ਅਸੀਂ ਹੋਰਾਂ ਲਈ ਕੀ ਕਰ ਸਕਦੇ ਹਾਂ
?
-sqivMdr kOr swqI (kYlgrI)-knyzf
satwinder_7@hotmail.com
ਅਸੀਂ ਸਹਮਣੇ ਵਾਲੇ ਦਾ ਵੀ ਕਦੇ ਭਲਾ ਸੋਚਿਆ ਹੈ। ਹਰ ਬੰਦਾ ਆਪਣੇ ਲਈ ਖਿੱਚਦਾ ਹੈ। ਬਗੈਰ ਕਿਸੇ ਲਾਲਚ ਦੇ, ਕਿਸੇ ਕੋਲ ਕੋਈ ਖੜ੍ਹਦਾ ਵੀ ਨਹੀਂ ਹੈ। ਕਿਸੇ ਦੀ ਗੱਲ ਸੁਣੀ ਜਾਵੇ। ਕਿਸੇ ਦਾ ਖਿਆਲ ਕੀਤਾ ਜਾਵੇ। ਕਿਸੇ ਕੋਲ ਇੰਨਾਂ ਸਮਾਂ ਹੀ ਕਿਥੇ ਹੈ?
hr bMdf afpdf Blf krdf hY. afpdf PYiedf socdf hY। ਅਸੀਂ ਹੋਰਾਂ ਲਈ ਕੀ ਕਰ ਸਕਦੇ ਹਾਂ? ਬਹੁਤ ਘੱਟ ਲੋਕ ਹਨ। ਜੋ ਦੂਜੇ ਵੱਲ ਧਿਆਨ ਰੱਖਦੇ ਹਨ। ਸਬ ਨੂੰ ਆਪੋ-ਧਾਪੀ ਪਈ ਹੁੰਦੀ ਹੈ। ਦੂਜੇ ਦੇ ਬਲਬਲਿਆਂ ਨੂੰ ਕੌਣ ਧਿਆਨ ਵਿੱਚ ਰੱਖਦਾ ਹੈ? ਕਈਆਂ ਨੂੰ ਤਾਂ ਕੋਲ ਖੜ੍ਹਾ ਬੰਦਾ ਨਹੀਂ ਦਿਸਦਾ। ਬੰਦੇ ਦੇ ਅੁਨਮਾਨ ਕਿਥੇ ਦਿਸਣੇ ਹਨ? ਬਹੁਤੇ ਲੋਕਾਂ ਦੀ ਸੋਚਣੀ ਹੈ। ਕਿਸੇ ਤੋਂ ਲੈਣਾਂ ਹੀ ਕੀ ਹੈ? ਬੇਗਾਨਿਆਂ ਨਾਲ ਬਹੁਤ ਚੰਗੇ ਬੱਣ ਕੇ ਦਿਖਾਇਆ ਜਾਂਦਾ ਹੈ। ਅੱਗਲਾ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ, " ਇਸ ਬੰਦੇ ਵਰਗਾ ਸਰੀਫ਼, ਸਾਊ, ਮਦੱਦ ਵਾਲਾ, ਦੂਜਾ ਬੰਦਾ ਕੋਈ ਨਹੀਂ ਹੋਣਾਂ। ਬਹੁਤੇ ਖ਼ਾਸ ਕਰਕੇ, ਆਪਣਿਆਂ ਨਾਲ ਹੀ ਐਸਾ ਕਰਦੇ ਹਨ। ਆਪਦੇ ਮਾਂ-ਬਾਪ ਚਾਹੇ ਭੁੱਖੇ ਫਿਰਦੇ ਹੋਣ। ਸਿਰ ਉਤੇ ਚੱਜ ਦੀ ਛੱਤ ਨਾਂ ਹੋਵੇ। ਪਰ ਉਸ ਬੰਦੇ ਦਾ ਦੁਨੀਆਂ ਉਤੇ ਨਾਂਮ ਚੱਲਦਾ ਹੁੰਦਾ ਹੈ। ਲੋਕਾਂ ਵਿੱਚ ਆਪਦਾ ਨਾਂਮ ਬੱਣਾਉਣ ਦੀ ਪਈ ਹੁੰਦੀ ਹੈ। ਚਾਰ ਬੰਦਿਆਂ ਵਿੱਚ ਹੱਥ ਮਿਲਦਾ ਚਾਹੀਦਾ ਹੈ। ਆਪਣਾਂ ਨਾਂਮ ਚਲਾਉਣ ਲਈ, ਦੂਜਾ ਬੰਦਾ ਕਿਸੇ ਖੂਹ ਵਿੱਚ ਡਿੱਗੇ, ਕੀ ਲੈਣਾਂ ਹੈ? ਬੰਦੇ ਨੂੰ ਦੁਨੀਆਂ ਉਤੇ ਦੂਜਿਆਂ ਲਈ ਕੁੱਝ ਕਰਨਾਂ ਚਾਹੀਦਾ ਹੈ। ਅਮਰੀਕਾ, ਕਨੇਡਾ ਵਿੱਚ ਸਾਰੇ ਲੋਕ ਬਾਹਰੋਂ ਆ ਕੇ ਵਸੇ ਹਨ। ਇਥੇ ਦੇ ਜ਼ਿਆਦਾਤਰ ਲੋਕ ਬਹੁਤ ਚੰਗੇ ਹਨ। ਸਬ ਨੂੰ ਪਤਾ ਹੈ। ਕੱਲੇ ਬੰਦੇ ਲਈ ਹੱਥ ਪੈਰ ਮਾਰਨਾਂ ਬਹੁਤ ਔਖਾ ਹੈ। ਕਿਸੇ ਤੋਂ ਮਦੱਦ ਕਈਏ। ਕਈ ਤਾ ਆਪਣਾ ਕੰਮ ਰੋਕ ਕੇ ਮਦੱਦ ਕਰਨ ਲਈ, ਤਿਆਰ ਹੋ ਜਾਂਦੇ ਹਨ।
ਮੇਰੀ ਕਾਰ ਦਾ ਦੋ ਬਾਰ ਟੈਇਰ ਪਿੰਚਰ ਹੋਇਆ ਹੈ। ਗੱਡੀ ਨੂੰ ਕੁੱਝ ਹੋ ਜਾਵੇ, ਰਸਤੇ ਵਿੱਚ ਖੜ੍ਹ ਜਾਂਦੀ ਹੈ। ਮਦੱਦ ਕਰਨ ਵਾਲੇ, ਕਾਰ ਖੜ੍ਹੀ ਦੇਖ ਕੇ ਆਪ ਹੀ ਰੁਕ ਜਾਂਦੇ ਹਨ। ਦੋਂਨੇ ਬਾਰੀ ਰੱਬ ਦੇ ਬੰਦਿਆਂ, ਗੋਰਿਆਂ ਨੇ, ਟੈਇਰ ਬਦਲ ਦਿੱਤੇ। ਨਾਲ ਕਹਿੰਦੇ, " ਹੁਣ ਤੂੰ ਮੁਸ਼ਕਲ ਵਿੱਚੋਂ ਨਿੱਕਲ ਗਈ ਹੈ। ਰੱਬ ਭਲਾ ਕਰੇ। " 23 ਕੁ ਸਾਲ ਪਹਿਲਾਂ ਦੀ ਗੱਲ ਹੈ। ਅਸੀਂ ਦੋਂਨੇਂ ਵੈਨਕੁਵਰ ਤੋਂ ਆ ਰਹੇ ਸੀ। ਕੈਲਗਰੀ ਤੋਂ 200 ਕਿਲੋਮੀਟਰ ਦੀ ਦੂਰੀ ਉਤੇ ਗੱਡੀ ਬੰਦ ਹੋ ਗਈ। ਸਾਡੀ ਗੱਡੀ ਖੜ੍ਹੀ ਦੇਖ ਕੇ, ਇੱਕ ਕਾਰ ਰੁਕ ਗਈ। ਉਸ ਕਾਰ ਵਿੱਚ 60 ਕੁ ਸਾਲਾਂ ਦਾ ਗੋਰਾ-ਗੋਰੀ ਦਾ ਜੋੜਾ ਸੀ। ਉਸ ਦਾ ਪਤੀ ਕਾਰ ਚਲਾਉਂਦਾ ਸੀ। ਉਹ ਔਰਤ ਕਾਰ ਵਿੱਚੋਂ ਬਾਹਰ ਆਈ। ਉਸ ਨੂੰ ਦਿਸ ਪਿਆ, ਮੇਰੇ ਬੱਚਾ ਹੋਣ ਵਾਲਾ ਹੈ। ਉਸ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਮੇਰੇ ਢਿੱਡ ਨੂੰ ਕੰਨ ਲਾ ਕੇ, ਖੜ੍ਹ ਗਈ। ਉਸ ਪਿਛੋਂ ਮੈਨੂੰ ਘੁੱਟ ਕੇ ਜੱਫ਼ੀ ਪਾ ਲਈ। ਮੈਨੂੰ ਲੱਗਾ, ਇਸ ਔਰਤ ਦਾ ਮੇਰੀ ਹੋਣ ਵਾਲੀ ਬੇਟੀ ਨਾਲ ਕੋਈ ਸਬੰਧ ਹੈ। ਮੈਨੂੰ ਪਤਾ ਸੀ, ਮੇਰੇ ਪੇਟ ਵਿੱਚ ਕੁੜੀ ਹੈ। ਜਦੋਂ ਪਹਿਲਾ ਮੁੰਡਾ ਹੋਇਆ ਸੀ। ਉਸ ਦਾ ਵੀ ਮੈਨੂੰ ਪਤਾ ਸੀ। ਮੇਰੀ ਸੱਸ ਕਹਿੰਦੀ ਹੁੰਦੀ ਸੀ, " ਇਹ ਤਾਂ ਜਾਂਣੀਜਾਂਣ ਹੈ। ਅੰਤਰਜਾਮੀ ਹੈ। ਸਬ ਅੱਗਲਾ ਪਿਛਲਾ ਜਾਂਣਦੀ ਹੈ। " ਉਸ ਜੋੜੇ ਨੇ ਸਾਨੂੰ ਸਾਡੇ ਘਰ ਛੱਡਿਆ। ਆਪ ਵੀ ਸਾਡੇ ਘਰ ਆ ਗਏ ਕਹਿੰਦੇ, " ਅਸੀਂ ਤੇਰੇ ਹੱਥ ਦੀ ਇੰਡੀਅਨ ਚਾਹ ਪੀਣੀ ਹੈ। " ਐਡੀ ਵੱਡੀ ਸੇਵਾ, ਚਾਹ ਦੇ ਕੱਪ ਵਿੱਚ ਕਰ ਗਏ। ਜ਼ਿਆਦਾ ਤਰ ਪੰਗਾਂ ਕਾਰ ਦਾ ਹੀ ਪੈਂਦਾ ਹੈ। ਬਰਫ਼ ਲੱਕ ਤੋਂ ਵੀ ਉਪਰ ਤੱਕ ਪਈ ਹੋਈ ਸੀ। ਮੂਹਰਲੀ ਕਾਰ ਮੇਰੀ ਕਾਰ ਵੱਲ ਨੂੰ ਆਉਂਦੀ ਦੇਖ ਕੇ, ਮੈਂ ਕਾਰ ਸ਼ੜਕ ਦੇ ਕਿਨਾਰੇ ਵੱਲ ਕਰ ਦਿੱਤੀ। ਕਿਨਾਰੇ ਵੱਲ ਸ਼ੜਕ ਸਾਫ਼ ਕਰਕੇ, ਬਰਫ਼ ਦੇ ਢੇਰ ਲਾਏ ਹੋਏ ਸਨ। ਕਾਰ ਨੂੰ ਬਰਫ਼ ਨੇ ਅੰਦਰ ਵੱਲ ਖਿੱਚ ਲਿਆ। ਇੱਕ ਜੀਮੀ ਟੱਰਕ ਵਾਲਾ ਗੋਰਾ ਆਇਆ। ਉਸ ਨੇ ਆਪਦੇ ਟਰੱਕ ਨੂੰ ਕਾਰ ਨਾਲ ਸੰਗਲ ਪਾ ਕੇ, ਕਾਰ ਖਿਚ ਦਿੱਤੀ। ਗੱਲ ਪੰਜਾਬੀਆਂ ਦੀ ਵੀ ਕਰਦੀ ਜਾਵਾਂ। ਕਈ ਪੰਜਾਬੀ ਰੁਕਦੇ ਤਾ ਹਨ। ਰੁਕ ਕੇ, ਪੁੱਛਦੇ ਵੀ ਹਨ, " ਕੀ ਹੋ ਗਿਆ? " ਜੇ ਕਹੋ, " ਕਾਰ ਬੰਦ ਹੋ ਗਈ ਹੈ, " ਕਾਰ ਸਟਾਰਟ ਕਰਨ ਲਈ ਕਾਰ ਨੂੰ, ਹੋਰ ਕਾਰ ਦੀ ਬੈਟਰੀ ਤੋਂ ਚਾਰਜ਼ ਕਰਨ ਨੂੰ ਬੂਸ਼ਟ ਚਾਹੀਦੇ ਹਨ। " ਜੁਆਬ ਹੁੰਦਾ ਹੈ," ਸਾਡੇ ਕੋਲਬੂਸ਼ਟ ਕੇਬਲ-ਤਾਰਾ ਨਹੀਂ ਹਨ। " ਅੱਗਲਾ ਕਹਿ ਦੇਵੇ, " ਸਾਡੇ ਕੋਲ ਬੂਸ਼ਟ ਕੇਬਲ-ਤਾਰਾ ਹਨ। " ਅੱਗੋ ਜੁਆਬ ਹੁੰਦਾ ਹੈ, " ਸਮਾਂ ਨਹੀਂ ਹੈ। ਕੰਮ ਉਤੇ ਲੱਗਣਾ ਹੈ। ਲੇਟ ਹੋ ਰਹੇ ਹਾਂ। " ਐਸੇ ਲੋਕਾਂ ਕੋਲ ਰਸਤੇ ਵਿੱਚ ਖੜ੍ਹ ਕੇ, ਗੱਲਾਂ ਮਾਰਨ ਦਾ ਸਮਾਂ ਹੁੰਦਾ ਹੈ। ਪੰਜਾਬੀ ਟੈਕਸੀ ਵਾਲੇ 20 ਡਾਲਰ ਲੈ ਕੇ, ਬੂਸ਼ਟ ਦੇ ਕੇ, ਕਾਰ ਸਟਾਰਟ ਕਰਾ ਦਿੰਦੇ ਹਨ। ਜੇ ਕੋਈ ਗੋਰਾ ਕਾਲਾ ਹੋਵੇ। ਮਸੀਬਤ ਵਿੱਚ ਦੁਆਨੀ ਨਹੀਂ ਲੈਂਦਾ। ਮੈਂ ਦੂਜੇ ਕਲਚਰ ਦੇ ਲੋਕਾਂ ਤੋਂ ਬਹੁਤ ਕੁੱਝ ਸਿੱਖਿਆ ਹੈ। ਇੱਕ ਬਾਰ ਕਾਰ ਦਾ ਮਫ਼ਲਰ ਰਸਤੇ ਵਿੱਚ ਹੀ ਟੁੱਟ ਗਿਆ। ਮੈਂ ਕਾਰ ਚਲਾਈ ਜਾ ਰਹੀ ਸੀ। ਉਸ ਵਿੱਚੋਂ ਸ਼ੜਕ ਉਤੇ ਘਸ ਕੇ, ਅੱਗ ਨਿੱਕਲ ਰਹੀ ਸੀ। ਕਾਲਾ ਨਿਗਰੋ, ਮੇਰੇ ਕੋਲੋ ਦੀ ਟੈਕਸੀ ਉਤੇ ਲੰਘਣ ਲੱਗਾ। ਉਸ ਨੇ ਮੈਨੂੰ ਹਾਰਨ ਮਾਰਿਆ। ਮੈਨੂੰ ਪਤਾ ਸੀ, ਉਸ ਨੇ ਕੀ ਦੱਸਣਾਂ ਹੈ? ਮੈਂ ਉਸ ਵੱਲ ਨਹੀਂ ਝਾਂਕੀ। ਉਸ ਨੇ ਮੇਰੇ ਤੋਂ ਕਾਫ਼ੀ ਦੂਰ ਲਿਜਾ ਕੇ ਟੈਕਸੀ, ਮੇਰੀ ਕਾਰ ਅੱਗੇ ਰੋਕ ਦਿੱਤੀ। ਮੈਨੂੰ ਵੀ ਕਾਰ ਰੋਕਣੀ ਪਈ। ਮੈਂ ਉਸ ਨੂੰ ਕਿਹਾ, " ਨਾਲ ਹੀ ਕਾਰਾਂ ਠੀਕ ਕਰਨ ਵਾਲੇ ਹਨ। ਮੈਂ ਕਾਰ ਰਸਤੇ ਵਿੱਚ ਨਹੀਂ ਛੱਡਣੀ। ਉਥੇ ਤੱਕ ਲੈ ਕੇ ਜਾਂਣੀ ਹੈ। " ਉਸ ਨੇ ਕਿਹਾ, " ਸ਼ੜਕ ਨਾਲ ਘੱਸ ਕੇ, ਅੱਗ ਨਿੱਕਲ ਰਹੀ ਹੈ। ਕੀ ਤੂੰ ਮਰਨਾਂ ਹੈ? ਉਸ ਨੇ ਆਪਦੀ ਮੈਬਰ ਸ਼ਿਪ ਉਤੇ, ਮੇਰੀ ਕਾਰ ਟੋਹ ਕਰਾਈ। ਮੈਨੂੰ ਘਰ ਛੱਡ ਕੇ ਆਇਆ। ਮੈਂ ਕਿਹਾ ਸੀ, " ਮੈਂ ਘਰ ਫੋਨ ਕਰਕੇ, ਕਿਸੇ ਨੂੰ ਸੱਦ ਲੈਂਦੀ ਹਾਂ। " ਉਸ ਨੇ ਕਿਹਾ, " ਬਹਾਨੇ ਨਾਲ ਤੇਰੇ ਨਾਲ ਗੱਲਾਂ ਕਰਨ ਦਾ ਮੌਕਾ ਲੱਗ ਗਿਆ। ਤੂੰ ਦਸ ਮਿੰਟ ਮੇਰੀਆਂ ਮਨ ਦੀਆ ਗੱਲਾਂ ਸੁਣ ਲੈ। ਤੈਨੂੰ ਘਰ ਛੱਡਣ ਦਾ ਮੁੱਲ ਵੱਟਿਆ ਜਾਵੇਗਾ। ਇਥੇ ਕੋਈ ਕਿਸੇ ਦੀ ਨਹੀਂ ਸੁਣਦਾ। ਕਨੇਡਾ ਵਿੱਚ ਕੌਣ ਕਿਸੇ ਨਾਲ ਗੱਲ ਕਰਦਾ ਹੈ? ਕੌਣ ਕਿਸੇ ਕੋਲ ਖੜ੍ਹਦਾ ਹੈ? ਕਿਸੇ ਕੋਲ ਇੰਨਾਂ ਸਮਾਂ ਕਿਥੇ ਹੈ?"
Comments
Post a Comment