ਮੌਤ ਕੋਂਲੋਂ ਨਾਂ ਸੂਰਮੇ ਭੱਜਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਸਿੰਘ ਸੂਰਮੇ ਨਾਂ ਮੌਂਤੋਂ ਡਰਦੇ ਨੇ।
ਸੂਰਮੇ ਮੌਤ ਨੂੰ ਮੌਖਲਾਂ ਕਰਦੇ ਨੇ।
ਜੇ ਦੁਸ਼ਮੱਣ ਸਿੰਘਾਂ ਮੂਹਰੇ ਡੱਟਦੇ ਨੇ।
ਜਿਹੜੇ ਅੱੜਦੇ ਨੇ ਉਹੀ ਝੱੜਦੇ ਨੇ।
ਮਰਨ ਤੋਂ ਭੋਰਾ ਖ਼ੌਫ਼ ਨਾਂ ਕਰਦੇ ਨੇ।
ਆਪੇ ਮੌਤ ਦੇ ਮੂਹਰੇ ਹੋ ਖੜ੍ਹਦੇ ਨੇ।
ਮੌਤ ਦੇ ਕੋਂਲੋਂ ਨਾਂ ਸੂਰਮੇ ਭੱਜਦੇ ਨੇ।
ਮਰਨਾਂ ਵੀ ਉਹੀਂ ਸੂਰਮੇ ਚਹੁੰਦੇ ਨੇ।
ਜਿਹੜੇ ਰੱਜ਼ ਕੇ ਜਿੰਦਗੀ ਜਿਉਂਦੇ ਨੇ।
ਉਹ ਜਿਉਣ ਦੀ ਆਸ ਨਾਂ ਰੱਖਦੇ ਨੇ।
ਮੌਤ ਨੂੰ ਹੱਸ ਆਪ ਗਲ਼ੇ ਲਗਾਉਂਦੇ ਨੇ।
ਸੱਤੀ ਧਾਅ ਗਲਵੱਕੜੀ ਜਾ ਪਾਉਂਦੇ ਨੇ।
ਸਤਵਿੰਦਰ ਮੌਤ ਨੂੰ ਹੀ ਦਿਲੋਂ ਚਹੁੰਦੇ ਨੇ।
ਰੋਜ਼ ਦੀ ਭੱਜ ਨੱਠ ਦਾ ਜੱਬ ਮੁੱਕਜੇ।
Comments
Post a Comment