ਕਰ ਬੰਦਗੀ ਬਾਕੀ ਤੂੰ ਰੱਬ ਉਤੇ ਛੱਡ।

-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

satwinder_7@hotmail.com

ਦਿਨ ਰਾਤ ਨਿਸ਼ਾਂਨਾਂ ਇੱਕ ਉਤੇ ਗੱਡ।

ਏਧਰ ਉਧਰ ਦੀ ਸਭ ਤੂੰ ਚਿੰਤਾਂ ਦੇ ਛੱਡ।

ਹਰ ਜ਼ਰੇ ਹਰ ਬੰਦੇ ਵਿਚੋਂ ਰੱਬ ਨੂੰ ਲੱਭ।

ਕਦੇ ਤਾਂ ਲੱਭੇਗੀ ਮਿਲਣ ਦੀ ਜਰੂਰ ਹੱਦ।

ਰੱਬਾ ਵਿੱਚ ਚਰਨਾਂ ਦੇ ਸਦਾ ਤੂੰ ਸਾਨੂੰ ਰੱਖ।

ਹਰ ਦਮ ਮਨ ਮੰਦਰ ਸੱਤੀ ਵਿੱਚ ਰੱਬਾ ਵੱਸ।

ਆਪਣੇ ਅੰਗ
-ਸੰਗ ਹਰ ਸਮੇਂ ਰੱਬਾ ਰੱਖੀ ਰੱਖ।

ਸਹਿਜ ਅਵਸਤਾਂ ਵਿੱਚ ਸਦਾ ਮਾਲਕਾ ਤੂੰ ਰੱਖ।

ਦਿਆਲੂ ਕਿਰਪਾ ਦੀ ਬਖਸ਼ਸ਼ ਸਿਰ ਉਤੇ ਰੱਖ।

ਲੱਗੀ ਰਹੇ ਦਰਸ਼ਨ ਤੇਰੇ ਦੀ ਸਾਨੂੰ ਸਦਾ ਭੁੱਖ।

ਮਨ ਨੂੰ ਲੱਗੇ ਨਾਂ ਕੋਈ ਵੀ ਦੁਨੀਆਵੀ ਦੁੱਖ।

ਤੇਰੇ ਵਿਚੋਂ ਹੀ ਤਾਂ ਮਿਲਦੇ ਨੇ ਸਾਰੇ ਹੀ ਸੁੱਖ।

ਕਰੀ ਰੱਖ ਰੱਬਾਂ ਆਪ ਸਤਵਿੰਦਰ ਵੱਲ ਮੁੱਖ।

Comments

Popular Posts