ਸਿਟੀ ਪਿਆਰ ਦੀ ਬਜਾਈਏ, ਰੱਬਾਂ ਯਾਰ ਉਤੋਂ ਮਰ
-ਮਰ ਜਾਈਏ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਜਦੋਂ ਦਾ ਯਾਰ ਸਾਡਾ ਹੋ ਗਿਆ। ਸਾਨੂੰ ਕਮਲੇ ਜਿਹੇ ਕਰ ਗਿਆ।

ਅਸੀਂ ਪਿੰਡਾ ਮਲ-ਮਲ ਨਹ੍ਹਾਈਏ। ਸੁਗੰਧਾਂ-ਅੰਤਰਾਂ ਨੂੰ ਲਾਈਏ।

ਕੱਪੜੇ ਬਦਲ-ਬਦਲ ਪਾਈਏ। ਵਾਲਾਂ ਦੇ ਸਟਾਇਲ ਬਣਾਈਏ।

ਕਦੇ ਸੋਹਣਾਂ ਸਿੰਗਰ ਲਈਏ। ਘੜੀ ਮੁੜੀ ਸ਼ੀਸ਼ੇ ਮੂਹਰੇ ਜਾਈਏ।

ਜਾਂਣ-ਜਾਂਣ ਕੇ ਮੁਹਰੇ ਹੋਈਏ। ਸੱਤੀ ਕੋਲੋ ਲੰਘ-ਲੰਘ ਜਾਈਏ।

ਧਿਆਨ ਆਪਣੇ ਉਤੇ ਲੁਆਈਏ। ਸਤਵਿੰਦਰ ਯਾਰ ਦੇ ਹੋ ਜਾਈਏ।

ਚੰਨ ਦੀ ਚਾਨਣੀ ਬੱਣ ਜਾਈਏ। ਚਕੌਰ ਵਾਂਗ ਚੰਨ ਤੇ ਰੀਜ਼ ਜਾਈਏ।

ਸਿਟੀ ਪਿਆਰ ਦੀ ਬਜਾਈਏ। ਰੱਬਾਂ ਯਾਰ ਉਤੋਂ ਮਰ-ਮਰ ਜਾਈਏ।

Comments

Popular Posts