ਸਹਾਇਤਾ ਕਰਨ ਵਾਲਾਂ ਧਰਮ ਨਹੀਂ ਦੇਖਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਸਹਾਇਤਾ ਕਰਨ ਵਾਲਾਂ ਧਰਮ ਨਹੀਂ ਦੇਖਦਾ। ਜਰੂਰੀ ਨਹੀਂ ਧਰਮਾਂ ਵਿੱਚ ਜਕੀਨ ਰੱਖਣ ਵਾਲੇ ਬੰਦੇ ਹਿੰਸਕ ਜਾਂ ਅਹਿੰਸਕ ਹੀ ਹੋਣ। ਕਈ ਦੇਖਾ ਦੇਖੀ ਧਰਮ ਨਿਭਾਂਉਣ ਦਾ ਡਰਾਮਾ ਕਰਦੇ ਹਨ। ਉਸ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਲੋਕਾਂ ਨੂੰ ਕੀ ਮਤਲੱਭ ਦੂਜਾ ਬੰਦਾ ਕਰ ਕੀ ਰਿਹਾ ਹੈ। ਬੰਦਾ ਆਪ ਆਪਣੇ ਆਪ ਨੂੰ ਜਾਣਦਾ ਹੁੰਦਾ ਹੈ। ਕਿ ਕਿੰਨੇ ਪਾਣੀ ਵਿੱਚ ਹੈ। ਆਪਣੇ ਵਿੱਚ ਕੀ ਤਰੁਟੀਆਂ ਹਨ। ਪਰ ਆਪਣੇ ਅਵਗੁਣ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਦੂਜਿਆਂ ਦੀਆਂ ਭੁੱਲਾਂ ਨੂੰ ਝੱਟ ਫੜ ਲੈਂਦਾ ਹੈ। ਸਿੱਖ ਦਾਨ ਕਰਕੇ ਗੁਰਦੁਆਰੇ ਬਣਾਉਂਦੇ ਹਨ। ਜਿਥੇ ਆਗੂ ਆਪ ਹੀ ਖਾਂਦੇ ਹਨ। ਸਿੱਖੀ ਵੱਲੋਂ ਸਿੱਖ ਹੀ ਮੂੰਹ ਮੋੜ ਰਹੇ ਹਨ। ਕੱਟੜਤਾਂ ਔਰਗਜੇਬ ਵਰਗੀ ਆ ਗਈ ਹੈ। ਹੋਰ ਧਰਮਾਂ ਵਾਲੇ ਕਰੋੜਾਂ ਦੀ ਜਾਇਦਾਦ ਪਾਠਸ਼ਾਲਾ ਸਕੂਲਾਂ, ਕਾਲਜਾਂ ਨੂੰ ਦਿੰਦੇ ਹਨ। ਜਿਥੋਂ ਵਿਦਿਆ ਪ੍ਰਪਤ ਕਰਕੇ, ਦੁਨੀਆਂ ਤੇ ਸਿਤਾਰੇ ਚਮਕਦੇ ਹਨ। ਤੱਰਕੀ ਕਰਦੇ ਹਨ। ਅੱਜ ਸਿੱਖ ਹੀ ਸਿੱਖ ਤੇ ਵਾਰ ਕਰ ਰਿਹਾ ਹੈ। ਇੱਕ ਦੂਜੇ ਨੂੰ ਨੀਚਾ ਦਿਖਾ ਰਿਹਾ ਹੈ। ਸਭ ਤੋਂ ਵੱਧ ਖ਼ਤਰਾ ਸਿੱਖ ਨੂੰ ਸਿੱਖ ਤੋਂ ਹੀ ਹੈ। ਇੱਕ ਦੂਜੇ ਉਤੇ ਡਾਂਗਾਂ ਚੱਕੀ ਫਿਰਦੇ ਹਨ। ਪਹਿਲਾਂ ਕਿਸੇ ਘੱਟਨਾਂ ਦਾ ਪਤਾ ਲੱਗਦਾ ਹੀ ਨਹੀਂ ਸੀ। ਹੁਣ ਤਾਂ ਮੀਡੀਏ ਦੀ ਮੇਹਰਬਾਨੀ ਨਾਲ ਸਾਰਾ ਲੋਕਾਂ ਦੇ ਮੂਹਰੇ ਆ ਰਿਹਾ ਹੈ। ਘਰ ਵਿੱਚ ਤਾਂ ਖਾੜੇ ਦਾ ਮੈਦਾਨ ਹੀ ਹੋਵੇਗਾ। ਜੇ ਧਰਮਿਕ ਸਥਾਂਨਾਂ ਉਤੇ ਇੱਕ ਦੂਜੇ ਨਾਲ ਗਾਲੋ-ਗਾਲੀ, ਜੁਡੋ-ਜੂਡੀ ਹੁੰਦੇ ਹਨ। ਜੇ ਕੋਈ ਧਰਮ ਇਰਖਾ, ਵੈਰ, ਵਿਰੋਧ, ਨਫ਼ਰਤ ਦੀ ਪ੍ਰੇਰਨਾਂ ਦਿੰਦਾ ਹੈ। ਉਸ ਤੋਂ ਤਾਂ ਬਗੈਰ ਹੀ ਬੰਦਾ ਠੀਕ ਹੈ। ਕਿਸੇ ਨੇ ਘਰ ਸਾਧ ਰੋਟੀ ਤੇ ਸੱਦਿਆ ਹੋਇਆ ਸੀ। ਸਾਧ ਨਾਲ ਸੰਗਤ ਬਹੁਤ ਆਉਣੀ ਸੀ। ਇਸ ਲਈ ਗੁਰਦੁਆਰੇ ਸਾਹਿਬ ਲੰਗਰ ਬਣਾਉਣ ਨੂੰ ਸਮਾਨ ਲਿਆਂਦਾਂ ਗਿਆ। ਘਰ ਵਾਲੇ ਆਪਸ ਵਿੱਚ ਹੀ ਕੰਮ ਕਰਨ ਪਿਛੇ ਲੜੀ ਜਾਂਦੇ ਸਨ। ਨਾਲ ਹੀ ਬੋਲ-ਕਬੋਲ ਹੋ ਰਹੇ ਸਨ। ਮਾਂ ਨੇ ਗਿਲੇ ਆਟੇ ਦਾ ਪੇੜੇ ਕੁੜੀ ਦੇ ਮੂੰਹ ਉਤੇ ਮਾਰਿਆ। ਘਰ ਦੇ ਬੱਚਿਆਂ ਨਾਲ ਹੀ ਨਹੀਂ ਪੁਗਦੀ। ਸਾਧ ਕੀ ਰਾਮ ਰਾਜ ਉਸਾਰ ਦੇਵੇਗਾ? ਬਈ ਅੱਖਾਂ ਮੀਚ ਕੇ, ਸੀਤਾ ਲਛਮਣ ਵਾਂਗ ਸਾਰੇ ਹੀ ਰਾਮ ਪਿਛੇ ਤੁਰ ਜਾਣਗੇ। ਸਹੀਂ ਅਰਥਾਂ ਵਿੱਚ ਚੰਗੇ ਇਨਸਾਨ ਦਾ ਧਰਮ ਹੈ। ਦੂਜਿਆਂ ਦੀ ਸੇਵਾ ਕਰਨਾ, ਉਸ ਦਾ ਇਕੋਂ ਧਰਮ ਹੁੰਦਾ ਹੈ। ਉਹ ਬਗੈਰ ਜਾਤ-ਪਾਤ ਧਰਮ ਦੇਖੇ, ਸਹਾਇਤਾ ਲਈ ਤੱਤ ਪਰ ਰਹਿੰਦਾ ਹੈ। ਉਸ ਨੂੰ ਹਰ ਬੰਦੇ ਵਿਚੋਂ ਉਹੀ ਰੱਬ ਦਿਸਦਾ ਹੈ। ਪਾਣੀ ਵਿੱਚ ਤਿੰਨ ਸਿੱਖ ਧਰਮ ਵਾਲੇ ਡੁਬ ਰਹੇ ਸਨ। ਇੱਕ ਮੁਸਲਮਾਨ ਮਰਦ ਨੇ ਇਨਾਂ ਨੂੰ ਡੁਬਦੇ ਦੇਖ ਲਿਆ। ਬਰਫ਼ੀਲੇ ਪਾਣੀ ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦੇ ਹੋਏ, ਉਸ ਨੇ ਛਾਲ ਮਾਰ ਦਿੱਤੀ। ਬਾਰੀ-ਬਾਰੀ ਤਿੰਨਾਂ ਨੂੰ ਕੱਢ ਲਿਆਇਆ। ਉਸ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਲਈ। ਉਹ ਖ਼ਤਰੇ ਵਿੱਚ ਨਾਂ ਪੈ ਜਾਣ, ਉਸ ਨੇ ਨਾਂ ਹੀ ਆਪ ਕੋਈ ਡਾਕਟਰੀ ਸਹਾਇਤਾ ਲਈ ਸੀ। 18 ਸਾਲਾਂ ਤੋਂ ਛੋਟੇ ਨਾਲ ਮਾੜੀ ਘਟਨਾਂ ਵਰਤ ਜਾਵੇ, ਗੌਰਮਿੰਟ ਬਹੁਤ ਵੱਡਾ ਪੰਗਾ ਪਾ ਲੈਂਦੀ ਹੈ। 1947 ਵੇਲੇ ਇੱਕ ਮੁਸਲਮਾਨ ਔਰਤ ਨੂੰ ਆਗੂਆਂ ਨੇ ਵੱਡ ਕੇ ਮਾਰ ਦਿੱਤਾ। ਸਿੱਖ ਬੀਬੀ ਨੇ ਉਸ ਬੱਚੇ ਨੂੰ ਆਪਣੇ ਬੱਚੇ ਦੇ ਬਰਾਬਰ ਆਪਣਾਂ ਦੁੱਧ ਪਲ਼ਾ ਕੇ ਉਸ ਨੂੰ ਪਾਲਿਆ। ਸਿੱਖ ਬਣਾ ਦਿੱਤਾ। ਸਿੱਖ ਮਾਂ ਨੇ ਉਸ ਨੇ ਕਈ ਵਾਰ ਬਾਪ ਦਾ ਨਾਂਮ ਦੱਸ ਕੇ ਪਾਕਸਤਾਨ ਵੀ ਭੇਜਿਆ। ਅਜੇ ਵੀ ਭਾਲ ਜਾਰੀ ਹੈ। ਬੱਚਾ ਸਿੱਖਾਂ ਦੇ ਘਰ ਹੀ ਬੁੱਢਾ ਹੋ ਗਿਆ। ਬਹੁਤ ਸਰੀਫ਼ ਬੰਦੇ ਗਰੀਬਾਂ ਦੀਆਂ ਧੀਆਂ ਦੇ ਵਿਆਹ ਕਰਦੇ ਹਨ। ਖ਼ਰਚਾ ਪਲਿਉ ਕਰਦੇ ਹਨ। ਪਿੰਡਾ ਵਿੱਚ ਆਮ ਹੀ ਦੇਖਿਆ ਹੈ। ਗਰੀਬ ਮਰ ਜਾਵੇ, ਲਕੜੀ ਬਾਲਣ ਜਿਮੀਦਾਰਾਂ ਦੇ ਘਰੋਂ ਜਾਂਦਾ ਹੈ। ਮੇਰੇ ਗੁਆਂਢ ਇਕ ਪਾਸੇ ਮੁਸਲਮਾਨ ਹੈ। ਉਹ ਤੇ ਉਸ ਦੇ ਬੱਚੇ ਪਤਨੀ ਹਰ ਵੇਲੇ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ। ਦੂਜੇ ਪਾਸੇ ਹਿੰਦੂ ਹਨ। ਉਹ ਵੀ ਬਹੁਤ ਪਿਆਰ ਨਾਲ ਰਹਿੰਦੇ ਹਨ। ਮੇਰਾ ਆਪਣਾਂ ਆਪੇ ਦਿਲ ਕਰਦਾ ਹੈ। ਇਨਾਂ ਲਈ ਮੈ ਵੀ ਕੁੱਝ ਕਰਾਂ। ਕਿਸੇ ਨੂੰ ਹੱਸ ਕੇ ਮਿਲਾਗੇ, ਅੱਗੋ ਉਹੋ ਜਿਹਾ ਹੀ ਜੁਆਬ ਮਿਲੇਗਾ। ਮੈਨੂੰ ਕਦੇ ਲੱਗਿਆ ਹੀ ਨਹੀਂ, ਕਿ ਇਹ ਹੋਰ ਧਰਮਾਂ ਦੇ ਹਨ। ਫਿਰ ਧਰਮਾਂ ਦੀ ਦੋਹਾਈ ਪਾ ਕੌਣ ਰਿਹਾ ਹੈ। ਪਿੰਡਾਂ ਵਿੱਚ ਵੀ ਸਭ ਦਾ ਆਪਸੀ ਪਿਆਰ ਤੇ ਮਿਲ ਵਰਤਣ ਹੈ। ਇੱਕ ਦੂਜੇ ਦੇ ਕਾਰਜਾਂ ਵਿਆਹ ਸ਼ਾਦੀ ਦੁੱਖ-ਸੁੱਖ ਵਿੱਚ ਸਾਰੇ ਇਕਠੇ ਹੁੰਦੇ ਹਨ। ਇੱਕ ਦੂਜੇ ਨਾਲ ਪੀੜੀਆਂ ਦੀਆਂ ਸਾਂਝਾਂ ਹਨ। ਕਿਸੇ ਦੇ ਧਰਮ ਨੂੰ ਦੇਖ ਕੇ ਨਫ਼eਤ ਨਾਂ ਕਰੀਏ। ਉਸ ਦੇ ਚੰਗੇ ਕੰਮ ਦੇਖੀਏ। ਹਰ ਬੰਦੇ ਵਿੱਚ ਚੰਗੇ ਗੁਣ ਹੁੰਦੇ ਹਨ। ਬਾਣੀ ਵੀ ਕਹਿੰਦੀ ਹੈ। ਅਸੀਂ ਹੀ ਚੰਗੇ ਨਹੀਂ ਹਾਂ। ਹੋਰ ਕੋਈ ਬੁਰਾ ਨਹੀਂ ਹੈ। ਹੋਰਾਂ ਤੋਂ ਚੰਗੇ ਗੁਣ ਇਕਠੇ ਕਰੀਏ। ਉਨਾਂ ਨੂੰ ਦੇਖ ਹੇ ਆਪਣੇ ਮਾੜੇ ਕੰਮਾਂ ਤੋਂ ਪਾਸਾ ਵਟੀਏ।

Comments
Post a Comment