ਮੋਹ ਨਾਂ ਹੁੰਦਾ, ਜਾਨ ਦਿਲਦਾਰ ਹੁੰਦਾ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਜੇ ਮਾਂ ਹੁੰਦੀ, ਜੇ ਬਾਪ ਨਾ ਹੁੰਦਾ। ਜੇ ਮੈਂ ਨਾਂ ਹੁੰਦੀ, ਜੇ ਤੂੰ ਵੀ ਨਾਂ ਹੁੰਦਾ।
ਚੰਦ ਨਾਂ ਹੁੰਦਾ, ਸੂਰਜ ਨਾਂ ਹੁੰਦਾ। ਜੀਵ ਨਾਂ ਹੁੰਦਾ, ਬੀਜ ਵੀ ਨਾਂ ਹੁੰਦਾ।
ਧਰਤ ਨਾਂ ਹੁੰਦੀ, ਅਕਾਸ਼ ਨਾਂ ਹੁੰਦਾ। ਮਾਦਾ ਨਾਂ ਹੁੰਦੀ, ਨਰ ਵੀ ਨਾਂ ਹੁੰਦਾ।
ਪਿਆਰ ਨਾਂ ਹੁੰਦਾ, ਯਾਰ ਨਾਂ ਹੁੰਦਾ। ਸੰਸਾਰ ਨਾਂ ਹੁੰਦਾ, ਸੁਮੰਦਰ ਨਾਂ ਹੁੰਦਾ।
ਅੰਨ ਨਾਂ ਹੁੰਦਾ, ਪਾਣੀ ਨਾਂ ਹੁੰਦਾ। ਜੰਮ ਨਾਂ ਹੁੰਦਾ, ਧਰਮ ਰਾਜ ਨਾਂ ਹੁੰਦਾ।
ਜੇ ਬੇਦ ਨਾਂ ਹੁੰਦਾ, ਧਰਮ ਨਾਂ ਹੁੰਦਾ। ਯੁੱਧ ਨਾਂ ਹੁੰਦਾ, ਜੇ ਹੰਕਾਂਰ ਨਾਂ ਹੁੰਦਾ।
ਮਨ ਬੇਚੈਨ ਹੁੰਦਾ। ਲੋਭ ਨਾਂ ਹੁੰਦਾ। ਮੋਹ ਨਾਂ ਹੁੰਦਾ। ਜਾਨ ਦਿਲਦਾਰ ਹੁੰਦਾ।
ਸੱਤੀ ਜੇ ਤੇਰਾ ਅੰਸ਼ ਨਾਂ ਹੁੰਦਾ। ਸਤਵਿੰਦਰ
ਕੋਲ ਰੱਬ ਮੁੱਕਤ ਦੁਆਰਾ ਹੁੰਦਾ।
Comments
Post a Comment