ਸੱਪ ਲੰਘ ਗਿਆ, ਲਕੀਰ ਪਿਟਣ ਦਾ ਕੀ ਫ਼ੈਇਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਪਾਣੀ ਵਿਚੋਂ ਮੱਖਣ ਨਹੀਂ ਨਿੱਕਲ ਸਕਦਾ। ਜਿਸ ਦੇ ਕਰਨ ਨਾਲ ਕੋਈ ਫ਼ੈਇਦਾ ਨਾਂ ਹੋਵੇ, ਉਸ ਉਤੇ ਸਮਾਂ ਵੀ ਕਿਉਂ ਖ਼ਰਾਬ ਕਰਨਾਂ ਹੈ। ਅਸੀਂ ਉਸੇ Aੁਤੇ ਸੋਚਦੇ ਹਾ। ਜਿਸ ਨਾਲ ਨੁਕਸਾਨ ਹੋ ਗਿਆ ਹੋਵੇ। ਜਿਸ ਦਾ ਹੋਈ ਫ਼ੈਇਦਾ ਨਾਂ ਹੋਇਆ ਹੋਵੇ। ਜਿਸ ਦੇ ਸੋਚਣ ਨਾਲ ਵੀ ਕੋਈ ਫ਼ੈਇਦਾ ਨਾਂ ਹੋ ਸਕਦਾ ਹੋਵੇ, ਜੋ ਸਮਾਂ ਲੰਘ ਗਿਆ। ਉਸੇ ਦਾ ਹੀ ਫ਼ਿਕਰ ਬੱਣਇਆ ਰਹਿੰਦਾ ਹੈ। ਉਸੇ ਬਾਰੇ ਗੱਲਾਂ ਕਰੀ ਜਾਂਦੇ ਹਾਂ। ਜੇ ਕਿਸੇ ਦਾ ਕੱਲ ਬਹੁਤ ਮਾੜਾ ਸੀ। ਬਹੁਤ ਨਿਰਾਸ਼ ਹੋਣਾ ਪਿਆ ਹੋਵੇਗਾ। ਕਰੋੜਾ ਦਾ ਨੁਕਸਾਨ ਹੋ ਗਿਆ। ਕੋਈ ਪਿਆਰਾ ਛੱਡ ਕੇ ਚਲਾ ਗਿਆ। ਕੋਈ ਮਰ ਗਿਆ। ਸਭ ਕੁੱਝ ਢਹਿ-ਢੇਰੀ ਹੋ ਗਿਆ। ਕੀ ਬੈਠ ਕੇ ਸੋਚਣ ਗੱਲਾਂ ਕਰਨ ਨਾਲ ਕੁੱਝ ਠੀਕ ਹੋਣ ਵਾਲਾ ਹੈ? ਬਾਰ-ਬਾਰ ਦੋਸਤਾਂ ਨਾਲ ਸੱਫ਼ ਵਿਛਾ ਕੇ ਬੈਠਣ, ਗੱਲਾਂ ਕਰਨ ਨਾਲ ਕੁੱਝ ਹੱਥ ਲੱਗਣ ਵਾਲਾ ਨਹੀਂ ਹੈ। ਸਗੋਂ ਗੁਜ਼ਰ ਗਏ ਪਿਛੇ ਸਮੇਂ ਪਿਛੇ ਹੋਰ ਸਮਾਂ ਖ਼ਰਾਬ ਹੋ ਰਿਹਾ ਹੁੰਦਾ ਹੈ। ਆਪਣੀ ਉਮਰ ਵੀ ਵਿਅਰਥ ਬੀਤ ਰਹੀ ਹੁੰਦੀ ਹੈ। ਪਰ ਬੀਤਿਆ ਕੱਲ ਸਾਡਾ ਪਿਛਾ ਨਹੀਂ ਛੱਡ ਰਿਹਾ। ਚੰਗਾ ਇਸੇ ਵਿੱਚ ਇਸ ਵਿਹਲੇ ਸਮੇਂ ਵਿਹਲੀਆਂ ਗੱਲਾਂ ਕਰਨ, ਸੋਚਣ ਨਾਲੋ ਕੁੱਝ ਚੱਜਦਾ ਕੰਮ ਕਰ ਲਿਆ ਜਾਵੇ। ਆਪਣਾਂ ਧਿਆਨ ਕਿਸੇ ਕੰਮ ਵਿੱਚ ਲਗਾ ਲਿਆ ਜਾਵੇ। ਸੱਪ ਲੰਘ ਗਿਆ, ਲਕੀਰ ਪਿਟਣ ਦਾ ਕੀ ਫ਼ੈਇਦਾ ਹੈ। ਸੱਪ ਦਾ ਭੈ ਬਹੁਤ ਹੁੰਦਾ ਹੈ। ਸੱਪ ਦੀ ਗੱਲ ਸ਼ੁਰੂ ਹੁੰਦੇ ਹੀ ਲੋਕੀ ਹੋਰ ਬਥੇਰੀਆਂ ਕਹਾਣੀਆਂ ਸੁਣਾਂ ਦਿੰਦੇ ਹਨ। ਬਹੁਤ ਵਿਹਲੇ ਲੋਕ ਮਿੱਟੀ ਉਤੇ ਕੋਈ ਲਕੀਰ ਦੇਖ ਲੈਣ, ਉਸ ਦੇ ਪਿਛੇ ਹੀ ਤੁਰ ਪੈਂਦੇ ਹਨ। ਅੰਨਦਾਜ਼ੇ ਲਗਾਉਂਦੇ ਹਨ, : ਉਧਰ ਨੂੰ ਗਿਆ ਹੋਣਾਂ ਹੈ। " ਦੂਜਾ ਕਹਿੰਦਾ ਹੈ, " ਸਮਾਨ ਹਟਾ ਕੇ ਸੱਪ ਜਰੂਰ ਲੱਭੋ। " ਲਕੀਰ ਚਾਹੇ ਰੱਸੇ ਜਾਂ ਸੋਟੀ ਦੀ ਹੋਵੇ। ਸਿਆਣੇ ਕਹਿੰਦੇ ਹਨ," ਸੱਪ ਟਿੱਕ ਕੇ ਨਹੀਂ ਬੈਠਦਾ। ਸੱਪ ਨੂੰ ਜ਼ਮੀਨ ਵਿਹਲ ਦਿੰਦੀ ਹੈ। ਇਹ ਕਿਸੇ ਵੀ ਸੁਰਾਖ ਵਿਚੋਂ ਨਿੱਕਲ ਜਾਂਦਾ ਹੈ। " ਮਾੜਾ ਸਮਾਂ ਵੀ ਸੱਪ ਵਰਗਾ ਹੀ ਹੈ। ਆਪੇ ਆ ਜਾਂਦਾ ਹੈ। ਭਾਣਾਂ ਵਰਤਾ ਕੇ ਚੱਲਿਆ ਜਾਂਦਾ ਹੈ।
ਸ਼ਾਮ ਦਾ ਮੂੰਹ ਹਨੇਰਾ ਸੀ। ਕਈ ਰੱਲੀਆਂ ਮਿਲੀਆਂ ਬਚਾਉ-ਬਚਾਉ ਦੀਆਂ ਅਵਾਜ਼ਾ ਆ ਰਹੀਆਂ ਸਨ। ਸਾਰੇ ਲੋਕੀ ਇਸ ਵੇਲੇ ਆਪੋ-ਆਪਣੇ ਘਰਾਂ ਵਿੱਚ ਸਨ। ਲੋਕੀ ਆਪਣੇ ਹੱਥਾਂ ਦਾ ਕੰਮ ਛੱਡ ਕੇ, ਉਸ ਪਾਸੇ ਵੱਲ ਨੂੰ ਭੱਜੇ। ਉਧਰ ਇੱਕ ਘਰ ਨੂੰ ਅੱਗ ਲੱਗੀ ਹੋਈ। ਘਰ ਵਿਚੋਂ ਲਾਟਾ ਨਿੱਕਲ ਰਹੀਆਂ ਸਨ। ਉਹ ਘਰ ਵਾਲੀ ਔਰਤ ਡੰਗਰਾਂ ਦੀ ਸੰਭਾਲ ਕਰ ਰਹੀ ਸੀ। ਉਸ ਦੀ ਕੁੜੀ 15 ਕੁ ਸਾਲਾਂ ਦੀ ਦੀਵਾ ਲੈ ਕੇ ਖੜ੍ਹੀ ਸੀ। ਇਹ ਕੰਮ ਹਰ ਰੋਜ਼ ਮਾਂ-ਧੀ ਹੀ ਕਰਦੀਆਂ ਸਨ। ਮੱਝਾਂ ਵਾਲਾ ਅੰਦਰ 7 ਫੁੱਟ ਲੰਬਾ ਘਾਹ, ਸਲਵਾੜ ਦੇ ਕਾਨਿਆਂ ਦਾ ਬੱਣਿਆ ਸੀ। ਅਚਾਨਿਕ ਕੁੜੀ ਦੇ ਹੱਥ ਨੂੰ ਦੀਵੇ ਦੀ ਲਾਟ ਲੱਗੀ। ਹੱਥ ਨੂੰ ਸੇਕ ਲੱਗਦੇ ਹੀ। ਮਿੱਟੀ ਦੇ ਤੇਲ ਦਾ ਦੀਵਾ ਸਲਵਾੜ ਦੇ ਕੋਲ ਡਿੱਗ ਪਿਆ। ਅੱਖ ਝੱਪਕੇ ਨਾਲ ਅੱਗ ਲੱਗ ਗਈ। ਕੁੜੀ ਤਾਂ ਉਥੋਂ ਬਾਹਰ ਨਿੱਕਲ ਆਈ। ਉਸ ਦੀ ਮਾਂ ਡੰਗਰਾਂ ਦੇ ਸੰਗਲ ਖੋਲਣ ਲੱਗ ਗਈ। ਡੰਗਰ ਵੀ ਬਾਹਰ ਨੂੰ ਭੱਜ ਗਏ ਸਨ। ਔਰਤ ਅੰਦਰ ਹੀ ਅੱਗ ਵਿੱਚ ਫਸ ਗਈ ਸੀ । ਹਿੰਮਤ ਕਰਕੇ ਤਿੰਨ ਨੌਜਵਾਨ ਅੰਦਰ ਗਏ। ਉਹ ਉਸ ਨੂੰ ਬਾਹਰ ਲੈ ਕੇ ਆਏ। ਇਹ ਸਾਰਾ ਹਾਲ ਮੈਂ ਅੱਖਾਂ ਨਾਲ ਦੇਖਿਆ। ਵੱਸੋਂ ਵਾਲਾ ਘਰ ਵੀ ਮੱਚ ਚੁਕਾ ਸੀ। ਔਰਤ ਦੀ ਸਾਰੀ ਚਮੜੀ ਉਬਲੇ ਹੋਏ ਆਲੂ ਵਾਂਗ ਦਿਸ ਰਹੀ ਸੀ। ਉਸ ਨੂੰ ਕੋਈ ਡਾਕਟਰ ਦੇ ਲਿਜਾਣ ਲਈ ਤਿਆਰ ਨਹੀਂ ਸੀ। ਇਹ ਕਿਸਾਨ ਪਰਿਵਾਰ ਬਹੁਤ ਗਰੀਬ ਸੀ। ਲੋਕੀ ਖਿੰਡਣ ਲੱਗੇ ਸਨ। ਉਹੀ ਮੁੰਡੇ ਉਸ ਨੂੰ ਮੋਢਿਆਂ ਉਤੇ ਚੱਕ ਕੇ, ਮੁੱਲਾਂਪੁਰ ਲਿਜਾਣ ਲਈ ਗੱਲਾਂ ਕਰਨ ਲੱਗੇ। ਉਦੋਂ ਹੀ ਪਾਪਾ ਜੀ ਟੱਰਕ ਲੈ ਕੇ ਆ ਗਏ। ਉਸ ਨੂੰ ਮੰਜੇ ਸਣੇ ਟੱਰਕ ਵਿੱਚ ਰੱਖਿਆ ਗਿਆ। ਦੂਜੇ ਦਿਨ ਘਰ ਲੈ ਆਏ ਸੀ। ਡਾਕਟਰ ਨੇ ਜੁਆਬ ਦੇ ਦਿੱਤਾ ਸੀ। ਤੀਜੇ ਦਿਨ ਉਹ ਤੱੜਫ਼- ਤੱੜਫ਼ ਕੇ ਮਰ ਗਈ। ਔਰਤ ਘਰ ਦੀ ਮਾਲਕਣ ਮਰ ਜਾਵੇ। ਘਰ ਗਰੀਬ ਹੈ, ਜਾਂ ਪੈਸੇ ਵਾਲਿਆਂ ਦਾ ਹੈ। ਘਰ ਤਬਾਹ ਹੋ ਜਾਂਦਾ ਹੈ। ਇਹ ਘਰ ਵੀ ਮੱਚ ਗਿਆ ਸੀ। ਔਰਤ ਮਰ ਗਈ ਸੀ। ਕੁੜੀ ਨੂੰ ਉਸ ਦੀ ਮਾਸੀ ਲੈ ਗਈ ਸੀ। ਦੋ ਮੁੰਡੇ ਪਤਾ ਨਹੀਂ ਕਿਧਰ ਚਲੇ ਗਏ ਸਨ। ਮੁੜ ਕੇ ਉਹ ਨਹੀਂ ਦਿਸੇ। ਬੱਚਿਆ ਦੇ ਬਾਪ ਖੇਤ ਵਾਲੇ ਕੰਮਰੇ ਵਿੱਚ ਰਹਿੱਣ ਲੱਗ ਗਿਆ ਸੀ। ਇੱਕ ਛੋਟੀ ਜਿਹੀ ਗਲ਼ਤੀ ਨੇ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਸੀ। ਪਰ ਇਹ ਪਰਿਵਾਰ ਪਹਿਲਾਂ ਹੀ ਗਰੀਬੀ ਨਾਲ ਲੜ ਰਿਹਾ ਸੀ। ਇੰਨਾਂ ਨੇ ਇਸ ਲਈ ਹਿੰਮਤ ਨਹੀਂ ਛੱਡੀ ਸੀ।

Comments

Popular Posts