ਤੂੰ ਆਈ ਲੱਵ ਯੂ ਲਿਖ ਦਿੰਨਾਂ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਜਦ ਤੂੰ ਮੇਰੇ ਤੋਂ ਦੂਰ ਹੋ ਚਲਾ ਜਾਂਦਾ ਏ
ਮੇਰੀ ਜਿੰਦਗੀ ਨੂੰ ਸੂਨੀ ਤੂੰ ਕਰ ਜਾਂਦਾ ਏ
ਕਦੇ ਭਲੇਖਾ ਜਿਹਾ ਮੈਨੂੰ ਤੂੰ ਪਾਉਂਦਾ ਏ
ਤੂੰ ਲਗਦਾ ਨਵਿਆਂ ਦਾ ਸੰਗ ਕਰਦਾ ਏ
ਕਿਤੇ ਚੋਰੀ-ਚੋਰੀ ਅੱਖਾਂ ਤੂੰ ਲੜਾਉਂਦਾ ਏ
ਕਿਸੇ ਨੂੰ ਤੂੰ ਆਈ ਲੱਵ ਯੂ ਲਿਖ ਦਿੰਨਾਂ ਏ
ਤਾਂਹੀ ਫੇਸਬੁੱਕ ਦਿਨੇ ਰਾਤੀ ਬੈਠਾ ਵੇਦਾ ਏ
ਕਈ ਕੁੜੀਆਂ ਦੀਆਂ ਜਿੰਦਾਂ ਤੂੰ ਮੋਹ ਲੈਂਦਾਂ ਏ
ਸੱਤੀ ਨੂੰ ਕਰਤੂਤਾਂ ਦਿਖ ਸੂਲੀ ਟੰਗੀ ਜਾਂਦਾ ਏ
ਯਾਰਾ ਸਤਵਿੰਦਰ ਨੂੰ ਮੇਰਾ ਹੀ ਲੱਗੀ ਜਾਂਦਾ ਏ

Comments

Popular Posts