ਲੋਕਾਂ ਨਾਲ ਆਪਦੀ ਕੋਈ ਵੀ ਜਾਣਕਾਰੀ ਸਾਂਝੀ ਨਾ ਹੀ ਕਰੀਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਘਰ ਹਰ ਰੋਜ਼ ਚੀਜ਼ਾਂ ਵੇਚਣ ਵਾਲਿਆਂ ਦੇ ਫੋਨ ਬਹੁਤ ਆਉਂਦੇ ਹਨ। ਅਗਰ ਐਸਾ ਕੋਈ ਫੋਨ ਆਵੇ, ਅਸੀ ਚੱਕਦੇ ਹੀ ਨਹੀਂ। ਇੱਕ ਦਿਨ ਮੈਂ ਫੋਨ ਚੱਕ ਲਿਆ। ਉਸ ਨੇ ਮੈਨੂੰ ਕਿਹਾ, " ਦਸ ਡਾਲਰ ਵਿੱਚ ਫੋਨ ਸਰਵਸ ਹੈ। ਕੁਲ ਜਹਾਨ ਵਿੱਚ ਜਿਥੇ ਮਰਜ਼ੀ ਫੋਨ ਕਰੋ। " ਮੈਂ ਉਸ ਨੂੰ ਕਿਹਾ, " ਇਹ ਹੋ ਨਹੀਂ ਸਕਦਾ। ਮੇਰੇ ਕੋਲ ਗੱਪਾਂ ਸੁਣਨ ਦਾ ਸਮਾਂ ਨਹੀਂ ਹੈ। " ਉਸ ਨੇ ਕਿਹਾ, " ਮੇਰੇ ਮੈਨਜ਼ਰ ਨਾਲ ਗੱਲ ਕਰ ਲਵੋ। " ਮੇਰੇ ਨਾਂ-ਨਾਂ ਕਰਦੀ ਤੋਂ ਉਸ ਨੇ ਹੋਰ ਫੋਨ ਲਈਨ ਮਲਾ ਕੇ, ਮੈਨੂੰ ਉਸ ਨਾਲ ਗੱਲੀ ਲਾ ਦਿੱਤਾ। " ਉਸ ਨੇ ਵੀ ਉਹੀ ਦੱਸਿਆ, " 10 ਡਾਲਰ ਵਿੱਚ ਪੂਰੇ ਮਹੀਨੇ ਵਿੱਚ ਜਿਥੇ ਮਰਜ਼ੀ ਫੋਨ ਕਰੋ। " ਮੈ ਇਸ ਤੋਂ ਫੋਨ ਨੰਬਰ ਪੁੱਛਿਆ ਤਾਂ ਉਸ ਨੇ ਮੈਨੂੰ ਵਿੰਨੀਪੈਗ ਦਾ ਨੰਬਰ ਲਿਖਾ ਦਿੱਤਾ। ਮੈਂ ਉਸ ਨੂੰ ਟਾਲਣ ਦੇ ਮਾਰੇ ਨੂੰ ਕਿਹਾ, " ਮੈਂ ਆਪਣੇ ਬਾਕੀ ਮੈਂਬਰਾਂ ਨੂੰ ਪੁੱਛ ਕੇ ਫੋਨ ਕਰਾਂਗੀ। " ਮੈਂ ਫੋਨ ਕੱਟ ਦਿੱਤਾ। ਕੁੱਝ ਕੁ ਮਿੰਟਾਂ ਪਿਛੋਂ ਪਹਿਲਾਂ ਵਾਲੇ ਬੰਦੇ ਦਾ ਫੋਨ ਆ ਗਿਆ। ਉਸ ਦੀਆਂ ਉਹੀਂ ਗੱਲਾਂ ਸਨ। ਉਹ ਕਹਿ ਰਿਹਾ ਸੀ, " ਇੱਕ ਬਾਰ ਸਾਡੀ ਸਰਵਸ ਲੁਆ ਕੇ ਦੇਖੋ। ਮੈਨੂੰ ਆਪਣਾ ਮਸਟਰ ਕਾਢ ਦਾ ਨੰਬਰ ਲਿਖਾ ਦਿਉ। " ਮੈਂ ਉਸ ਨੂੰ ਕਿਹਾ , " ਮੈਂ ਤੈਨੂੰ ਜਾਣਦੀ ਨਹੀਂ। ਆਪਣੇ ਮਾਸਟਰ ਕਾਢ ਦਾ ਨੰਬਰ ਕਿਉਂ ਦੇ ਦੇਵਾਂ? 10 ਡਾਲਰ ਪਿਛੇ ਜੇ ਤੂੰ 10 ਹਜ਼ਾਰ ਡਾਲਰ ਕੱਢਾ ਲਿਆ। ਤੈਨੂੰ ਮੈਂ ਕਿਥੋਂ ਲੱਭਾਗੀ ? ਉਸ ਨੇ ਮੈਨੂੰ ਕਿਹਾ, " ਵੱਡੇ ਮੈਨਜ਼ਰ ਨਾਲ ਗੱਲ ਕਰਾ ਦਿੰਦਾਂ ਹਾਂ। " ਉਸ ਨੇ ਫੋਨ ਫਿਰ ਕਿਸੇ ਹੋਰ ਨਾਲ ਮਿਲਾਂ ਦਿੱਤਾ। ਉਸ ਬੰਦੇ ਨੂੰ ਸ਼ਇਦ ਪਤਾ ਨਹੀਂ ਸੀ। ਮੇਰੇ ਨਾਲ ਉਸ ਸੇਲਜ਼ ਮੈਨ ਦੀ ਕੀ ਗੱਲ ਹੋਈ ਹੈ? ਉਸ ਨੇ ਦੱਸਿਆ, " ਤੁਹਾਨੂੰ ਲੋਕਲ ਫੋਨ ਦੇ ਅੱਲਗ ਪੈਸੇ ਦੇਣੇ ਪੈਣੇ ਹਨ। ਜਿਸ ਨਾਲ ਵੀ ਤੁਸੀਂ ਹੋ। ਉਹ ਫੋਨ ਲਾਈਨ ਰੱਖਣੀ ਪੈਣੀ ਹੈ। 10 ਡਾਲਰ ਇੰਡੀਆਂ ਫੋਨ ਕਰਨ ਲਈ ਅਸੀਂ ਲੈਣੇ ਹਨ। ਅਸੀਂ ਵੈਨਕੁਵਰ ਵਿੱਚ ਹਾਂ। ਸਾਡਾ ਇਹ ਫੋਨ ਨੰਬਰ ਹੈ। " ਅਸੀਂ ਲੋਕਲ ਫੋਨ ਦੇ 25 ਡਾਲਰ ਦੇ ਰਹੇ ਹਾਂ।
ਮੈਂ ਫੋਨ ਇਸ ਕਰਕੇ ਵੀ ਕੱਟ ਦਿੱਤਾ ਸੀ। ਮੇਰਾ ਸ਼ੱਕ ਪੱਕਾ ਹੋ ਗਿਆ। ਪਹਿਲਾਂ ਸੇਲਜ਼ ਨੇ ਮੈਨੂੰ ਵਿੰਨੀਪੈਗ, ਫਿਰ ਵੈਨਕੁਵਰ ਫੋਨ ਮਿਲਾ ਦਿੱਤਾ ਸੀ। ਫੋਨ ਫਿਰ ਆ ਗਿਆ। ਜਦੋਂ ਮੈਂ ਫੋਨ ਉਠਾ ਕੇ ਹੈਲੋ ਕਿਹਾ, ਉਹੀ ਬੋਲ ਰਿਹਾ ਸੀ, " ਮੈਂਡਮ ਹੁਣ ਤਾਂ ਤੁਹਾਨੂੰ ਜ਼ਕੀਨ ਹੋ ਗਿਆ ਹੋਣਾ ਹੈ। ਮੈਨੂੰ ਮਾਸਟਰ ਕਾਡ ਦਾ ਨੰਬਰ ਲਿਖਾ ਦਿਉ। ਤੁਹਾਡੀ ਫੋਨ ਲਈਨ 10 ਮਿੰਟ ਵਿੱਚ ਸ਼ੁਰੂ ਹੋ ਜਾਵੇਗੀ। ਅਵਾਜ਼ ਵੀ ਬਿਲਕੁਲ ਸਾਫ਼ ਸੁਣੇਗੀ। " ਮੈਂ ਉਸ ਨੂੰ ਕਿਹਾ, " ਤੂੰ ਦੋ ਅੱਲਗ-ਅੱਲਗ ਥਾਵਾਂ ਉਤੇ ਫੋਨ ਮਿਲਾ ਦਿੱਤਾ ਹੈ। ਤੇਰਾ ਵੱਡਾ ਮੈਨਜ਼ਰ ਕੁੱਝ ਹੋਰ ਹੀ ਦੱਸ ਰਿਹਾ ਹੈ। ਨਾਲੇ ਮੇਰੇ ਕੋਲ ਮਾਸਟਰ ਕਾਡ ਨਹੀਂ ਹੈ। ਉਹ ਮੇਰੇ ਪਤੀ ਦੇ ਕਬਜ਼ੇ ਵਿੱਚ ਹਨ। " ਉਸ ਨੇ ਕਿਹਾ, " ਅਸੀਂ ਕੈਲਗਰੀ ਵਾਲਿਆ ਨੂੰ ਹੀ ਸਸਤੀ ਡੀਲ ਦੇ ਰਹੇ ਹਾਂ। ਵੈਨਕੁਵਰ ਵਿੱਚ ਇਹ ਵਧੀਆਂ ਡੀਲ ਨਹੀਂ ਦੇ ਰਹੇ। ਤੁਸੀਂ ਪੈਟਰੋਕਨੇਡਾ ਗੈਸ ਸਟੇਸ਼ਨ ਉਤੇ ਜਾ ਕੇ 50 ਡਾਲਰ ਵਾਲਾ ਕਾਡ ਲੈ ਆਵੋ। ਅਸੀਂ 40 ਡਾਲਰ ਹੀ ਪਹਿਲੇ ਮਹੀਨੇ ਲੈਣੇ ਹਨ। ਅੱਗਲੇ ਮਹੀਨਿਆਂ ਲਈ ਵੀ ਐਸੇ ਕਾਡ ਖ੍ਰੀਦ ਲੈਣੇ। " ਮੈਨੂੰ ਵੀ ਹੁਣ ਮਜ਼ਾ ਆਉਣ ਲੱਗ ਗਿਆ ਸੀ। ਮੈਂ ਉਸ ਦੇ ਪੂਰੇ ਡਰਾਮੇ ਦੀ ਜੜ ਤੱਕ ਪਹੁੰਚਣਾਂ ਚਹੁੰਦੀ ਸੀ। ਮੈਂ ਉਸ ਨੂੰ ਕਿਹਾ, " ਆਪਦਾ ਫੋਨ ਨੰਬਰ ਲਿਖਾਦੇ। ਮੈਂ ਹੁਣੇ ਕਾਡ ਖ੍ਰੀਦਣ ਜਾ ਰਹੀ ਹਾਂ। " ਉਸ ਨੇ ਕਿਹਾ, " ਮੈਂ ਆਪਦੇ ਸੈਲਰ ਫੋਨ ਦਾ ਨੰਬਰ ਦੇ ਰਿਹਾਂ ਹਾਂ। ਉਸ ਨੇ ਨੰਬਰ ਲਿਖਾ ਦਿੱਤਾ। ਵੈਬਸਾਈਡ ਵੀ ਲਿਖਾ ਦਿੱਤੀ। " ਮੇਰਾ ਪੂਰਾ ਸਰੀਰ ਹਿੱਲ ਗਿਆ। ਉਹ ਨੰਬਰ 011918 ਤੋਂ ਸ਼ੁਰੂ ਹੁੰਦਾ ਸੀ। ਮੈਂ ਉਸ ਨੂੰ ਪੁੱਛਿਆ, " ਇਹ ਕੀ ਡਰਾਮਾਂ ਹੈ? ਇਹ ਤਾਂ ਇੰਡੀਆ ਦਾ ਨੰਬਰ ਹੈ। ਪਹਿਲਾਂ ਮੈਨੂੰ ਵਿੰਨੀਪੈਗ, ਫਿਰ ਵੈਨਕੁਵਰ ਫੋਨ ਮਿਲਾ ਦਿੱਤਾ ਸੀ। ਤੂੰ ਧੋਖਾ ਕਰ ਰਿਹਾਂ ਹੈ। " ਉਸ ਨੇ ਦੱਸਿਆ , " ਕਈ ਕਨੇਡਾ ਦੀਆਂ ਫੋਨ ਕੰਪਨੀਆਂ ਨੇ ਇੰਡੀਆਂ ਤੋਂ ਬੰਦੇ ਰੱਖੇ ਹਨ। ਅਸੀਂ ਇੰਡੀਆਂ ਬੈਠੇ ਫੋਨ ਕਰ ਰਹੇ ਹਾਂ। " ਮੈਂ ਉਸ ਨੂੰ ਕਿਹਾ, " ਮੇਰੇ ਕੋਲ ਸੈਲਰ ਫੋਨ ਹੈ। ਇਸ ਲਈ ਮੈਨੂੰ ਤੇਰੀ 10 ਡਾਲਰ ਵਾਲੀ ਡੀਲ ਨਹੀਂ ਚਾਹੀਦੀ। " ਜਦੋਂ ਵੈਬਸਾਈਡ ਦੇਖੀ ਤਾਂ ਉਸ ਉਤੇ ਫਰੌਡ, ਧੋਖੇਵਾਜ ਲਿਖਿਆ ਸੀ। ਜਿਹੜੇ ਫੋਨ ਉਤੇ ਕੁੱਝ ਵੇਚਣ ਦੀ ਫੋਨ ਉਤੇ ਕੋਸ਼ਸ਼ ਕਰਦੇ ਹਨ। ਕੰਪਨੀ ਦਾ ਕੋਈ ਪਤਾ ਨਹੀਂ ਹੈ। ਬੰਦੇ ਬਾਰੇ, ਉਹ ਕੌਣ ਹੈ, ਕੁੱਝ ਪੱਤਾ ਨਹੀਂ ਹੁੰਦਾ? ਐਸੇ ਲੋਕਾਂ ਨਾਲ ਆਪਦੀ ਕੋਈ ਵੀ ਜਾਣਕਾਰੀ ਸਾਂਝੀ ਨਾ ਹੀ ਕਰੀਏ। ਬਹੁਤੇ ਐਸੇ ਫੋਨ ਕਰਨ ਵਾਲੇ ਘਰ ਵਿੱਚ ਲੜਾਈ ਪਾ ਦਿੰਦੇ ਹਨ। ਪਤਨੀ ਫੋਨ ਚੱਕੇ ਤਾਂ ਪਤੀ ਨੂੰ ਪੁੱਛਦੇ ਹਨ। ਪਤੀ ਫੋਨ ਚੱਕੇ ਤਾਂ ਪਤਨੀ ਨੂੰ ਪੁੱਛਦੇ ਹਨ।
ਇੱਕ ਦਿਨ ਫੋਨ ਦੀ ਘੰਟੀ ਵੱਜੀ ਤਾਂ ਮੈਂ ਫੋਨ ਉਠਾ ਲਿਆ। ਉਸ ਨੇ ਮੈਨੂੰ ਕਿਹਾ, " ਮੈਂ ਮਿਸਟਰ ਨਾਲ ਗੱਲ ਕਰਨੀ ਹੈ। " ਉਹੀ ਉਪਰ ਵਾਲਾ ਹੀ ਸੇਲਜ਼ ਮੈਨ ਸੀ। ਮੈਨੂੰ ਉਸ ਦੀ ਅਵਾਜ਼ ਦੀ ਪਹਿਚਾਣ ਆ ਗਈ ਸੀ। ਪਹਿਲਾਂ ਦੀ ਤਰਾਂ ਫੋਨ ਦੀ ਸਕਰੀਨ ਉਤੇ ਨੰਬਰ ਨਹੀਂ ਆਇਆ ਸੀ। ਉਸ ਨੂੰ ਵੀ ਪਤਾ ਸੀ। ਮੈਂ ਕੌਣ ਹਾਂ? ਉਸ ਨੂੰ ਮੈਂ ਕਿਹਾ, " ਹਾਂ ਮੈਂ ਮਿਸਟਰ ਹੀ ਫੋਨ ਤੇ ਗੱਲ ਕਰ ਰਿਹਾਂ ਹਾਂ " ਉਸ ਨੇ ਨਮਸਤੇ ਕੀਤੀ। ਮੈਂ ਵੀ ਨਮਸਤੇ ਹੀ ਕਹਿ ਦਿੱਤਾ। ਉਸ ਨੇ ਫਿਰ ਕਿਹਾ, " ਸਾਹਿਬ ਨਾਲ ਗੱਲ ਕਰਾ ਦਿਉ। " ਮੈਂ ਕਿਹਾ, " ਮੈ ਹੀ ਸਾਹਿਬ ਹਾਂ। ਦੱਸੋ ਕੀ ਗੱਲ ਹੈ? " ਉਸ ਨੇ ਅੱਗੋ ਕਿਹਾ, " ਜੀ ਮੈਨੂੰ ਪਤਾ ਹੈ। ਤੁਸੀਂ ਸਾਹਿਬ ਦੀ ਪਤਨੀ ਹੋ। ਉਹ ਕਿਸ ਸਮੇਂ ਘਰ ਹੁੰਦੇ ਹਨ? ਮੈਂ ਦੁਆਰਾ ਫੋਨ ਕਰ ਲਵਾਗਾ। " ਮੈਂ ਉਸ ਨੂੰ ਕਿਹਾ, " ਇਸ ਘਰ ਵਿੱਚ ਮੈਂ ਹੀ ਸਾਹਿਬ ਹਾਂ। " ਮੁੜ ਕੇ ਉਸ ਦਾ ਫੋਨ ਨਹੀਂ ਆਇਆ। ਮੈਨੂੰ ਇੱਕ ਕੁੜੀ ਨੇ ਦੱਸਿਆ, " ਮੇਰੇ ਮਾਸਟਰ ਕਾਡ ਤੋਂ ਕਿਸੇ ਨੇ 4000 ਕਨੇਡੀਅਨ ਡਾਲਰ ਵਰਤ ਲਿਆ ਹੈ। ਮੇਰਾ ਕਾਡ ਕਿਸੇ ਨੇ ਇੰਗਲੈਂਡ ਵਿੱਚ ਵਰਤ ਲਿਆ ਹੈ। ਕਾਡ ਵਾਲੀ ਬੈਕ ਨੂੰ ਜਦੋਂ ਸ਼ੱਕ ਹੋਇਆ। ਉਨਾਂ ਨੇ ਕਾਡ ਕਰ ਦਿੱਤਾ ਹੈ। "

Comments
Post a Comment