ਕੀ ਰੁਸ ਕੇ ਘਰ ਛੱਡਣਾ ਚਾਹੀਦਾ ਹੈ?
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਘਰ ਇੱਕ ਐਸੀ ਥਾਂ ਹੈ। ਜਿਥੇ ਬੰਦਾ ਅਰਾਮ ਮਹਿਸੂਸ ਕਰਦਾ ਹੈ। ਜਿਥੇ ਸੁਖ ਚੈਨ ਹੀ ਨਾਂ ਹੋਵੇ, ਉਥੇ ਬੰਦਾ ਰਹਿ ਨਹੀਂ ਸਕਦਾ। ਸਾਹ ਵੀ ਲੈਣਾਂ ਅੱਖਾ ਹੋ ਜਾਂਦਾ ਹੈ। ਘਰ, ਮਨ ਤੇ ਹੋਰ ਥਾਵਾਂ ਉਤੇ ਕਲੇਸ਼ ਦੇ ਕੀ ਕਾਰਨ ਹਨ? ਜਿਥੇ ਜਿਹੜੇ ਘਰ ਵਿੱਚ, ਜੀਆਂ ਦੇ ਮਨ ਵਿੱਚ ਕਲੇਸ਼ ਚੱਲ ਰਿਹਾ ਹੈ। ਪਿਆਰ ਨਹੀਂ ਹੋ ਸਕਦਾ। ਫਿਰ ਤਾਂ ਖਿਚੋਂਤਾਣ ਚੱਲਦੀ ਹੈ। ਹਰ ਕੋਈ ਇੱਕ ਦੂਜੇ ਨੂੰ ਨੀਚਾ ਦਿਖਾਉਂਦਾ ਹੈ। ਕਿਸੇ ਨੂੰ ਵੱਡੇ ਛੋਟੇ ਦਾ ਲਿਹਾਜ਼ ਨਹੀਂ ਰਹਿੰਦਾ। ਬਹੁਤੇ ਘਰਾਂ ਵਿੱਚ ਪੈਸੇ ਦੀ ਲੜਾਈ ਹੁੰਦੀ ਹੈ। ਪੈਸੇ ਬਗੈਰ ਸਰਦਾ ਵੀ ਨਹੀਂ ਹੈ। ਪੈਸਾ ਹਰ ਥਾਂ ਉਤੇ ਚਾਹੀਦਾ ਹੈ। ਘਰ ਦੇ ਹਰ ਜੀਅ ਨੂੰ ਜੋ ਕਮਾਂਉਣ ਦੇ ਜੋਗ ਹਨ। ਕੰਮ ਕਰਨਾਂ ਬਹੁਤ ਜਰੂਰੀ ਹੈ। ਪਤੀ-ਪਤਨੀ, ਨੌਜਵਾਨਾਂ ਨੂੰ ਮਿਲ ਕੇ ਕੰਮ ਕਰਨਾਂ ਚਾਹੀਦਾ ਹੈ। ਚਾਹੇ ਉਹ ਘਰ ਦੀਆਂ ਸਫ਼ਾਈਆਂ, ਰਸੋਈ, ਕੱਪੜੇ, ਭਾਂਡੇ ਧੋਣ ਦਾ ਦਾ ਕੰਮ ਹੈ। ਭਾਵੇਂ ਬਾਹਰ ਜਾ ਕੇ ਜਾਬ ਜਾਂ ਕੋਈ ਬਿਜ਼ਨਸ ਕਰਨਾਂ ਹੈ। ਭਾਰਤ ਵਿੱਚ ਬੁਜ਼ਰੁਗ ਬੋਝ ਨਹੀਂ ਲੱਗਦੇ ਹਨ। ਆਪਣੀ ਘਰ ਦੀ ਖੇਤੀ ਹੁੰਦੀ ਹੈ। ਬਾਲਣ, ਮੱਕੀ, ਕੱਣਕ, ਦਾਲਾਂ ਸਬਜ਼ੀਆਂ, ਘਰ ਦੇ ਖੇਤ ਵਿੱਚ ਹੁੰਦੀਆਂ ਹਨ। ਦੁੱਧ ਘਰ ਦਾ ਹੁੰਦਾ ਹੈ। ਚਾਹੇ ਹਰ ਰੋਜ਼ ਦਸ ਮਹਿਮਾਨ ਆ ਜਾਣ, 10 ਮੰਗਤੇ ਆ ਜਾਣ, ਕੋਈ ਮੱਥੇ ਵੱਟ ਨਹੀਂ ਪਾਉਂਦਾ। ਸਗੋਂ ਡੰਗਰਾਂ ਨੂੰ ਵੀ ਬੱਚੀਆਂ ਰੋਟੀਆਂ ਪਾ ਦਿੰਦੇ ਹਾਂ। ਬੋਹਲ ਵਿਚੋਂ ਕੱਣਕ ਦੀਆਂ ਦੋ-ਚਾਰ ਬੋਰੀਆਂ, ਗੁਰਦੁਆਰਾ ਸਾਹਿਬ ਨੂੰ ਵੱਧ ਤੋਂ ਵੱਧ ਦਾਨ ਵੀ ਕੀਤਾ ਜਾਂਦਾ ਹੈ। ਕਨੇਡਾ ਵਰਗੇ ਦੇਸ਼ ਵਿੱਚ ਸ਼ਇਦ ਇਸੇ ਕਰਕੇ ਬਈ ਕੋਈ ਅਮਦਨ ਦਾ ਸਾਧਨ ਨਹੀਂ ਹੈ। ਹੀ ਬੁੱਢਾਪਾ ਪੈਨਸ਼ਨ ਲਗਾਉਂਦੇ ਹਨ। ਜਦੋਂ ਬੰਦਾ ਕੰਮ ਕਰਦਾ ਹੈ। ਤਨਖ਼ਾਹ ਵਿਚੋਂ ਡਾਲਰ ਕੱਟਦੇ ਰਹਿੰਦੇ ਹਨ। ਜੇ 10 ਸਾਲ ਕਨੇਡਾ ਆਏ ਨੂੰ ਹੋ ਜਾਣ, ਉਸੇ ਸਮੇ ਭਾਗਾਂ ਨਾਲ ਉਮਰ ਵੀ 65 ਸਾਲਾਂ ਦੀ ਹੋ ਜਾਵੇ ਲਾਟਰੀ ਲੱਗ ਜਾਂਦੀ ਹੈ। ਚੜ੍ਹੇ ਮਹੀਨੇ 1000 ਤੋਂ 1700 ਡਾਲਰ ਬੈਂਕ ਵਿੱਚ ਜਮਾਂ ਹੋਣ ਲੱਗ ਜਾਂਦੇ ਹਨ। ਬਹੁਤੇ ਬੁਜ਼ਰੁਗ ਕੰਮ ਕਰਦੇ ਤਾਂ ਆਪਣੀ ਕਮਾਈ ਨਾਲ ਘਰ ਚਲਾ ਰਹੇ ਹੁੰਦੇ ਹਨ। ਪੈਨਸ਼ਨ ਹੁੰਦੇ ਹੀ ਬੁਜ਼ਰੁਗਾਂ ਨੂੰ ਪੈਸੇ ਜੋੜਨ ਦਾ ਭੁਸ ਲੱਗ ਜਾਂਦਾ ਹੈ। ਇਹ ਪੈਸੇ ਜੋੜ ਕੇ ਕਿਥੇ ਦੇਣੇ ਹਨ? ਪੈਨਸ਼ਨ ਲੱਗੀ ਵਾਲੇ ਬਹਤੇ ਬੁਜ਼ਰੁਗ ਗੁਰਦੁਆਰਾ ਸਾਹਿਬ ਤੋਂ ਲੋਕਾਂ ਦਾ ਪੂਜਾ-ਦਾਨ ਕੀਤਾ ਹੋਇਆ, ਦੋਂਨੇ ਵੇਲੇ ਖਾਂਦੇ ਹਨ। ਖਾਂਦੇ ਵੀ ਹਨ, ਨਾਲ ਗੱਲਾਂ ਵੀ ਕਰਦੇ ਹਨ, " ਇੰਨੀ ਪੈਨਸ਼ਨ ਆਉਂਦੀ ਹੈ। 20, 40 ਕਿਲੇ ਪੰਜਾਬ ਵਿੱਚ ਹਨ। " ਬਾਹਰਲੇ ਦੇਸ਼ਾਂ ਵਿੱਚ ਕੋਈ ਵੱਡਾ ਬਿਜ਼ਨਸ ਮੈਨ ਹੀ ਦੋ ਬੰਦਿਆਂ ਨੂੰ ਬੈਠਾ ਕੇ ਰੋਟੀ ਦੇ ਸਕਦਾ ਹੈ। ਨਾਲੇ ਜੇ ਬੁਜ਼ਰੁਗਾਂ ਕੋਲੇ ਨਾਂ ਪੈਸੇ ਹੋਣ, ਫਿਰ ਤਾਂ ਮਾਪਿਆਂ ਨੂੰ ਰੋਟੀ ਦੇਣੀ ਹੈ। ਕਨੇਡਾ ਵਿੱਚ ਜੇ ਸਾਰੇ ਜੀਅ ਕੰਮ ਕਰਨ ਗੁਜ਼ਾਰਾ ਠੀਕ ਠਾਕ ਹੁੰਦਾ ਹੈ। ਸਭ ਕੁੱਝ ਮੁੱਲ ਦਾ ਹੈ। ਜੇ ਕਿਸੇ ਘਰ ਵਿੱਚ ਥੋੜਾ ਜਿਹਾ ਸੁਲਤੁਲਨ ਬਿਗੜ ਜਾਵੇ। ਕਿਰਾਏਦਾਰ ਨੂੰ ਸਮੇਂ ਉਤੇ ਕਿਰਾਇਆ ਨਾਂ ਦਿੱਤਾ। ਅਗਲਾ ਧੱਕੇ ਮਾਰ ਕੇ, ਘਰੋਂ ਬਾਹਰ ਕਰ ਦਿੰਦਾ ਹੈ। ਘਰ ਦੀ ਕਿਸ਼ਤ ਨਾਂ ਦਿੱਤੀ ਗਈ ਤਾਂ ਘਰ ਬੈਂਕ ਲੈ ਜਾਂਦੀ ਹੈ। ਘਰ ਲਈ ਕਰਜ਼ਾਂ ਜਿਉਂ ਬੈਂਕ ਨੇ ਦਿੱਤਾ। ਭਾਰਤ ਵਾਂਗ ਥੋੜੀ ਬਿਜ਼ਨਸ ਲਈ ਕਰਜ਼ਾ ਲੈ ਕੇ, ਕਾਰਾਂ ਖ੍ਰੀਦ ਕੇ ਤੇਲ ਪੁਆ ਕੇ ਫੂਕ ਦਿੱਤਾ। ਨਾਂ ਬੈਂਕ ਚੈਕ ਕਰਦੀ ਹੈ। ਬਿਜ਼ਨਸ ਕਿਹੜਾ ਕਿਥੇ ਖੋਲਿਆ ਹੈ? ਨਾਂ ਹੀ ਲੋਕ ਬਿਜ਼ਨਸ ਖੋਲਦੇ ਹਨ। ਪੇਪਰਾਂ ਵਿੱਚ ਸਭ ਕੁੱਝ ਬਣਕੇ, ਢਹਿ ਜਾਂਦਾ ਹੈ। ਜੇ ਬਿੱਲ ਨਾਂ ਦਿੱਤਾ ਜਾਵੇ, ਫੋਨ ਬਿੱਜਲੀ ਸਭ ਕੱਟੇ ਜਾਂਦੇ ਹਨ। ਭੋਜਨ ਸਾਰਾ ਮੁੱਲ ਖ੍ਰੀਦਣਾ ਪੈਂਦਾ ਹੈ। ਬੱਚਿਆਂ ਦੀ ਬਹੁਤ ਧਿਆਨ ਨਾਲ, ਸਿਰ ਉਪਰ ਸਦਾ ਰਹਿ ਕੇ, ਦੇਖ ਭਾਲ ਕਰਨੀ ਪੈਂਦੀ ਹੈ। ਕਿਤੇ ਵੀ ਗੜਬੜ ਹੋ ਗਈ ਘਰ ਖਿੰਡ ਜਾਂਦਾ ਹੈ। ਅਗਰ ਸਾਰੇ ਜੀਅ ਘਰ ਦੇ ਅੰਦਰ ਹੀ ਹਨ। ਰਲ ਮਿਲ ਕੇ ਦੁੱਖ ਮਸੀਬਤ ਕੱਟ ਲੈਣਗੇ। ਭੋਜਨ ਘੱਟ, ਸਾਦਾ ਖਾ ਲੈਣਗੇ। ਪਰ ਬਹੁਤੇ ਲੋਕਾਂ ਨੂੰ ਆਦਤ ਹੈ। ਝੋਲੇ ਵਿੱਚ ਕੱਪੜੇ ਪਾ ਕੇ ਦਰ-ਦਰ ਤੁਰੇ ਫਿਰਦੇ ਹਨ। ਇਹ ਉਹ ਲੋਕ ਹਨ। ਜਿੰਨਾਂ ਨੇ ਆਪ ਆਪਣੀਆਂ ਅੱਖਾਂ ਨਾਲ ਆਪਦੇ ਮਾਂ-ਪਿਉ ਨੂੰ ਇਹ ਡਰਾਮਾਂ ਕਰਦੇ ਦੇਖਿਆਂ ਹੈ। ਇਹ ਡਰਾਮਾਂ ਜ਼ਿਆਦਾ ਤਰ ਔਰਤਾਂ ਕਰਦੀਆਂ ਹਨ। ਜਦੋਂ ਕਿ ਔਰਤ ਨੂੰ ਤਾਂ ਬਿਲਕੁਲ ਘਰੋਂ ਬਾਹਰ ਪੈਰ ਨਹੀਂ ਪੱਟਣਾਂ ਚਾਹੀਦਾ। ਬਾਹਰ ਔਰਤਾਂ ਉਤੇ ਝੱਟਣ ਵਾਲੇ, ਕਾਂ ਬਿਰਤੀ ਵਾਲੇ ਤੇ ਬਹੁਤ ਬਗਿਆੜ ਹਨ। ਕਨੇਡਾ ਵਿੱਚ ਮਰਦ ਵੀ ਘਰੋਂ ਭਗੌੜਾਂ ਹੋਏ ਰਹਿੰਦੇ ਹਨ। ਇਹ ਡਰਾਮਾਂ ਖਾਨਦਾਨੀ ਘਰਾਣੇ ਟਿਕਾਣੇ ਦੇ ਨਹੀਂ ਕਰਦੇ। ਟੱਪਰੀਵਾਸ ਜਰੂਰ ਕਰਦੇ ਹਨ। ਕੀ ਰੁਸ ਕੇ ਘਰ ਛੱਡਣਾ ਚਾਹੀਦਾ ਹੈ? ਬੰਦਾਂ ਘਰ ਛੱਡ ਕੇ ਪਛਾਉਂਦਾ ਬਹੁਤ ਹੈ। ਜਦੋਂ ਕੋਈ ਮਨਾਉਣ ਵੀ ਨਾਂ ਆਵੇ। ਕੋਈ ਹੋਰ ਟਿਕਾਣਾ ਵੀ ਨਾਂ ਥਿਆਵੇ। ਬੰਦਾ ਰਾਤੋਂ ਰਾਤ ਸ਼ੜਕ ਉਤੇ ਆ ਜਾਂਦਾ ਹੈ। ਇਸ ਲਈ ਘਰ ਕਦੇ ਨਾਂ ਛੱਡੋ। ਆਪਣੇ ਘਰ ਵਿੱਚ ਬੰਦਾ ਬਾਦਸ਼ਾਹ ਹੁੰਦਾ ਹੈ। ਘਰੋਂ ਬਾਹਰ ਹੁੰਦੇ ਹੀ ਭਿੰਖਾਰੀ ਬਣ ਜਾਂਦਾ ਹੈ।
ਜੇ ਤਾਂ ਜਾਨ ਨੂੰ ਖ਼ਤਰਾ ਹੈ। ਫਿਰ ਤਾਂ ਚਾਹੇ ਜੁੱਤੀ ਵੀ ਨਾਂ ਪਾਵੋਂ, ਘਰੋਂ ਨੱਠ ਜਾਵੋਂ, ਆਪਣੀ ਜਾਨ ਬੱਚਵੋ। ਸੁਰੱਖਿਤ ਥਾਂ ਲੱਭ ਲਵੋਂ। ਪਰ ਜੇ ਡਰਾਮਾਂ ਹੀ ਹੈ। ਘਰੇ ਰਹੋਂਗੇ, ਤਾਂ ਰੁਸੇ ਬੰਦੇ ਨੂੰ ਬਾਕੀ ਸਬ ਘਰ ਦੇ ਮੈਂਬਰ ਮੰਨਾਂ ਵੀ ਸਕਦੇ ਹਨ। ਜੇ ਘਰੋਂ ਬਾਹਰ ਨਿੱਕਲ ਗਏ। ਤੁਹਾਡੇ ਪਿਆਰੇ ਤੁਹਾਨੂੰ ਕਿਥੇ ਲੱਭਣ ਜਾਣਗੇ? ਫਿਰ ਤਾਂ ਉਹ ਹਾਲ ਹੋਵੇਗਾ। ਪਿੰਡ ਕੁੱਤੇ ਨੂੰ ਜੰਗਲੀ ਪਾ ਕੇ ਰੱਖੀਦੀ ਸੀ। ਜਦੋਂ ਉਸ ਦੀ ਸੰਗਲੀ ਖੋਲਦੇ ਸੀ। ਉਹ ਕੁੱਤਾ ਉਦੋਂ ਹੀ ਘਰੋਂ ਬਾਹਰ ਹੋ ਜਾਂਦਾ ਸੀ। ਲੱਭਿਆ ਨਹੀਂ ਲੱਭਦਾ ਸੀ। ਹੱਫ਼ ਕੇ, ਆਪੇ ਘਰੇ ਰੋਟੀ ਵੇਲੇ ਨੂੰ ਆ ਜਾਂਦਾ ਸੀ। ਬੰਦੇ ਨੂੰ ਲੱਗਦਾ ਹੁੰਦਾ ਹੈ। ਬਾਹਰ ਜਾ ਕੇ ਦੋਸਤਾਂ ਰਿਸ਼ਤਦਾਰਾਂ ਕੋਲ ਬੜੇ ਮਜ਼ੇ ਨਾਲ ਦਿਨ ਕੱਟੀ ਹੋ ਜਾਵੇਗੀ। ਅੱਗਲੇ ਦੁਜੇ ਡੰਗ ਨੂੰ ਆਪ ਘਰੋਂ ਬਾਹਰ ਜਾ ਕੇ, ਖਾਂਣ ਲੱਗ ਜਾਂਦੇ ਹਨ। ਬਈ ਰੁੱਸ ਕੇ ਆਇਆ ਬੰਦਾ ਭੁੱਖਾ ਮਰਦਾ ਆਪੇ ਖਿਹੜਾਂ ਛੱਡ ਦੇਵੇਗਾ। ਜੇ ਕਿਸੇ ਦੋਸਤ ਰਿਸ਼ਤੇਦਾਰ ਕੋਲ ਰੁਸ ਕੇ ਗਏ ਹੋ, ਪੰਗਾਂ ਵੱਡਾ ਵੀ ਪੈ ਸਕਦਾ ਹੈ। ਬੇਹਤਰ ਹੈ, ਘਰ ਵਿੱਚ ਹੀ ਗੱਲ ਸੁਲਝਾਂ ਲਵੋਂ। ਗੱਲ ਘਰੋਂ ਬਾਹਰ ਨਿੱਕਲੀ, ਲੋਕ ਅਸਮਾਨੀ ਚੜ੍ਹਾ ਦਿੰਦੇ ਹਨ। ਰੋਜ਼-ਰੋਜ਼ ਘਰੋਂ ਭੱਜਣਾਂ, ਅੱਕਲ ਦੀ ਗੱਲ ਨਹੀਂ ਹੈ। ਗੁੱਸੇ ਉਤੇ ਕਾਬੂ ਪਾ ਕੇ, ਰੱਜਾਈ ਲੈ ਕੇ, ਕੰਮਰੇ ਅੰਦਰ ਹੀ ਚੁਪ ਕਰਕੇ, ਅਰਾਮ ਨਾਲ ਸੌ ਜਾਣਾਂ ਚੰਗਾ ਹੈ। ਸਾਰੇ ਪਰਿਵਾਰ ਨੂੰ ਸੁੱਖ ਦਾ ਸਾਹ ਆ ਜਾਵੇਗਾ।

Comments
Post a Comment