ਮਾਂ
-ਬਾਪ ਕਿਹੜੀ ਹਾਲਤ ਵਿੱਚ ਹਨ, ਕੀ ਕਦੇ ਸੋਚਿਆ ਹੈ?

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਆਪ ਨੂੰ ਮਜ਼ਬੂਤ ਬਣਾਉਣ ਨੂੰ ਆਪਦੀ ਪ੍ਰਸੰਸਾ ਆਪ ਕਰਨੀ ਪੈਣੀ ਹੈ ਆਪਣੇ ਪੈਰਾ ਉਤੇ ਆਪ ਹੀ ਖੜ੍ਹਨਾਂ ਪੈਦਾ ਹੈ। ਕੋਈ ਦੂਜਾ ਮੋਡਾ ਦੇ ਸਕਦਾ ਹੈ। ਪੈਰ ਨਹੀਂ ਦੇ ਸਕਦਾ। ਆਪਦੇ ਸਰੀਰ ਦਾ ਖਿਆਲ ਕਰੀਏ। ਉਸ ਤੋਂ ਪਹਿਲਾਂ ਅਸੀਂ ਮਾਂ-ਬਾਪ ਦੇ ਮੋਡਿਆਂ-ਘਨੇੜਿਆਂ ਉਤੇ, ਖੇਡਦੇ ਹਾਂ। ਮਾਂ-ਬਾਪ ਹੱਥਾਂ ਉਤੇ ਚੱਕੀ ਫਿਰਦੇ ਹਨ। ਸਾਡੀ ਹਰ ਜਰੂਰਤ ਪੂਰੀ ਕਰਦੇ ਹਨ। ਅਸੀ ਮਾਂ-ਬਾਪ ਲਈ ਕੀ ਕਰਦੇ ਹਾਂ? ਕੀ ਮਾਂ-ਬਾਪ ਦਾ ਕਦੇ ਧਿਆਨ ਰੱਖਿਆ ਹੈ? ਮਾਂ-ਬਾਪ ਕਿਹੜੀ ਹਾਲਤ ਵਿੱਚ ਹਨ, ਕੀ ਕਦੇ ਸੋਚਿਆ ਹੈ? ਮਾਂ-ਬਾਪ ਨੂੰ ਦੇਖਣ ਲਈ, ਕੀ ਕਦੇ ਅੱਖਾਂ ਤਰਸੀਆਂ ਹਨ? ਕੀ ਕਦੇ ਮਨ ਬੇਚੈਨ ਹੋਇਆ ਹੈ? ਕਿ ਕਦੇ ਉਨਾਂ ਨੂੰ ਕੋਈ ਚੀਜ਼ ਖ੍ਰੀਦ ਕੇ ਦਿੱਤੀ ਹੈ? ਕਈ ਤਾਂ ਦੁਵਾਈਆਂ ਵੱਲੋਂ ਵੀ ਮਾਂਪਿਆ ਨੂੰ ਮਾਰ ਦਿੰਦੇ ਹਨ। ਜਿਸ ਮਾਂ-ਬਾਪ ਨੇ ਦੁਨੀਆਂ ਦਿਖਾਈ ਹੈ। ਕਈ ਪੁੱਤਰ-ਧੀਆਂ, ਮਾਂ-ਬਾਪ ਦੀ ਨਿਗ੍ਹਾ ਘੱਟਣ ਤੇ, ਅੱਖਾਂ ਬੱਣਾ ਕੇ ਨਹੀਂ ਦਿੰਦੇ। ਅੱਖਾਂ ਦਾ ਇਲਾਜ਼ ਨਹੀਂ ਕਰਾਉਂਦੇ। ਉਹ ਹੋਰ ਅੰਨ੍ਹੇ ਹੋ ਰਹੇ ਹਨ। ਮਾਂ-ਬਾਪ ਸਾਨੂੰ ਰਿਸ਼ਤੇ ਵਿੱਚ ਰੱਬ ਦੀ ਮਰਜ਼ੀ ਨਾਲ ਮਿਲੇ ਹਨ। ਅਸੀਂ ਮਰਜ਼ੀ ਨਾਲ ਮਾਂ-ਬਾਪ ਬਦਲ ਨਹੀਂ ਸਕਦੇ। ਦੁਨੀਆਂ ਵਿੱਚ ਕਿਸੇ ਨੂੰ ਮਾਂ-ਬਾਪ ਵਰਗਾ ਮੰਨ ਸਕਦੇ ਹਾਂ। ਮਾਂ-ਬਾਪ ਬਹੁਤ ਪਿਆਰ ਹੀ ਤਾਂ ਕਰਦੇ ਹਨ। ਜੋ ਸਾਨੂੰ ਇੰਨਾਂ ਬਰਦਾਸਤ ਕਰਦੇ ਹਨ। ਪਾਣੀ ਦੀ ਬੂੰਦ ਤੋ ਲੈ ਕੇ, ਮਾਂ ਆਪਦੀ ਕੁੱਖ ਵਿੱਚ ਬੱਚਾ ਸੰਭਾਲਦੀ ਹੈ। ਆਪਦੇ ਪੇਟ ਵਿੱਚ ਬੇਅੰਤ ਦੁੱਖ-ਦਰਦ ਸਹਿ ਕੇ ਪਾਲਦੀ ਹੈ। ਆਪਦੀ ਜਾਨ ਸੂਲੀ ਉਤੇ ਟੰਗੀ ਰੱਖਦੀ ਹੈ। ਕਈ ਔਰਤਾਂ ਦੇ ਤਾਂ ਕੁੱਝ ਵੀ ਪਚਦਾ। ਉਲਟੀ ਦੀ ਗੋਲ਼ੀ ਰੋਟੀ ਨਾਲ, ਖਾਂਦੇ ਸਮੇਂ ਲੈਣੀ ਪੈਂਦੀ ਹੈ। ਜੰਨੇਪੇ ਵੇਲੇ ਕਈ ਔਰਤਾਂ ਬੱਚੇ ਨੂੰ ਜਨਮ ਦੇ ਕੇ ਮਰ ਵੀ ਜਾਂਦੀਆਂ ਹਨ। ਕਦੇ ਸੋਚਿਆ ਹੈ। ਮਾਂ-ਬਾਪ ਬੱਚੇ ਨੂੰ ਕਿੰਨਾਂ ਔਖਾ ਹੋ ਕੇ, ਪਾਲਦੇ ਹਨ? ਜਦੋਂ ਆਪ ਮਾਂ-ਬਾਪ ਬੱਣ ਜਾਂਦੇ ਹਨ। ਫਿਰ ਵੀ ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ। ਮਾਂ-ਬਾਪ ਕਿੱਤੇ ਹੋਰ ਰੁਲਦੇ ਹਨ। ਜੁਵਾਨੀ ਦੇ ਨਸ਼ੇ ਵਿੱਚ ਆਪ ਦੇਸ-ਪ੍ਰਦੇਸ ਘੁੰਮਦੇ ਹਾਂ। ਪਿਛੇ ਮੁੜ ਕੇ ਨਹੀਂ ਦੇਖਦੇ। ਮੈਂ ਆਪਦੀ ਗੱਲ ਨਹੀਂ ਕਰਦੀ। ਮਾਂਪੇ ਜਿਵੇਂ ਬੱਚੇ ਨੂੰ ਪਾਲਦੇ ਹਨ। ਬੱਚੇ ਉਵੇਂ ਹੀ ਕਰਦੇ ਹਨ। ਮੇਰੇ ਮਾਂਪੇ ਦੋਂਨੇਂ ਪਾਸੇ ਦੇ ਕਨੇਡਾ ਦੇ ਵਸਨੀਕ ਨੇ। 100% ਸਹੂਲਤਾਂ ਹਨ। ਮਾਂ ਦੇ ਸੱਤ ਕੁੜੀਆਂ ਪੈਦਾ ਹੋਇਆ। ਸਬ ਤੋਂ ਛੋਟਾ ਮੁੰਡਾ ਹੈ। ਸਾਰੇ ਮਾਂ ਦੀ ਇੱਕ ਅਵਾਜ਼ ਮਾਰਨ ਉਤੇ ਇੱਕਠੇ ਹੋ ਜਾਂਦੇ ਹਨ। ਸਤਾਰਾ ਸਾਲ ਪਹਿਲਾਂ, ਪਾਪਾ ਇੰਡੀਆ ਗਏ ਹੋਏ ਸਨ। ਉਥੇ ਹੀ ਦੁਨੀਆਂ ਛੱਡ ਗਏ।

ਮਾਂ-ਬਾਪ ਸਬ ਦੇ ਜਨਮ ਦਾਤਾ ਹਨ। ਬੱਚੇ ਨੂੰ ਜਨਮ ਦਿੰਦੇ ਹਨ। ਇਹ ਜਰੂਰੀ ਨਹੀਂ ਹੈ। ਬੱਚਾ ਮਾਂ-ਬਾਪ ਦੀ ਮਰਜ਼ੀ ਨਾਲ ਦੁਨੀਆਂ ਉਤੇ ਆਵੇ। ਕਈ ਤਾਂ ਗੱਲ਼ਤੀ ਨਾਲ ਬੱਚਾ ਪੈਦਾ ਕਰ ਲੈਂਦੇ ਹਨ। ਐਸਾ ਵੀ ਹੁੰਦਾ ਹੈ। ਔਰਤ ਨੂੰ ਬੱਚੇ ਦੇ ਸਹੀਂ ਬਾਪ ਦਾ ਵੀ ਪਤਾ ਨਹੀਂ ਹੁੰਦਾ। ਕਈਆਂ ਤਾਂ ਮਰਦਾਂ ਨੂੰ ਵੀ ਪਤਾ ਨਹੀਂ ਹੁੰਦਾ। ਉਨਾਂ ਦੀ ਔਲਾਦ ਵੀ ਕਿਸੇ ਕੋਲ ਪਲ਼ ਰਹੀ ਹੈ। ਮਰਦ ਮੋਜ਼ ਬੱਣਾਂ ਕੇ, ਤੁਰ ਜਾਂਦਾ ਹੈ। ਮਰਜ਼ੀ ਔਰਤ ਦੀ ਹੈ। ਬੱਚਾ ਪੈਦਾ ਕਰਨਾਂ ਹੈ। ਗਰਭਪਾਤ ਕਰਾਉਣਾਂ ਹੈ। ਮਾਂ-ਬਾਪ ਨੂੰ ਕਈ ਬਾਰ ਪਤਾ ਵੀਂ ਨਹੀਂ ਹੁੰਦਾ, ਬੱਚਾ ਹੋਣ ਵਾਲ ਹੈ। ਕੱਲ ਮੈਂਨੂੰ ਇੱਕ ਔਰਤ ਨੇ ਦੱਸਿਆ। ਉਸ ਨੂੰ ਆਪਣੇ ਬੱਚਾ ਠਹਿਰ ਬਾਰੇ, ਛੇਵੇਂ ਮਹੀਨੇ ਪਤਾ ਲੱਗਾ। ਐਸਾ ਕੋਈ ਬਦਲਾ ਨਹੀਂ ਆਇਆ ਸੀ, ਜੋ ਮਾਂ ਬੱਣ ਦਾ ਪਤਾ ਲੱਗ ਜਾਂਦਾ। ਸਬ ਕੁੱਝ ਆਮ ਦੀ ਤਰਾਂ ਸੀ। ਗੁਰਦੁਆਰੇ ਇੱਕ ਔਰਤ ਆਪਦੀ ਨੂੰਹ ਕੋਲ ਬੈਠੀ ਸੀ। ਮੈਂ ਉਸ ਨੂੰ ਦੋ ਸਾਲ ਪਿਛੋਂ ਦੇਖਿਆ ਸੀ। ਉਸ ਕੋਲ ਸਾਲ ਕੁ ਦਾ ਮੁੰਡਾ ਖੇਡ ਰਿਹਾ ਸੀ। ਮੈਂ ਉਸ ਨੂੰ ਵਧਾਈਆਂ ਦੇ ਦਿੱਤੀਆਂ। ਉਸ ਨੂੰ ਕਿਹਾ, " ਤੇਰੇ ਪੋਤਾ ਹੋਇਆ ਹੈ। " ਉਸ ਨੇ ਕਿਹਾ, " ਇਹ ਮੇਰਾ ਬੇਟਾ ਹੈ। ਪਹਿਲੇ ਚਾਰ ਮਹੀਨੇ ਮੈਂ ਕਨੇਡਾ ਹੀ ਸੀ। ਫਿਰ ਮੈਂ ਇੰਡੀਆਂ ਗਈ ਸੀ। ਉਥੇ ਚਾਰ ਮਹੀਨੇ ਲੰਘ ਗਏ। ਜਦੋਂ ਕਨੇਡਾ ਆ ਕੇ, ਚੈਕਅੱਪ ਕਰਾਈ। ਪਤਾ ਲੱਗਾ ਮੈਂ ਮਾਂ ਬੱਣਨਾ ਵਾਲੀ ਹਾਂ। ਮਹੀਨੇ ਪਿਛੋਂ ਇਹ ਹੋ ਗਿਆ। " ਮੈਂ ਕਿਹਾ, " ਜੇ ਪਜੀਰੀ ਕਾਣ ਨੂੰ ਜੀਅ ਕਰਦਾ ਸੀ। ਮੇਰੇ ਵਰਗੀ ਨੂੰ ਦੱਸ ਦਿੰਦੀ। ਤੂੰ ਚੰਗੀ ਮੱਲੀ ਮਾਰੀ ਹੈ। ਦੋ ਜਆਕ ਜੰਮ ਕੇ ਵਿਆਹ ਦਿੱਤੇ। ਵਿਹਲੀ ਹੋ ਕੇ, ਹੁਣ ਫਿਰ ਖਿਡਾਉਣਾ ਖੇਡਣ ਨੂੰ ਮਿਲਿਆ ਹੋਇਆ ਹੈ। " ਉਸ ਪਿਛੋਂ ਮੈਨੂੰ ਵੀ ਆਪਣਾਂ ਆਪ ਸੂਨਾਂ ਜਿਹਾ ਲੱਗਣ ਲੱਗਾ। ਪੁਰਾਣੇ ਲੋਕਾਂ ਦੇ ਸਾਰੀ ਉਮਰ ਬੱਚੇ ਹੋਈ ਜਾਂਦੇ ਸਨ। ਘਰ ਰੌਣਕ ਲੱਗੀ ਰਹਿੰਦੀ ਸੀ। ਅੱਜ ਕੱਲ ਦੋ ਚਾਰ ਸਾਲਾਂ ਵਿੱਚ ਤੋਬਾ ਹੋ ਜਾਂਦੀ ਹੈ।

ਮੈਨੂੰ ਯਾਦ ਹੈ। ਜਦੋਂ ਮੇਰੇ ਪਹਿਲਾ ਬੱਚਾ ਹੋਣ ਵਾਲਾ ਸੀ। ਮੇਰੇ ਪਤੀ ਦਾ ਕਹਿੱਣਾਂ ਸੀ, " ਜੌੜੇ ਦੋ ਮੁੰਡਾ-ਕੁੜੀ ਇੱਕਠੇ ਹੋ ਜਾਂਣ। ਪਰ ਰੱਬ ਨੇ ਮੁੰਡਾ ਦੇ ਦਿੱਤਾ। ਜਦੋਂ ਦੂਜੀ ਬਾਰੀ ਆਈ। ਪਤੀ ਨੂੰ ਅਜੇ ਬੱਚਾ ਨਹੀਂ ਚਾਹੀਦਾ ਸੀ। ਉਸ ਦਾ ਕਿੱਹਣਾਂ ਸੀ, ਅਜੇ ਤਾਂ ਮੈਂ ਆਪ ਨਿਆਣਾਂ ਹਾਂ। ਦੋ ਜੁਆਕਾਂ ਦਾ ਬਾਪ ਮੈਂ ਨਹੀਂ ਬੱਣਨਾ। " ਮੈਂ ਤਫ਼ਾਨ ਖੜ੍ਹਾ ਕਰ ਦਿੱਤਾ। ਮੇਰੀ ਸੱਸ ਨੂੰ ਵੀ ਪਤਾ ਲੱਗ ਗਿਆ। ਸਾਡੇ ਵਿੱਚ ਕਿਸੇ ਗੱਲ ਤੋਂ ਜੰਗ ਸ਼ੁਰੂ ਹੋ ਗਈ ਹੈ। ਛੋਟੀ ਨੱਣਦ 15 ਸਾਲਾਂ ਦੀ ਸੀ। ਉਹ ਦੋਂਨੇ ਮੇਰੇ ਵੱਲ ਸਨ। ਅਸੀਂ ਤਿੰਨੇ ਇੱਕ ਪਾਸੇ ਸੀ। ਅਸੀਂ ਉਥੇ ਹੀ ਨੱਪ ਦਿੱਤੀ। ਸੋ ਮੇਰੇ ਘਰ ਬੇਟੀ ਪੈਦਾ ਹੋਈ। ਜੋ ਗੱਲਾਂ ਪਿਉ-ਪੁੱਤ ਕਰਦੇ ਹਨ। ਉਵੇਂ ਧੀ ਬਾਪ ਨਾਲ ਨਹੀਂ ਕਰ ਸਕਦੀ। ਜੋ ਗੱਲਾਂ ਅਸੀਂ ਮਾਂ-ਧੀ ਕਰ ਲੈਂਦੀਆਂ ਹਾਂ। ਉਹ ਮੈਂ ਬੇਟੇ ਨਾਲ ਨਹੀਂ ਕਰ ਸਕਦੀ। ਬੇਟਾ ਹੈ ਤਾਂ ਆਖਰ ਮਰਦ ਦਾ ਬੱਚਾ। ਇਹ ਔਰਤ ਨੂੰ ਕੰਮ ਵਾਲੀ ਸਮਝਦੇ ਹਨ। ਦੁੱਖ-ਸੁੱਖ ਕਿਹਨੇ ਕਰਨਾਂ ਹੈ? ਉਹ ਪਤੀ ਵੀ ਕਹਿੰਦਾ, " ਜੇ ਘਰ ਦਾ ਕੰਮ ਨਹੀਂ ਕਰਨਾਂ ਹੋਰ ਤੇਰੇ ਤੋਂ ਅਸੀਂ ਕੀ ਕਰਾਉਣਾ ਸੀ? ਇਸੇ ਲਈ ਤਾਂ, ਕਨੇਡਾ ਲੈ ਕੇ ਆਂਦੀ ਹੈਂ। " ਇੱਕ ਮਾਂਪੇਂ ਹੀ ਹਨ। ਜਿੰਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ। ਆਪਣਾਂ ਬੱਚਾ ਪਾਲ ਕੇ, ਵੱਡਾ ਕਰਕੇ, ਵਿਆਹ ਦਿੰਦੇ ਹਨ। ਉਦੋ ਵੀ ਉਸ ਨੂੰ ਬੱਚਾ ਹੀ ਕਹਿੰਦੇ ਹਨ।

Comments

Popular Posts