ਤੂੰ ਫੋਟੋਆਂ ਤੇ ਆਸ਼ਕ ਹੋ ਗਿਆ, ਤਾਂਹੀਂ ਫੇਸਬੁੱਕ ਦੇ ਜੋਗਾ ਹੋ ਗਿਆ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਜਿਸ ਦਿਨ ਦਾ ਤੈਨੂੰ ਦੇਖਿਆ, ਅਸੀਂ ਪਿਆਰ ਕਰਨ ਲੱਗੇਆ।

ਜਿਸ ਦਿਨ ਤੂੰ ਮੈਂਨੂੰ ਦੇਖਿਆਂ, ਤੂੰ ਚਲਾਕੀਆਂ ਤੇ ਹੋਗਿਆ।

ਸਾਡਾ ਦਿਲ ਤੇਰਾ ਜਦੋਂ ਗਿਆ, ਤੂੰ ਯਾਰਾ ਬੇਪ੍ਰਵਾਹ ਹੋ ਗਿਆ।

ਤੇਰੇ ਲਈ ਬਰਬਾਦ ਹੋਗੇ ਆ, ਤੂੰ ਦਿਲਾਂ ਦਾ ਵਿਪਾਰੀ ਹੋ ਗਿਆ.

ਅਸਾਂ ਨੇ ਜਦੋਂ ਦਿਲ ਖੋ ਲਿਆ, ਤੂੰ ਉਦੋਂ ਚੋਰ ਦਿਲਾਂ ਦਾ ਹੋ ਗਿਆ।

ਸਾਡਾ ਦਿਲ ਦਾ ਬੁਰਾ ਹੋ ਗਿਆ, ਸਤਵਿੰਦਰ ਦਿਲ ਦਿਖਾ ਮੋਹ ਲਿਆ।

ਸੱਤੀ ਪਿਛੇ ਲੱਗ ਝੱਲਾ ਹੋ ਗਿਆ, ਤੇਰੇ ਲਈ ਇਸ਼ਕ ਖੇਡ ਹੋ ਗਿਆ।

ਤੂੰ ਫੋਟੋਆਂ ਤੇ ਆਸ਼ਕ ਹੋ ਗਿਆ, ਤਾਂਹੀਂ ਫੇਸਬੁੱਕ ਦੇ ਜੋਗਾ ਹੋ ਗਿਆ।

Comments

Popular Posts