ਕੁੜੀਆਂ ਵੀ ਜੁਬਾਨ ਖੋਲਣ ਦੀ ਕੋਸ਼ਸ਼ ਕਰ ਰਹੀਆਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਕੁੜੀਆਂ ਵੀ ਜ਼ਬਾਨ ਖੋਲਣ ਦੀ ਕੋਸ਼ਸ਼ ਕਰ ਰਹੀਆਂ ਹਨ। ਪਰ ਫਿਰ ਵੀ ਕੁੜੀਆਂ ਨੂੰ ਦਬਾਉਣ ਦੀ ਕੋਸ਼ਸ ਕੀਤੀ ਜਾਂਦੀ ਹੈ। ਕਹਿੰਦੇ," ਕੁੜੀਆਂ ਅਡਵਾਂਸ ਮੋਡਰਨ ਹੋ ਗਈਆਂ ਹਨ " ਹਾਂ ਹੋ ਗਈਆਂ ਹਨ। ਮਰਦ ਦੀ ਹੀ ਅੱਜ ਤੱਕ ਚਲੀ ਹੈ। ਕਹਿੰਦਾ ਹੈ,"ਮੈਂ ਔਰਤ ਨੂੰ ਨਕੇਲ ਪਾਈ ਹੈ।Ḕ ਇਹ ਭਲੇਖਾ ਦਿਮਾਗ ਵਿਚੋਂ ਅੱਜ ਦਾ ਮਰਦ ਕੱਢ ਦੇਵੇ।" ਪਰ ਅੱਜ ਦੀ ਔਰਤ ਇਸ ਨੂੰ ਐਸੀਂ ਲਗਾਮ ਦੇ ਰਹੀ ਹੈ। ਕਿ ਚੰਗੇ ਭਲੇ ਮਰਦ ਬੌਦਲ ਗਏ ਹਨ। ਬੰਦਾ ਇ...ਹੀ ਸਮਝਦਾ ਹੈ, ਆਪ ਮਰਜ਼ੀ ਦੀ ਔਰਤ ਹੰਢਾਂ ਸਕਦਾ ਹੈ। ਜਿਸ ਤੇ ਉਂਗ਼ਲ਼ ਰੱਖੇ ਵਿਆਹ ਕੇ ਲਿਆ ਸਕਦਾ ਹੈ। ਉਸ ਨੂੰ ਚਾਰ ਦਿਵਾਰੀ ਵਿੱਚ ਬੰਦ ਕਰ ਸਕਦਾ ਹੈ। ਔਰਤ ਸਾਹ ਵੀ ਉਸ ਨੂੰ ਪੁੱਛ ਕੇ ਲਵੇਂ। ਆਪ ਹੋਰ ਔਰਤਾਂ ਨਾਲ ਵੀ ਐਸ਼ ਕਰ ਸਕਦਾ ਹੈ। ਸ਼ਿੰਦਰ ਪਹਿਲਾਂ ਕਾਲਜ ਸਮੇਂ ਕੁੜੀਆਂ ਦੀ ਤਾਕ ਝਾਕ ਕਰਨ ਲਈ ਮੁੰਡਿਆਂ ਨਾਲ ਨਿੱਤ ਨਵੇਂ ਕਾਲਜ ਅੱਗੇ ਖ੍ਹੜਦਾ ਸੀ। ਸ਼ਿੰਦਰ ਬਾਹਰਲੇ ਦੇਸ਼ ਵੀ ਗੇੜਾ ਮਾਰ ਆਇਆ ਸੀ। ਉਸ ਲਈ ਆਪਣੇ ਖਾਨਦਾਨ ਦਾ ਵਾਰਸ ਪੈਦਾ ਕਰਨ ਲਈ, ਵਿਆਹ ਕਰਾਉਣਾ ਜਰੂਰੀ ਸੀ। ਸ਼ਿੰਦਰ ਆਪਣੇ ਲਈ ਜੀਵਨ ਸਾਥੀ ਦੇਖਣ ਗਿਆ। ਆਲੇ ਦੁਆਲੇ ਤੋਂ ਕੁੜੀਆਂ ਦੀਆਂ ਦੱਸਾਂ ਪੈਣ ਲੱਗ ਗਈਆਂ। ਆਲੇ-ਦੁਆਲੇ ਦੇ ਲੋਕ ਵਿਚੋਂਲੇ ਦੀ ਹੁਬ ਬਣਾਉਣ ਲਈ ਤੇ ਲਾਗ ਲੈਣ ਲਈ, ਆਪੋਂ ਆਪਣਾਂ ਤੀਰ ਤੁਕਾ ਲਾਉਣ ਲੱਗ ਗਏ। ਬਹੁਤੇ ਮਾਂਪੇ ਆਪ ਹੀ ਕੁੜੀਆਂ ਦੇ ਰਿਸ਼ਤੇ ਲੈ ਕੇ ਆਉਣ ਲੱਗ ਗਏ।
ਇਕ ਕੁੜੀ ਦੇ ਮਾਂਪਿਆਂ ਨੇ ਕੁੜੀ ਦਿਖਾਉਣ ਲਈ ਲਿਆਂਦੀਂ। ਕੁੜੀ ਤੋਂ ਪੜ੍ਹਈ ਬਾਰੇ ਪੁੱਛਣ ਪਿਛੋਂ ਜਦੋਂ ਪੁੱਛਿਆ, "ਤੂੰ ਵਿਆਹ ਕਰਾਉਣ ਲਈ ਤਿਆਰ ਹੈ।"ਤਾਂ ਕੁੜੀ ਦਾ ਜੁਆਬ ਸੀ," ਮੈਂ ਆਪਣੇ ਪਸੰਦ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੈ। ਮੈਨੂੰ ਮੇਰੇ ਮਾਂਪਿਆਂ ਨੇ ਦੱਸਿਆ ਵੀ ਨਹੀਂ, ਕਿ ਕਿਸੇ ਮੁੰਡੇ ਨੂੰ ਮੈਨੂੰ ਦਿਖਾਉਣਾ ਹੈ।" ਸ਼ਿੰਦਰ ਨੇ ਇੱਕ ਹੋਰ ਕੁੜੀ ਆਪ ਤੋਂ ਬਹੁਤ ਛੋਟੀ ਉਮਰ ਦੀ ਦੇਖੀ, ਬਈ ਸ਼ਇਦ ਨਿਆਣੀ ਉਮਰ ਦੀ ਕੁੜੀ ਡਰਪੋਕ ਹੋਵੇਗੀ। ਉਸ ਅੱਗੇ ਜ਼ਬਾਨ ਨਹੀਂ ਖੋਲੇਗੀ। ਪਰ ਉਸ ਕੁੜੀ ਦਾ ਜੁਆਬ ਸੀ,"ਮੈਂ ਆਪ ਤੋਂ ਵੱਡੀ ਉਮਰ ਦੇ ਮੁੰਡੇ ਨਾਲ ਵਿਆਹ ਨਹੀਂ ਕਰਾAੁਣਾ।" ਇੱਕ ਕੁੜੀ ਹੋਰ ਉਸ ਦੇ ਪਸੰਦ ਆ ਗਈ। ਉਸ ਕੁੜੀ ਅੱਗੇ ਵਿਆਹ ਦਾ ਸੁਆਲ ਰੱਖਿਆ। ਉਸ ਨੇ ਕਿਹਾ," ਮੈਂ ਅਜੇ ਪੜ੍ਹਨਾਂ ਹੈ। ਪੜ੍ਹਾਈ ਪੂਰੀ ਹੋਵੇਗੀ ਤਾ ਸੋਚਾਂਗੀ। " ਸ਼ਿੰਦਰ ਨੇ ਇਕ ਹੋਰ ਕੁੜੀ ਵਿਆਹ ਕਰਾਉਣ ਲਈ ਦੇਖੀ, ਉਸ ਨੂੰ ਪੁੱਛਿਆ," ਕੀ ਤੈਨੂੰ ਮੈਂ ਪਸੰਦ ਹਾਂ?" ਉਸ ਕੁੜੀ ਨੇ ਹਾਂ ਵਿੱਚ ਸਿਰ ਹਿਲਾਇਆ। ਸ਼ਿੰਦਰ ਨੇ ਕਿਹਾ," ਤੂੰ ਮੇਰੇ ਨਾਲ ਬਾਹਰਲੇ ਦੇਸ਼ ਅਮਰੀਕਾ ਜਾਣ ਲਈ ਰਾਜ਼ੀ ਹੈ।" ਉਸ ਕੁੜੀ ਨੇ ਕਿਹਾ," ਮੈਂ ਆਪਣੇ ਦੇਸ਼ ਦੇ ਬਿਮਾਰ ਲੋਕਾਂ ਨੂੰ ਤੰਦਰੁਸਤ ਕਰਨ ਲਈ ਡਾਕਟਰ ਦੀ ਡਿਗਰੀ ਲਈ ਹੈ। ਮੇਰਾ ਇੰਡੀਆਂ ਛੱਡ ਕੇ ਅਮਰੀਕਾ ਵਿੱਚ ਵਸਣ ਦਾ ਕੋਈ ਇਰਾਦਾ ਨਹੀਂ ਹੈ। ਹਾਂ ਜੇ ਤੁਸੀਂ ਅਮਰੀਕਾ ਛੱਡ ਕੇ ਭਾਰਤ ਵਿੱਚ ਰਹਿੱਣਾ ਹੈ। ਮੈਂ ਵਿਆਹ ਕਰਾਉਣ ਲਈ ਤਿਆਰ ਹਾਂ।" ਸ਼ਿੰਦਰ ਝੂਠਾ ਜਿਹਾ ਪੈ ਗਿਆ ਸੀ। ਹੁਣ ਉਸ ਨੇ ਇਕਲੋਤੀ ਕੁੜੀ ਦੇਖਣ ਦੀ ਕੋਸ਼ਸ਼ ਕੀਤੀ। ਜਿਸ ਦਾ ਕੋਈ ਭਰਾ-ਭੈਣ ਨਹੀਂ ਸੀ। ਸ਼ਿੰਦਰ ਨੇ ਉਸ ਕੁੜੀ ਨੂੰ ਪਸੰਦ ਕਰ ਲਿਆ। ਵਿਆਹ ਦੀ ਤਰੀਕ ਰੱਖਣ ਲੱਗੇ, ਤਾਂ ਕੁੜੀ ਨੇ ਸ਼ਰਤ ਰੱਖ ਦਿੱਤੀ," ਮੈਂ ਮਾਂ-ਬਾਪ ਦੀ ਇੱਕਲੀ ਔਲਦ ਹਾਂ। ਕੀ ਤੁਸੀਂ ਮੇਰੇ ਨਾਲ ਮੇਰੇ ਮਾਂ-ਬਾਪ ਨਾਲ ਮੇਰੇ ਘਰ ਵਿੱਚ ਹੋਂਗੇ?" ਸ਼ਿੰਦਰ ਨੇ ਨਹੀਂ ਵਿੱਚ ਸਿਰ ਹਿਲਾਇਆ। ਸ਼ਿੰਦਰ ਦਾ ਪੂਰਾਂ ਹੀ ਸਿਰ ਘੁੰਮ ਗਿਆ। ਜੋਂ ਕੁੱਝ ਪਹਿਲਾਂ ਸੋਚਦਾ ਹੁੰਦਾ ਸੀ, " ਕੁੜੀਆਂ ਮਨਪ੍ਰਚਾਉਣ ਲਈ ਤੇ ਮਨੋਂਰੰਜ਼ਨ ਕਰਨ ਲਈ ਹਨ। ਬੱਚੇ ਪੈਦਾ ਕਰਨ ਲਈ ਹੀ ਹਨ। ਘਰ ਵਿੱਚ ਨੌਕਰਾਣੀ ਬਣਾ ਕੇ ਰੱਖ ਲਵੋਂ। ਲਗਾਮ ਦੇ ਕੇ ਜਿਦਰ ਨੂੰ ਮਰਜ਼ੀ ਹੱਕ ਦਿਉ। ਉਨ੍ਹਾਂ ਦੇ ਮੂੰਹ ਵਿੱਚ ਜ਼ਬਾਨ ਆ ਗਈ ਹੈ। ਕੁੜੀਆਂ ਵੀ ਆਪਣਾਂ ਮੂੰਹ ਖੋਲ ਰਹੀਆਂ ਹਨ। "
ਮਾਪੇ ਕੁੜੀਆਂ ਮੁੰਡਿਆਂ ਨੂੰ ਦਿਖਾ ਰਹੇ ਹਨ। ਲੋਕਾਂ ਨੂੰ ਆਪਣੀ ਧੀ ਦੀਆਂ ਫੋਂਟੋਂਆਂ ਤਾਸ਼ ਦੇ ਪੱਤਿਆਂ ਵਾਂਗ ਵੰਡ ਰਹੇ ਹਨ। ਜਿਸ ਦਾ ਵਿਆਹ ਕਰਨਾਂ ਹੁੰਦਾ, ਉਸੇ ਤੋਂ ਹੀ ਪੁੱਛਿਆ ਨਹੀਂ ਜਾਂਦਾ। ਕੁੜੀ-ਮੁੰਡੇ ਦੇ ਮਾਂ-ਬਾਪ ਕਹਿੰਦੇ ਹਨ," ਕੁੜੀ-ਮੁੰਡਾ ਸਾਨੂੰ ਪਸੰਦ ਹੈ। ਸਾਡੀ ਹਾਂ ਹੈ। ਤੁਸੀਂ ਰਿਸਤਾਂ ਕਰੋਂ।" ਕੁੜੀ-ਮੁੰਡਾ ਕਿਤੇ ਹੋਰ ਗੰਢ-ਤੋਪਾ ਲਾਈ ਬੈਠੇ ਹੁੰਦੇ ਹਨ।

Comments

Popular Posts