ਨਾਂ
ਪ੍ਰਵਾਹ ਅੰਗਰੇਜ਼ੀ ਦੇ ਯਾਰ ਦੀ, ਸੱਤੀ ਵੱਲ ਸਾਹਿਬ ਖੜ੍ਹੇ ਹਨ।
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਪੰਜਾਬੀ ਦੀਆਂ ਫੜਾਂ ਮਾਰਨ ਵਾਲੇ, ਅੰਗਰੇਜ਼ੀ ਦੇ ਯਾਰ ਬੱਣੇ ਹਨ।
ਪੰਜਾਬੀ, ਪੰਜਾਬੀ ਬੋਲਣ ਸੰਗ ਲੱਗਦੀ, ਅੰਗਰੇਜ਼ੀ
ਦੇ ਯਾਰ ਬੱਣੇ ਹਨ।
ਪੰਜਾਬੀ ਲਿਖਦੇ ਬਹੁਤ ਅੰਗਰੇਜ਼ੀ, ਅੰਗਰੇਜ਼ੀ ਦੇ ਯਾਰ ਬੱਣੇ ਹਨ।
ਪੰਜਾਬੀ ਰੋਲ ਦਿੱਤੀ ਕਿਤਾਬਾਂ ਵਿੱਚ, ਅੰਗਰੇਜ਼ੀ ਦੇ ਯਾਰ ਬੱਣੇ ਹਨ।
ਪੰਜਾਬੀ ਮਾਂ ਲਿਖਦਾ ਜਿੰਦਗੀ ਵਿੱਚ,
ਅੰਗਰੇਜ਼ੀ ਦੇ ਯਾਰ ਬੱਣੇ ਹਨ।
ਚਲਾਉਂਦੇ ਟੀਵੀ ਪੰਜਾਬੀ ਦੇ ਵਿੱਚ,
ਅੰਗਰੇਜ਼ੀ ਦੇ ਯਾਰ ਬੱਣੇ ਹਨ।
ਜਿੰਨੇ ਕਰਦੇ ਮਾਂ ਬੋਲੀ ਦੀ ਸੇਵਾ ਨੇ ,
ਅੰਗਰੇਜ਼ੀ ਦੇ ਯਾਰ ਬੱਣੇ ਹਨ।
ਤੈਨੂੰ ਉਤਾਰ ਲਵਾਂ ਮਾਂਗੇ ਸੱਤੀ ਥੱਲੇ,
ਅੰਗਰੇਜ਼ੀ ਦੇ ਯਾਰ ਬੱਣੇ ਹਨ।
ਨਾਂ ਪ੍ਰਵਾਹ
ਅੰਗਰੇਜ਼ੀ ਦੇ ਯਾਰ ਦੀ, ਸੱਤੀ ਵੱਲ ਸਾਹਿਬ ਖੜ੍ਹੇ ਹਨ।
ਸਤਵਿੰਦਰ ਲਿਖੇ ਪੰਜਾਬੀ ਨੂੰ ,ਮਾਂ ਬੋਲੀ ਪੰਜਾਬੀ ਦੇ
ਯਾਰ ਬੱਣੇ ਹਨ।
Comments
Post a Comment