ਕੁੜੀਆਂ ਵਾਲੇ ਦਾਜ ਵਿੱਚ ਕੈਸ਼ ਪੈਸਾ ਝੋਕਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਕੁੜੀਆਂ ਵਾਲੇ ਦਾਜ ਵਿੱਚ ਕੈਸ਼ ਪੈਸਾ ਝੋਕਦੇ ਹਨ। ਕਿਸੇ ਨੂੰ ਇੱਕ ਨੁੰ ਦੂਜੇ ਨਾਲ ਜੋੜਨਾਂ ਚੰਗਾ ਕੰਮ ਹੈ। ਕਿਸੇ ਬੰਦੇ ਨੂੰ ਖ੍ਰੀਦਣ ਦੀ ਕਸ਼ੋਸ਼ ਕਰਨਾਂ ਜੁਲਮ ਹੈ। ਦਾਜ ਲੈਣਾਂ, ਦੇਣਾਂ ਦੋਂਨੇ ਹੀ ਪਾਪ ਹਨ। ਜਿਸ ਨੇ ਧੀ ਦੇ ਦਿੱਤੀ, ਉਸ ਦਾ ਲੁਕਿਆ ਕੁੱਝ ਵੀ ਨਹੀਂ ਹੈ। ਕੁੜੀਆਂ ਵਾਲੇ ਆਪ ਦਾਜ ਦੇਣ ਵਿੱਚ ਰਜ਼ਾਮੰਦ ਹਨ। ਪਤਾ ਲੱਗ ਜਾਵੇਂ ਸਹੀਂ, ਮੁੰਡਾ ਬਾਹਰੋਂ ਆਇਆ ਹੈ। ਕੁੜੀਆਂ ਵਾਲੇ ਅਗਲੇ ਦਾ ਦਰ ਨੀਵਾਂ ਕਰ ਦਿੰਦੇ ਹਨ।... ਕੁੜੀ ਪਸੰਦ ਭਾਵੇਂ ਨਾਂ ਹੀ ਆਵੇ। ਮਾਂ-ਬਾਪ, ਮਾਮ-ਮਾਮੀਆਂ, ਭੂਆ-ਫੁਫੜ, ਮਾਸੜ-ਮਾਸੀਆਂ ਟੋਲੇ ਬੰਨ ਕੇ ਮੁੰਡੇ ਨੂੰ ਦੇਖਣ ਆਉਂਦੇ ਹਨ। ਨਾਲ ਕੈਸ਼ ਪੈਸਾ ਝੋਲ਼ੇਂ ਵਿੱਚ ਪਾਈ ਫਿਰਦੇ ਹਨ। ਕਹਿੰਦੇ ਹਨ," ਕੀ ਹੋਇਆ ਜੇ ਕੁੜੀ ਪਸੰਦ ਨਹੀਂ ਹੈ। ਤਾਂ ਵੀ ਤੁਸੀਂ ਵਿਆਹ ਲਈ ਰਾਜ਼ੀ ਹੋ ਜਾਵੋਂ। ਜਿਨਾਂ ਕੈਸ਼ ਮੰਗੋਂਗੇ, ਦੇਣ ਲਈ ਤਿਆਰ ਹਾਂ। ਸਾਡੇ ਚਾਰ ਬੰਦੇ ਤਾਂ ਬਾਹਰ ਚਲੇ ਹੀ ਜਾਣਗੇ। ਆਪੇ ਆ ਕੇ ਵਿਆਹ ਕਰਾਉਣ ਸਮੇਂ ਅੱਗਲਿਆਂ ਤੋਂ ਵਸੂਲ ਕਰ ਲੈਣਗੇ।" ਗੱਲ ਵੀ ਠੀਕ ਹੈ। 70 ਲੱਖ ਕੁੜੀ ਦੇ ਵਿਆਹ ੱਿਵੱਚ ਲੱਗ ਵੀ ਗਿਆ। ਚਾਰ ਜਾਣੇ ਕਨੇਡਾ ਚਲੇ ਜਾਣਗੇ। ਫਿਰ ਉਹ ਵੀ ਵਿਆਹ ਕਰਾਉਣ ਆਉਣਗੇ। ਕਈ ਤਾਂ ਧੀਆਂ ਪੁੱਤਾਂ ਦੇ ਮਾਂਪੇ ਵੀ ਆ ਕੇ ਵਿਆਹ ਕਰਾਈ ਜਾਂਦੇ ਹਨ। ਆਪ ਵੀ ਕੈਸ਼ ਪੈਸਾ ਕਮਾ ਲੈਂਦੇ ਹਨ। ਇੱਕ ਧੀ ਨੂੰ 70 ਲੱਖ ਵਿੱਚ ਵਿਆਹ ਕੇ, ਇਹੋਂ ਕੀਮਤ ਦੋਂ ਚਾਰ ਵਾਰ ਆਪ ਵੀ ਵਸੂਲ ਕਰ ਲੈਣਗੇ। ਐਸੇ ਧੀਆਂ ਦੇ ਮਾਪੇ ਇਹ ਨਹੀਂ ਦੇਖਦੇ, ਮੁੰਡਾ ਕੀ ਕੰਮ ਕਰਦਾ ਹੈ? ਕੀ ਪੜ੍ਹਿਆ ਹੈ? ਕੀ ਉਮਰ ਹੈ? ਧੀ ਤੋਂ ਹਰ ਹਾਲਤ ਵਿੱਚ ਖਹਿੜਾ ਛੱਡਾਉਣਾ ਚਹੁੰਦੇ ਹਨ। ਜਾਂ ਸੱਚ ਮੁੱਚ ਬਹੁਤ ਜ਼ਿਆਦਾ ਪੈਸਾ ਵਿਆਹ ਵਿੱਚ ਦੇ ਕੇ ਧੀ ਨੂੰ ਅਮਰੀਕਾ, ਕਨੇਡਾ, ਹੋਰ ਬਾਹਰਲੇ ਦੇਸ਼ਾਂ ਵਿੱਚ ਭੇਜ ਕੇ, ਸੁੱਖੀ ਦੇਖਣਾਂ ਚਹੁੰਦੇ ਹਨ। ਜੇ ਬਾਹਰ ਜਾ ਕੇ ਕੁੜੀਆਂ ਨੇ ਮਜ਼ਦੂਰੀ ਹੀ ਕਰਨੀ ਹੈ ਤਾਂ ਉਹੀ ਮਜ਼ਦੂਰੀ ਭਾਰਤ ਵਿੱਚ ਵੀ ਕਰ ਸਕਦੀਆਂ ਹਨ।
ਰਿਸ਼ਤਿਆਂ ਦੇ ਦਲਾਲ ਏਜਿੰਟ ਹਰ ਪਾਸੇ ਹਨ। ਬਹੁਤੇ ਦੁਕਾਨਦਾਰ ਹੋਰ ਵਪਾਰ ਦੇ ਨਾਲ ਇਕ ਹੋਰ ਧੰਦਾ ਕਰਨ ਲੱਗ ਗਏ ਹਨ। ਔਰਤਾਂ ਵੀ ਵੱਧ ਚੜ੍ਹਕੇ ਹਿੱਸਾ ਲੈ ਰਹੀਆਂ ਹਨ। ਰਿਸ਼ਤਿਆਂ ਦੇ ਦਲਾਲ ਏਜਿੰਟ ਔਰਤ ਮਰਦ ਦਾ ਰਿਸ਼ਤਾ ਜੋੜਨ ਦਾ ਵਿਪਾਰ ਕਰਦੇ ਹਨ। ਵਪਾਰ ਹੀ ਤਾਂ ਬਣ ਗਿਆ ਹੈ। ਮੂੰਹੋਂ ਮੰਗੀ ਕੀਮਤ 50 ਹਜ਼ਾਰ ਤੋਂ ਲੈ ਕੇ 10 ਲੱਖ ਤੱਕ ਲੈਂਦੇ ਹਨ। ਮਾਂਪਿਆਂ ਵੱਲੋਂ ਦਿੱਤੀਆਂ, ਕੁੜੀਆਂ ਮੁੰਡਿਆਂ ਦੀਆਂ ਥੱਬਾ ਥੱਬਾ ਫੋਂਟੋਂ ਘਰ-ਘਰ ਚੱਕੀ ਫਿਰਦੇ ਹਨ। ਇਹ ਵਪਾਰੀ ਕੁੜੀ ਜਾਂ ਮੁੰਡੇ ਦੀ ਫੋਂਟੋ ਲੋੜ ਬੰਦ ਨੂੰ ਦਿਖਾਉਂਦੇ ਹਨ। ਕੁੜੀ ਮੁੰਡਾ ਇਕ ਦੂਜੇ ਨੂੰ ਦਿਖਾਉਣ ਸਮੇਂ ਵੀ ਤੇਲ, ਚਾਹ-ਪਾਣੀ ਦੀ ਕਿਸ਼ਤ ਲੈ ਲੈਂਦੇ ਹਨ। ਰਿਸ਼ਤਾ ਪੱਕਾ ਹੋਣ ਤੇ ਮੋਟੀ ਰਕਮ ਲੈਂਦੇ ਹਨ। ਵਿਚੋਲਗੀ ਦੇ ਸੂਟ ਜਾਂ ਛਾਪ ਦਾ ਸਮਾਂ ਨਹੀਂ ਰਿਹਾ। ਹਰ ਪਾਸੇ ਪੈਸੇ ਦਾ ਹੀ ਦੇਣ ਲੈਣ ਹੈ। ਅੱਗੇ ਤਾਂ ਧੀ ਵਿਆਹੁਣ ਦਾ ਫ਼ਿਕਰ ਹੁੰਦਾ ਸੀ। ਹੁਣ ਮੁੰਡੇ ਦਾ ਵਿਆਹ ਮੈਰਿਜ਼ ਪੈਲਸ ਨਾਂ ਹੋਵੇ, ਸ਼ਰੀਕੇ ਤੇ ਰਿਸ਼ਤੇਦਾਰਾਂ ਵਿੱਚ ਨੱਕ ਨਹੀਂ ਰਹਿੰਦਾ। ਗਰੀਬ ਬੰਦਾ ਵੀ ਰੀਸ ਕਰਦਾ ਹੈ। ਕਰਜ਼ੇ ਥੱਲੇ ਫਸ ਜਾਂਦਾ ਹੈ। ਅੱਡੀਆਂ ਚੁਕ ਕੇ ਲਿਆ ਫਾਹਾ ਮੌਤ ਦਾ ਕਾਰਨ ਬਣਦਾ ਹੈ। ਲੋਕਾਂ ਦਾ ਕੁੱਝ ਨਹੀਂ ਜਾਂਦਾ। ਇਕ ਦਿਨ ਦੀ ਲੋਕਾਂ ਦੀ ਸ਼ਾਬਾਸ਼ੇ ਨਾਲ ਜਿੰਦਗੀ ਸੁੱਖੀ ਨਹੀਂ ਬਣਦੀ।
ਹਰਮਨ ਕਨੇਡਾ ਤੋਂ ਇੰਡੀਆਂ ਵਿਆਹ ਕਰਾਉਣ ਲਈ ਆਇਆ ਹੋਇਆ ਸੀ। ਉਸ ਉਤੇ ਅਮਰੀਕਾ ਕਨੇਡਾ ਦੋਂਨਾਂ ਦੇਸ਼ਾਂ ਦੀ ਮੋਹਰ ਲੱਗੀ ਹੋਈ ਸੀ। ਦੂਰ-ਦੂਰ ਪਿੰਡਾਂ ਵਿੱਚ ਉਸ ਦੇ ਆਉਣ ਦੀ ਖ਼ਬਰ ਪਹੁੰਚ ਗਈ। ਉਸ ਦੇ ਘਰ ਬਹੁਤੇ ਲੋਕ ਤਾਂ ਥੈਲੇ ਵਿਚ ਮੋਟੀ ਕੈਸ਼ ਰਕਮ ਪਾ ਕੇ, ਸਣੇ ਕੁੜੀ ਲੈ ਆਉਂਦੇ ਸਨ। ਬਹੁਤੀ ਵਾਰ ਹਰਮਨ ਆਪ ਐਸੇ ਲੋਕਾਂ ਤੋਂ ਅੱਕ ਜਾਂਦਾ ਸੀ। ਹਰਮਨ ਕੋਲ ਰਿਸ਼ਤਿਆਂ ਦੇ ਏਜਿੰਟ ਫੋਂਟੋਂ ਲੈ ਕੇ ਆਏ। ਨਾਲ ਹੀ ਮੋਟੀ ਸਾਮੀ ਬਾਰੇ ਦੱਸਿਆ," ਕੁੜੀ ਵਾਲੇ ਬਹੁਤ ਤੱਕੜੇ ਹਨ। ਕਾਰ ਦੇ ਨਾਲ ਕੈਸ਼ ਵੀ ਜੋਂ ਮੰਗੋਂਗੇ, ਦੇ ਦੇਣਗੇ। ਇੱਕ ਵਾਰ ਗੱਲ ਤਾਂ ਕਰੋਂ।" ਹਰਮਨ ਨੇ ਕਿਹਾ," ਮੇਰਾ ਇਸ ਕੁੜੀ ਨਾਲ ਵਿਆਹ ਕਰਾਉਣ ਦਾ ਕੋਈ ਇਰਾਦਾ ਹੀ ਨਹੀਂ ਹੈ।" ਫਿਰ ਉਸ ਦੇ ਨਾਲ ਵਾਲੀ ਔਰਤ ਨੇ ਕਿਹਾ," ਚਲੋਂ ਤੁਸੀਂ ਇਸ ਫੋਂਟੋਂ ਨੂੰ ਛੱਡੋਂ, ਹੋਰ ਫੋਂਟੋਂਆਂ ਦੇਖ ਲਵੋਂ। ਇਹੋਂ ਜਿਹੀਆਂ ਕੁੜੀਆਂ ਦੀਆਂ ਲਈਨਾਂ ਲੱਗਾ ਦਿਆਂਗੇ। ਹੋਰ ਫੋਂਟੋਂਆਂ ਦੇਖੋਂ, ਤੁਸੀਂ ਕਿਸੇ ਉਤੇ ਵੀ ਉਂਗਲ਼ੀਂ ਰੱਖ ਦਿਉ।" ਹਰਮਨ ਨੇ ਕਿਹਾ," ਮੈਨੂੰ ਲੰਬੀ ਕੁੜੀ ਚਾਹੀਦੀ ਹੈ। ਇਹ ਸਾਰੀਆਂ ਹੀ ਮੇਰੀ ਕੱਛ ਵਿੱਚ ਆਉਣ ਜਿੱਡੀਆਂ ਹਨ।" ਕੁੱਝ ਦਿਨਾਂ ਬਆਦ ਇਹੀ ਕੁੜੀਆਂ ਦੀਆਂ ਨਵੀਆਂ ਫੋਂਟੋਂ ਕਰਵਾ ਕੇ, ਕੁੜੀਆਂ ਦੇ ਭਾਈ, ਮਾਮੇ, ਚਾਚੇ ਤਾਏ ਆਉਣ ਲੱਗ ਗਏ। ਹਰਮਨ ਬਹੁਤ ਚਲਾਕ ਸੀ। ਉਹ ਝੱਟ ਫੋਂਟੋਂ ਦੇਖ ਕੇ ਦੱਸ ਦਿੰਦਾ," ਇਸ ਨੂੰ ਤਾਂ ਮੈਂ ਪਹਿਲਾਂ ਵੀ ਦੇਖਿਆ ਹੈ। ਫੋਂਟੋਂ ਬਦਲਣ ਨਾਲ ਕੁੜੀ ਤਾਂ ਨਹੀਂ ਬਦਲ ਸਕਦੀ।" ਅਗਲੇ ਜੁਆਬ ਵਿੱਚ ਕਹਿੰਦੇ," ਲੰਬਾਈ ਦਾ ਕੀ ਹੈ? ਕੁੜੀ ਨੂੰ ਪੈਸੇ ਵਿੱਚ ਤੋਲ ਦਿਆਂਗੇ। ਇੱਕ ਵਾਰ ਹਾਂ ਕਹੋਂ।" ਇਕ ਟੋਲੇ ਨੂੰ ਹੱਥ ਬੰਨਕੇ ਤੋਰਦਾ। ਦੂਜੀ ਪਾਰਟੀ ਹੋਰ ਆ ਜਾਂਦੀ। ਅੱਗੇ ਮੁੰਡੇ ਵਾਲੇ ਦਾਜ ਮੰਗਦੇ ਸਨ। ਹੁਣ ਕੁੜੀ ਵਾਲੇ ਦਾਜ ਦਿੰਦੇ ਹਨ। ਮੁੰਡੇ ਵਾਲੇ ਅੱਗੋਂ ਹੱਥ ਬੰਨਦੇ ਹਨ," ਸਾਨੂੰ ਸ਼ਸ਼ੀਲ, ਨਰਮ, ਚੰਗੇ ਸੁਭਾ ਦੀ ਕੁੜੀ ਹੀ ਚਾਹੀਦੀ ਹੈ। ਪੈਸਾ ਅਸੀਂ ਕੀ ਕਰਨਾ ਹੈ? ਕੀ ਕਰਾਗੇ ਜੇ ਆਈ ਕੁੜੀ ਪੈਸੇ ਦੀ ਤਾਕਤ ਦੇ ਸਿਰ ਤੇ ਸਾਡੇ ਹੀ ਸਿਰ ਤੇ ਚੜ੍ਹ ਗਈ?"

Comments
Post a Comment