ਮੁੰਡਾ ਜਾਂ ਕੁੜੀ ਹੈ, ਗਰਭ ਵਿੱਚ ਕੈਂਚੀਂ ਮਾਰ ਦਿਉ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਮੁੰਡੇ ਕੁੜੀ ਵਿੱਚ ਲੋਕ ਬਹੁਤ ਅੰਤਰ ਸਮਝਦੇ ਹਨ। ਇਸ ਵਿੱਚ ਔਰਤ ਦਾ ਬਹੁਤਾ ਹੀ ਹੱਥ ਹੈ. ਹਮੇਸ਼ਾਂ ਐਸਾ ਹੀ ਰਿਹਾ ਹੈ। ਆਪ ਤੋਂ ਉਲਟ ਦੂਜੇ ਵੱਲ ਖਿੱਚ ਹੁੰਦੀ ਹੈ। ਮਰਦ ਔਰਤ ਵੱਲ ਅੰਕਸ਼ਤ ਹੁੰਦੇ ਹਨ। ਔਰਤਾਂ ਮਰਦਾਂ ਉਤੋਂ ਜ਼ਿਆਦਾ ਪ੍ਰਭਾਵਤ ਹੁੰਦੀਆਂ ਹਨ। ਇਸੇ ਲਈ ਔਰਤਾਂ ਮੁੰਡੇ ਨੂੰ ਜਿ਼ਆਦਾ ਮਾਂਣ ਦਿੰਦੀਆਂ ਹਨ। ਮੁੰਡਾ ਜੰਮ ਪਵੇ, ਇਹ ਔਰਤਾਂ ਨਾਚੀਆਂ ਬੱਣ ਕੇ, ਇੱਕ ਦੂਜੇ ਤੋਂ ਮੂਹਰੇ ਹੋ ਕੇ ਨੱਚਣ ਲੱਗ ਜਾਂਦੀ ਹਨ। ਕੁੜੀ ਜੰਮ ਪਵੇ, ਇੰਨਾਂ ਨੂੰ ਦੰਦਲਾਂ ਪੈਣ ਲੱਗ ਜਾਂਦੀਆਂ ਹਨ। ਮੁੰਡੇ ਨੂੰ ਚੂਰੀਆਂ, ਦੁੱਧ ਖਿਲਾਏ-ਪਿਲਾਏ ਜਾਂਦੇ ਹਨ। ਕੁੜੀ ਭੁੱਖੀ ਵੀ ਹੋਵੇ, ਮਾਂ ਨੂੰ ਹੀ ਪ੍ਰਵਾਹ ਨਹੀਂ ਹੁੰਦੀ॥ ਮੁੰਡੇ ਨੂੰ ਪੂਰਾ ਮੱਸਡੰਡਾ ਬਣਾਉਣ ਵਿੱਚ ਮਾਂ-ਬਾਪ ਦਾ ਹੱਥ ਹੁੰਦਾ ਹੈ। ਉਸ ਨੂੰ ਕੰਮ ਨਹੀਂ ਲਾਇਆ ਜਾਂਦਾ। ਉਸ ਦੀ ਬੁੱਤ ਵਾਂਗ ਪੂਜਾ ਕੀਤੀ ਜਾਂਦੀ ਹੈ। ਕੁੜੀਆਂ ਦਾ ਸੁਮਾਰ ਕੇ, ਚੰਮ ਕੁੱਟਿਆ ਜਾਂਦਾ ਹੈ। ਘਰ ਦੇ ਅੰਦਰ-ਬਾਰਰ ਦੇ ਸਬ ਕੰਮ ਕੁੜੀਆਂ ਤੋਂ ਲਿਏ ਜਾਂਦੇ ਹਨ। ਸੌਹੁਰੇ, ਪੇਕੇ ਘਰ ਵਿੱਚ ਕੁੜੀਆਂ ਦਾ ਧੂੰਆਂ ਕੱਢ ਦਿੰਦੇ ਹਨ। ਔਰਤ ਸਮਾਜ ਵਿੱਚ ਹਰ-ਰੋਜ਼ ਪਿਸਦੀ ਹੈ। ਰੱਬ ਜਾਣੇ, ਇੱਕ ਔਰਤ ਕਿੰਨੇ ਮਰਦਾਂ ਦੇ ਧੱਕੇ ਚੜ੍ਹਦੀ ਹੈ। ਰੇਪ ਹੁੰਦੀ ਹੈ। ਔਰਤ-ਮਰਦ ਦੋਂਨੇ ਸੈਕਸ ਕਰਦੇ ਹਨ। ਰਲ ਕੇ ਘਾਲ ਘਾਲਦੇ ਹਨ। ਔਰਤ ਦਾ ਬਲਾਤਕਾਰ ਮੰਨਿਆ ਜਾਂਦਾ ਹੈ। ਪਰ ਮਰਦ ਐਸੇ ਨਵੇਂ ਸ਼ਿਕਾਰ ਦੀ ਭਾਲ, ਹਰ ਰੋਜ਼ ਕਰਦਾ ਹੈ। ਉਹ ਬਦਨਾਮ ਨਹੀਂ ਹੁੰਦਾ। ਸਗੋ ਔਰਤ ਦੀਆ ਧੱਜੀਆਂ ਉੱਡਾ ਦਿੰਦਾ ਹੈ। ਮਰਦ ਦੀ ਜੂਨ ਔਰਤ ਤੋਂ ਬਹੁਤ ਚੰਗੀ ਹੈ।. ਸ਼਼ਾਇਦ ਆਪਦੀ ਇਹ ਹਾਲਤ ਦੇਖ ਔਰਤਾਂ ਕੁੜੀਆਂ ਨਹੀਂ ਜੰਮਣੀਆਂ ਚਹੁੰਦੀਆ। ਪੁਰਾਣੇ ਸਮੇਂ ਵਿੱਚ ਜੰਮਦੀਆਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਅੱਜ ਕੱਲ ਗਰਭ ਵਿੱਚ ਹੀ ਭਰੂਣ ਦਾ ਪਤਾ ਲਾਇਆ ਜਾਦਾ ਹੈ। ਇਹ ਤਾਂ ਹੁਣ ਰੱਬ ਹੀ ਜਾਂਣੇ, ਡਾਕਟਰ ਮਸ਼ੀਨਾਂ ਦੀ ਸਹੀਂ ਰਿਪੋਰਟ, ਗਰਭਪਤੀ ਔਰਤ ਤੇ ਉਸ ਦੇ ਨਜ਼ਦੀਆਂ ਨੂੰ ਦੱਸਦੇ ਹਨ। ਜਾਂ ਬੱਚੇ ਹੋਣ ਵਾਲੀ ਔਰਤ ਨੂੰ ਸਿਰਫ਼ ਕੁੜੀਆਂ ਦੱਸਕੇ. ਭਰੂਣਾ ਦੀ ਸਫ਼ਾਈ ਕਰਕੇ, ਡਾਕਟਰ ਨੂੰ ਨੋਟ ਬਣਾਉਣ ਦਾ ਢੰਗ ਲੱਭ ਗਿਆ ਹੈ।.ਜਦੋਂ ਬੰਦਾ ਪੈਸੇ ਲਈ ਅੰਨਾਂ ਹੋ ਜਾਵੇ, ਉਸ ਲਈ ਸੱਚ-ਝੂਠ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਖਿਆਲ ਸਿਰਫ਼ ਨੋਟਾਂ ਵਿੱਚ ਹੁੰਦਾ ਹੈ। ਭਰੂਣ ਜਾਂ ਮਾਂ ਮਰਦੀ ਹੈ। ਐਸੇ ਗਰਭਪਾਤ ਕਰਨ ਵਾਲੇ, ਡਾਕਟਰ ਨੂੰ ਕੋਈ ਫ਼ਰਕ ਨਹੀਂ ਹੈ। ਪੈਸੇ ਦੋਂਨੇ ਹਾਲਤਾਂ ਵਿੱਚ ਮਿਲ ਜਾਂਣੇ ਹਨ। ਡਾਕਟਰਾਂ ਨੇ ਕੀ ਲੈਣਾਂ ਹੈ?

ਇਸ ਬਾਰ ਜਦੋਂ ਮੈਂ ਪੰਜਾਬ ਗਈ ਸੀ। ਲੁਧਿਆਣੇ ਵਿੱਚ ਦੀ ਲੰਘਣ ਲੱਗੇ ਸੀ। ਉਥੇ ਇੱਕ ਡਾਕਟਰ ਦੀ ਪਰਾਈਟ ਦੁਕਾਨ ਅੱਗੇ ਲੋਕਾਂ ਦਾ ਕਾਫ਼ੀ ਇੱਕਠ ਸੀ। ਲੋਕ ਦੁਆਰਾ ਡਾਕਟਰ ਦੇ ਖਿਲਾਫ਼ ਨਾਹਰੇ ਬਾਜੀ ਹੋ ਰਹੀ ਸੀ। ਅਸੀਂ ਦੇਖਣ ਲਈ ਕਾਰ ਰੋਕ ਲਈ, ਇੱਕ 25 ਕੁ ਸਾਲਾਂ ਦੀ ਨਰਸ ਸਾਡੇ ਕੋਲੋ ਦੀ ਲੰਘਣ ਲੱਗੀ। ਮੈਂ ਉਸ ਨੂੰ ਰੋਕ ਕੇ ਪੁੱਛਿਆ, " ਇਹ ਕੀ ਮਾਮਲਾ ਹੈ, ਲੋਕੀ ਡਾਕਟਰ ਮੁਰਦਾ ਬਾਦ ਕਿਉਂ ਕਰੀ ਜਾਂਦੇ ਹਨ? " ਉਹ ਬਗੈਰ ਜੁਆਬ ਦਿੱਤੇ, ਮੇਰੇ ਕੋਲੋ ਦੀ ਖਿਸਣ ਲੱਗੀ। ਮੈਂ ਉਸ ਨੂੰ ਪਿਛਿਉ ਅਵਾਜ਼ ਕਸੀ, " ਜੇ ਤੂੰ ਜੁਆਬ ਨਹੀਂ ਦੇਣਾਂ, ਤੇਰੇ ਉਤੇ ਵੀ ਸਵੇਰ ਨੂੰ. ਮੈਂ ਤੇਰੀ ਫੋਟੋ ਲਾ ਕੇ, ਹਰ ਅਖ਼ਬਾਰ ਵਿੱਚ ਆਰਟੀਕਲ ਲਗਾ ਦੇਣਾਂ ਹੈ। ਕੀ ਤੂੰ ਇਥੇ ਹੀ ਕੰਮ ਕਰਦੀ ਹੈ? ਅੰਦਰੋਂ ਮੈਨੂੰ ਪਤਾ ਵੀ ਲੱਗ ਜਾਂਣਾਂ ਹੈ। ਮੈਡੀਕਲ ਕਲੀਨਿੱਕ ਅੰਦਰ ਕੀ ਹੋਇਆ ਹੈ? " ਉਸ ਨਰਸ ਦੇ ਪੈਰ ਰੁਕ ਗਏ। ਉਹ ਮੇਰੇ ਨਾਲ ਕਾਰ ਦੀ ਪਿੱਛਲੀ ਸੀਟ ਉਤੇ ਬੈਠ ਗਈ। ਉਸ ਨੇ ਕਿਹਾ, " 6 ਮਹੀਨੇ ਪਹਿਲਾਂ ਸੋਨੀਕਾਂ ਨਾਮ ਦੀ ਔਰਤ, ਆਪਦੀ ਸੱਸ ਨਾਲ, ਮੈਡੀਕਲ ਕਲੀਨਿੱਕ ਵਿੱਚ ਆਈ ਸੀ। ਮੈਂ ਉਸ ਦੀ ਫੈਇਲ ਬੱਣਾਂ ਕੇ, ਰਿਪੋਰਟ ਲਿਖੀ ਸੀ। ਸੋਨੀਕਾਂ ਦੇ ਪੇਟ ਵਿੱਚ 6 ਮਹੀਨੇ ਦਾ ਬੱਚਾ ਪਲ ਰਿਹਾ ਸੀ। ਦੋਂਨਾਂ ਨੇ ਮੈਨੂੰ ਕਿਹਾ, " ਅਸੀਂ ਗਰਭ ਦਾ ਟੈਸਟ ਕਰਾਉਣਾ ਹੈ। ਜੇ ਤਾਂ ਮੁੰਡਾ ਹੈ, ਠੀਕ ਹੈ। ਜੇ ਕੁੜੀ ਹੈ, ਗਰਭਪਾਤ ਕਰਾਉਣਾਂ ਹੈ। " ਮੈਂ ਉਸੇ ਵੇਲੇ ਡਾਕਟਰ ਕੋਲ ਗਈ. ਉਸ ਨੂੰ ਦੱਸਿਆ, " ਇਹ ਸੱਸ ਨੂੰਹੁ ਹਨ। ਇਸ ਤਰਾਂ ਕਹਿੰਦੀਆਂ ਹਨ। " ਡਾਕਟਰ ਨੇ ਕਿਹਾ, " ਕੋਈ ਟੈਸਟ ਕਰਨ ਦੀ ਲੋੜ ਨਹੀਂ ਹੈ। ਗਰਭ ਵਾਲੀ ਔਰਤ ਨੂੰ, ਮਸ਼ੀਨਾਂ ਵਾਲੇ ਕੰਮਰੇ ਵਿੱਚ ਪਾ ਕੇ, ਇਸ ਔਰਤ ਨੂੰ ਟੂਟੀਆਂ ਲਗਾ ਦੇ, ਮਸ਼ੀਨ ਨੂੰ ਥੋੜਾ ਬਹੁਤ ਚਲਾ ਵੀ ਦੇਵੀ, ਲੱਗੇ ਕਿ ਟੈਸਟ ਕਰ ਰਹੇ ਹਨ। ਫਿਰ ਦਸ ਦੇਵੀ। ਗਰਭ ਵਿੱਚ ਕੁੜੀ ਹੈ। ਇਹ ਪੈਸੇ ਤਾਂ ਨਾਲ ਹੀ ਚੱਕੀ ਫਿਰਦੀਆਂ ਹੋਣੀਆਂ ਨੇ। 5000 ਰੂਪੀਆਂ ਫੜ ਕੇ, ਮੁੰਡਾ ਜਾਂ ਕੁੜੀ ਹੈ, ਗਰਭ ਵਿੱਚ ਕੈਂਚੀਂ ਮਾਰ ਦਿਉ। ਅੱਧੇ ਘੰਟੇ ਵਿੱਚ ਵਿੱਹਲੀਆਂ ਕਰ ਦਿਉ। " ਮੈਂ ਤੇ ਇੱਕ ਹੋਰ ਨਰਸ ਨੇ ਸੋਨੀਕਾਂ ਤੇ ਉਸ ਦੀ ਸੱਸ ਨੂੰ ਬਗੈਰ ਟੈਸਟ ਕੀਤੇ। ਝੂਠ ਹੀ ਕਹਿ ਦਿਤਾ, " ਪੇਟ ਵਿੱਚ ਕੁੜੀ ਹੈ, 6 ਮਹੀਨੇ ਪਹਿਲਾਂ ਹੀ ਗਰਭ ਠਹਿਰੇ ਨੂੰ ਹੋ ਗਏ ਹਨ। ਜੇ ਛੇਤੀ ਗਰਭ ਨਾਂ ਗਿਰਾਇਆ, ਹੋਰ ਦੇਰ ਕਰ ਦਿੱਤੀ। ਸੋਨੀਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। " ਉਸ ਦੀ ਸੱਸ ਨੇ ਕਿਹਾ, " ਕੁੜੀ ਹੈ ਤਾਂ ਇਸ ਕਾਲੇ ਮੂੰਹ ਵਾਲੀ ਨੂੰ ਦਫ਼਼ਾ ਕਰੋ। ਮੈਂ ਹਰ ਫੀਸ ਦੇਣ ਲਈ ਤਿਆਰ ਹਾਂ। " ਮੈਂ ਤੇ ਦੂਜੀ ਨਰਸ ਨੇ ਸੋਨੀਕਾਂ ਦੇ ਬੱਚੇ ਨੂੰ ਗਰਭ ਵਿੱਚੋਂ ਕੱਢ ਦਿੱਤਾ। ਸਮਾਂ ਤਾਂ ਕੱਢਾ ਕੱਢਣ ਜਿੰਨਾਂ ਲੱਗਾ ਸੀ। ਸੋਨੀਕਾ ਨੂੰ ਉਦੋਂ ਹੀ ਘਰ ਭੇਜ ਦਿੱਤਾ ਸੀ। ਉਹ ਬੱਚਾ ਮੁੰਡਾ ਸੀ। ਬਹੁਤ ਚਿਰ ਜਿਉਂਦਾ ਰਿਹਾ। ਉਸ ਮੁੰਡੇ ਨੂੰ ਉਥੇ ਵੀ ਭੇਜ ਦਿੱਤਾ ਗਿਆ। ਜਿਥੇ ਸਰੀਰ ਵਿੱਚੋਂ ਅੰਗ ਕੱਢੇ ਜਾਂਦੇ ਹਨ। ਉਥੋਂ ਮਨੁੱਖੀ ਹੱਡ-ਮਾਸ ਲਹੂ ਸਾਰੇ ਅੰਗ ਕੱਢ ਕੇ. ਅੱਗੇ ਹਸਪਤਾਲਾਂ ਨੂੰ ਭੇਜੇ ਜਾਦੇ ਹਨ। ਇਹ ਡਾਕਟਰ ਜਾਂਣ ਕੇ ਵੀ, ਔਰਤਾਂ ਦੇ ਗਰਭਪਾਤ ਮਹੀਨੇ ਚੜ੍ਹੇ ਤੋਂ 6, 7 ਮਹੀਨੇ ਵਿੱਚ ਕਰਦਾ ਹੈ। ਕਈ ਬਾਰ ਜਿਉਂਦਾ ਪੂਰਾ ਬੱਚਾ ਵੀ, ਕਈ ਲੋਕ ਮਹਿੰਗੇ ਮੁੱਲ ਖ੍ਰੀਦ ਲੈਂਦੇ ਹਨ। ਸੋਨੀਕਾ ਦਾ ਕੇਸ ਵਿਗੜ ਗਿਆ ਸੀ। ਇਸ ਦੇ ਗੁਪਤ ਅੰਗ ਵਿੱਚ ਜਖ਼ਮ ਗਹਿਰੇ ਹੋ ਗਏ ਸਨ। ਅੰਦਰ ਜਖ਼ਮ ਖ਼ਰਾਬ ਹੋ ਕੇ ਕੀੜੇ ਪੈ ਗਏ ਸੀ। ਉਹ ਕੱਲ ਰਾਤ ਮਰ ਗਈ। " ਮੈਂ ਉਸ ਦਾ ਮੂੰਹ ਦੇਖ ਰਹੀ ਸੀ। ਉਹ ਡਰ ਨਾਲ ਕੰਭ ਰਹੀ ਸੀ। ਮੈਂ ਉਸ ਨੂੰ ਪੁੱਛਿਆ, " ਤੂੰ ਡਾਕਟਰ ਦੀ ਛੱਡ, ਸੋਨੀਕਾ ਨੂੰ ਸਜ਼ਾ ਮਿਲ ਗਈ ਹੈ। ਦੋਂਨੇ ਕੱਤਲਾਂ ਵਿੱਚ ਤੇਰਾ ਹੱਥ ਹੈ। ਇਸ ਦੀ ਸਜ਼ਾ ਤੂੰ, ਆਪਣੇ-ਆਪ ਹੁਣ ਭੁਗਤਣੀ ਹੈ। ਜਾਂ ਉਡੀਕਣਾਂ ਹੈ, ਜ਼ੇ ਇੰਤਜ਼ਾਰ ਕਰਨਾਂ ਹੈ, ਉਹ ਉਪਰ ਵਾਲਾ ਤਬਾਹੀ ਕਰੇ।" ਉਸ ਨੇ ਕਿਹਾ, " ਮੈਂ ਮੁੜ ਕੇ ਇਹ ਕੰਮ ਨਹੀਂ ਕਰਨਾਂ, ਮੈਂ ਅੱਜ ਇਸ ਕੰਮ ਤੋਂ ਅਸਤੀਫ਼ਾ ਦੇ ਕੇ ਆਈ ਹਾਂ। ਅੱਜ ਤੋਂ ਅਨਾਂਥ ਬੱਚਿਆਂ ਦੇ ਆਸ਼ਰਮ ਵਿੱਚ ਕੰਮ ਕਰਾਂਗੀ। ਹੋ ਸਕਿਆ, ਮੈਂ ਐਸੇ ਬੱਚੇ ਮੁੱਲ ਲੈ ਕੇ ਵੀ ਪਾਲ਼ਾਂਗੀ। "

Comments

Popular Posts