ਸਬ ਨੂੰ ਦਿਲ ਚ ਵਸਾਉਂਦੇ
, ਮੁਹਬੱਤ ਕਰਕੇ ਮੋਹ ਲੈਂਦੇ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਲੋਕ ਲੱਖਾਂ ਕੋਰੜਾ ਚਹੁੰਦੇ, ਕਿਸੇ ਦੇ ਹੱਥ ਨਾਂ ਆਉਂਦੇ।

ਯਾਰ ਛੁੱਟ-ਛੁੱਟ ਜਾਂਦੇ, ਸਬ ਤੋਂ ਬੱਚ-ਬੱਚ ਕੇ ਜਾਂਦੇ।

ਲੋਕੀ ਤਰਲੇ ਨੇ ਪਾਉਂਦੇ, ਕਿਸੇ ਤੋਂ ਹੱਥ ਨਾਂ ਲਾਉਂਦੇ,

ਕਰਨ ਦਰਸ਼ਨ ਨੂੰ ਬਹਿੰਦੇ, ਚੰਨ ਲੁੱਕ-ਛੁੱਕ ਰਹਿੰਦੇ।

ਸੱਤੀ ਸਿਰੇ ਦੇ ਠੱਗ ਕਹਾਉਂਦੇ, ਦਿਲਾਂ ਮੋਹ ਲਾਉਂਦੇ।

ਅੱਖ ਲੋਕਾਂ ਤੋਂ ਨੇ ਬਚਾਉਂਦੇ, ਆਪ ਅੱਖਾਂ ਮਿਲਾ ਜਾਂਦੇ।

ਸਬ ਨੂੰ ਦਿਲ ਚ ਵਸਾਉਂਦੇ, ਮੁਹਬੱਤ ਕਰਕੇ ਮੋਹ ਲੈਂਦੇ।

ਸਤਵਿੰਦਰ ਊਚੇ ਕਹਾਉਂਦੇ, ਉਹ ਰੱਬ ਯਾਰ ਕਹਾਉਂਦੇ।

Comments

Popular Posts