ਬੈਠੀ ਹੈ ਉਡੀਕਦੀ
, ਸਾਡੀ ਗਲੀ ਵਿੱਚ ਪਾ ਫੇਰਾ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਤੇਰੀਆਂ ਮੈਂ ਰਾਹਾਂ ਤੱਕਦੀ, ਸਾਡੀ ਗਲੀ ਵਿੱਚ ਪਾ ਫੇਰਾ।
ਬੈਠੀ ਕਿਤਾਬਾਂ ਮੈ ਪੜ੍ਹਦੀ, ਸਾਡੀ ਗਲੀ ਵਿੱਚ ਪਾ ਫੇਰਾ।
ਮੈਂ ਪੜ੍ਹਾਈਆਂ ਨਾਂ ਪੜ੍ਹਦੀ, ਸਾਡੀ ਗਲੀ ਵਿੱਚ ਪਾ ਫੇਰਾ।
ਧਿਆਨ ਤੇਰੇ ਚ ਰੱਖਦੀ, ਸਾਡੀ ਗਲੀ ਵਿੱਚ ਪਾ ਫੇਰਾ।
ਪਿਆਰ ਤੈਨੂੰ ਮੈਂ ਕਰਦੀ, ਸਾਡੀ ਗਲੀ ਵਿੱਚ ਪਾ ਫੇਰਾ।
ਲੈਂਦੀ ਵਿੜਕਾ ਮੈਂ ਤੱਕਦੀ, ਸਾਡੀ ਗਲੀ ਵਿੱਚ ਪਾ ਫੇਰਾ।
ਸੱਤੀ ਬੈਠੀ ਹੈ ਉਡੀਕਦੀ, ਸਾਡੀ ਗਲੀ ਵਿੱਚ ਪਾ ਫੇਰਾ।
ਸਤਵਿੰਦਰ ਜਾਨ ਸੁੱਕਦੀ, ਸਾਡੀ ਗਲੀ ਵਿੱਚ ਪਾ ਫੇਰਾ।
Comments
Post a Comment