ਰੱਬ ਜੀ ਤੋਂ ਹੈਨੀ ਕੋਈ ਹੋਰ ਪਰੇ
-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਰੱਬ ਜੀ ਸਬ ਉਤੇ ਕਿਰਪਾ ਕਰੇ । ਆਪਦਾ ਹੱਥ ਸਾਡੇ ਸਿਰ ਤੇ ਧਰੇ।
ਰੱਬ ਸਾਡੇ ਅੜੇ ਕੰਮ ਆਪੇ ਕਰੇ। ਆਪੇ ਹੀ ਉਹ ਬਰਕਤਾਂ ਕਰੇ।
ਰੱਬ ਜੀ ਤੋਂ ਹੈਨੀ ਕੋਈ ਹੋਰ ਪਰੇ। ਰੱਬ ਹੀ ਦੇਵੇ ਸਾਨੂੰ ਸਬ ਆਸਰੇ।
ਰੱਬ ਸਾਡੇ ਸਭ ਉਤੇ ਮੇਹਰ ਕਰੇ। ਸੱਤੀ ਵੱਲ ਨਜ਼ਰਾਂ ਸਿੱਧੀਆਂ ਕਰੇ।
ਸਾਰਿਆਂ ਦੇ ਨਾਲ ਪਿਆਰ ਕਰੇ । ਸਤਵਿੰਦਰ ਰੱਬ ਦਾ ਧਿਆਨ ਕਰੇ।
Comments
Post a Comment