ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੩੯ Page 139 of 1430

5677 ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ੨॥
Sobhaa Surath Suhaavanee Jin Har Saethee Chith Laaeiaa ||2||

सोभा सुरति सुहावणी जिनि हरि सेती चितु लाइआ ॥२॥


ਜਿਸ ਬੰਦੇ ਨੇ ਰੱਬ ਦੇ ਨਾਲ ਮਨ ਜੋੜ ਲਿਆ ਹੈ, ਉਸ ਦੀ ਅੱਕਲ ਬੁੱਧੀ ਸੁੱਧ ਪਵਿੱਤਰ ਹੋ ਜਾਂਦੀ ਹੈ, ਉਸ ਦੀ ਲੋਕਾਂ ਵਿੱਚ ਪ੍ਰਸੰਸਾ ਹੁੰਦੀ ਹੈ||2||


Beautiful and sublime is the glory and the understanding of those who focus their consciousness on the Lord. ||2||
5678 ਸਲੋਕੁ ਮਃ
Salok Ma 2 ||

सलोकु मः


ਦੂਜੇ ਪਾਤਸ਼ਾਹ ਅੰਗਦ ਦੇਵ ਜੀ ਦੀ ਬਾਣੀ ਮਹਲਾ 2
Shalok, Second Mehl:

5679 ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ



Akhee Baajhahu Vaekhanaa Vin Kannaa Sunanaa ||

अखी बाझहु वेखणा विणु कंना सुनणा


ਅੱਖਾਂ ਤੋਂ ਬਗੈਰ ਰੱਬ ਨੂੰ ਦੇਖ, ਅੱਖਾਂ ਨਾਲ ਕੋਈ ਮਾੜਾ ਪਰਾਇਆ ਧੰਨ-ਤਨ ਨਾਂ ਦੇਖੀਏ, ਕੰਨਾਂ ਤੋਂ ਬਿੰਨਾਂ ਰੱਬ ਦੀ ਆਹਟ ਨੂੰ ਸੁਣ, ਕੰਨਾਂ ਨਾਲ ਕੁੱਝ ਮਾੜਾ ਚੂਗਲੀ ਨਾਂ ਸੁਣੀਏ
To see without eyes; to hear without ears;

5680 ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ



Pairaa Baajhahu Chalanaa Vin Hathhaa Karanaa ||

पैरा बाझहु चलणा विणु हथा करणा


ਬਗੈਰ ਪੈਰਾਂ ਤੋਂ ਰੱਬ ਕੋਲ ਪਹੁੰਚ ਜਾ, ਪੈਰਾਂ ਨੂੰ ਮਾੜੇ ਪਾਸੇ ਵੱਲ ਨਾਂ ਤੋਰੀਏ, ਬਗੇਰ ਹੱਥਾਂ ਤੋਂ ਪ੍ਰਭੂ ਨਾਲ ਮਿਲਣੀ ਕਰ ਲੈ, ਕੋਈ ਮਾੜਾਂ ਕੰਮ ਹੱਥਾਂ ਨਾਲ ਨਾਂ ਕਰੀਏ
To walk without feet; to work without hands;

5681 ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ



Jeebhai Baajhahu Bolanaa Eio Jeevath Maranaa ||

जीभै बाझहु बोलणा इउ जीवत मरणा


ਜੀਭ ਤੋਂ ਬਗੈਰ ਰੱਬ-ਰੱਬ ਕਰ, ਜੀਭ ਨਾਲ ਬੁਰਾ, ਕੋੜਾਂ ਨਾਂ ਬੋਲਣਾਂ, ਜਿਉਂਦੇ ਜੀਅ ਮਰਨ ਵਰਗੇ ਬੱਣ ਜਈਏ
To speak without a tongue-like this, one remains dead while yet alive.

5682 ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ੧॥



Naanak Hukam Pashhaan Kai Tho Khasamai Milanaa ||1||

नानक हुकमु पछाणि कै तउ खसमै मिलणा ॥१॥


ਗੁਰੂ ਨਾਨਕ ਜੀ ਕਹਿੰਦੇ ਹਨ, ਰੱਬ ਦਾ ਭਾਂਣਾਂ ਮੰਨ ਕੇ, ਉਸ ਦੀ ਰਜ਼ਾ ਮੰਨ ਕੇ, ਤਾਂ ਪਤੀ ਪ੍ਰਭੂ ਦਾ ਮਿਲਣਾਂ ਹੁੰਦਾ ਹੈ ||1||


O Nanak, recognize the Hukam of the Lord's Command, and merge with your Lord and Master. ||1||
5683 ਮਃ
Ma 2 ||

मः


ਦੂਜੇ ਪਾਤਸ਼ਾਹ ਅੰਗਦ ਦੇਵ ਜੀ ਦੀ ਬਾਣੀ ਮਹਲਾ 2
Second Mehl:

5684 ਦਿਸੈ ਸੁਣੀਐ ਜਾਣੀਐ ਸਾਉ ਪਾਇਆ ਜਾਇ



Dhisai Suneeai Jaaneeai Saao N Paaeiaa Jaae ||

दिसै सुणीऐ जाणीऐ साउ पाइआ जाइ


ਰੱਬ ਸਾਰੀ ਸ੍ਰਿਸਟੀ ਵਿੱਚ ਵਿਚਰਦਾ ਦਿਸਦਾ ਹੈ, ਉਹ ਅੱਲਗ-ਅੱਲਗ ਅਵਾਜ਼ਾਂ ਵਿੱਚ ਸੁਣਦਾ ਵੀ ਹੈ, ਰੱਬ ਦੀ ਹੋਦ ਮਹਿਸੂਸ ਹੁੰਦੀ ਹੈ, ਪਰ ਜੀਵ, ਮਨੁੱਖ ਰੱਬ ਪਤੀ ਦੇ ਮਿਲਣ ਦਾ ਸੁਖ ਨਹੀਂ ਲੈ ਰਹੇ
He is seen, heard and known, but His subtle essence is not obtained.

5685 ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ



Ruhalaa Ttunddaa Andhhulaa Kio Gal Lagai Dhhaae ||

रुहला टुंडा अंधुला किउ गलि लगै धाइ


ਮੈਂ ਪੈਰਾਂ ਤੋਂ ਤੁਰ ਨਹੀਂ ਸਕਦਾ, ਹੱਥ ਵੀ ਕੰਮ ਨਹੀਂ ਕਰਦੇ, ਅੱਖਾਂ ਤੋਂ ਨਹੀਂ ਦਿਸਦਾ, ਲੰਗੜਾ, ਟੂਡਾਂ ਅੰਨਾਂ ਪ੍ਰਭੂ ਨੂੰ ਕਿਵੇਂ ਆਪਦੇ ਗਲ਼ੇ ਨਾਲ ਲਗਾਵਾਂ
How can the lame, armless and blind person run to embrace the Lord?

5686 ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ



Bhai Kae Charan Kar Bhaav Kae Loein Surath Karaee ||

भै के चरण कर भाव के लोइण सुरति करेइ


ਰੱਬ ਦੇ ਡਰ ਨਾਲ ਤੁਰ ਕੇ, ਹੱਥਾਂ ਨਾਲ ਪਿਆਰ ਕਰਕੇ, ਅੱਖਾਂ ਮਾਲ ਦੇਖ ਰੱਬ ਦਾ ਧਿਆਨ ਕਰ
Let the Fear of God be your feet, and let His Love be your hands; let His Understanding be your eyes.

5687 ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ੨॥



Naanak Kehai Siaaneeeae Eiv Kanth Milaavaa Hoe ||2||

नानकु कहै सिआणीए इव कंत मिलावा होइ ॥२॥


ਗੁਰੂ ਨਾਨਕ ਜੀ ਕਹਿੰਦੇ ਹਨ, ਇਸ ਤਰਾਂ ਸਿਆਣੀ ਬੱਣ, ਤਾਂ ਪ੍ਰਭੂ ਪਤੀ ਨਾਲ ਮਿਲਾਪ ਹੋਵੇਗਾ||2||


Says Nanak, in this way, O wise soul-bride, you shall be united with your Husband Lord. ||2||
5688 ਪਉੜੀ
Pourree ||

पउड़ी


ਪਉੜੀ
Pauree:

5689 ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ



Sadhaa Sadhaa Thoon Eaek Hai Thudhh Dhoojaa Khael Rachaaeiaa ||

सदा सदा तूं एकु है तुधु दूजा खेलु रचाइआ


ਪ੍ਰਮਾਤਮਾਂ ਤੂੰ ਹਮੇਸ਼ਾਂ ਸ਼ੁਰੂ ਤੋਂ ਹੁਣ ਤੱਕ ਇੱਕ ਹੀ ਹੈ, ਸ੍ਰਿਸਟੀ ਦਾ ਹੋਰ ਦੂਜਾ ਖੇਡ-ਤਮਾਸ਼ਾ ਬੱਣਾ ਲਿਆ ਹੈ
Forever and ever, You are the only One; You set the play of duality in motion.

5690 ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ



Houmai Garab Oupaae Kai Lobh Anthar Janthaa Paaeiaa ||

हउमै गरबु उपाइ कै लोभु अंतरि जंता पाइआ


ਜੀਵਾਂ-ਮਨੁੱਖਾਂ ਅੰਦਰ ਹੰਕਾਰ, ਮੈਂ-ਮੈਂ ਭਰ ਕੇ, ਤੂੰ ਲਾਲਚ ਪੈਦਾ ਕਰ ਦਿੱਤਾ ਹੈ
You created egotism and arrogant pride, and You placed greed within our beings.

5691 ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ



Jio Bhaavai Thio Rakh Thoo Sabh Karae Thaeraa Karaaeiaa ||

जिउ भावै तिउ रखु तू सभ करे तेरा कराइआ


ਪਭੂ ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰਾਂ ਤੂੰ ਸਬ ਨੂੰ ਰੱਖਦਾ ਹੈ, ਸਾਰਾ ਤੇਰਾ ਹੀ ਕੀਤਾ ਕਤਰਿਆ ਹੈ
Keep me as it pleases Your Will; everyone acts as You cause them to act.

5692 ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ
Eikanaa Bakhasehi Mael Laihi Guramathee Thudhhai Laaeiaa ||

इकना बखसहि मेलि लैहि गुरमती तुधै लाइआ


ਇੱਕ ਐਸੇ ਵੀ ਹਨ, ਜਿੰਨਾਂ ਨੂੰ ਤੂੰ ਤਰਸ ਕਰਕੇ, ਆਪਦੇ ਨਾਲ ਜੋੜ ਲਿਆ ਹੈ, ਗੁਰੂ ਦੀ ਬੁੱਧ ਦੇ ਕੇ, ਤੂੰ ਆਪ ਹੀ ਲੜ ਲਾ ਲਿਆ ਹੈ
Some are forgiven, and merge with You; through the Guru's Teachings, we are joined to You.

5693 ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਭਾਇਆ



Eik Kharrae Karehi Thaeree Chaakaree Vin Naavai Hor N Bhaaeiaa ||

इकि खड़े करहि तेरी चाकरी विणु नावै होरु भाइआ


ਇੱਕ ਐਸੇ ਵੀ ਹਨ, ਜੋ ਤੇਰੇ ਦਰ ਉਤੇ ਖੜ੍ਹੇ ਤੇਰੀ ਸੇਵਾ ਕਰ ਰਹੇ ਹਨ, ਰੱਬਾ ਤੈਨੂੰ ਯਾਦ ਕਰਨ ਤੋਂ ਬਗੇਰ ਉਨਾਂ ਨੂੰ ਹੋਰ ਕੁੱਝ ਨਹੀਂ ਸੁਝਦਾ
Some stand and serve You; without the Name, nothing else pleases them.

5694 ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ
Hor Kaar Vaekaar Hai Eik Sachee Kaarai Laaeiaa ||

होरु कार वेकार है इकि सची कारै लाइआ


ਉਨਾਂ ਬੰਦਿਆਂ ਨੂੰ ਹੋਰ ਦੁਨੀਆਂ ਦੇ ਕੰਮ ਚੰਗੇ ਨਹੀਂ ਲੱਗਦੇ, ਉਨਾਂ ਬੰਦਿਆਂ ਨੂੰ ਰੱਬ ਦੇ ਨਾਮ ਜੱਪਣ ਲਈ ਚੰਗੇ ਪਾਸੇ ਲਾਇਆ ਹੈ
Any other task would be worthless to them-You have enjoined them to Your True Service.

5695 ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ
Puth Kalath Kuttanb Hai Eik Alipath Rehae Jo Thudhh Bhaaeiaa ||

पुतु कलतु कुट्मबु है इकि अलिपतु रहे जो तुधु भाइआ


ਜਿੰਨਾਂ ਦੇ ਮਨ ਨੂੰ ਰੱਬ ਪਿਆਰਾ ਹੋ ਗਿਆ ਹੈ, ਪੁੱਤਰ, ਔਰਤ, ਪਰਿਵਾਰ ਰੱਬ ਦੇ ਪਿਆਰਿਆਂ ਨੂੰ ਮੋਹਦੇ ਨਹੀਂ ਹਨ
In the midst of children, spouse and relations, some still remain detached; they are pleasing to Your Will.

5696 ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ੩॥



Ouhi Andharahu Baaharahu Niramalae Sachai Naae Samaaeiaa ||3||

ओहि अंदरहु बाहरहु निरमले सचै नाइ समाइआ ॥३॥


ਉਹ ਮਨ ਵਿੱਚੋ ਤੇ ਸਰੀਰ ਉਤੋਂ ਸੁੱਧ ਪਵਿੱਤਰ ਹੋ ਜਾਂਦੇ ਹਨ, ਸੱਚੇ ਰੱਬ ਦੇ ਅੰਦਰ ਇਕ-ਮਿਕ ਹੋ ਜਾਂਦੇ ਹਨ. ||3||


Inwardly and outwardly, they are pure, and they are absorbed in the True Name. ||3||
5697 ਸਲੋਕੁ ਮਃ
Salok Ma 1 ||

सलोकु मः


ਸਲੋਕ ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
Shalok, First Mehl:

5698 ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ



Sueinae Kai Parabath Gufaa Karee Kai Paanee Paeiaal ||

सुइने कै परबति गुफा करी कै पाणी पइआलि


ਮੈਂ ਸੋਨੇ ਦੇ ਪਹਾੜ ਉਤੇ ਰਹਿੱਣ ਲਈ ਗੁਫ਼ਾ ਬੱਣਾਂ ਲਵਾਂ, ਪਾਣੀ ਦੇ ਥੱਲੇ ਰਹਾਂ
I may make a cave, in a mountain of gold, or in the water of the nether regions;

5699 ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ



Kai Vich Dhharathee Kai Aakaasee Ouradhh Rehaa Sir Bhaar ||

कै विचि धरती कै आकासी उरधि रहा सिरि भारि


ਜਮੀਨ ਉਤੇ ਰਹਾਂ, ਅਸਮਾਨ ਵਿੱਚ ਸਿਰ ਥੱਲੇ ਕਰਕੇ ਲਟਕੀ ਜਾਵਾਂ।।
I may remain standing on my head, upside-down, on the earth or up in the sky;

5700 ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ



Pur Kar Kaaeiaa Kaparr Pehiraa Dhhovaa Sadhaa Kaar ||

पुरु करि काइआ कपड़ु पहिरा धोवा सदा कारि


ਚਾਹੇ ਪੂਰੇ ਸਰੀਰ ਨੂੰ ਚੰਗੀ ਤਰਾ ਕੱਪੜੇ ਪਾ ਕੇ ਢੱਕ ਲਵਾਂ ਜਾਂ, ਜਾਂ ਸਰੀਰ ਨੂੰ ਹਮੇਸ਼ਾ ਹੀ ਧੋਈ ਜਾਵਾਂ।।
I may totally cover my body with clothes, and wash them continually;

5701 ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ



Bagaa Rathaa Peealaa Kaalaa Baedhaa Karee Pukaar ||

बगा रता पीअला काला बेदा करी पुकार


ਭਾਵੇਂ ਮੈਂ ਚਿੱਟਾ ਲਾਲ, ਕਾਲਾ, ਪੀਲਾ ਕੋਈ ਕੱਪੜਾ ਪਾ ਲਵਾਂ, ਚਾਰੇ ਬੇਦ ਗ੍ਰੰਥਿ ਪੜ੍ਹ ਲਵਾਂ।।
I may shout out loud, the white, red, yellow and black Vedas;

5702 ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ



Hoe Kucheel Rehaa Mal Dhhaaree Dhuramath Math Vikaar ||

होइ कुचीलु रहा मलु धारी दुरमति मति विकार


ਚਾਹੇ ਮੈਂ ਗੰਦਾ ਮੈਲਾ ਬੱਣ ਕੇ ਰਹਾਂ, ਉਪਰ ਵਾਲੇ ਸਾਰੇ ਵਾਧੂ ਦੇ ਬੇਕਾਰ ਕੰਮ ਹਨ।।
I may even live in dirt and filth. And yet, all this is just a product of evil-mindedness, and intellectual corruption.

5703 ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ੧॥



Naa Ho Naa Mai Naa Ho Hovaa Naanak Sabadh Veechaar ||1||

ना हउ ना मै ना हउ होवा नानक सबदु वीचारि ॥१॥


ਨਾਨਕ ਜੀ ਕਹਿੰਦੇ ਹਨ, ਸਤਿਗੁਰ ਦੇ ਨਾਂਮ ਚੇਤੇ ਹਰ ਕਿ ਮੇਰੇ ਅੰਦਰ ਦਾ ਹੰਕਾਰ, ਮੈਂ ਮੇਰੀ ਮੁੱਕ ਜਾਵੇ||1||


I was not, I am not, and I will never be anything at all! O Nanak, I dwell only on the Word of the Shabad. ||1||
5704 ਮਃ
Ma 1 ||

मः


ਸਲੋਕ ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl:

5705 ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ



Vasathr Pakhaal Pakhaalae Kaaeiaa Aapae Sanjam Hovai ||

ਜੋ ਮਨੁੱਖ ਆਪਣਾ ਤਨ ਤੇ ਕੱਪੜੇ ਧੋਂਦਾ ਹੈ। ਆਪੇ ਹੀ ਸੋਚ ਕੇ, ਸੰਕੋਚੀ ਸੁੱਧ ਬੱਣ ਜਾਂਦਾ ਹੈ.
वसत्र पखालि पखाले काइआ आपे संजमि होवै



They wash their clothes, and scrub their bodies, and try to practice self-discipline.

5706 ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ



Anthar Mail Lagee Nehee Jaanai Baaharahu Mal Mal Dhhovai ||

अंतरि मैलु लगी नही जाणै बाहरहु मलि मलि धोवै


ਮਨ ਦੀ ਮੈਲ ਦਾ ਪਤਾ ਨਹੀਂ ਹੈ, ਸਰੀਰ ਨੂੰ ਬਾਰ-ਬਾਰ ਮੱਲ ਕੇ ਧੋਂਦਾ ਹੈ।।
But they are not aware of the filth staining their inner being, while they try and try to wash off the outer dirt.

5707 ਅੰਧਾ ਭੂਲਿ ਪਇਆ ਜਮ ਜਾਲੇ



Andhhaa Bhool Paeiaa Jam Jaalae ||

अंधा भूलि पइआ जम जाले


ਬੰਦਾ ਰੱਬ ਦਾ ਸਿੱਧਾ ਰਾਹ ਛੱਡ ਕੇ ਜਮ-ਮੌਤ ਦੀ ਮਾਰ ਸਹਿੰਦਾ ਹੈ।
The blind go astray, caught by the noose of Death.

5708 ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ



Vasath Paraaee Apunee Kar Jaanai Houmai Vich Dhukh Ghaalae ||

वसतु पराई अपुनी करि जानै हउमै विचि दुखु घाले


ਹੋਰ ਦੁਨੀਆਂ ਦੀਆਂ ਚੀਜ਼ਾ ਨੂੰ ਆਪਣੀਆਂ ਜਾਂਣ ਲੈਂਦਾ ਹੈ, ਹੰਕਾਰ ਦੀ ਮੈਂ ਮੈਂ ਵਿੱਚ ਆਪ ਨੂੰ ਦਰਦਾ ਮਸੀਬਤਾਂ ਵਿੱਚ ਪਾ ਲੈਂਦਾ ਹੈ।।
They see other people's property as their own, and in egotism, they suffer in pain.

5709 ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ



Naanak Guramukh Houmai Thuttai Thaa Har Har Naam Dhhiaavai ||

नानक गुरमुखि हउमै तुटै ता हरि हरि नामु धिआवै


ਗੁਰੂ ਨਾਨਕ ਜੀ ਗੁਰੂ ਵੱਲ ਮੂੰਹ ਕੀਤਿਆਂ ਹੰਕਾਰ ਦੀ ਮੈਂ-ਮੈਂ ਮਰ ਜਾਂਦੀ ਹੈ, ਬੰਦਾ ਰੱਬ-ਰੱਬ ਦਾ ਚੇਤੇ ਕਰਦਾ ਹੈ।।
O Nanak, the egotism of the Gurmukhs is broken, and then, they meditate on the Name of the Lord, Har, Har.

5710 ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ੨॥



Naam Japae Naamo Aaraadhhae Naamae Sukh Samaavai ||2||

नामु जपे नामो आराधे नामे सुखि समावै ॥२॥


ਨਾਂਮ ਚੇਤੇ ਕਰੇ, ਨਾਂਮ ਵੀ ਸਿਮਰੇ, ਨਾਂਮ ਅਰਾਧੇ, ਤੋਂ ਬਹੁਤ ਅੰਨਦ ਮਿਲਦਾ ਹੈ||2||


They chant the Naam, meditate on the Naam, and through the Naam, they are absorbed in peace. ||2||
5711 ਪਵੜੀ
Pavarree ||

पवड़ी



Pauree:

5712 ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ



Kaaeiaa Hans Sanjog Mael Milaaeiaa ||

काइआ हंसि संजोगु मेलि मिलाइआ


ਬੰਦੇ ਤੇ ਜੀਵਾਂ ਦਾ ਮਨ ਤੇ ਸਰੀਰ ਦਾ ਮਿਲਾਪ ਕਰਕੇ, ਇੰਨਾਂ ਨੂੰ ਰੱਬ ਨੇ ਪੈਦਾ ਕਰ ਦਿੱਤਾ ਹੈ।।
Destiny has brought together and united the body and the soul-swan.

5713 ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ



Thin Hee Keeaa Vijog Jin Oupaaeiaa ||

तिन ही कीआ विजोगु जिनि उपाइआ


ਰੱਬ ਨੇ ਆਪ ਹੀ ਜੀਵ ਨੂੰ ਪੈਦਾ ਕੀਤਾ ਹੈ, ਆਪ ਹੀ ਆਪਦੇ ਤੋਂ ਵਿਛੋੜਾ ਪਾ ਦਿੱਤਾ ਹੈ।।
He who created them, also separates them.

5714 ਮੂਰਖੁ ਭੋਗੇ ਭੋਗੁ ਦੁਖ ਸਬਾਇਆ



Moorakh Bhogae Bhog Dhukh Sabaaeiaa ||

मूरखु भोगे भोगु दुख सबाइआ


ਜੀਵ ਆਤਮਾਂ ਰੱਬ ਦੇ ਵਿਛੋੜੇ ਨੂੰ ਭੁੱਲਾ ਕੇ, ਦੁਨੀਆਂ ਦੇ ਰਸ ਦਾ ਅੰਨਦ ਲੈਂਦਾ ਹੈ, ਵਾਧੂ ਦੀਆਂ ਮਸੀਬਤਾਂ ਵਿੱਚ ਪੈਦਾ ਹੈ।।
The fools enjoy their pleasures; they must also endure all their pains.

5715 ਸੁਖਹੁ ਉਠੇ ਰੋਗ ਪਾਪ ਕਮਾਇਆ



Sukhahu Outhae Rog Paap Kamaaeiaa ||

सुखहु उठे रोग पाप कमाइआ


ਦੁਨੀਆਂ ਦੇ ਬੇਕਾਰਾਂ ਦੇ ਅੰਨਦ ਵਿੱਚੋਂ ਸੁਆਦ ਭਾਲਦੇ ਨੇ, ਦੁੱਖ ਪਾਪਾ ਵਿੱਚ ਆਪਦੀ ਜਾਂਨ ਫਸਾ ਲਈ ਹੈ।।
From pleasures, arise diseases and the commission of sins.

5716 ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ



Harakhahu Sog Vijog Oupaae Khapaaeiaa ||

हरखहु सोगु विजोगु उपाइ खपाइआ


ਗੁੱਸੇ, ਫਿਕਰ, ਚਿੰਤਾਂ ਤੇ ਵਿਛੋੜੇ ਦਾ ਵਾਧੂ ਦਾ ਬਖੇੜਾ ਖੜ੍ਹਾ ਕਰ ਲਿਆ ਹੈ।।
From sinful pleasures come sorrow, separation, birth and death.

5717 ਮੂਰਖ ਗਣਤ ਗਣਾਇ ਝਗੜਾ ਪਾਇਆ



Moorakh Ganath Ganaae Jhagarraa Paaeiaa ||

मूरख गणत गणाइ झगड़ा पाइआ


ਪਾਗਲ ਬੱਣ ਕੇ, ਦੁਨੀਆਂ ਦੀਆਂ ਗਿੱਣਤੀਆਂ, ਮਿੱਣਤੀਆਂ ਵਿੱਚ ਪੈ ਕੇ, ਜਾਨ ਨੂੰ ਦੁੱਖਾਂ ਵਿੱਚ ਉਲਝਾਇਆ ਹੈ।।
The fools try to account for their misdeeds, and argue uselessly.

5718 ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ



Sathigur Hathh Nibaerr Jhagarr Chukaaeiaa ||

सतिगुर हथि निबेड़ु झगड़ु चुकाइआ


ਸਤਿਗੁਰ ਦੇ ਸਬ ਬਸ ਵਿੱਚ ਹੈ, ਉਸ ਨੇ ਆਪਣੇ ਹੱਥ ਵਿੱਚ ਮਾਮਲਾ ਕਰਕੇ, ਜਨਮ-ਮਰਨ ਦੇ ਚੱਕਰ ਮੁੱਕਾਇਆ ਹੈ।।
The judgement is in the Hands of the True Guru, who puts an end to the argument.

5719 ਕਰਤਾ ਕਰੇ ਸੁ ਹੋਗੁ ਚਲੈ ਚਲਾਇਆ ੪॥



Karathaa Karae S Hog N Chalai Chalaaeiaa ||4||

करता करे सु होगु चलै चलाइआ ॥४॥


ਜੋ ਪਾਰਬ੍ਰਹਿਮ ਦੁਨੀਆਂ ਬੱਣਾਉਣ ਵਾਲਾ ਕਰਦਾ ਹੈ, ਉਵੇਂ ਹੀ ਹੋਣੀ ਹੈ, ਉਸ ਅੱਗੇ ਕਿਸੇ ਦੀ ਬੁੱਧੀ ਨਹੀਂ ਚਲਦੀ||4||


Whatever the Creator does, comes to pass. It cannot be changed by anyone's efforts. ||4||
5720 ਸਲੋਕੁ ਮਃ
Salok Ma 1 ||

सलोकु मः


ਸਲੋਕ ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
Shalok, First Mehl:

5721 ਕੂੜੁ ਬੋਲਿ ਮੁਰਦਾਰੁ ਖਾਇ



Koorr Bol Muradhaar Khaae ||

कूड़ु बोलि मुरदारु खाइ


ਜੋ ਝੂਠ ਬੋਲ ਕੇ, ਪਰਾਇਆ ਮਾਲ ਖਾਂਦੇ ਹਨ।।
Telling lies, they eat dead bodies.

 

 

 


Comments

Popular Posts