ਦੁਨੀਆਂ ਬਹੁ ਰੰਗੀ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦੁਨੀਆਂ ਬਗੈਰ ਸਾਡਾ ਸਰਦਾ ਨਹੀਂ ਹੈ। ਸਾਨੂੰ ਇੱਕ ਦੂਜੇ ਨਾਲ ਰਲ ਕੇ ਚਲਣਾਂ ਪੈਂਦਾ ਹੈ। ਬਹੁਤਾ ਕੁੱਝ ਅਸੀਂ ਲੋਕਾਂ ਕਰਕੇ ਕਰਦੇ ਹਾਂ। ਲੋਕ ਇਹ ਕਹਿੱਣ ਗੇ। ਲੋਕ ਉਹ ਕਹਿੱਣ ਗੇ। ਲੋਕਾਂ ਦੀ ਮਰਜ਼ੀ ਨਾਲ ਚਲਣਾਂ ਪੈਂਦਾ ਹੈ। ਲੋਕਾਂ ਰਾਹੀ ਅਸੀਂ ਬਲੈਕ-ਮੇਲ ਹੁੰਦੇ ਹਾਂ। ਨਾਂ ਚਹੁੰਦੇ ਹੋਏ ਵੀ ਉਨਾਂ ਕਰਕੇ ਸਾਨੂੰ ਕਈ ਕੰਮ ਕਰਨੇ ਪੈਂਦੇ ਹਨ। ਆਪਣੇ ਲਈ ਸਮਾਂ ਹੀ ਨਹੀਂ ਬੱਚਦਾ। ਆਪਣੇ ਲਈ ਕਦੇ ਸੋਚਿਆ ਹੀ ਨਹੀਂ ਹੋਣਾਂ। ਜੋ ਲੋਕ ਚਹੁੰਦੇ ਹਾਂ। ਉਹ ਜਿਹਾ ਹੀ ਜਿਉਣਾ ਚਹੁੰਦੇ ਹਾਂ। ਕਈ ਤਾਂ ਲੋਕਾਂ ਨੂੰ ਦਿਖਾਉਣ ਲਈ ਹੀ ਫਾਲਤੂ ਖ਼ਰਚੇ ਕਰਦੇ ਹਨ। ਰਸਮਾਂ ਕਰਨ ਲਈ ਪੂਰਾ ਜ਼ੋਰ ਲਗਾ ਦਿੰਦੇ ਹਨ। ਪਹਿਲਾਂ ਆੜਤੀਏ ਦੇ ਕਰਜ਼ਦਾਰ ਹੁੰਦੇ ਸਨ। ਹੁਣ ਬੈਂਕ ਦਾ ਕਰਜ਼ਾ ਸਾਰੀ ਉਮਰ ਨਹੀਂ ਮੁੱਕਦਾ। ਵੱਧ ਚੜ੍ਹ ਕੇ ਖ਼ਰਚੇ ਕਿਉਂ ਕੀਤੇ ਜਾਂਦੇ ਹਨ? ਇੱਕ ਦੂਜੇ ਦੀ ਰੀਸ ਕੀਤੀ ਜਾਂਦੀ ਹੈ। ਕੋਲ ਪੈਸਾ ਪੱਲੇ ਹੈ ਜਾਂ ਨਹੀਂ। ਸਾਰੇ ਹੀ ਮੇਲਾ-ਮੇਲਾ ਕਰਦੇ ਫਿਰਦੇ ਹਨ। ਜਦੋਂ ਕੋਈ ਮੂੰਹ ਉਤਾਹਾਂ ਨੂੰ ਕਰਕੇ ਤੁਰਦਾ ਹੈ। ਠੇਡਾ ਖਾਂ ਕੇ ਡਿੱਗ ਪੈਂਦਾ ਹੈ। ਜਾਨ ਆਪਣੀ ਮਸੀਬਤ ਵਿੱਚ ਪੈਂਦੀ ਹੈ। ਆਪਣੀ ਹੈਸੀਅਤ ਨੂੰ ਭੁਲ ਜਾਵਾਂਗੇ ਤਾਂ ਚੁਰਾਹੇ ਵਿੱਚ ਜਲੂਸ ਨਿੱਕਲ ਜਾਵੇਗਾ। ਚੁਰਾਹੇ ਵਿੱਚ ਵਿਕ ਜਾਵਾਂਗੇ। ਇਹ ਲੋਕ ਹੀ ਬੋਲੀ ਲਗਾਉਣ ਵਿੱਚ ਹੁੰਦੇ ਹਨ। ਧੰਨ ਦਾ ਨੁਕਸਾਨ ਦੇਖ ਕੇ, ਜ਼ਹਿਰ ਖਾਂ ਕੇ ਬੰਦਾ ਆਪ ਮਰਦਾ ਹੈ। ਲੋਕ ਨਾਲ ਨਹੀਂ ਮਰਦੇ। ਲੋਕ ਨਾਂ ਹੀ ਕਰਜ਼ਾ ਮੋੜਨ ਲਈ ਮਦੱਦ ਕਰਦੇ ਹਨ।
ਆਪਣੇ ਆਪ ਨੂੰ ਭੁੱਲਾ ਕੇ, ਸਾਰੀ ਜਿੰਦਗੀ ਆਪਣੇ ਘਰ ਪਰਿਵਾਰ ਲਈ ਕੱਢ ਦਿੰਦੇ ਹਾਂ। ਬੰਦਾ ਆਪਣੇ ਘਰ ਲਈ ਫੈਇਦਾ ਪਹਿਲਾਂ ਸੋਚਦਾ ਹੈ। ਦੂਜੇ ਦਾ ਨੁਕਸਾਨ ਭਾਵੇ ਹੋ ਜਾਵੇ। ਲੋਕ ਦਿਖਾਵੇ ਲਈ ਲੋਕਾਂ ਦੀ ਪਰਵਾਹ ਬਹੁਤੀ ਕਰਦਾ ਹੈ। ਕੋਈ ਚੀਜ਼ ਅਗਰ ਪਸੰਧ ਆ ਜਾਵੇ, ਕੋਈ ਹੋਰ ਮੰਗ ਲਵੇ। ਅਸੀਂ ਉਸ ਨੂੰ ਦੇ ਦਿੰਦੇ ਹਾਂ। ਪੂਰੀ ਚੀਜ਼ ਨਾਂ ਵੀ ਦੇਣੀ ਹੋਵ,ੇ ਵੰਡਣੀ ਪੈਂਦੀ ਹੈ। ਭਾਰਤ ਦੀ ਦਰੋਪਤੀ ਦੀ ਉਦਾਹਰ ਸਾਡੇ ਕੋਲ ਹੈ। ਹੋਰ ਪਤਾ ਨਹੀਂ ਕਿੰਨੀਆ ਕੁ ਦਰੋਪਤੀਆਂ ਘਰ ਪਰਿਵਾਰ ਵਿੱਚ ਵੰਡ ਹੋ ਰਹੀਆਂ ਹਨ। ਦੋ ਭਰਾਵਾਂ ਦਾ ਇੱਕ ਕੁੜੀ ਨਾਲ ਪਿਆਰ ਹੋ ਜਾਵੇ। ਇੱਕ ਜਾਣਾ ਦੂਜੇ ਨੂੰ ਆਪਣਾ ਪਿਆਰ ਦਾਨ ਕਰਕੇ ਸਬ ਦੀਆਂ ਨਜ਼ਰਾਂ ਵਿੱਚ ਦਾਤਾ ਬਣ ਜਾਂਦਾ ਹੈ। ਕੀ ਇਸ ਤਰਾਂ ਕਰਨ ਨਾਲ ਮਨ ਦੇ ਰਿਸ਼ਤੇ ਬਦਲ ਜਾਂਦੇ ਹਨ? ਦੁਨੀਆਂ ਬਹੁ ਰੰਗੀ ਹੈ। ਦੁਨੀਆਂ ਉਤੇ ਮੂੰਹ ਬੋਲੇ ਰਿਸ਼ਤੇ ਬੱਣਦੇ ਹਨ। ਕੀ ਅਸੀਂ ਸੱਚੀ ਉਹ ਰਿਸ਼ਤੇ ਦਾ ਕੋਈ ਮਤਲੱਬ ਰੱਖਦੇ ਹਨ? ਜਾਂ ਇਹ ਦੁਨੀਆਂ ਦਾਰੀ ਹੈ। ਦੂਜੇ ਨੂੰ ਖੁਸ਼ ਕਰਨ ਲਈ ਅਸੀਂ ਉਸ ਨੂੰ ਸਤਿਕਾਰ ਨਾਲ ਬੁਲਾਉਂਦੇ ਹਾਂ। ਬਹੁਤੀ ਬਾਰੀ ਆਪਣੇ ਆਤਮਿਕ ਰੱਖਿਆ ਲਈ ਰਿਸ਼ਤੇ ਜੋੜਦੇ ਹਾਂ। ਜਿਸ ਰਿਸ਼ਤੇ ਤੋਂ ਸਾਨੂੰ ਡਰ ਨਹੀਂ ਲੱਗਦਾ। ਉਹ ਰਿਸ਼ਤੇ ਦਾ ਨਾਂਮ ਦੇ ਦਿੰਦੇ ਹਾਂ। ਹਰ ਇੱਕ ਨੂੰ ਅਸੀਂ ਬਾਪੂ ਨਹੀਂ ਕਹਿ ਸਕਦੇ। ਬਾਪੂ ਇੱਕ ਹੀ ਹੁੰਦਾ ਹੈ। ਦੂਜਾਂ ਬਾਪੂ ਬਣ ਕੇ ਸਾਨੂੰ ਨਹੀਂ ਝੱਲ ਸਕਦਾ। ਹੋਰ ਸਾਰੇ ਰਿਸ਼ਤਿਆਂ ਵਿੱਚ ਦਾਗ਼ ਹੋ ਸਕਦਾ ਹੈ। ਕੁਝ ਕੁ ਗੰਦੇ ਦਿਮਾਗਾਂ ਵਾਲਿਆ ਨੂੰ ਛੱਡ ਕੇ, ਸਰੀਫ਼ ਲੋਕ ਭੈਣ ਭਰਾ ਦੇ ਰਿਸ਼ਤੇ ਨੂੰ ਪਵਿੱਤਰ ਰਿਸ਼ਤਾ ਮੰਨਦੇ ਹਨ। ਉਹ ਨੋਜਵਾਨ ਹੁੰਦੇ ਹੋਏ ਵੀ ਇੱਕ ਦੂਜੇ ਨੂੰ ਮਾਣ ਨਾਲ ਦੇਖਦੇ ਹਨ। ਦੁੱਖ ਸੁੱਖ ਵਿੱਚ ਇੱਕ ਦੁਜੇ ਦੀ ਮਦੱਦ ਕਰਦੇ ਹਨ। ਮਸੀਬਤ ਪੈਂਦੇ ਹੀ ਕਿਨਾਰਾ ਵੀ ਕਰ ਲੈਂਦੇ ਹਾਂ। ਇਸ ਲਈ ਆਪਣੇ ਬਾਰੇ ਜਰੂਰ ਸੋਚੋ। ਦੂਜਿਆ ਦੀ ਸ਼ਰਮ ਛੱਡ ਕੇ ਆਪਣੇ ਸੁੱਖਾਂ ਦਾ ਖਿਆਲ ਰੱਖੋ। ਰਿਸ਼ਤੇ ਤੇ ਲੋਕ ਬਦਲਦੇ ਰਹਿੰਦੇ ਹਨ। ਟੁੱਟਦੇ ਰਹਿੰਦੇ ਹਨ। ਹੋਰਾਂ ਦੀ ਪ੍ਰਵਾਹ ਛੱਡ ਕੇ ਆਪਣਾਂ ਖਿਆਲ ਰੱਖੀਏ। ਦੇਖਿਆ ਹੋਣਾਂ ਹੈ। ਚਿੱੜੀ ਆਪਣੇ ਬੱਚੇ ਦੇ ਉਡਣ ਤੱਕ ਉਸ ਦੇ ਮੂੰਹ ਵਿੱਚ ਆਪਣੀ ਚੁੰਝ ਨਾਲ ਦਾਣਾਂ ਦਿੰਦੀ ਹੈ। ਖੰਭ ਨਿੱਕਦੇ ਹੀ ਉਸ ਵੱਲ ਧਿਆਨ ਦੇਣੋਂ ਹੱਟ ਜਾਂਦੀ ਹੈ। ਬੱਚਾ ਆਪੇ ਦਾਣਾਂ ਚੁਗਣਾਂ ਸ਼ੁਰੂ ਕਰ ਲੈਂਦਾ ਹੈ। ਕੁੱਝ ਹੀ ਦਿਨਾਂ ਵਿੱਚ ਆਪਣਾ ਆਲਣਾ ਅੱਲਗ ਬਣਾਂ ਲੈਂਦਾ ਹੈ। ਕਦੇ ਵੀ ਚਿੱੜੀਆਂ ਦਾ ਵੱਡਾ ਇੱਕਠ ਇੱਕ ਆਲਣੇ ਵਿੱਚ ਨਹੀਂ ਦੇਖਿਆ। ਲੋਕ ਬੜੇ ਮਚਲੇ ਹਨ। ਦੂਜੇ ਬੰਦੇ ਤੋਂ ਹਰ ਕੰਮ ਕਰਾਉਣਾਂ ਚਾਹੁੰਦੇ ਹਨ। ਆਪ ਐਸ਼ ਕਰਨੀ ਚਹੁੰਦੇ ਹਨ। ਇੰਨਾਂ ਨੂੰ ਪੱਲਿਉ ਜੋ ਵੀ ਖਿਲਾਈ ਜਾਵੋਂ, ਖਾਂਦੇ ਹੋਏ ਤੁਹਾਡੀ ਪ੍ਰਸੰਸਾ ਕਰਨਗੇ। ਜੇ ਦੂਜੇ ਕੋਲ ਚਾਰ ਦਾਣੇ ਖਾਂਣ ਨੂੰ ਨਹੀਂ ਹਨ। ਭੀਖ ਵੀ ਨਹੀਂ ਦੇਣਗੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਕਹਿ ਰਹੇ ਹਨ। ਸਾਰੇ ਰਿਸ਼ਤੇ ਬੇਕਾਰ ਹਨ। ਕੋਈ ਰਿਸ਼ਤਾ
ਪਰਿਵਾਰ ਲੋਕਾਂ ਲਈ ਸਾਰੀ ਉਮਰ ਬੇਕਾਰ ਖ਼ਰਾਬ ਕਰਦਾ ਹੈ। ਅਖੀਰ ਬੰਦੇ ਦੇ ਬੁੱਢਾ ਹੋਣ ਤੇ ਇਹੀ ਜੋ ਸੋਨੇ ਦੀ ਮੁਰਗੀ ਦਿਸਦੀ ਸੀ। ਉਸ ਨੂੰ ਕੋਈ ਨਹੀਂ ਪੁੱਛਦਾ। ਬੰਦਾ ਕੁੜੇ ਵਾਂਗ ਰੁਲਦਾ ਫਿਰਦਾ ਹੈ। ਕੋਈ ਸੰਗੀ ਸਾਥੀ ਬਾਤ ਨਹੀਂ ਪੁੱਛਦਾ। ਬੱਚਿਆਂ, ਰਿਸ਼ਤੇਦਾਰਾਂ ਵੱਲੋਂ ਬਿਮਾਰ ਬੰਦੇ ਨੂੰ ਮੁਫ਼ਤ ਦੇ ਇਲਾਜ਼ ਵਾਲੇ ਹਸਪਤਾਲ ਵਿੱਚ ਛੱਡ ਦਿੱਤਾ ਜਾਂਦਾ ਹੈ। ਕੁੱਝ ਕੁ ਗੇੜੇ ਮਾਰ ਕੇ ਸਭ ਅੱਕ ਜਾਂਦੇ ਹਨ। ਹਸਪਤਾਲ ਵਿਚੋਂ ਥੋੜਾ ਠੀਕ ਹੋਣ ਤੇ ਕਨੇਡਾ ਵਿੱਚ ਤਾਂ ਐਸੇ ਬੰਦਿਆ ਨੂੰ ਜਿਸ ਦਾ ਕੋਈ ਘਰਬਾਰ ਨਹੀਂ ਹੈ। ਹੋਮ ਸੈਟਰ ਵਿੱਚ ਛੱਡ ਦਿੰਦੇ ਹਨ। ਉਥੇ ਗੌਰਮਿੰਟ ਦੁਆਰਾ ਰੱਖੇ ਕਰਮਚਾਰੀ ਦੇਖਭਾਲ ਕਰਦੇ ਹਨ। ਭੋਜਨ ਦੁਆਈਆਂ ਗੌਰਮਿੰਟ ਦਿੰਦੀ ਹੈ। ਬੱਚੇ ਧੰਨ ਦੋਲਤ ਜਰੂਰ ਸੰਭਾਂਲ ਲੈਂਦੇ ਹਨ। ਬੁੱਢੇ ਬੰਦੇ ਤੋਂ ਕੀ ਕਰਾਉਣਾਂ ਹੈ? ਜਿਹੜੀ ਚੀਜ਼ ਫਾਲਤੂ ਹੁੰਦੀ ਹੈ। ਉਸ ਨੂੰ ਕੌਣ ਸੰਭਾਂਲ ਕੇ ਰੱਖਦਾ ਹੈ? ਕੁੜੇ ਵਿੱਚ ਹੀ ਜਾਂਦੀ ਹੈ। ਮਨੁੱਖ ਦਾ ਕੋਈ ਬਹੁਤਾ ਮੁੱਲ ਨਹੀਂ ਹੈ। ਹੱਥ-ਪੈਰ ਖੜ੍ਹਦੇ ਹੀ ਜਾਨਵਰਾਂ ਵਾਂਗ ਰੀਂਗਣ ਲੱਗ ਜਾਂਦਾ ਹੈ। ਫਿਰ ਲੋਕ, ਬੱਚੇ, ਰਿਸ਼ਤੇਦਾਰ, ਸੰਗੀ-ਸਾਥੀ ਭੁੱਲ ਜਾਂਦੇ ਹਨ। ਕੋਈ ਸਾਥ ਨਹੀਂ ਦਿੰਦਾ।
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦੁਨੀਆਂ ਬਗੈਰ ਸਾਡਾ ਸਰਦਾ ਨਹੀਂ ਹੈ। ਸਾਨੂੰ ਇੱਕ ਦੂਜੇ ਨਾਲ ਰਲ ਕੇ ਚਲਣਾਂ ਪੈਂਦਾ ਹੈ। ਬਹੁਤਾ ਕੁੱਝ ਅਸੀਂ ਲੋਕਾਂ ਕਰਕੇ ਕਰਦੇ ਹਾਂ। ਲੋਕ ਇਹ ਕਹਿੱਣ ਗੇ। ਲੋਕ ਉਹ ਕਹਿੱਣ ਗੇ। ਲੋਕਾਂ ਦੀ ਮਰਜ਼ੀ ਨਾਲ ਚਲਣਾਂ ਪੈਂਦਾ ਹੈ। ਲੋਕਾਂ ਰਾਹੀ ਅਸੀਂ ਬਲੈਕ-ਮੇਲ ਹੁੰਦੇ ਹਾਂ। ਨਾਂ ਚਹੁੰਦੇ ਹੋਏ ਵੀ ਉਨਾਂ ਕਰਕੇ ਸਾਨੂੰ ਕਈ ਕੰਮ ਕਰਨੇ ਪੈਂਦੇ ਹਨ। ਆਪਣੇ ਲਈ ਸਮਾਂ ਹੀ ਨਹੀਂ ਬੱਚਦਾ। ਆਪਣੇ ਲਈ ਕਦੇ ਸੋਚਿਆ ਹੀ ਨਹੀਂ ਹੋਣਾਂ। ਜੋ ਲੋਕ ਚਹੁੰਦੇ ਹਾਂ। ਉਹ ਜਿਹਾ ਹੀ ਜਿਉਣਾ ਚਹੁੰਦੇ ਹਾਂ। ਕਈ ਤਾਂ ਲੋਕਾਂ ਨੂੰ ਦਿਖਾਉਣ ਲਈ ਹੀ ਫਾਲਤੂ ਖ਼ਰਚੇ ਕਰਦੇ ਹਨ। ਰਸਮਾਂ ਕਰਨ ਲਈ ਪੂਰਾ ਜ਼ੋਰ ਲਗਾ ਦਿੰਦੇ ਹਨ। ਪਹਿਲਾਂ ਆੜਤੀਏ ਦੇ ਕਰਜ਼ਦਾਰ ਹੁੰਦੇ ਸਨ। ਹੁਣ ਬੈਂਕ ਦਾ ਕਰਜ਼ਾ ਸਾਰੀ ਉਮਰ ਨਹੀਂ ਮੁੱਕਦਾ। ਵੱਧ ਚੜ੍ਹ ਕੇ ਖ਼ਰਚੇ ਕਿਉਂ ਕੀਤੇ ਜਾਂਦੇ ਹਨ? ਇੱਕ ਦੂਜੇ ਦੀ ਰੀਸ ਕੀਤੀ ਜਾਂਦੀ ਹੈ। ਕੋਲ ਪੈਸਾ ਪੱਲੇ ਹੈ ਜਾਂ ਨਹੀਂ। ਸਾਰੇ ਹੀ ਮੇਲਾ-ਮੇਲਾ ਕਰਦੇ ਫਿਰਦੇ ਹਨ। ਜਦੋਂ ਕੋਈ ਮੂੰਹ ਉਤਾਹਾਂ ਨੂੰ ਕਰਕੇ ਤੁਰਦਾ ਹੈ। ਠੇਡਾ ਖਾਂ ਕੇ ਡਿੱਗ ਪੈਂਦਾ ਹੈ। ਜਾਨ ਆਪਣੀ ਮਸੀਬਤ ਵਿੱਚ ਪੈਂਦੀ ਹੈ। ਆਪਣੀ ਹੈਸੀਅਤ ਨੂੰ ਭੁਲ ਜਾਵਾਂਗੇ ਤਾਂ ਚੁਰਾਹੇ ਵਿੱਚ ਜਲੂਸ ਨਿੱਕਲ ਜਾਵੇਗਾ। ਚੁਰਾਹੇ ਵਿੱਚ ਵਿਕ ਜਾਵਾਂਗੇ। ਇਹ ਲੋਕ ਹੀ ਬੋਲੀ ਲਗਾਉਣ ਵਿੱਚ ਹੁੰਦੇ ਹਨ। ਧੰਨ ਦਾ ਨੁਕਸਾਨ ਦੇਖ ਕੇ, ਜ਼ਹਿਰ ਖਾਂ ਕੇ ਬੰਦਾ ਆਪ ਮਰਦਾ ਹੈ। ਲੋਕ ਨਾਲ ਨਹੀਂ ਮਰਦੇ। ਲੋਕ ਨਾਂ ਹੀ ਕਰਜ਼ਾ ਮੋੜਨ ਲਈ ਮਦੱਦ ਕਰਦੇ ਹਨ।
ਆਪਣੇ ਆਪ ਨੂੰ ਭੁੱਲਾ ਕੇ, ਸਾਰੀ ਜਿੰਦਗੀ ਆਪਣੇ ਘਰ ਪਰਿਵਾਰ ਲਈ ਕੱਢ ਦਿੰਦੇ ਹਾਂ। ਬੰਦਾ ਆਪਣੇ ਘਰ ਲਈ ਫੈਇਦਾ ਪਹਿਲਾਂ ਸੋਚਦਾ ਹੈ। ਦੂਜੇ ਦਾ ਨੁਕਸਾਨ ਭਾਵੇ ਹੋ ਜਾਵੇ। ਲੋਕ ਦਿਖਾਵੇ ਲਈ ਲੋਕਾਂ ਦੀ ਪਰਵਾਹ ਬਹੁਤੀ ਕਰਦਾ ਹੈ। ਕੋਈ ਚੀਜ਼ ਅਗਰ ਪਸੰਧ ਆ ਜਾਵੇ, ਕੋਈ ਹੋਰ ਮੰਗ ਲਵੇ। ਅਸੀਂ ਉਸ ਨੂੰ ਦੇ ਦਿੰਦੇ ਹਾਂ। ਪੂਰੀ ਚੀਜ਼ ਨਾਂ ਵੀ ਦੇਣੀ ਹੋਵ,ੇ ਵੰਡਣੀ ਪੈਂਦੀ ਹੈ। ਭਾਰਤ ਦੀ ਦਰੋਪਤੀ ਦੀ ਉਦਾਹਰ ਸਾਡੇ ਕੋਲ ਹੈ। ਹੋਰ ਪਤਾ ਨਹੀਂ ਕਿੰਨੀਆ ਕੁ ਦਰੋਪਤੀਆਂ ਘਰ ਪਰਿਵਾਰ ਵਿੱਚ ਵੰਡ ਹੋ ਰਹੀਆਂ ਹਨ। ਦੋ ਭਰਾਵਾਂ ਦਾ ਇੱਕ ਕੁੜੀ ਨਾਲ ਪਿਆਰ ਹੋ ਜਾਵੇ। ਇੱਕ ਜਾਣਾ ਦੂਜੇ ਨੂੰ ਆਪਣਾ ਪਿਆਰ ਦਾਨ ਕਰਕੇ ਸਬ ਦੀਆਂ ਨਜ਼ਰਾਂ ਵਿੱਚ ਦਾਤਾ ਬਣ ਜਾਂਦਾ ਹੈ। ਕੀ ਇਸ ਤਰਾਂ ਕਰਨ ਨਾਲ ਮਨ ਦੇ ਰਿਸ਼ਤੇ ਬਦਲ ਜਾਂਦੇ ਹਨ? ਦੁਨੀਆਂ ਬਹੁ ਰੰਗੀ ਹੈ। ਦੁਨੀਆਂ ਉਤੇ ਮੂੰਹ ਬੋਲੇ ਰਿਸ਼ਤੇ ਬੱਣਦੇ ਹਨ। ਕੀ ਅਸੀਂ ਸੱਚੀ ਉਹ ਰਿਸ਼ਤੇ ਦਾ ਕੋਈ ਮਤਲੱਬ ਰੱਖਦੇ ਹਨ? ਜਾਂ ਇਹ ਦੁਨੀਆਂ ਦਾਰੀ ਹੈ। ਦੂਜੇ ਨੂੰ ਖੁਸ਼ ਕਰਨ ਲਈ ਅਸੀਂ ਉਸ ਨੂੰ ਸਤਿਕਾਰ ਨਾਲ ਬੁਲਾਉਂਦੇ ਹਾਂ। ਬਹੁਤੀ ਬਾਰੀ ਆਪਣੇ ਆਤਮਿਕ ਰੱਖਿਆ ਲਈ ਰਿਸ਼ਤੇ ਜੋੜਦੇ ਹਾਂ। ਜਿਸ ਰਿਸ਼ਤੇ ਤੋਂ ਸਾਨੂੰ ਡਰ ਨਹੀਂ ਲੱਗਦਾ। ਉਹ ਰਿਸ਼ਤੇ ਦਾ ਨਾਂਮ ਦੇ ਦਿੰਦੇ ਹਾਂ। ਹਰ ਇੱਕ ਨੂੰ ਅਸੀਂ ਬਾਪੂ ਨਹੀਂ ਕਹਿ ਸਕਦੇ। ਬਾਪੂ ਇੱਕ ਹੀ ਹੁੰਦਾ ਹੈ। ਦੂਜਾਂ ਬਾਪੂ ਬਣ ਕੇ ਸਾਨੂੰ ਨਹੀਂ ਝੱਲ ਸਕਦਾ। ਹੋਰ ਸਾਰੇ ਰਿਸ਼ਤਿਆਂ ਵਿੱਚ ਦਾਗ਼ ਹੋ ਸਕਦਾ ਹੈ। ਕੁਝ ਕੁ ਗੰਦੇ ਦਿਮਾਗਾਂ ਵਾਲਿਆ ਨੂੰ ਛੱਡ ਕੇ, ਸਰੀਫ਼ ਲੋਕ ਭੈਣ ਭਰਾ ਦੇ ਰਿਸ਼ਤੇ ਨੂੰ ਪਵਿੱਤਰ ਰਿਸ਼ਤਾ ਮੰਨਦੇ ਹਨ। ਉਹ ਨੋਜਵਾਨ ਹੁੰਦੇ ਹੋਏ ਵੀ ਇੱਕ ਦੂਜੇ ਨੂੰ ਮਾਣ ਨਾਲ ਦੇਖਦੇ ਹਨ। ਦੁੱਖ ਸੁੱਖ ਵਿੱਚ ਇੱਕ ਦੁਜੇ ਦੀ ਮਦੱਦ ਕਰਦੇ ਹਨ। ਮਸੀਬਤ ਪੈਂਦੇ ਹੀ ਕਿਨਾਰਾ ਵੀ ਕਰ ਲੈਂਦੇ ਹਾਂ। ਇਸ ਲਈ ਆਪਣੇ ਬਾਰੇ ਜਰੂਰ ਸੋਚੋ। ਦੂਜਿਆ ਦੀ ਸ਼ਰਮ ਛੱਡ ਕੇ ਆਪਣੇ ਸੁੱਖਾਂ ਦਾ ਖਿਆਲ ਰੱਖੋ। ਰਿਸ਼ਤੇ ਤੇ ਲੋਕ ਬਦਲਦੇ ਰਹਿੰਦੇ ਹਨ। ਟੁੱਟਦੇ ਰਹਿੰਦੇ ਹਨ। ਹੋਰਾਂ ਦੀ ਪ੍ਰਵਾਹ ਛੱਡ ਕੇ ਆਪਣਾਂ ਖਿਆਲ ਰੱਖੀਏ। ਦੇਖਿਆ ਹੋਣਾਂ ਹੈ। ਚਿੱੜੀ ਆਪਣੇ ਬੱਚੇ ਦੇ ਉਡਣ ਤੱਕ ਉਸ ਦੇ ਮੂੰਹ ਵਿੱਚ ਆਪਣੀ ਚੁੰਝ ਨਾਲ ਦਾਣਾਂ ਦਿੰਦੀ ਹੈ। ਖੰਭ ਨਿੱਕਦੇ ਹੀ ਉਸ ਵੱਲ ਧਿਆਨ ਦੇਣੋਂ ਹੱਟ ਜਾਂਦੀ ਹੈ। ਬੱਚਾ ਆਪੇ ਦਾਣਾਂ ਚੁਗਣਾਂ ਸ਼ੁਰੂ ਕਰ ਲੈਂਦਾ ਹੈ। ਕੁੱਝ ਹੀ ਦਿਨਾਂ ਵਿੱਚ ਆਪਣਾ ਆਲਣਾ ਅੱਲਗ ਬਣਾਂ ਲੈਂਦਾ ਹੈ। ਕਦੇ ਵੀ ਚਿੱੜੀਆਂ ਦਾ ਵੱਡਾ ਇੱਕਠ ਇੱਕ ਆਲਣੇ ਵਿੱਚ ਨਹੀਂ ਦੇਖਿਆ। ਲੋਕ ਬੜੇ ਮਚਲੇ ਹਨ। ਦੂਜੇ ਬੰਦੇ ਤੋਂ ਹਰ ਕੰਮ ਕਰਾਉਣਾਂ ਚਾਹੁੰਦੇ ਹਨ। ਆਪ ਐਸ਼ ਕਰਨੀ ਚਹੁੰਦੇ ਹਨ। ਇੰਨਾਂ ਨੂੰ ਪੱਲਿਉ ਜੋ ਵੀ ਖਿਲਾਈ ਜਾਵੋਂ, ਖਾਂਦੇ ਹੋਏ ਤੁਹਾਡੀ ਪ੍ਰਸੰਸਾ ਕਰਨਗੇ। ਜੇ ਦੂਜੇ ਕੋਲ ਚਾਰ ਦਾਣੇ ਖਾਂਣ ਨੂੰ ਨਹੀਂ ਹਨ। ਭੀਖ ਵੀ ਨਹੀਂ ਦੇਣਗੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਕਹਿ ਰਹੇ ਹਨ। ਸਾਰੇ ਰਿਸ਼ਤੇ ਬੇਕਾਰ ਹਨ। ਕੋਈ ਰਿਸ਼ਤਾ
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥ ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥ ਕਹਤੁ ਕਬੀਰੁ ਕੋਈ ਨਹੀ ਤੇਰਾ ॥ ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥ {ਪੰਨਾ 656}
ਸਾਥ ਨਹੀਂ ਦੇ ਸਕਦਾ। ਲੋਕ ਤੇ ਹਰ ਰਿਸ਼ਤਾ ਇੱਕ ਸੀਮਾਂ ਤੱਕ ਸਾਥ ਦਿੰਦਾ ਹੈ। ਪਰਿਵਾਰ ਲੋਕਾਂ ਲਈ ਸਾਰੀ ਉਮਰ ਬੇਕਾਰ ਖ਼ਰਾਬ ਕਰਦਾ ਹੈ। ਅਖੀਰ ਬੰਦੇ ਦੇ ਬੁੱਢਾ ਹੋਣ ਤੇ ਇਹੀ ਜੋ ਸੋਨੇ ਦੀ ਮੁਰਗੀ ਦਿਸਦੀ ਸੀ। ਉਸ ਨੂੰ ਕੋਈ ਨਹੀਂ ਪੁੱਛਦਾ। ਬੰਦਾ ਕੁੜੇ ਵਾਂਗ ਰੁਲਦਾ ਫਿਰਦਾ ਹੈ। ਕੋਈ ਸੰਗੀ ਸਾਥੀ ਬਾਤ ਨਹੀਂ ਪੁੱਛਦਾ। ਬੱਚਿਆਂ, ਰਿਸ਼ਤੇਦਾਰਾਂ ਵੱਲੋਂ ਬਿਮਾਰ ਬੰਦੇ ਨੂੰ ਮੁਫ਼ਤ ਦੇ ਇਲਾਜ਼ ਵਾਲੇ ਹਸਪਤਾਲ ਵਿੱਚ ਛੱਡ ਦਿੱਤਾ ਜਾਂਦਾ ਹੈ। ਕੁੱਝ ਕੁ ਗੇੜੇ ਮਾਰ ਕੇ ਸਭ ਅੱਕ ਜਾਂਦੇ ਹਨ। ਹਸਪਤਾਲ ਵਿਚੋਂ ਥੋੜਾ ਠੀਕ ਹੋਣ ਤੇ ਕਨੇਡਾ ਵਿੱਚ ਤਾਂ ਐਸੇ ਬੰਦਿਆ ਨੂੰ ਜਿਸ ਦਾ ਕੋਈ ਘਰਬਾਰ ਨਹੀਂ ਹੈ। ਹੋਮ ਸੈਟਰ ਵਿੱਚ ਛੱਡ ਦਿੰਦੇ ਹਨ। ਉਥੇ ਗੌਰਮਿੰਟ ਦੁਆਰਾ ਰੱਖੇ ਕਰਮਚਾਰੀ ਦੇਖਭਾਲ ਕਰਦੇ ਹਨ। ਭੋਜਨ ਦੁਆਈਆਂ ਗੌਰਮਿੰਟ ਦਿੰਦੀ ਹੈ। ਬੱਚੇ ਧੰਨ ਦੋਲਤ ਜਰੂਰ ਸੰਭਾਂਲ ਲੈਂਦੇ ਹਨ। ਬੁੱਢੇ ਬੰਦੇ ਤੋਂ ਕੀ ਕਰਾਉਣਾਂ ਹੈ? ਜਿਹੜੀ ਚੀਜ਼ ਫਾਲਤੂ ਹੁੰਦੀ ਹੈ। ਉਸ ਨੂੰ ਕੌਣ ਸੰਭਾਂਲ ਕੇ ਰੱਖਦਾ ਹੈ? ਕੁੜੇ ਵਿੱਚ ਹੀ ਜਾਂਦੀ ਹੈ। ਮਨੁੱਖ ਦਾ ਕੋਈ ਬਹੁਤਾ ਮੁੱਲ ਨਹੀਂ ਹੈ। ਹੱਥ-ਪੈਰ ਖੜ੍ਹਦੇ ਹੀ ਜਾਨਵਰਾਂ ਵਾਂਗ ਰੀਂਗਣ ਲੱਗ ਜਾਂਦਾ ਹੈ। ਫਿਰ ਲੋਕ, ਬੱਚੇ, ਰਿਸ਼ਤੇਦਾਰ, ਸੰਗੀ-ਸਾਥੀ ਭੁੱਲ ਜਾਂਦੇ ਹਨ। ਕੋਈ ਸਾਥ ਨਹੀਂ ਦਿੰਦਾ।
Comments
Post a Comment