ਭਾਗ 1 ਆਪਣੀ
ਜ਼ੁੰਮੇਵਾਰੀ ਆਪ ਚੁਕੀਏ ਜਿੰਦਗੀ ਜਿੰਦਾ ਦਿਲ ਹੈ
-ਸਤਵਿੰਦਰ ਕੌਰ ਸੱਤੀ
(ਕੈਲਗਰੀ) -ਕੈਨੇਡਾ
ਜਿੰਨੇ ਜੋਗੇ ਹਾਂ,
ਸਾਨੂੰ ਕੰਮ ਕਰਨਾ ਚਾਹੀਦਾ
ਹੈ। ਹੱਥ ਉੱਤੇ ਹੱਥ ਧਰ ਕੇ, ਕਿਸੇ ਨੇ ਵੱਧ ਨਹੀਂ
ਜਾਣਾ, ਕੰਮ ਕਰਨ ਨਾਲ ਕੁੱਝ ਘਸ ਨਹੀਂ
ਜਾਣਾ। ਹਰ ਕਿਸੇ ਨੂੰ ਦੂਜੇ ਦਾ ਕੰਮ ਪਿਆਰਾ ਹੈ, ਚੰਮ ਪਿਆਰਾ ਨਹੀਂ ਹੈ। ਇਸ ਲਈ ਆਪਣੇ ਬਾਰੇ ਵੀ ਇਹੀ ਖ਼ਿਆਲ ਕਰੀਏ। ਮਰਦ ਤਾਂ ਕੰਮ ਕਰਦੇ ਹਨ।
ਕੋਈ ਹੀ ਐਸਾ ਮਰਦ ਹੋਵੇਗਾ। ਜੋ ਰੋਜ਼ੀ ਰੋਟੀ ਨਾਂ ਕਮਾਉਂਦਾ ਹੋਵੇ। ਔਰਤਾਂ ਨੂੰ ਵੀ ਨੌਕਰੀ ਜ਼ਰੂਰ
ਕਰਨੀ ਚਾਹੀਦੀ ਹੈ। ਭਾਵੇਂ ਜੌਬ ਕਰਨ ਦੀ ਜ਼ਰੂਰਤ ਨਾਂ ਹੋਵੇ। ਫਿਰ ਵੀ ਆਪਣੇ ਅੰਦਰ ਦੇ ਹੁਨਰ ਦਾ
ਲਾਭ ਲੈਣਾ ਚਾਹੀਦਾ ਹੈ। ਪਤੀ ਦੀ ਜੇਬ ਉੱਤੇ ਹੱਕ ਜਤਾਉਣਾ ਚੰਗੀ ਗੱਲ ਹੈ। ਉਸ ਦੀ ਜੇਬ ਵਿੱਚੋਂ
ਪੈਸੇ ਚੋਰੀ ਕਰਨਾ ਵੀ ਬਹੁਤ ਵਧੀਆਂ ਸਕੀਮ ਹੈ। ਪਰ ਪਤੀ ਦੀ ਜੇਬ ਵਿੱਚੋਂ ਕਿੰਨੇ ਕੁ ਚੋਰੀ ਹੋ ਸਕਦੇ
ਹੋ? ਜਾਂ ਫਿਰ ਆਪਣੀ ਜ਼ਮੀਰ ਮਾਰ ਕੇ,
ਹਰ ਸਮੇਂ ਇੱਕ-ਇੱਕ ਰੁਪਿਆ
ਮੰਗੀ ਚੱਲੋ। ਪੈਸੇ ਆਉਂਦੇ ਜਾਂਦੇ ਰਹਿੰਦੇ ਹਨ। ਸੁਣਿਆ ਹੈ, ਅੱਜ ਦੇ ਪੰਜਾਬ ਦੇ
ਰਹਿਣ ਵਾਲੇ ਮਰਦ ਮਿਹਨਤ ਕਰਨੀ ਨਹੀਂ ਚਾਹੁੰਦੇ। ਬਹੁਤੇ ਕਿਸਾਨ ਹੱਥੀ ਕੰਮ ਨਹੀਂ ਕਰਦੇ। ਉਨ੍ਹਾਂ
ਦੀਆ ਔਰਤਾਂ ਵਿਹਲੀਆਂ ਰਹਿੰਦੀਆਂ। ਤਾਂ ਹੀ ਤਾਂ
ਗਰਮੀ, ਸਰਦੀ ਲੱਗਦੀ ਹੈ। ਜੋ ਕੰਮ
ਨਹੀਂ ਕਰਦਾ। ਪਤਨੀ ਦੀਆ ਲੋੜਾਂ ਕੀ ਪੂਰੀਆਂ ਕਰੇਗਾ? ਮਰਦ ਉੱਤੇ ਮਾੜੇ ਦਿਨ ਆ ਜਾਣ, ਉਹ ਸੜਕ ਉੱਤੇ ਦਿਨ ਕੱਟ ਲਵੇਗਾ। ਜੇ ਔਰਤ ਨਾਲ ਕੋਈ ਐਸਾ
ਭਾਣਾ ਵਰਤ ਜਾਵੇ। ਪਤੀ ਮਰ ਜਾਵੇ, ਪਤੀ ਘਰੋਂ ਕੱਢ
ਦੇਵੇ, ਪੁੱਤਰ ਘਰੋਂ ਬੇਘਰ ਕਰ ਦੇਵੇ,
ਕੋਈ ਪੈਸੇ ਵੱਲੋਂ ਘਾਟਾ ਪੈ
ਜਾਵੇ। ਘਰ ਦੀ ਔਰਤ ਵਿੱਚ ਇੰਨੀ ਹਿੰਮਤ ਚਾਹੀਦੀ ਹੈ। ਉਹ ਆਪਣੇ ਬੱਚਿਆਂ ਨੂੰ ਸੰਭਾਲ ਸਕੇ। ਆਪ
ਨੌਕਰੀ ਕਰ ਸਕੇ। ਕੰਮ ਕਰਨ ਨਾਲ ਵਿਹਲੀਆਂ ਗੱਲਾਂ ਨਹੀਂ ਆਉਂਦੀਆਂ। ਆਪਣੀ ਜ਼ੁੰਮੇਵਾਰੀ ਆਪ ਚੁਕੀਏ।
ਕੰਮ ਜੈਸਾ ਵੀ ਹੋਵੇ, ਮਿਹਨਤ ਕਰਨ ਵਿੱਚ
ਕੋਈ ਸ਼ਰਮ ਨਹੀਂ ਹੈ। ਮਿਹਨਤ ਨੂੰ ਫਲ ਲੱਗਦਾ ਹੈ। ਜੇ ਤਾਂ ਪਤੀ ਠੀਕ ਠਾਕ ਜਿਊਦਾ ਹੈ। ਸਿਰਫ਼ ਝਗੜਾ
ਹੋਇਆ ਹੈ। ਉਸ ਨੇ ਪਤਨੀ ਨੂੰ ਘਰੋਂ ਕੱਢ ਦਿੱਤਾ ਹੈ। ਦਿਲ ਤਕੜਾ ਕਰ ਕੇ, ਬੱਚੇ ਨਿੱਕੇ ਵੱਡੇ ਸਬ ਪਤੀ ਦੇ ਜ਼ੁੰਮੇ ਕਰ ਕੇ,
ਪਤੀ ਦੀ ਅਕਲ ਟਿਕਾਣੇ ਲਗਾਉਣ
ਦੀ ਲੋੜ ਹੈ। ਪਤਨੀ ਬੱਚਿਆ ਨੂੰ ਘਰੋਂ ਤੋਰ ਕੇ, ਪਤੀ ਵਿਹਲੇ ਰਹਿੰਦੇ ਹਨ। ਐਸ਼ ਕਰਦੇ ਹਨ। ਕੈਨੇਡਾ ਵਿੱਚ ਵੀ ਔਰਤਾਂ ਬੱਚਿਆਂ ਦੀ ਜ਼ੁੰਮੇਵਾਰੀ
ਆਪਣੇ ਸਿਰ ਲੈ ਲੈਂਦੀਆਂ ਹਨ। ਬੱਚਿਆਂ ਨੂੰ ਸੰਭਾਲਣ ਕਰ ਕੇ, ਔਰਤਾਂ ਨੌਕਰੀ ਨਹੀਂ ਕਰ ਸਕਦੀਆਂ। ਔਰਤ ਆਪਣੀ ਤਾਕਤ
ਵਰਤੇ, ਦੁਨੀਆ ਬਦਲ ਸਕਦੀ ਹੈ। ਜਿਸ
ਦੇਸ਼ ਦੀ ਪ੍ਰਧਾਨ ਮੰਤਰੀ ਔਰਤ ਰਹੀ ਹੈ। ਔਰਤ ਸੋਨੀਆ ਗਾਂਧੀ ਪੂਰਾ ਹੱਥ ਪ੍ਰਧਾਨ ਮੰਤਰੀ ਦੇ ਰੋਲ ਦਾ
ਕਰ ਚੁਕੀ ਹੈ। ਉਸ ਦੇਸ਼ ਦੀ ਔਰਤ ਅਜੇ ਵੀ ਪੈਰ ਦੀ ਜੁੱਤੀ ਕਿਉਂ ਕਹਾਉਂਦੀ ਹੈ? ਉਸ ਦੀ ਗਿੱਚੀ ਪਿੱਛੇ ਮੱਤ ਕਿਵੇਂ ਹੋ ਸਕਦੀ ਹੈ?
ਔਰਤ ਨੂੰ ਆਪਣੇ ਪੈਰਾਂ ਉੱਤੇ
ਖੜ੍ਹੇ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਵੀ ਇੱਕ ਨੌਕਰੀ ਹੈ। ਜਦੋਂ ਨੌਕਰੀ ਇਧਰਾ ਗਾਂਧੀ, ਸੋਨੀਆ
ਗਾਂਧੀ ਕਰ ਸਕਦੀਆਂ ਹਨ। ਤਾਂ ਬਾਕੀ ਔਰਤਾਂ ਵਿੱਚ ਕੀ ਕਸਰ ਹੈ? ਚਾਰ ਪੈਸੇ ਹੱਥ ਵਿੱਚ ਹੋਣਗੇ। ਤਾਂ ਇਹ ਪਤੀ ਦੀਆਂ ਗੱਲਾਂ
ਨਹੀਂ ਸੁਣੇਗੀ। ਔਰਤ ਕਿਉਂ ਚੂਲੇ ਚੌਕੇ ਵਿੱਚ ਹੀ ਵੜੀ ਰਹਿੰਦੀ ਹੈ? ਇੱਕ ਘੰਟੇ ਦੇ ਕੰਮ ਨੂੰ ਸਾਰੀ ਦਿਹਾੜੀ ਘੜੀਸੀ ਫਿਰਦੀ
ਹੈ। ਦੁਨੀਆ ਸਿਰਫ਼ ਚੂਲੇ ਚੌਕੇ ਜਿੱਡੀ ਹੀ ਨਹੀਂ ਹੈ। ਅੱਖਾ ਖੋਲ ਕੇ ਦੇਖੀਏ, ਦੁਨੀਆਂ ਬਹੁਤ ਵੱਡੀ
ਹੈ। ਔਰਤ ਮਰਦ ਨੂੰ ਰਸੋਈ ਦੇ ਕੰਮ ਰਲ-ਮਿਲ ਕੇ ਕਰਨੇ ਚਾਹੀਦੇ ਹਨ।
ਘਰ ਦੇ ਹਾਲਾਤ ਜੈਸੇ
ਵੀ ਹੋਣ, ਮਿਹਨਤ ਕਰਨ ਵਿੱਚ
ਹੋਰ ਸ਼ਾਨੋ ਸ਼ੌਕਤ ਵਧਦੀ ਹੈ। ਭਾਵੇਂ ਕੋਈ ਗ਼ਰੀਬ ਹੈ। ਜਾਂ ਉੱਚੇ ਘਰਾਣੇ ਨਾਲ ਸਬੰਧਿਤ ਹੈ। ਪਾਣੀ ਦੀ
ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਹੈ। ਰਲ ਕੇ ਮਿਹਨਤ ਕਰਨ ਨਾਲ ਘਰ ਦੀ ਮਾਲੀ ਹਾਲਤ ਡਾਵਾਂਡੋਲ
ਨਹੀਂ ਹੁੰਦੀ। ਮਾਲੀ ਹਾਲਤ ਮਜ਼ਬੂਤ ਹੁੰਦੀ ਹੈ। ਮਾਲੀ ਹਾਲਤ ਮਜ਼ਬੂਤ ਹੋਵੇਗੀ। ਤਾਂ ਕਰਜ਼ਾ ਲੈਣ ਦੀ
ਲੋੜ ਨਹੀਂ ਹੈ। ਆਮਦਨ ਦੇ ਹਿਸਾਬ ਨਾਲ ਖ਼ਰਚੇ ਕੀਤੇ ਜਾਣ, ਬੰਦੇ ਦੇ ਪੈਰ ਨਹੀਂ ਥਿੜਕਦੇ। ਕਿਸਾਨਾਂ ਦੇ ਘਰ ਉੱਨੀ ਕਿਸਮ
ਦੇ ਬੀਜ ਨਹੀਂ ਹਨ। ਜਿੰਨੀ ਕਿਸਮ ਦੀਆਂ ਫ਼ਸਲਾਂ ਦੇ ਕੀੜੇ ਮਾਰ ਦੁਵਾਈਆ ਪਈਆਂ ਹਨ। ਸਿਆਣੇ ਕਹਿੰਦੇ
ਹਨ, " ਜੋ ਕਿਸੇ ਲਈ ਟੋਆ
ਪੱਟਦਾ ਹੈ। ਉਸ ਲਈ ਕੋਈ ਹੋਰ ਖੱਡਾ ਪੱਟ ਦਿੰਦਾ ਹੈ। " ਬੀਜ ਖ਼ਰੀਦਦੇ ਹਨ। ਕਰਜ਼ਾ ਲੈ ਕੇ
ਟਰੈਕਟਰ ਗੁਆਂਢੀਆਂ ਤੋਂ ਵਧੀਆਂ ਖ਼ਰੀਦਦੇ ਹਨ। ਭਾਵੇਂ ਟਰੈਕਟਰ ਭਈਏ ਹੀ ਚਲਾਉਂਦੇ ਹਨ। ਜਾਂ ਲੋਕਾਂ
ਦੀ ਜ਼ਮੀਨ ਵਹੁਉਂਦੇ ਹਨ। ਟਰੈਕਟਰ, ਕਾਰਾਂ, ਮਹਿਲ ਉਸਾਰਨ ਨੂੰ ਆਪਦੀ ਜ਼ਮੀਨ ਵੇਚ ਚੁਕੇ ਹਨ। ਕਰਜ਼ਾ
ਲੈ ਕੇ ਵਿਆਹ, ਪਾਰਟੀਆਂ ਵੀ ਖ਼ਰੀਦਦੇ ਹਨ। ਕਈ ਕਿਸਾਨ ਖੇਤ ਗੇੜਾ ਮਾਰਨ ਲਈ ਕਰਜ਼ਾ ਲੈ ਕੇ ਪੈਟਰੋਲ
ਖ਼ਰੀਦਦੇ ਹਨ। ਕਰਜ਼ਾ ਲੈ ਕੇ ਕੀੜੇ ਮਾਰ ਦਵਾਈਆਂ ਖ਼ਰੀਦਦੇ ਹਨ। ਕੀੜੇ ਮਾਰ ਕੇ, ਜੀਵ ਹੱਤਿਆ ਕਰਦੇ ਹਨ। ਰੱਬ ਨੇ ਉਹੀ ਲਿਖਤ ਕਾਰ ਕੀੜੇ
ਮਾਰਨ ਵਾਲਿਆਂ ਦੀ ਲਿਖ ਦਿੱਤੀ। ਜੇ ਐਸੇ ਲੋਕ ਮਰ ਰਹੇ ਹਨ। ਕੋਈ ਅਫ਼ਸੋਸ ਨਹੀਂ ਹੈ। ਵਿਹਲੇ ਤੇ
ਪਾਪੀ ਲੋਕ ਧਰਤੀ ਉੱਤੇ ਵਾਧੂ ਭਾਰ ਹਨ। ਐਸੇ ਵਿਹਲੜਾ ਨੂੰ ਬੈਂਕ ਕਰਜ਼ੇ ਦਿੰਦੀ ਹੀ ਕਿਉਂ ਹੈ?
ਕਰਜ਼ਾ ਲੈ ਕੇ ਹੀ ਮੁੰਡੇ ਕੁੜੀ
ਦਾ ਵਿਆਹ ਕਰਨਾ ਹੈ। ਸਟੇਜ ਉੱਤੇ ਨੱਚਣ ਵਾਲੇ ਕਰਜ਼ਾ ਲੈ ਕੇ ਖ਼ਰੀਦਦੇ ਹਨ। ਜੇ ਸਾਰਾ ਕੁੱਝ ਕਰਜ਼ਾ ਲੈ
ਕੇ ਕਰਦੇ ਹਨ। ਤਾਂ ਇਹ ਲੋਕ ਕਿਹੜੀ ਕਮਾਈ ਕਰਦੇ ਹਨ? ਇੰਨਾ ਤੋਂ ਤਾਂ ਝੁੱਗੀਆਂ ਵਾਲੇ ਚੰਗੇ ਹਨ। ਕਰਜ਼ਾ ਲੈ ਕੇ
ਕੀੜੇ ਮਾਰ ਦਵਾਈਆਂ ਖ਼ਰੀਦਦੇ ਨਹੀਂ ਹਨ। ਨਾਂ ਹੀ ਉਹ ਇਹ ਖਾ ਕੇ ਮਰਦੇ ਹਨ। ਜੇ ਕੀੜੇ ਮਾਰ ਦਵਾਈਆਂ
ਖਰੀਦੀਆ ਨਹੀਂ ਹਨ। ਖਾਣੀਆਂ ਕਿਥੋਂ ਹਨ? ਮੈਂ ਲੇਖ ਲਿਖ ਰਹੀ
ਹਾਂ। ਹੁਣੇ ਘਰ ਦੀ ਬਿਲ ਹੋਈ ਸੀ। ਮੈਂ ਦਰਵਾਜ਼ਾ ਖੋਲਿਆਂ, ਆਪਣੇ ਡੈਡੀ ਨਾਲ ਦੋ ਬੱਚੇ ਸਨ। ਇੱਕ ਮੁੰਡੇ ਦੀ ਉਮਰ 10
ਸਾਲਾਂ ਦੀ, ਦੂਜੀ ਕੁੜੀ 8 ਸਾਲਾਂ ਦੀ ਸੀ। ਉਹ ਘਰ-ਘਰ ਜਾ ਕੇ, 4 ਡਾਲਰ ਨੂੰ ਚੌਕਲੇਟ ਬਾਰ ਵੇਚ ਰਹੇ ਸਨ। ਉਨਾਂ ਨੇ ਮੈਨੂੰ
ਪੁੱਛਿਆ, " 4 ਡਾਲਰ ਨੂੰ ਚੌਕਲੇਟ
ਬਾਰ ਹੈ। ਕੀ ਤੁਸੀਂ ਖ਼ਰੀਦ ਕੇ ਮੇਰੀ ਮਦਦ ਕਰ ਸਕਦੇ ਹੋ? ਇਹ ਸਕੂਲ ਲਈ ਕੋਈ ਦਾਨ ਦਾ ਫ਼ੰਡ ਇਕੱਠਾ ਕਰ ਕੇ ਦੇਣਾ
ਹੈ। " ਪਹਿਲਾਂ ਮੈਂ ਉਸ ਨੂੰ ਕਿਹਾ, " ਨਹੀਂ ਮੈਂ ਨਹੀਂ ਖਰਦੀ ਸਕਦੀ। ਘਰ ਵਿੱਚ ਹੋਰ ਬਥੇਰੀਆਂ
ਚੌਕਲੇਟ ਬਾਰ ਪਈਆਂ ਹਨ। " ਦੋਨਾਂ ਦੇ ਮੂੰਹ ਉੱਤੇ ਹੱਸੀ ਉਵੇਂ ਹੀ ਸੀ। ਜਿਉਂ ਹੀ ਉਹ ਮੁੜਨ
ਲੱਗੇ। ਮੇਰਾ ਖ਼ਿਆਲ ਮੇਰੇ ਇਸ ਲੇਖ ਵੱਲ ਗਿਆ। ਫੁਰਨਾ ਆਇਆ, " ਨਿੱਕੀਆਂ ਬੱਚਿਆਂ ਦਾ ਹੌਸਲਾ ਉਤਸ਼ਾਹ ਕਿਵੇਂ ਵਧੇਗਾ?
ਜੇ ਹਰ ਕੋਈ ਚੌਕਲੇਟ ਬਾਰ ਖ਼ਰੀਦਣ
ਤੋਂ ਜੁਆਬ ਦਿੰਦਾ ਰਹੇ। ਬੱਚੇ ਹਾਰ ਜਾਣਗੇ। ਹੌਸਲਾ ਟੁੱਟ ਜਾਵੇਗਾ। " ਮੈਂ ਉਨ੍ਹਾਂ ਨੂੰ
ਪਿੱਛਿਉ ਆਵਾਜ਼ ਮਾਰੀ, " ਮੈਨੂੰ ਦੋ ਚੌਕਲੇਟ
ਬਾਰ ਦੇ ਜਾਵੋ। " ਉਨ੍ਹਾਂ ਦੇ ਚਿਹਰੇ ਹੋਰ ਵੀ ਖਿੜ ਗਏ। ਇਹ ਤਾਂ ਸਿਰਫ਼ ਸਕੂਲ ਲਈ ਲੋਕ ਸੇਵਾ
ਕਰ ਰਹੇ ਸਨ। ਉਨ੍ਹਾਂ ਨੂੰ ਕੋਈ ਬੱਚਤ ਨਹੀਂ ਹੈ। ਜਿਸ ਦੇਸ ਦੇ ਇੰਨੇ ਨਿੱਕੇ ਬੱਚੇ ਵਲੰਟੀਅਰ ਮੁਫ਼ਤ
ਲੋਕ ਸੇਵਾ ਕਰਦੇ ਹਨ। ਵੱਡੇ ਹੋ ਕੇ ਜ਼ਰੂਰ ਸਫਲ ਤੇ ਮਜ਼ਬੂਤ ਹੋਣਗੇ। ਕੈਨੇਡਾ, ਅਮਰੀਕਾ ਆ ਕੇ, ਲੋਕ ਕਾਮਯਾਬ ਇਸੇ ਲਈ ਬਣਦੇ ਹਨ। ਪਤਾ ਹੈ, ਕੰਮ ਕਰਾਂਗੇ ਤਾਂ ਰੱਜ ਕੇ ਖਾਵਾਂਗੇ। ਜੋ ਪਤੀ-ਪਤਨੀ ਰਲ
ਕੇ ਨੌਕਰੀ ਕਰਦੇ ਹਨ। ਉਹ ਕਾਮਯਾਬ ਹਨ। ਕੈਨੇਡਾ, ਅਮਰੀਕਾ ਦੇ 13 ਸਾਲ ਦੇ ਬੱਚੇ
ਪੜ੍ਹਾਈ ਨਾਲ ਚਾਰ ਘੰਟੇ ਦੀ ਹਰ ਰੋਜ਼ ਦੀ ਨੌਕਰੀ ਸ਼ੁਰੂ ਕਰ ਦਿੰਦੇ ਹਨ। ਤਾਂ ਹੀ ਜੇਬ ਲਈ ਪੱਕੇ ਹੋਣ
ਦੀ ਆਦਤ ਬਣ ਜਾਂਦੀ ਹੈ। ਕਈ ਤਾਂ ਇੱਥੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਵੀ ਬੈਂਕਾਂ ਨੂੰ ਲੁੱਟ ਕੇ,
ਖਾ ਗਏ ਹਨ। ਕਰਜ਼ਾ ਲੈ ਕੇ,
ਹਜ਼ਮ ਕਰੀ ਬੈਠੇ ਹਨ। ਕਈਆਂ ਨੇ
ਸੱਚ-ਮੁੱਚ ਕਦੇ ਕੁੱਝ ਦੇਖਿਆ ਨਹੀਂ ਹੈ। ਭੁੱਖੇ ਘਰ ਦੇ ਲੱਗਦੇ ਹਨ। ਹਜ਼ਾਰਾਂ ਡਾਲਰਾਂ ਦੇ ਹਿਸਾਬ
ਨਾਲ ਮਾਸਟਰ ਕਾਂਡਾਂ ਤੋਂ ਖਾ ਗਏ ਹਨ। ਲੱਖਾ ਡਾਲਰ ਘਰ ਤੇ ਬਿਜ਼ਨਸ ਦੇ ਬਹਾਨੇ ਖਾ ਗਏ ਹਨ। ਕਈ ਆਪਣੀ,
ਬੱਚਿਆਂ ਦੀ ਜ਼ਿੰਦਗੀ ਤਬਾਹ
ਕਰੀ ਬੈਠੇ ਹਨ। ਚੁਟਕੀ ਮਾਰੇ, ਪੈਸਾ ਬਣਾਉਣ ਵਾਲਾ
ਧੰਦਾ ਕੋਈ ਵੀ ਹੋਵੇ। ਡਰੱਗ ਦਾ ਧੰਦਾ ਕਰ ਕੇ, ਕੁੱਝ ਮਹੀਨੇ ਜੇਲ ਵਿੱਚ ਰਹਿ ਕੇ, ਸਮਗਲਿੰਗ ਦੁਆਰਾ
ਬਣਾਇਆ ਪੈਸਾ ਭੋਰ-ਭੋਰ ਖਾਂਦੇ ਹਨ। ਸਗੋਂ ਡਰੱਗ ਵੇਚ ਕੇ, ਹੋਰਾਂ ਲੋਕਾਂ ਨੂੰ ਤਬਾਹ ਕਰ ਰਹੇ ਹਨ। ਕਈ ਮਿਹਨਤ ਕਰਨੀ
ਭੁੱਲ ਗਏ ਹਨ। ਉਨ੍ਹ ਨੂੰ ਐਸ਼ ਦੀ ਜ਼ਿੰਦਗੀ ਚਾਹੀਦੀ ਹੈ। ਐਸੇ ਲੋਕਾਂ ਨੂੰ ਲੋਕ ਇੱਜ਼ਤਦਾਰ ਕਹਿੰਦੇ
ਹਨ।
Comments
Post a Comment