ਕਈ ਮਰਦ ਰੱਬ ਵਰਗੇ ਸੋਹਣੇ ਸੂਚੇ ਤੇ ਕਈ ਰਾਖ਼ਸ਼ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਸਾਰੇ ਮਰਦ ਮਾੜੇ ਵੀ ਨਹੀਂ ਹਨ। ਬਹੁਤ ਐਸੇ ਵੀ ਹਨ। ਜੋ ਰੱਬ ਲੱਗਦੇ ਹਨ। ਉਨਾਂ ਦੇ ਕੰਮ ਹੀ ਸੁਲਾਹਣ ਯੋਗ ਹਨ। ਉਹ ਦਿਲ ਦਿਮਾਗ ਵਿੱਚ ਬਹੁਤ ਸੂਚੇ, ਊਚੇ, ਪਵਿੱਤਰ ਹਨ। ਮਨ ਉਨਾਂ ਦੀ ਆਰਤੀ, ਪੂਜਾ ਕਰਦਾ ਹੈ। ਕਈ ਮਰਦ ਰੱਬ ਵਰਗੇ ਸੋਹਣੇ ਸੂਚੇ ਤੇ ਕਈ ਰਾਖ਼ਸ਼ ਹਨ। ਹਰ ਰੋਜ਼ ਖ਼ਬਰਾਂ ਪੜ੍ਹਦੇ ਹਾਂ। ਔਰਤ ਨਾਲ ਮਰਜ਼ੀ ਤੋਂ ਖਿਲਾਫ਼ ਵੀ ਕਈ ਸਬੰਧ ਕਰ ਜਾਂਦੇ ਹਨ। ਕਈ ਬਾਰ ਮਰਜ਼ੀ ਵੀ, ਬਲੈਕ ਮੇਲ ਵਰਗੀ ਹੁੰਦੀ ਹੈ। ਕਿਸੇ ਔਰਤ ਨੂੰ ਫੂਸਲਾ ਕੇ, ਝਾਸੇ ਵਿੱਚ ਲੈ ਕੇ, ਵਡਿਆ ਕੇ, ਕੋਈ ਨਾਂ ਕੋਈ ਐਸੀ ਚਲਾਕੀ ਨਾਲ ਸ਼ੁਰੂਆਤ ਹੁੰਦੀ ਹੈ। ਕੰਮ ਨਿੱਕਲਦੇ ਹੀ, ਕਈ ਅਜ਼ਾਦ ਛੱਡ ਦਿੰਦੇ ਹਨ। ਕਈ ਆਪ ਉਦੋਂ ਹੀ, ਔਰਤ ਨੂੰ ਗਲ਼ਾ ਘੁੱਟ ਕੇ ਮਾਰ ਦਿੰਦੇ ਹਨ। ਮਰਵਾ ਵੀ ਦਿੰਦੇ ਹਨ। ਇੱਕ ਹੋਰ ਗੱਲ ਦਾ ਪਤਾ ਲੱਗਾ। ਕਈ ਮਰਦ ਔਰਤ ਦਾ ਗਲਾਂ ਫੜ ਕੇ ਅੰਨਦ ਲੈਂਦੇ ਹਨ। ਕਈ ਵਾਲ ਫੜ ਲੈਂਦੇ। ਐਸੀ ਹਾਲਤ ਵਾਲੀਆਂ ਔਰਤਾਂ ਦਾ ਹਾਲ ਕੁੱਛ ਨਹੀਂ ਹੈ। ਮਰਦ ਤੋਂ ਦਿਨ ਰਾਤ ਗੁੱਤ ਪਟਾਉਂਦੀਆ ਹਨ। ਹੁਣ ਮਰਦ ਉਤੇ ਹੈ, ਉਹ ਆਪਣਾ ਜ਼ੋਰ ਕਿਥੇ ਲਾਉਂਦਾ ਹੈ। ਜੇ ਜ਼ੋਰ ਬਹੁਤਾ ਗਲ਼ੇ ਉਤੇ ਆ ਗਿਆ। ਔਰਤ ਦੀ ਕਿਸੇ ਪਾਸੇ ਖੈਰ ਨਹੀਂ ਹੈ। ਮਰਦ ਦੀ ਸਰੀਰ ਦੀ ਹੱਵਸ ਨਿੱਕਲ ਜਾਂਦੀ ਹੈ। ਕਈ ਬਦਨਾਂਮੀ ਦੇ ਡਰੋਂ, ਬਈ ਇਹ ਕਿਸੇ ਕੋਲ ਮੂੰਹ ਨਾਂ ਖੋਲ ਦੇਵੇ, ਔਰਤ ਦੀ ਸੰਘੀ ਨੱਪ ਦਿੰਦੇ ਹਨ। ਜੇ ਇਥੋਂ ਮੌਕਾ ਨਿੱਕਲ ਗਿਆ। ਅੱਗਲੇ ਦੇ ਘਰ ਵੈਲੀ-ਗੂੰਡੇ-ਬਦਮਾਸ਼: ਭੇਜ ਦਿੰਦੇ ਹਨ। ਰਾਹ ਵਿੱਚ ਰੋਕਦੇ ਹਨ। ਬਦਨਾਂਮੀ ਕਰਨ, ਬਚਣ ਤੋਂ, ਦਾ ਹਰ ਹੱਥ-ਕੰਢਾ ਵਰਤਦੇ ਹਨ। ਆਪਦੀ ਆਬਰੂ ਕਇਮ ਰੱਖਣ ਲਈ, ਕੋਈ ਵੀ, ਕੁੱਝ ਕਰ ਸਕਦਾ ਹੈ। ਇੱਕ ਆਂਮ ਸਿਧਾ-ਸਾਧਾ ਦਿੱਸਣ ਵਾਲਾ ਸਾਧ, ਭੋਲਾ-ਭਾਲਾ ਬੰਦਾ ਵੀ, ਗਲੀ ਦੇ ਗੂੰਡੇ ਵਾਲੀ ਹਰਕੱਤ ਕਰ ਸਕਦਾ ਹੈ। ਠੰਗੀ ਲਾ ਸਕਦਾ ਹੈ। ਚੋਰੀ ਕਰ ਸਕਦਾ ਹੈ। ਇਹ ਚਾਹੇ ਹੁਸਨਾਂ ਦੀ ਚੋਰੀ ਹੋਵੇ ਜਾਂ ਜਾਨ ਮਾਲ ਲੁੱਟ ਲੈਣ ਦਾ ਡਾਕਾ ਹੋਵੇ। ਕਿਸੇ ਦੇ ਵੀ ਦਿਲ ਵਿੱਚ, ਬਦੀ ਉਠ ਸਕਦੀ ਹੈ। ਜੋ ਮਨ ਉਤੇ ਕਬ਼ਜਾ ਨਹੀਂ ਕਰ ਸਕਦੇ। ਉਹ ਕੰਟਰੌਲ ਨਹੀਂ ਕਰ ਸਕਦੇ। ਉਨਾਂ ਦੀ ਆਪਦੀ ਜਿੰਦਗੀ ਐਸੀ ਬੈਸੀ ਗੁਜ਼ਰਦੀ ਹੈ। ਦੂਜਿਆਂ ਦੀ ਜਿੰਦਗੀ ਵੀ ਰੋਲ਼ ਦਿੰਦੇ ਹਨ। ਅਜੇ ਬਹੁਤੇ ਇਹ ਬਚੇ ਹੋਏ ਹਨ। ਰੱਬ ਜਾਂਣੇ ਔਰਤਾ ਵਿੱਚ ਮੂੰਹ ਖੋਲਣ ਦੀ, ਕਦੋਂ ਹਿੰਮਤ ਆਵੇਗੀ? ਕਦੋਂ ਸ਼ਰਮ ਦੀ ਚਾਦਰ ਪਰੇ ਕਰੇਗੀ। ਕਰਕੇ ਵੀ ਕੀ ਕਰੇਗੀ? ਚਾਰੇ ਪਾਸੇ ਮਰਦਾਂ ਦਾ ਅਮਰਾ ਫੈਲਰਾ ਹੈ। 10% ਔਰਤਾਂ ਨੂੰ ਛੱਡ ਕੇ, ਪੁਲੀਸ, ਵਕੀਲ, ਜੱਜ ਸਬ ਮਰਦ ਹਨ। ਜਿਸ ਦਿਨ ਇਹ ਸਬ ਔਰਤ ਹੱਥ ਆ ਗਏ। ਮਜ਼ਾ ਉਦੋਂ ਆਵੇਗਾ। ਮਰਦਾਂ ਦੀ ਤਾਂ ਘੀਸੀ ਕਰਾ ਦੇਣਗੀਆਂ। ਫੂਕ ਨਿੱਕਲ ਜਾਵੇਗੀ। 30% ਕੁੜੀਆਂ 15 ਸਾਲਾਂ, 60 % ਕੁੜੀਆਂ 18 ਸਾਲਾਂ,ਦੀ ਉਮਰ ਵਿੱਚ ਬਾਕੀ ਰਹਿੰਦੀਆਂ 10% ਕੁੜੀਆਂ 20 ਸਾਲਾਂ ਦੀ ਉਮਰ ਵਿੱਚ ਸੈਕਸ ਦਾ ਸ਼ਿਕਾਰ ਹੁੰਦੀਆਂ ਹਨ। ਮਰਦ ਤਾਂ ਜੰਮਦੇ ਹੀ ਜੁਵਾਨ ਹੁੰਦੇ ਹਨ। 13 ਸਾਲਾਂ ਦੇ ਕੋਲੋ ਵੀ ਭੈਅ ਆਉਂਦਾ ਹੈ।

ਐਸਾ ਕੱਣ ਖੂਨ ਵਿੱਚ ਹੁੰਦਾ। ਚਾਰੇ ਪਾਸੇ ਔਰਤ ਦੇ ਸਿ਼ਕਾਰੀ ਫਿਰਦੇ ਹਨ। ਆਪਣੇ ਆਪ ਨੂੰ ਦੇਖਣਾਂ ਪੈਣਾਂ ਹੈ। ਔਰਤ ਆਪਣੇ ਹੀ ਘਰ ਵਿੱਚ ਸੁਰੱਖਅਤ ਨਹੀਂ ਹੈ। ਘਰ ਵਿਚੋਂ ਹੀ ਬਹੁਤ ਸਾਰੇ ਰਿਸ਼ਤਿਆ ਵੱਲੋ ਜ਼ਲੀਲ ਹੁੰਦੀਆਂ ਹਨ। ਘਰ ਦੇ ਮਰਦ, ਕਿੰਨੀ ਕੁ ਘਰ ਵਿੱਚ ਰਹਿ ਰਹੀਆਂ, ਔਰਤਾ ਦਾ ਖਿਆਲ ਰੱਖਦੇ ਹਨ। ਇਹ ਹੀ ਮਰਦਾਂ ਨੇ ਬਾਹਰ ਜਾ ਕੇ ਚੰਦ ਚਾੜਨੇ ਹਨ। ਜੋ ਬੰਦਾ ਆਪਣੀ ਮਾਂ ਦਾ ਸਤਿਕਾਰ ਨਹੀਂ ਕਰਦਾ। ਪਤਨੀ ਦੀ ਇੱਜ਼ਤ ਨਹੀਂ ਕਰਦਾ। ਘਰ ਆਈ ਨੂ੍ੰਹੁ ਨੂੰ ਸਨਮਾਨ ਨਹੀਂ ਦਿੰਦੇ। ਉਨਾਂ ਮਰਦਾ ਲਈ ਸ਼ੜਕ ਤੇ ਖੜ੍ਹੀ ਕੁੜੀ ਕੀ ਲੱਗਦੀ ਹੈ? ਕਈ ਐਸੇ ਵੀ ਹਨ। ਆਪਦੀ ਹੱਵਸ ਮਿੱਟਾਉਣ ਪਿੱਛੋਂ, ਬੱਚੇ ਭੋਜਨ ਵਾਂਗ, ਦਿਲ ਭਰਨ ਤੇ, ਆਪਦੇ ਦੋਸਤਾਂ ਮੂਹਰੇ ਰੱਖ ਦਿੰਦੇ ਹਨ। ਫਿਰ ਕਦੇ ਦੋਸਤਾ ਦੇ ਕੋਈ ਔਰਤ ਧੱਕੇ ਚੜ੍ਹ ਗਈ। ਦੋਸਤ ਵੀ ਐਸੇ ਮਰਦ ਨੂੰ ਹਿੱਸਾ ਦੇਣਗੇ। ਵੰਡ ਕੇ ਖਾਂਦੇ ਹਨ। ਵੰਡ ਛੱਕਣ ਨੂੰ ਕਿਹਾ ਗਿਆ ਹੈ। ਦੋ ਕੁ ਹਫ਼ਤੇ ਦੀ ਗੱਲ ਹੈ। ਮੈਨੂੰ ਇੱਕ ਔਰਤ ਨੇ ਦੱਸਿਆ, " ਆਪਣੇ ਘਰ ਦਾ ਥੱਲੇ ਵਾਲਾ ਹਿੱਸਾ, ਕਿਰਾਏ ਉਤੇ, ਪੰਜਾਬੀ ਮੁੰਡਿਆ ਨੂੰ ਦਿੱਤਾ ਸੀ। ਉਹਨਾਂ ਨੂੰ ਵੀਕਇੰਡ ਨੂੰ ਇੱਕ ਗੋਰੀ ਮਿਲੀ। ਉਥੇ ਕੋਈ ਦਸ ਪੰਜਾਬੀ ਮੁੰਡੇ ਇਕਠੇ ਹੋ ਗਏ। ਜਦੋਂ ਥੱਲੇ ਖੱਪ ਪੈਂਦੀ ਸੁਣੀ। ਅਚਾਨਿਕ ਥੱਲੇ ਜਾ ਕੇ ਦੇਖਿਆ। ਸਬ ਸ਼ਰਾਬੀ ਸਨ। ਚੰਗਾ ਖ਼ਾਸਾ ਮੇਲਾ ਲੱਗਿਆ ਹੋਇਆ ਸੀ। ਸਬ ਨੰਗਾ ਨਾਚ ਕਰ ਰਹੇ ਸਨ। ਗੋਰੀ ਦਾ ਸਰੀਰ ਛਿੱਲਿਆ ਪਿਆ ਸੀ। ਉਸ ਉਤੇ ਨੋਟ ਸਿੱਟੇ ਹੋਏ ਸਨ। ਘਰ ਰਹਿੱਣ ਵਾਲੇ ਮੁੰਡਿਆ ਨੂੰ ਵੀ ਘਰੋਂ ਜਾਣ ਲਈ ਕਹਿ ਦਿੱਤਾ ਸੀ। ਐਸੇ ਬੰਦਿਆ ਤੋਂ ਬਹੁਤ ਖ਼ੱਤਰਾ ਹੈ । " ਮੈਂ ਉਸ ਦੀ ਹਿੰਮਤ ਦੀ ਦਾਤ ਦਿੰਦੀ ਹਾਂ। ਉਸ ਨੇ ਮੈਂਨੂੰ ਤਾ ਦੱਸਿਆ। ਮੈਂ ਇਸ ਉਤੇ ਲਿਖਾਂ। ਇਸ ਨਾਲ ਕੀ ਹੋਵੇਗਾ? ਸ਼ਕਲ ਤੋਂ ਲੋਕ ਗਊ ਵਰਗੇ ਲੱਗਦੇ ਹੀ ਹੁੰਦੇ ਹਨ। ਮਨ ਦੇ ਅੰਦਰ ਭੈੜੀਆਂ ਬੈਠਾ ਹੁੰਦਾ ਹੈ। ਕੀ ਪਤਾ, ਅੰਦਰ ਦਾ ਹਾਥੀ ਕਿਹਦੇ ਅੰਦਰ ਕਦੋਂ ਜਾਗ ਜਾਵੇ? ਰੱਬ ਹੀ ਬਚਾਏ। ਚੰਗਾ ਹੈ ਸਬ ਦੇ ਪਰਦੇ ਕੱਜੇ ਰਹਿ ਜਾਂਣ। ਇਹ ਸੂਟ-ਬੂਠ ਦੇ ਅੰਦਰ ਹੀ ਛੁੱਪੇ ਰਹਿੱਣ। ਤਾਹੀਂ ਤਾਂ ਬੰਦੇ ਨੂੰ ਕਹਿੰਦੇ ਹਨ, " ਤੂੰ ਬੰਦਾ ਬੱਣ, ਬੰਦਿਆਂ ਵਾਲੇ ਕੰਮ ਕਰ। " ਜਾਨਵਰ ਨੂੰ ਕੋਈ ਨਹੀਂ ਕਹਿੰਦਾ, " ਤੂੰ ਜਾਨਵਰ ਬੱਣ। " ਜਾਨਵਰ ਨੂੰ ਅਸੀਂ ਕਹਿ ਕੇ ਛੱਡ ਦੇਈਦਾ ਹੈ। ਉਹ ਜਾਨਵਰ, ਪੱਛੂ ਹਨ। ਉਨਾਂ ਨੇ ਐਸਾ ਕਰਨਾਂ ਹੀ ਹੈ। ਉਨਾਂ ਦਾ ਬਹੁਤ ਵੱਡਾ ਦੈਇਰਾ ਵੀ ਨਹੀਂ ਹੁੰਦਾ। ਬੰਦੇ ਦੀ ਕੀ ਮਜ਼ਬੂਰੀ ਹੁੰਦੀ ਹੈ? ਕਿਉਂ ਔਰਤਾਂ ਨਾਲ ਐਸਾ ਕਰਦੇ ਹਨ? ਚਾਰ ਦਿਨ ਪਹਿਲਾਂ ਸੋਲਾ ਸਾਲਾਂ ਦੀ ਕੁੜੀ ਦੀ ਖਬਰ ਲੱਗੀ ਸੀ। ਜਿਸ ਨੂੰ ਬਲਾਤਕਾਰ ਕਰਨ ਪਿਛੋਂ ਮਾਰ ਦਿੱਤਾ। ਇਹ ਲੇਖ ਉਸ ਕੁੜੀ ਲਈ ਹੈ।

Comments

Popular Posts