ਰੱਬ ਵਰਗੇ ਪਿਆਰੇ ਪਾਠਕਾਂ ਤੇ ਸੰਪਾਦਕ ਜੀ ਸਬ ਦਾ ਧੰਨਵਾਦ ਜੀ

-
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਰੱਬ ਵਰਗੇ ਪਿਆਰੇ ਪਾਠਕਾਂ ਤੇ ਸੰਪਾਦਕ ਜੀ ਸਬ ਦਾ ਧੰਨਵਾਦ ਜੀ। ਮੇਰਾ ਧਿਆਨ ਲਿਖਣ ਵੱਲ ਲਾਉਣ ਲਈ, ਪਿਆਰੇ ਪਾਠਕਾਂ ਤੇ ਸੰਪਾਦਕ ਜੀ ਅਸ਼ੀਰਵਾਦ ਰਿਹਾ ਹੈ। ਮੈਨੂੰ ਸਮੇਂ-ਸਮੇਂ ਉਤੇ ਨਸੀਤਾਂ ਵੀ ਦਿੰਦੇ ਰਹਿੰਦੇ ਹਨ। ਸਹੀ ਰਾਹ ਦੱਸਦੇ ਹਨ। ਹਰ ਤਰਾਂ ਮੇਰਾ ਸਾਥ ਦਿੰਦੇ ਹਨ। ਪਿਆਰੇ ਪਾਠਕਾਂ ਤੇ ਸੰਪਾਦਕ ਜੀ ਹੀ ਮੈਨੂੰ ਮੰਜ਼ਲ ਦਿਖਾ ਰਹੇ ਹਨ। ਮੈਂ ਤਾਂ ਅਣਜਾਂਣ ਰਾਹੀ ਹਾਂ। ਮੈਨੂੰ ਨਾਂ ਤਾ ਮੇਰੀ ਮੰਜ਼ਲ ਦਾ ਪਤਾ ਹੈ। ਉਸ ਅਣਜਾਂਣ ਮੰਜਲ ਨੂੰ, ਕਿਹੜਾ ਰਸਤਾ ਜਾਂਦਾ ਹੈ? ਤੁਸੀਂ ਪਿਆਰੇ ਪਾਠਕਾਂ ਤੇ ਸੰਪਾਦਕ ਜੀ ਨੇ ਦੱਸਣਾਂ ਹੈ। ਬਹੁਤ ਚੰਗਾ ਲੱਗਦਾ ਹੈ। ਜਦੋਂ ਆਪਣੀ ਸਮਝ ਕੇ ਸੱਤੀ ਨੂੰ ਰਾਏ ਦਿੰਦੇ ਹੋ। ਲਿਖਣ ਲਈ ਟੋਪਿਕ ਵੀ ਦਿੰਦੇ ਹੋ। ਸ਼ਾਬਾਸੇ ਵੀ ਦਿੰਦੇ ਹੋ। ਗਲ਼ਤੀ ਹੋਣ ਉਤੇ ਸਮਝਾਉਂਦੇ ਹੀ ਹੋ। ਇੱਕਲਾ ਬੰਦਾ ਕੁੱਝ ਵੀ ਨਹੀਂ ਕਰ ਸਕਦਾ। ਸਾਨੂੰ ਸਬ ਨੂੰ ਮਿਲ ਕੇ ਚੱਲਣਾਂ ਪੈਣਾਂ ਹੈ। ਤੁਸੀਂ ਮੇਰੀ ਕਲਮ ਦੀ ਸਿਆਹੀ ਤੇ ਤਾਕਤ ਹੋ। ਅਮੀਦ ਕਰਦੀ ਹਾਂ ਜਿੰਨੀ ਦੇਰ ਜਿੰਦਾ ਹਾਂ। ਆਪ ਸਬ ਤੋਂ ਅਸ਼ਰਵਾਦ ਦੀ ਆਸ ਕਰਦੀ ਹਾਂ। ਮੈਂ ਜਦੋਂ ਤੋਂ ਲਿਖ ਰਹੀ ਹਾਂ ਉਦੋਂ ਤੋ ਹੀ ਸੰਪਾਦਕ ਹਰ ਰੋਜ਼ ਰਚਨਾਂ ਛਾਪ ਰਹੇ ਹਨ ਮੇਰੀ ਹਰ ਰਚਨਾਂ ਛੱਪ ਚੁਕੀ ਹੈ। ਪਾਠਕ ਪੜ੍ਹ ਰਹੇ ਹਨਜੋ ਸੋਚਦੇ ਨੇ ਲਿਖਣਾਂ ਸਮਾਂ ਖ਼ਰਾਬ ਕਰਨਾਂ ਹੀ ਹੈ। ਉਹ ਸ਼ਬਦਾਂ ਨੂੰ ਇਸ਼ਕ ਕਿਥੋਂ ਕਰ ਲੈਣਗੇ? ਸ਼ਬਦ ਹੀ ਸਾਨੂੰ ਸੂਝ, ਬੂਝ, ਬੋਲਣਾਂ, ਸੁਣਨਾਂ, ਪੜ੍ਹਨ ਦੀ ਤਲੀਮ ਦਿੰਦੇ ਹਨ ਸ਼ਬਦਾ ਤੋਂ ਬਗੈਰ, ਗੂੰਗੇ, ਅੰਨੇ ਲੋਕਾਂ ਦੀ ਹਾਲਤ ਦੇਖ ਲੈਣਾਂ ਕੀ ਹੁੰਦੀ ਹੈ? ਪਾਠਕ ਪਿਆਰਿਉ ਤੁਹਾਡੇ ਵਿੱਚ ਕੋਈ ਤੋਂ ਬਾਤ ਹੈ। ਜੋ ਅੱਜ ਮੈਂ ਤੁਹਾਡੀ ਹਰ ਗੱਲ ਦਾ ਜੁਆਬ ਦੇ ਰਹੀ ਹਾਂ

ਅੱਜ ਮੈਂ ਇਹੀ ਜਿੰਦਗੀ ਉਤੇ ਆਰਟੀਕਲ ਲਿਖਿਆ ਹੈ
ਬਹੁਤੇ ਪਾਠਕ ਪਿਆਰੇ ਮੇਰੇ ਬਾਰੇ ਜਾਨਣਾ ਚਹੁੰਦੇ ਹਨ। 27 ਕੁ ਸਾਲਾਂ ਤੋਂ ਕਨੇਡਾ ਕੈਲਗਰੀ ਵਿੱਚ ਰਹਿ ਰਹੀ ਹਾਂ। ਇਸੇ ਨੂੰ ਆਪਦਾ ਪਿਆਰਾ ਨਗਰ ਮੰਨਦੀ ਹਾਂ। ਜਿਥੇ ਦਾ ਖਾਈਏ, ਰਹੀਏ, ਅਰਾਮ ਕਰੀਏ, ਮਨ ਦੀਆਂ ਇਛਾਂ ਹਾਂਸਲ ਕਰੀਏ। ਉਹੀ ਮੇਰਾ ਹੈ। ਮੈਂ ਕਦੇ ਪਿਛੇ ਦੀ ਬਹੁਤੀ ਪ੍ਰਸੰਸਾ ਨਹੀਂ ਕੀਤੀ। ਜੋ ਮੇਰੀ ਮੁੱਠੀ ਵਿੱਚ ਹੈ। ਉਹ ਮੇਰਾ ਅਪਣਾਂ ਹੈ। ਉਸੇ ਉਤੇ ਮਾਂਣ ਕਰਦੀ ਹਾਂ। ਕੈਲਗਰੀ ਦੀ ਲਾਈਬ੍ਰੇਰੀ ਵਿਚੋਂ ਪੰਜਾਬੀ ਦੀਆ ਸਬ ਕਿਤਾਬਾਂ ਪੜ੍ਹ ਦਿੱਤੀਆਂ। ਅਸਲੀ ਮਨ ਦੀ ਤੱਸਲੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪੜ੍ਹਨ ਨਾਲ ਹੋਈ ਹੈ। ਮੇਰੇ ਦੋਨੇ ਬੱਚੇ ਕਨੇਡਾ ਦੇ ਜੰਮਪਲ ਹਨ ਯੂਨੀਵਿਸਟੀ ਕਰ ਗਏ ਹਨ ਮੇਰੇ ਬੱਚੇ, ਪਤੀ, ਪਾਪਾ ਸਬ ਮੇਰੇ ਸਾਥ ਹਨ ਮੈਂ ਜਦੋਂ ਲਿਖਦੀ ਹਾਂ। ਉਹ ਜਾਂਣਦੇ ਹੁੰਦੇ ਹਨ। ਜਦੋਂ ਗੁੱਡੋ ਲਿਖਦੀ ਹੈ। ਗੁੱਡੋ ਮੇਰਾ ਘਰ ਦਾ ਨਾਂਮ ਹੈ। ਲਿਖਦੀ ਦਾ ਧਿਆਨ ਨਹੀਂ ਤੋੜਨਾਂ। ਕੋਈ ਮੈਂਨੂੰ ਭੋਰਾ ਜਿੰਨਾ ਡਿਸਟਰਬ ਨਹੀਂ ਕਰਦਾ। ਮੈਨੂੰ ਲਿਖਣ ਲਈ ਖੁੱਲਾ ਸਮਾਂ ਮਿਲਦਾ ਹੈ। ਕਈ ਬਾਰ ਜੇ ਕੋਈ ਲਿਖਣ ਵਾਲੀ ਗੱਲ ਚੇਤੇ ਆਉਂਦੀ ਹੈ। ਮੈਂ ਪੇਪਰ ਉਤੇ ਲਿਖ ਕੇ, ਕਾਰ, ਬਾਥਰੂਮ ਜਾਂ ਕਿਤੇ ਰੱਖ ਦਿੰਦੀ ਹਾਂ। ਮੇਰੇ ਪਰਿਵਾਰ ਵਾਲੇ, ਲਿਆ ਕੇ ਮੇਰੇ ਸੋਫ਼ੇ ਉਤੇ ਰੱਖ ਦਿੰਦੇ ਹਨ। ਮੈਂ ਸੋਫ਼ੇ ਉਤੇ ਬੈਠ ਕੇ ਲਿਖਦੀ ਹਾਂ। ਪਿਛਲੇ ਪਾਸੇ ਰਸੋਈ ਹੈ। ਤੇ ਗੈਸਟ ਰੂਮ ਹੈ। ਸਹਮਣੇ ਮੇਰੇ ਲੀਵਿੰਗ ਰੂਮ ਵਿੱਚ, ਟੀਵੀ ਚਲਦਾ ਰਹਿੰਦਾ ਹੈ। ਜਿਸ ਨੂੰ ਮੈਂ ਉਦੋਂ ਦੇਖਦੀ ਹਾਂ। ਜਦੋਂ ਕੁੱਝ ਹੱਸੀ-ਮਜ਼ਕ ਦਾ ਚਲਦਾ ਹੋਵੇ। ਬਾਕੀ ਘਰ ਦੇ ਜੀਅ ਉਪਰ ਲੀਵਿੰਗ ਰੂਮ ਵਿੱਚ ਟੀਵੀ ਦੇਖਦੇ ਹਨ। ਮੇਰਾ ਪਰਿਵਾਰ ਹਿੰਦੀ ਮੂਵੀਆਂ ਦਾ ਸ਼ਕੀਨ ਹੈ ਮੇਰੇ ਮਹਿਬੂਬ, ਜਦੋਂ ਇਸ਼ਕ ਜਾਂਮ ਦੇ ਨਸ਼ੇ ਵਿੱਚ ਹੁੰਦੇ ਹਨ ਮੇਰੇ ਨਾਲ ਉਹ ਵੀ ਸ਼ਇਰੀ ਕਰਦੇ ਹਨ ਹੁਣ ਤੁਹਾਨੂੰ ਲਿਖ ਕੇ ਦੇਣ ਲਈ ਵਿਹਲੀ ਬੈਠੈ ਹਾਂ ਮੇਰੇ ਲਈ ਉਸ ਨੇ ਬਹੁਤ ਵਧੀਆਂ ਘਰ ਲੈ ਕੇ ਦਿੱਤਾ ਹੈ ਜਿਥੇ ਮੈਂ ਸ਼ਾਂਤੀ ਨਾਲ ਲਿਖ ਸਕਦੀ ਹਾਂ ਉਨਾਂ ਨੂੰ ਕਿਤਾਬਾ ਨਾਲ ਇਸ਼ਕ ਹੈ ਮੈਨੂੰ ਉਸ ਨੇ ਦੋ ਕੰਪਿਉਟਰ ਲੈ ਕੇ ਦਿੱਤੇ ਲਿਖਣ ਲਈ ਹੀ ਇੱਕ ਘਰ ਡਿਸਕ ਉਤੇ ਕੰਪਿਉਟਰ ਹੈ ਲੈਬਟਾਪ ਮੇਰੇ ਨਾਲ ਸਦਾ ਘਰ ਤੋਂ ਬਾਹਰ ਵੀ ਰਹਿੰਦਾ ਹੈ ਕੀ ਪਤਾ ਕਦੋਂ ਲਿਖਣ ਦਾ ਮੂਡ ਬੱਣ ਜਾਵੇ ਹਾਏ ਬਿਚਾਰਾ ਡਿੱਗ-ਡਿੱਗ ਕੇ ਟੁੱਟੀ ਜਾਂਦਾ ਹੈ ਸੋ ਲਿਖਣ ਲਈ ਹੀ ਹੋਰ ਲੈਬਟਾਪ ਖ੍ਰੀਦ ਲਿਆ ਮੇਰੇ ਪੇਕੇ ਘਰ ਤੇ ਸਾਡੇ ਇਸ ਘਰ ਵਿੱਚ ਔਰਤ ਦਾ ਪੂਰਾ ਖਿਆਲ ਕੀਤਾ ਜਾਦਾ ਹੈ ਅਸੀਂ ਸੱਤ ਭੈਣਾਂ ਹਾਂ ਘਰ ਵਿੱਚ ਮੇਰੇ ਤੇ ਪਿਛਲੀ ਦੋਨੇਂ ਪੀੜ੍ਹੀਆਂ ਵਿੱਚ 50 ਕੁੜੀਆਂ ਹਨ। ਮੇਰੇ ਇੱਕ ਭਰਾ ਹੈ ਮੇਰੇ ਪਤੀ ਵੀ ਮਾਪਿਆਂ ਦੇ ਇੱਕਲੇ ਬੇਟੇ ਹਨ ਮੇਰੇ ਚਾਰ ਨੱਣਦਾ ਹਨ। ਮੇਰੇ ਇੱਕ ਬੇਟੀ ਹੈ ਔਰਤ ਇਸ ਘਰ ਵਿੱਚ ਸਲਾਮਤ ਹੈ ਸੋਂ ਔਰਤ ਜਿੰਦਾਵਾਦ ਹੈ ਜੀ।

ਮੇਰੇ ਜਿੰਨੇ ਵੀ ਦੋਸਤ ਹਨ। ਲਿਖਣ ਦੀ ਕੋਸ਼ਸ਼ ਕਰ ਰਹੇ ਹਨ। ਬਹੁਤਿਆਂ ਨੂੰ ਧੱਕੇ ਨਾਲ ਪੰਜਾਬੀ ਸਿੱਖਾਈ ਹੈ। ਕਈ ਅਜੇ ਪੰਜਾਬੀ ਲਿਖਣ ਦੀ ਸੋਚ ਰਹੇ ਹਨ। ਮੈਂ ਤਾਂ ਕਹਿੰਦੀ ਹਾਂ। ਰੱਬ ਦਾ ਸ਼ੁਕਰ ਹੈ, ਉਸ ਨੇ ਮੈਨੂੰ ਲਿਖਣ ਦਾ ਰਸਤਾ ਤਾ ਦੱਸਿਆ ਹੈ। ਜੇ ਸਾਡੇ ਅੱਗੇ ਇਤਿਹਾਸਕ ਗ੍ਰੰਥਿ ਨਾਂ ਹੁੰਦੇ। ਸਾਡੀ ਚਾਲ ਵਿੱਚ ਇੰਨਾਂ ਨਿਖ਼ਾਰ ਨਹੀਂ ਹੋਣਾਂ ਸੀ। ਹਰ ਤਰਾਂ ਪੰਜਾਬੀ ਲਿਖਣ ਦੀ ਕਿਸੇ ਦੀ ਮਦੱਦ ਕਰਨ ਦਾ ਸਬ ਦਾ ਫਰਜ਼ ਹੈ ਕਿਸੇ ਨੂੰ ਮਦੱਦ ਕਰਨ ਤੇ ਰਸਤਾ ਦੱਸਣ ਨਾਲ ਮਨ ਨੂੰ ਸਕੂਨ ਮਿਲਦਾ ਹੈਜਿਸ ਦਿਨ ਬਹੁਤੇ ਪਿਆਰ ਠੋਕਰ ਮਾਰ ਗਏ। ਰੱਬ ਆਪ ਆ ਕੇ ਗਲ਼ ਨਾਲ ਲਾ ਲਵੇਗਾ। ਆਪੇ ਲਿਖਣਾਂ ਸਿਖਾ ਦੇਵੇਗਾਜੋ ਦੋਸਤ ਰੱਬ ਦੀਆਂ ਲਿਖਾਈਆਂ, ਸੱਤੀ ਦੀਆਂ ਲਿਖਤਾਂ ਨਾਲ ਰਲ਼ ਬੈਠੇ ਹਨ। ਸਬ ਦਾ ਦਿਲੋਂ ਸੁਵਾਗਤ ਹੈ, ਪਿਆਰਿਉ ਆਪ ਸਬ ਦਾ ਧੰਨਵਾਦ ਜੀ ਮੇਰੇ ਲਈ ਲਿਖਣ ਲਈ ਰਾਤ ਦਿਨ ਬਰਾਬਰ ਹਨ। ਕਈ ਬਾਰ ਤਾ ਰਾਤ ਨੂੰ ਸੁੱਤੇ ਹੋਇਆ ਵੀ ਉਠ ਕੇ ਲਿਖਣਾਂ ਪੈਂਦਾ ਹੈ। ਇਸੇ ਲਈ ਸਿਰਹਾਂਣੇ ਕੋਲ ਟੇਬਲ ਲਿਪ ਪਿਆ ਹੈ। ਰੱਬ ਵਰਗੇ ਪਿਆਰੇ ਪਾਠਕਾਂ ਤੇ ਸੰਪਾਦਕ ਜੀ ਸਬ ਦਾ ਧੰਨਵਾਦ ਜੀ।

 

 

Comments

Popular Posts