈ। ਉਸ ਦਾ ਖੌਫ਼ ਮੁੱਕ ਜਾਂਦਾ ਹੈ। ਹੌਸਲਾ ਵੱਧ ਜਾਂਦਾ ਹੈ। ਕਦੋਂ ਜਾਗੋਗੇ? ਜਦੋਂ ਮੌਤ ਆ ਗਈ। ਮੁਕਾਬਲਾ ਬਹਾਦਰ ਲੋਕ ਕਰਦੇ ਹਨ। ਕਹਿੱਣਾਂ ਬਹੁਤ ਸੌਖਾ ਹੈ। ਮਰਨਾਂ ਬਹੁਤ ਔਖਾ ਹੈ। ਆਪੋ-ਆਪਣੀ ਮੌਤ ਨੂੰ ਮੂਹਰੇ ਰੱਖ ਕੇ ਸੋਚੀਏ। ਕੀ ਸਮਝ ਲੱਗਾ ਮੌਤ ਕੀ ਹੈ?
ਜਿਸ ਮਰਨੇ ਤੇ ਜਗ ਡਰੇ ਮੇਰੇ ਮਨਿ ਆਨੰਦ
।।ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ।।
ਕਨੇਡਾ
ਵਿੱਚ ਫ਼ਾਂਸੀਂ ਦੀ ਸਜ਼ਾ ਨਹੀਂ ਹੈ। ਕਸੂਰ ਵਾਰ ਜੇ ਕਨੇਡੀਅਨ ਨਹੀਂ ਹੈ। ਉਸ ਨੂੰ ਉਸ ਦੇ ਦੇਸ਼ ਭੇਜ ਦਿੱਤਾ ਜਾਂਦਾ ਹੈ। ਨਾਲ ਹੀ ਧਿਆਨ ਰੱਖਿਆ ਜਾਂਦਾ ਹੈ। ਪਿਛੇ ਭੇਜੇ ਗਏ ਬੰਦੇ ਨੂੰ ਉਸ ਦੇ ਦੇਸ਼ ਦਾ ਕਨੂੰਨ ਵੀ ਫ਼ਾਸੀਂ ਨਹੀਂ ਦੇ ਸਕਦਾ। ਧਰਮਿਕ ਰਾਜਨੀਤਿਕ ਗੱਦੀਆਂ ਉਤੇ ਸਾਡੇ ਆਪਣੇ ਹਨ। ਉਹ ਆਪ ਫ਼ਾਂਸੀਆਂ ਲੱਗਵਾਂ ਰਹੇ ਹਨ। ਬੰਦਾ ਮਾਰਨ 1 ਤੋਂ ਵੱਧ ਕੱਤਲ ਕਰਨ ਦੀ ਸਜਾ ਸੱਤ ਸਾਲ ਹੈ। ਭਾਈ ਰਾਜੋਆਣੇ ਨੇ 1995 ਤੋਂ 17 ਸਾਲਾਂ ਦੀ ਜੇਲ ਕੱਟ ਚੁਕੇ ਹਨ। ਕਾਲੇ ਦਿਵਸ ਮੰਨਾਉਣੇ ਸ਼ੁਰੂ ਕਰ ਦਿਉ। ਸਿੰਘਾਂ ਦੀ ਗਰਦਨ ਫਿਰ ਭਾਰਤ ਸਰਕਾਰ ਦੇ ਹੱਥ ਵਿੱਚ ਹੈ।ਅਗਰ ਕੋਈ ਧੋਣ ਵੱਡਣ ਲੱਗੇ, ਧੌਣ ਅੱਗੇ ਕਰ ਦਿਉਗੇ ਜਾਂ ਹੱਥ ਪੈਰ ਮਾਰੋਗੇ? ਅੱਗੇ ਵੀ ਤਾਂ ਅਕਾਲੀਆਂ ਨੇ ਆਪ ਸਿੰਘ ਮਰਵਾਏ ਹਨ। ਜਓ ਤਓ ਪ੍ਰੇਮ ਖੇਲਣ ਕਾ ਚਾਓ।।
ਸਿਰ ਧਰ ਤਲੀ ਗਲੀ ਮੇਰੀ ਆਓ॥
Comments
Post a Comment