ਦੋਸਤ ਉਹੀ ਜੋ ਦੂਜੇ ਨੂੰ ਮੋਡਾ ਦੇਵੇ, ਉਸ ਦੀ ਇੱਜ਼ਤ ਨੂੰ ਆਪਦੀ ਇੱਜਤ ਸਮਝੇ
-ਸਤਵਿੰਦਰ ਕੌਰ ਸੱਤੀ ( ਕੈਲਗਰੀ) ਕਨੇਡਾ
ਬਲਵੀਰ ਨੇ ਸਿਮਰਨ ਨੂੰ ਪੁੱਛਿਆ," ਯਾਰ ਇਕ ਗੱਲ ਦੱਸ ਦੋਸਤੀ ਕੀ ਹੁੰਦੀ ਹੈ? ਤੂੰ ਕਿਸੇ ਦੀ ਦੋਸਤੀ ਨਿੱਭਦੀ ਦੇਖੀ ਹੈ।" ਸਿਮਰਨ ਨੇ ਜੁਆਬ ਦਿੱਤਾ," ਮੈ ਤੈਨੂੰ ਜੇਬ ਵਿਚੋ ਪੰਜ ਡਾਲਰ ਖੱਰਚ ਕੇ ਸਿੱਖ ਵਿਰਸਾ ਸਭਿਆਚਾਰਕ ਸ਼ੋ ਦਿਖਾ ਦਿੱਤਾ। ਇਹ ਦੋਸਤੀ ਹੀ ਹੈ।" " ਯਾਰ ਪੰਜ ਡਾਲਰ ਮੇਰੇ ਉਤੇ ਖੱਰਚ ਕੇ ਦੋਸਤੀ ਦੀ ਭਰਵਾਸ਼ਾ ਬਣਾ ਦਿੱਤੀ।" ਸਿਮਰਨ ਨੇ ਕਿਹਾ," ਦੋਸਤੀ ਪੈਸਿਆ ਨਾਲ ਨੀ ਜੋਖੀਂ ਜਾਦੀ। ਟਿੱਕਟ 50 ਡਾਲਰ ਦੀ ਵੀ ਹੁੰਦੀ, ਪ੍ਰਵਾਹ ਨਹੀ ਸੀ। ਦੋਸਤ ਉਹੀ ਜੋ ਦੂਜੇ ਨੂੰ ਮੋਡਾ ਦੇਵੇ, ਉਸ ਦੀ ਇੱਜ਼ਤ ਨੂੰ ਆਪਦੀ ਇੱਜ਼ਤ ਸਮਝੇ, ਆਪਣਾ ਆਪ ਵਾਰ ਦੇਵੇ, ਸਤੀ ਹੋ ਜਾਵੇ। ਕਿਸੇ ਵੀ ਮਸੀਬਤ ਤੇ ਉਲਝਣ ਵਿਚੋਂ ਬਾਹਰ ਕਰੇ। ਸੱਚੀ ਦੋਸਤੀ ਵਿੱਚ ਲਾਲਚ ਕੋਈ ਨਹੀਂ ਹੁੰਦਾ। ਕੁੜੀ ਦੀ ਕੁੜੀ ਨਾਲ, ਮੁੰਡੇ ਦੀ ਮੁੰਡੇ ਨਾਲ, ਕੁੜੀ ਮੁੰਡੇ ਵਿੱਚ ਵੀ ਪਵਿੱਤਰ ਰਿਸ਼ਤਾ ਹੋ ਸਕਦਾ ਹੈ। ਦੋਸਤੀ ਵਿੱਚ ਕਾਂਮ ਦੀ ਕੋਈ ਖਿੱਚ ਨਹੀਂ ਹੁੰਦੀ। ਦੋ ਦੋਸਤ ਇਕ ਦੂਜੇ ਦੇ ਸਰੀਰ ਨੂੰ ਹੱਥ ਵੀ ਨਹੀਂ ਲਗਾਉਂਦੇ। ਕਨੇਡਾਂ ਵਿੱਚ ਤਾਂ ਐਵੇਂ ਕਿਸੇ ਦੇ ਸਰੀਰ ਨੂੰ ਛੂਹਣ ਵਾਲੇ ਨੂੰ ਮਾੜਾ ਸਮਝਿਆ ਜਾਂਦਾ ਹੈ। ਉਸ ਉਤੇ ਮਾੜਾ ਛੱਕ ਕਿੱਤਾ ਜਾਦਾ ਹੈ। ਉਸ ਨੂੰ ਸਮਲਿੰਗ, ਗੇਅ ਕਿਹਾ ਜਾਂਦਾ ਹੈ। " "ਯਾਰ ਮੈਂ ਮਜ਼ਾਕ ਕਰਦਾ। ਮੈਨੂੰ ਸ਼ੋ ਬਹੁਤ ਚੰਗਾ ਲੱਗਾ। ਚਾਰ ਘੰਟੇ ਪੱਲਕ ਝੱਪਣ ਵਾਂਗ ਲੰਘ ਗਏ। ਪ੍ਰਬੰਦਕ ਤੇ ਚੰਗਾ ਮੀਡੀਏ ਦਾ ਰੋਲ ਨਿਭਾਉਣ ਵਾਲੇ ਵੀ ਕੌਮ ਤੇ ਵਿਰਸੇ ਨਾਲ ਦੋਸਤੀ ਹੀ ਨਿਭਾ ਰਹੇ ਹਨ। ਛੋਟੇ ਬੱਚੇ ਵੀ ਕਿਨੇ ਉਤਸ਼ਾਹ ਤੇ ਦਲੇਰੀ ਨਾਲ ਪ੍ਰੋਗਾਮ ਕਰਕੇ ਗਏ ਹਨ। ਇੱਕ ਵਾਰ ਲੱਗਾ ਕੇ ਪੰਜਾਬ ਦੇ ਹੀ ਕਿਸੇ ਮੇਲੇ ਵਿੱਚ ਆਏ ਹਾਂ। ਗਿਧੇ ਭਗੜੇ ਨੇ ਰੰਗ ਬੰਨ ਦਿੱਤਾ। ਵਿਹਲਾ ਮਨ ਸ਼ਤਾਨ ਦਾ ਘਰ ਹੁੰਦਾ। ਚੰਗਾ ਕਿੱਤਾ ਸ਼ੋ ਦੇਖ ਲਿਆ। ਮਂੈ ਤਾਂ ਕਹਿਨਾ ਹਰ ਵੀਕਇੰਡ ਨੂੰ ਸਭਿਆਚਾਰਕ ਪ੍ਰੋਗ੍ਰਾਮ ਹੋਣੇ ਚਾਹੀਦੇ ਨੇ। ਕਨੇਡਾ ਦਾ ਮਹੋਲ ਹੀ ਐਸਾ ਹੈ। ਬੱਚੇ ਕੀ ਕਰਨ? ਆਪਾ ਆਪ ਪਿੱਛਲਾ ਸਾਰਾ ਕੁੱਝ ਭੁੱਲਦੇ ਜਾਦੇ ਹਾ। ਸਾਡੇ ਧਰਮਿਕ ਪ੍ਰਬੰਧਕ ਵੀ ਕੁੱਝ ਕਰ ਸਕਦੇ। ਢੋਲਕੀ ਛੈਣੇ ਖੱੜਕਾ ਕੇ ਪੈਸੇ ਇਕਠੇ ਕਰਨ ਤੋਂ ਬਿੰਨਾ ਲੋਕਾਂ ਨੂੰ ਵੀ ਧਰਮ ਨਾਲ ਜੋੜ ਸਕਦੇ। ਪੈਸੇ ਇਕਠੇ ਕਰਨ ਵੇਲੇ ਲੀਡਰਾਂ ਨੂੰ ਪ੍ਰਵਾਹ ਨਹੀਂ। ਪੈਸੇ ਦੇਣ ਵਾਲਾ ਕੇਸ ਕੱਤਲ ਕਰਨ ਵਾਲਾ ਹੈ ਜਾਂ ਸ਼ਰਾਬੀ ਹੈ। ਜੇ ਉਹੀ ਬੰਦਾ ਮਾਹਾਰਾਜ ਪੜ੍ਹਨ ਲੱਗ ਜਾਵੇ। ਬੇਅਦਵੀ ਹੋ ਜਾਂਦੀ ਹੈ। ਬੰਦਾ ਮਾੜੇ ਕਰਮਾਂ ਵਾਲਾ ਗੁਰੂ ਨੇੜੇ ਕਿਵੇਂ ਹੋਵੇ। ਗੁਰੂ ਤਾਂ ਧਰਮਿਕ ਲੀਡਰਾਂ ਦੇ ਕਬææਜ਼ੇ ਵਿੱਚ ਹੈ। ਜਿਉਂਦੇ ਨੂੰ ਨੇੜੇ ਨਹੀਂ ਲੱਗਣ ਦਿੰਦੇ, ਮਰੇ ਦੀ ਲਾਸ਼ ਨੂੰ ਮੱਥਾ ਟਿੱਕਾਉਣ ਲਈ ਇਜ਼ਾਜ਼ਤ ਦੇ ਦਿੰਦੇ ਹਨ। ਮਰੇ ਬੰਦੇ ਦੀ ਅਰਥੀ ਵਿਚਂੋ ਵੀ ਪੌਡ-ਡਾਲਰ ਝੱੜਦੇ ਹਨ। " ਸਿਮਰਨ ਨੇ ਕਿਹਾ," ਜੇ ਕਿਤੇ ਰੱਬ ਇੰਨਾ ਦੀ ਸੁਣਦਾ ਹੋਵੇ। ਤੂੰ ਮਂੈ ਤਾਂ ਭੁੱਖੇ ਹੀ ਮਰ ਜਾਈਏ। ਹੁਣ ਤੱਕ ਧਰਤੀ ਤੇ ਸਾਰੇ ਕਬਰਾਂ ਹੀ ਹੋਣੀਆ ਸੀ। ਪਰ ਰੱਬ ਬਹੁਤ ਪਿਆਰਾ, ਹਰ ਸ਼ੈ ਦੇ ਦਿੰਦਾ। ਮੰਗਣ ਦੀ ਲੋੜ ਵੀ ਨਹੀਂ ਪੈਂਦੀ। ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।। ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ। ਰੱਬ ਮਾਂ ਤੋਂ ਵੀ ਨੇੜੇ ਸਕਾ ਦੋਸਤ ਲੱਗਦਾ। ਦੋਸਤ ਤੇਰੇ ਵਰਗੇ ਮੇਰੇ ਲਈ ਰੱਬ ਹੀ ਹਨ। " ਸਿਮਰਨ ਬਲਵੀਰ ਨੂੰ ਆਪਦੇ ਘਰ ਲੈ ਗਿਆ। ਸਿਮਰਨ ਦੇ ਡੈਡੀ ਉਸ ਦੀ ਉਡੀਕ ਕਰ ਰਹੇ ਸਨ। ਉਨਾ ਨੇ ਕਿਹਾ, " ਜੁਆਨੋਂ ਅੱਜ ਹਨੇਰਾ ਕਰ ਆਏ। ਤੁਹਾਨੂੰ ਦੇਖ ਕੇ ਮੈਨੂੰ ਆਪਦੇ ਜੁਵਾਨੀ ਦੇ ਦਿਨ ਚੇਤੇ ਆ ਜਾਂਦੇ ਹਨ। ਸਿਆਣੇ ਵੀ ਕਹਿੰਦੇ ਹਨ, ਇੱਕ ਤੇ ਇੱਕ ਗਿਆਰਾਂ ਹੁੰਦੇ ਹਨ। ਬਲਵੀਰ ਦਾ ਡੈਡੀ ਗੁਰਚਰਨ ਮੇਰੇ ਤੋਂ ਪਹਿਲਾ ਆਪਦੇ ਜੀਜੇ ਕੋਲ ਆਇਆ ਸੀ। ਉਸ ਦੇ ਜੀਜੇ ਨੇ ਬਹੁਤ ਮਦੱਦ ਕੀਤੀ। ਪਹਿਲਾਂ ਕਰਜ਼ਾ ਲੈ ਕੇ ਟੱਰਕ ਲੈ ਦਿੱਤਾ। ਫਿਰ ਘਰ ਆਪ ਮੇਹਨਤ ਕਰਕੇ ਲੈ ਲਿਆ। ਪਿੰਡ ਆਪਣੀ ਕੰਧ ਸਾਂਝੀ ਹੈ। ਅਸੀ ਦੋਨੇ ਜਮਾਤੀ ਸੀ। ਪਰ ਮੈਂ ਉਸ ਤਂੋ ਛੇ ਮਹੀਨੇ ਛੋਟਾ ਹੋਣ ਦੇ ਵਾਵਜੂਦ ਚਾਚਾ ਲੱਗਦਾ ਸੀ। ਤੇਰਾ ਡੈਡੀ ਪਿੰਡ ਗਿਆ ਹੋਇਆ ਸੀ।। ਮੇਰਾ ਵੀ ਜੀਅ ਕੀਤਾ ਮੇਰੀ ਵੀ ਟੋਹਰ ਇੰਦਾ ਦੀ ਹੋਵੇ। " ਮੈ ਗੁਰਚਰਨ ਨੂੰ ਕਿਹਾ," ਜੇ ਮੈ ਤੇਰੇ ਕੋਲ ਆਵਾਂ, ਕੀ ਤੂੰ ਮੈਨੂੰ ਵੀ ਰੋਟੀ ਪਾ ਦੇਵੇਗਾ? ਕੀ ਤੂੰ ਮੇਰੀ ਮੱਦਦ ਕਰੇਗਾ? ਪੱਤਾ ਤੈਨੂੰ ਹੈ, ਮੇਰੀ ਪੈਸੇ ਦੀ ਮੱਦਦ ਕਰਨ ਵਾਲਾ ਕੋਈ ਨਹੀਂ। ਆਪਦੀ ਜਮੀਨ ਸਾਰੀ ਗਹਿਣੇ ਪਈ ਹੈ। ਮੈਂ ਲੇਲੜੀ ਜਿਹੀ ਉਸ ਅੱਗੇ ਕਿਤੀ। ਮੇਰੀ ਗੱਲ ਸੁਣ ਕੇ ਉਸ ਦੀਆ ਅੱਖਾਂ ਵਿੱਚ ਹੁੰਝੂ ਆ ਗਏ।" ਉਸ ਨੇ ਮੇਰੇ ਮੋਡੇ ਤੇ ਹੱਥ ਰੱਖਿਆ," ਰੋਟੀ ਦੇਣ ਵਾਲਾ, ਖ਼ਸਮ ਸਬ ਦਾ ਰੱਬ ਹੈ। ਨਿਰਮਲ ਮਂੈ ਕੌਣ ਆ ਤੈਨੂੰ ਰੋਟੀ ਪਾਉਣ ਵਾਲਾ। ਤੂੰ ਜੀਅ ਸਦਕੇ ਆ। ਮੇਹਨਤ ਅੱਗੇ ਲੱਛਮੀ ਆਉਦੀ ਹੈ। ਚੱਲ ਬਿਸਤਰਾ ਬੰਨ ਨਾਲ ਤੁਰ। " ਮੈ ਜਿਸ ਦਿਨ ਪਿੰਡ ਛੱਡਣਾ ਸੀ। ਮਾਂ ਰੋਣ ਲੱਗ ਗਈ। ਮਾਂ ਨੇ ਕਹਾ," ਪੁੱਤ ਮੈ ਤੇਰੇ ਬਿੰਨ ਕਿਵੇਂ ਜੀਵਾਗੀ? ਤੂੰ ਹੀ ਮੇਰਾ ਆਸਰਾ ਹੈ। ਮੈਂ ਕੱਲੀ ਕਿਵੇਂ ਰਹਾਗੀ? " ਮੈਂ ਕਿਹਾ, " ਮਾਂ ਮੈਂ ਤੈਨੂੰ ਆਪਦੇ ਕੋਲ ਬੁਲਾ ਲੈਣਾ। ਬੱਸ ਮੇਰਾ ਕਰੋਬਾਰ ਸ਼ੁਰੂ ਹੋ ਜਾਵੇ। ਸਭ ਦੁੱਖ ਟੱਟ ਜਾਣਗੇ। " ਮਾਂ ਨੇ ਮੈਨੂੰ ਪੁੱਛਿਆ," ਨੂੰਹ ਮਾਪਿਆ ਨੂੰ ਮਿਲਣ ਗਈ। ਉਸ ਨੂੰ ਮੈਂ ਕੀ ਜੁਆਬ ਦੇਵਾਗੀ?" ਮੈਂ ਕਿਹਾ," ਬਲਜੀਤ ਨੇ ਪੇਕੇ ਘਰ, ਨਵੀਂ ਜੰਮੀ ਧੀ ਨਾਲ ਦੋ ਮਹੀਨੇ ਲਾਉਣੇ ਨੇ। ਮਾਂ ਤੂੰ ਜਾਕੇ ਮਿਲ ਆਇਆ ਕਰੀਂ। ਮਂੈ ਜਦ ਤੱਕ ਚਿੱਠੀ ਪਾ ਦੇਵਾਗਾ। ਉਹ ਆਪ ਸਿਆਣੀ ਹੈ। ਲੱਗਦਾ ਧੀ ਦਾ ਮੱਕਦਰ ਆਪਣੀ ਵੀ ਕਿਸਮਤ ਜਗਾ ਦੇਵੇਗਾ। ਮੈਨੂੰ ਗੁਰਚਰਨ ਕੋਲੋਂ ਆਸ ਦੀ ਕਿਰਨ ਦਿਸੀ ਹੈ। ਨਵਾਂ ਰਸਤਾ ਦਿਸਿਆ ਹੈ। ਸੁਦਮਾ ਵੀ ਕ੍ਰਿਸ਼ਨ ਭਗਵਾਨ ਨਾਲ ਤਰ ਗਿਆ ਸੀ। ਰੱਬ ਮੈਨੂੰ ਰਸਤਾ ਦਿਖਾ ਰਿਹਾ। ਰੱਬ ਆਪ ਬੰਦਿਆ ਵਿੱਚ ਦੀ ਹਾਜਰ ਹੋਕੇ ਹੀ ਮੱਦਦ ਕਰਦਾ ਹੈ। ਸੱਚ ਪੁੱਛੇ ਮਾਂ ਮੈਨੂੰ ਗੁਰਚਰਨ ਵਿਚੋਂ ਰੱਬ ਦੀ ਝੱਲਕ ਪਈ ਹੈ। ਮਾਹਾਰਾਜ ਵੀ ਕਹਿੰਦੇ ਹਨ।
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ।। ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ।। ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ।। ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ।। ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ।। ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ।।
ਮਾਂ ਨੇ ਅੱਖਾਂ ਪੂੰਝੀਆਂ," ਪੁੱਤਰ ਤੂੰ ਜਾਂਣਾਂ ਹੈ। ਮੈਂ ਕੀ ਕਰ ਸਕਦੀ ਹਾਂ? ਮੈਂ ਤੇਰਾ ਮੁੜਕੇ ਆਉਣ ਦਾ ਰਸਤਾ ਦੇਖਦੀ ਰਹਾਂਗੀ। ਛੇਤੀ ਗੇੜਾ ਮਾਰੀ। ਪਿਛੇ ਅਸੀਂ ਘਰ ਵਿਚ ਔਰਤਾਂ ਹੀ ਬਚੀਆਂ ਹਾਂ।" ਮੈਂ ਮਾਂ ਨੂੰ ਘਰ ਛੱਡ ਕੇ ਆ ਗਿਆ। ਮਂੈ ਗੁਰਚਰਨ ਨੂੰ ਕਿਹਾ ਸੀ, " ਮੈਨੂੰ ਟਰੈਕਟਰ ਹੀ ਚਲਾਉਣਾ ਆਉਦਾ। ਟਰੱਕ ਕਿਮੇ ਚਲਾਊੂ?" ਗੁਰਚਰਨ ਨੇ ਕਿਹਾ," ਟਰੱਕ ਚਲਾਉਣਾ ਸਿੱਖਾਂ ਦਿਆਗੇ। ਜੇ ਮਨ ਵਿੱਚ ਲਗਨ ਹੈ। ਕੋਈ ਕੰਮ ਔਖਾ ਨਹੀ।" ਦੋ ਮਹੀਨਿਆ ਵਿੱਚ ਮੈ ਕੱਲਾ ਗੇੜਾ ਲਾਉਣ ਲੱਗ ਗਿਆ। ਤੇਰੇ ਡੈਡੀ ਨੇ ਆਪਦੇ ਘਰ ਉਤੇ ਮੈਨੂੰ ਕਰਜ਼ਾ ਦਿਵਾ ਕੇ, ਟਰੱਕ ਲੈ ਦਿੱਤਾ। ਤੇਰੇ ਡੈਡੀ ਬਹੁਤ ਦਲੇਰ ਯਾਰ ਹਨ। ਸਮੁੰਦਰ ਵਾਗ ਵਿਸ਼ਾਲ ਦਿਲ ਹੈ। ਕੋਈ ਕਿਸੇ ਲਈ ਘਰ ਨੂੰ ਦਾਅ ਉਤੇ ਨਹੀਂ ਲਾਉਂਦਾ। ਪਰ ਮੈਂ ਇਸ ਯਾਰ ਦੀ ਯਾਰੀ ਨੂੰ ਸਿਰ ਝੁਕਾਉਂਦਾ। ਮੇਰਾ ਯਾਰ ਹੀ ਮੇਰਾ ਰੱਬ ਹੈ। ਸਾਲ ਵਿੱਚ ਸਾਰਾ ਟੱਬਰ ਮੇਰੇ ਕੋਲ ਆ ਗਿਆ। ਦੂਜੇ ਸਾਲ ਸਿਮਰਨ ਆ ਗਿਆ। ਅਸੀ ਪੰਜਾਬੀ ਮੁੰਡੇ ਇਕਠੇ ਮਾਲ ਲੋਡ ਕਰਕੇ ਤੁਰਦੇ। ਇੱਕ ਪੰਜਾਬੀ ਸੀ, ਦੂਜੇ ਟਰੱਕਾਂ ਦੇ ਮਾਲਕ ਸਾਡੇ ਵਿੱਚ ਇਤਫਾਕ ਵੀ ਬਹੁਤ ਸੀ। ਏਕੇ ਵਿੱਚ ਹੀ ਬਰਕੱਤ ਹੈ। ਬੰਦਾ ਹੀ ਬੰਦੇ ਦੇ ਕੰਮ ਆਉਂਦਾ। ਅੱਧੀ ਰਾਤ ਨੂੰ ਜੇ ਮੈਨੂੰ ਉਹ ਬੁਲਾਵੇ, ਮੈਂ ਹਾਜ਼ਰ ਹੋਵਾਗਾ। ਮਾਹਾਰਾਜ ਨੇ ਵੀ ਇਸ਼ਾਰਾ ਕਿੱਤਾ ਹੈ।
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ।। ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।
ਸਿਮਰਨ ਨੇ ਕਿਹਾ," ਡੈਡੀ ਮੈਂ ਤੁਹਾਡੀ ਦੋਸਤੀ ਦੀ ਦਾਤ ਦਿੰਦਾ ਹਾਂ। ਰੱਬ ਕਰੇ, ਮੈਂ ਵੀ ਇਮਾਨਦਾਰੀ ਨਾਲ, ਹਰ ਇਕ ਦਾ ਦੋਸਤ ਬਣਾਂ। ਕਿਉ ਬਈ ਬਲਵੀਰ ਤੇਰੀ ਕੀ ਸਲਾਅ ਹੈ?" " ਸਿਮਰਨ ਤੇਰੇ ਵਰਗਾ ਦੋਸਤ ਸੰਗ ਹੋਵ,ੇ ਫਿਰ ਮੈਨੂੰ ਕੀ ਹੋਰ ਕੁਝ ਨਹੀਂ ਚਾਹੀਦਾ। ਮੇਰੀ ਜਾਨ ਤੇਰੇ ਲਈ ਹਾਜ਼ਰ ਹੈ।"

Comments

Popular Posts