ਬਾਹਰਲੇ ਦੇਸ਼ਾਂ ਵਿੱਚ ਪੈਰ ਜਮਾਉਣ
, ਕਮਾਉਣ ਨੂੰ ਹੱਡ ਭੰਨਵੀ ਮੇਹਨਤ ਕਰਨੀ ਪੈਂਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਦੋਂ ਕਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ, ਕਿਸੇ ਨੂੰ ਦੂਜੇ ਦੇਸ਼ ਵਿੱਚੋਂ ਸੱਦਣਾਂ ਹੁੰਦਾ ਹੈ। ਖ਼ਾਸ ਕਰਕੇ, ਮਾਪਿਆਂ, ਪਤੀ-ਪਤਨੀ, ਜਾਂ ਕਿਸੇ ਨੂੰ ਅਪਲਾਈ ਕਰਦੇ ਹਨ। ਅਮਦਨ ਦਿਖਾਉਣੀ ਪੈਂਦੀ ਹੈ। ਅਪਲਾਈ ਕਰਨ ਵਾਲੇ ਅਮਦਨ ਵਧਾਉਣ ਲਈ ਦੋ ਤਿੰਨ ਨੌਕਰੀਆਂ ਵੀ ਕਰਦੇ ਹਨ। ਗੌਰਮਿੰਟ ਨੂੰ ਹਜ਼ਾਰਾਂ ਦੇ ਹਿਸਾਬ ਨਾਲ ਟੈਕਸ ਵੀ ਦਿੰਦੇ ਹਨ। ਘਰ ਦੀ ਦਾਲ ਰੋਟੀ ਚਲਾਉਣੀ ਖ਼ਤਰੇ ਵਿੱਚ ਪੈ ਜਾਂਦੀ ਹੈ। ਅਪਲਾਈ ਕਰਨ ਵਾਲੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੋਂ ਪੈਸੇ ਵੀ ਫੜਦੇ ਹਨ। ਕਰਜ਼ੇ ਚੱਕਦੇ ਹਨ। ਸੱਦਣ ਵਾਲੇ ਕਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ ਸੱਦਣ ਲਈ, ਹਰ ਹੀਲਾ ਕਰਦੇ ਹਨ। ਕਈ ਲੋਕ ਆਪਣੇ-ਆਪ ਵੀ ਬਾਹਰਲੇ ਦੇਸ਼ਾਂ ਵਿੱਚ ਪਹੁੰਚ ਜਾਂਦੇ ਹਨ। ਆਈਲਟ ਕਰਕੇ, ਹੋਰ ਕੀ-ਕੀ ਕਰਦੇ ਹਨ? ਨੰਬਰਾਂ ਤੇ ਆਉਣ ਨੂੰ ਹੁਨਰ ਕਿੱਤਾ, ਕਿਹੜੇ ਕੰਮ ਆਉਂਦੇ ਹਨ? ਉਸ ਦੇ ਸਰਟੀਫਕੇਟ ਦਿਖਾਉਣੇ ਪੈਂਦੇ ਹਨ। ਬਿਜ਼ਨਸ ਕਰਨ ਲਈ ਪੈਸਾ ਦਿਖਾਉਣਾਂ ਪੈਂਦਾ ਹੈ। ਜੇ ਹੋਰ ਵੀ ਕਿਸੇ ਦਾ ਮਨ ਬੱਣਦਾ ਹੈ। ਕਿਸੇ ਏਜਟ ਜਾਂ ਜਿਹੜੇ ਦੇਸ਼ ਜਾਂਣਾਂ ਹੈ। ਉਸ ਦੇ ਦਫ਼ਤਰ ਅਬੈਰਸੀ ਦਿੱਲੀ ਚੰਡੀਗੜ੍ਹ ਤੋਂ ਪੁੱਛ ਸਕਦੇ ਹਨ। ਵਿੱਬ ਸਾਈਡ ਤੋਂ ਉਤੇ ਸਾਰੀ ਜਾਂਣਕਾਰੀ ਮਿਲ ਜਾਂਦੀ ਹੈ। ਬਾਹਰਲੇ ਦੇਸ਼ਾਂ ਵਿੱਚ, ਅਮਰੀਕਾ, ਕਨੇਡਾ ਵਿੱਚ ਆ ਕੇ, ਬੰਦੇ ਦੇ ਪੈਰ ਜਮਾਂ ਉਖੜ ਜਾਂਦੇ ਹਨ। ਜਿੰਦਗੀ ਸ਼ੁਰੂ ਤੋਂ ਸ਼ੁਰੂ ਕਰਨੀ ਪੈਂਦੀ ਹੈ। ਚਮਚੇ ਤੋਂ ਲੈ ਕੇ ਘਰ ਬਣਾਉਣ ਦਾ ਸਾਰਾ ਸਮਾਨ ਇੱਕਠਾ ਕਰਨਾਂ ਪੈਂਦਾ ਹੈ। ਇਸ ਲਈ ਕਨੇਡਾ ਵਿੱਚ ਧੱਕੇ ਬਹੁਤ ਖਾਂਣੇ ਪੈਂਦੇ ਹਨ। ਦੇਹਾੜੀਆਂ ਲਾਉਣੀਆਂ ਪੈਦੀਆਂ ਹਨ। ਬਾਹਰਲੇ ਦੇਸ਼ਾਂ ਵਿੱਚ ਪੈਰ ਜਮਾਉਣ, ਕਮਾਉਣ ਨੂੰ ਹੱਡ ਭੰਨਵੀ ਮੇਹਨਤ ਕਰਨੀ ਪੈਂਦੀ ਹੈ। ਜੇ ਕੋਈ ਸੋਚਦਾ ਹੈ। ਬਾਹਰਲੇ ਦੇਸ਼ਾਂ ਵਿੱਚ, ਅਮਰੀਕਾ, ਕਨੇਡਾ ਵਿੱਚ ਆ ਕੇ, ਜਹਾਜ਼ ਦੇ ਮੂਹਰੇ ਹੀ ਡਾਲਰਾਂ ਦੀ ਬੋਰੀ ਭਰੀ ਪਈ ਹੈ। ਬਾਹਰਲੇ ਦੇਸ਼ਾਂ ਵਿੱਚ ਜਾ ਕੇ, ਵਿੱਸਟਨ ਯੂਨੀਅਨ ਰਾਹੀਂ ਪਿੰਡ ਨੂੰ ਪੈਸੇ ਭੇਜ ਕੇ, ਪਿੰਡ ਵਿੱਚ ਸਬ ਤੋਂ ਊਚੀ ਕੋਠੀ ਪਾ ਦੇਣੀ ਹੈ। ਇਹ ਸੁਪਨਾਂ ਹੈ। ਪਤਾ ਉਦੋਂ ਲੱਗਦਾ ਹੈ। ਜਦੋਂ ਬਾਹਰਲੇ ਦੇਸ਼ਾਂ ਵਿੱਚ, ਅਮਰੀਕਾ, ਕਨੇਡਾ ਵਿੱਚ ਆ ਕੇ, ਆਪਦਾ ਸਿਰ ਲੁਕੋਉਣ ਨੂੰ ਛੱਤ ਨਹੀਂ ਲੱਭਦੀ। ਬਾਹਰ ਨੂੰ ਆਉਣ ਵਾਲਿਆ ਨੇ, ਦਿਲਜੀਤ ਸਿੰਘ ਦੀ ਜੱਟ ਐਂਡ ਜੂਲੀਅਟ ਮੂਵੀ ਜਰੂਰ ਦੇਖ ਲੈਣੀ। ਕੋਈ ਕਿਰਾਏ ਉਤੇ ਮਕਾਨ ਨਹੀਂ ਦਿੰਦਾ। ਰੋਟੀ ਬਣਾਉਣ ਲਈ ਆਪ ਹੱਥ ਫੂਕਣੇ ਪੈਂਦੇ ਹਨ। ਕੋਈ ਨੌਕਰ ਨਹੀਂ ਲੱਭਦਾ। ਸਗੋ ਆਪ ਨੂੰ ਨੌਕਰ ਬੱਣ ਕੇ, ਲੋਕਾਂ ਅੱਗੇ ਕੰਮ ਕਰਨਾਂ ਪੈਂਦਾ ਹੈ।
ਜਿਸ ਕੋਲ ਇੰਡੀਆਂ ਵਿੱਚ ਗੌਰਮਿੰਟ ਦੀ ਨੌਕਰੀ ਹੈ। ਉਸ ਲਈ ਇਥੇ ਇੰਡੀਆਂ ਵਿੱਚ ਹੀ ਕਨੇਡਾ ਹੈ। ਜਿਸ ਦਾ ਬਿਜ਼ਨਸ, ਖੇਤੀ ਦਾ ਕੰਮ ਇੰਡੀਆਂ ਵਿੱਚ ਚੰਗਾ ਚਲਦਾ ਹੈ। ਉਸ ਨੂੰ ਕਨੇਡਾ ਵਿੱਚ ਆਉਣ ਦੀ ਕੀ ਲੋੜ ਹੈ? ਬਾਹਰਲੇ ਦੇਸ਼ਾਂ ਵਿੱਚ, ਅਮਰੀਕਾ, ਕਨੇਡਾ ਵਿੱਚ ਮੇਹਨਤ, ਮਜ਼ਦੂਰੀ ਕਰਨ ਵਾਲਿਆਂ ਲਈ ਬਹੁਤ ਥਾਂ ਹੈ। ਬਹੁਤ ਲੋਕਾਂ ਨੇ ਕਮਾਂਈਆਂ ਕਰਕੇ, ਇੰਨਾਂ ਦੇਸ਼ਾਂ ਨੂੰ ਨਵਾਂ ਰੂਪ ਦੇ ਦਿੱਤਾ। ਆਪਦੇ ਬਿਜ਼ਨਸ ਖੋਲ ਲਏ ਹਨ। ਬਾਹਰੋਂ ਆ ਕੇ ਵਸੇ, ਲੋਕਾਂ ਨੂੰ ਅਮਰੀਕਾ, ਕਨੇਡਾ ਨਹੀਂ ਪਾਲ਼ ਰਿਹਾ। ਸਗੋਂ ਬਾਹਰੋਂ ਆ ਕੇ, ਵਸੇ ਲੋਕ ਅਮਰੀਕਾ, ਕਨੇਡਾ ਨੂੰ ਚਲਾ ਰਹੇ ਹਨ। ਦਿਨ ਰਾਤ ਮੇਹਨਤ ਕਰਦੇ ਹਨ। ਬਹੁਤ ਸਾਰੇ ਐਸੇ ਵੀ ਹਨ। ਬਾਹਰਲੇ ਦੇਸ਼ਾਂ, ਅਮਰੀਕਾ, ਕਨੇਡਾ ਤੇ ਸੱਦਣ ਵਾਲਿਆਂ ਦੇ ਨਾਂਮ ਨੂੰ ਕਲੰਕ ਲਾ ਦਿੰਦੇ ਹਨ। ਇਥੇ ਆ ਕੇ, ਐਸੇ ਕੰਮ ਕਰਦੇ ਹਨ। ਆਲੇ ਦੁਆਲੇ ਦੇ ਲੋਕ ਵੀ ਸ਼ਰਮਿੰਦਾ ਮਹਿਸੂਸ ਕਰਦੇ ਹਨ। ਕਈ ਸੱਦਣ ਵਾਲਿਆਂ ਦੀ ਐਸੀ ਕੀ ਤੈਸੀ ਕਰਦੇ ਹਨ। ਬੰਦਾ ਕੰਨਾਂ ਨੂੰ ਹੱਥ ਲਾਉਂਦਾ ਹੈ। ਦੱਸਣ ਵਾਲੇ ਦੀ ਵੇਲਡੀ ਵਿਕਾ ਦਿੰਦੇ ਹਨ। ਉਸੇ ਨੂੰ ਦੇਖ ਕੇ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਹੋਰ ਨਵੇਂ ਕਨੂੰਨ ਬਣਾਉਣੇ ਪੈ ਰਹੇ ਹਨ। ਇੰਨਾਂ ਲੋਕਾਂ ਨੇ ਬਾਹਰਲੇ ਦੇਸ਼ਾਂ ਨੂੰ ਕਨੂੰਨ ਬਦਲਣ ਲਈ ਮਜ਼ਬੂਰ ਕਰ ਦਿੱਤਾ। ਜੋ ਖ਼ਾਸ ਕਰਕੇ, ਇਮੀਗ੍ਰੇਟ ਲੋਕਾਂ ਲਈ ਬਣੇ ਹਨ। ਠੱਗੀਆਂ ਲਾਉਣ ਵਿੱਚ ਦਿਮਾਗ ਬਹੁਤ ਕੰਮ ਮਰਦਾ ਹੈ। ਦਿਮਾਗ ਨੂੰ ਠੀਕ ਕਰਨ ਲਈ ਕਨੇਡਾ ਨੇ ਵੀ ਸਖ਼ਤ ਕਦਮ ਚੱਕੇ ਹਨ। ਜਿਹੜੇ ਠੱਗੀਆਂ ਲਾ ਕੇ ਆ ਜਾਦੇ ਹਨ। ਅੱਗੇ ਆ ਕੇ ਸੱਦਣ ਵਾਲੇ ਨਾਲ ਵੀ ਚਤਰਾਈਆਂ ਕਰਦੇ ਹਨ। ਧੋਖੇ ਉਤੇ ਧੋਖਾ ਕਰਦੇ ਹਨ। ਸਾਰੀ ਉਮਰ ਕਈਆਂ ਨੇ ਠੱਗੀ ਹੀ ਸਿੱਖੀ ਹੈ। ਕਈ ਬਾਰ ਬਹੁਤਾ ਚਤਰ, ਆਪਦੇ ਜਾਲ ਵਿੱਚ ਹੀ ਫਸ ਜਾਂਦੇ ਹਨ। ਘਰ ਦੇ ਅੱਗੇ ਲੋਕਾਂ ਲਈ ਟੋਆ ਪੱਟਾਂਗੇ। ਕਦੇ ਆਪ ਹੀ ਭਲੇਖੇ ਨਾਲ ਡਿੱਗ ਪਵਾਂਗੇ। ਉਹ ਇੰਨਾਂ ਨੂੰ ਸੱਦਣ ਵਾਲੇ ਵੀ, ਇੰਨਾਂ ਦੀਆਂ ਕਰਤੂਤਾਂ ਕਰਕੇ, ਮੂੰਹ ਛਪਾਉਣ ਲਈ ਮਜ਼ਬੂਰ ਹੋ ਜਾਂਦੇ ਹਨ। ਐਸੇ ਲੋਕਾਂ ਨੇ ਕੋਈ ਕੰਮ ਕੀ ਕਰਨਾਂ ਹੈ? ਕਈ ਤਾਂ ਆਪ ਹੀ ਸ਼ਰਾਬ ਪੀ ਕੇ ਡਿੱਗੇ ਪਏ ਹੁੰਦੇ ਹਨ। ਠੇਕੇ ਉਤੇ ਹੀ ਖੜ੍ਹੇ ਰਹਿੰਦੇ ਹਨ। ਪੀ ਕੇ ਗੱਡੀਆਂ ਚਲਾਉਂਦੇ ਹਨ। ਡਰਾਈਵਿੰਗ ਲਾਈਸੈਂਸ ਕੈਂਸਲ ਕਰਾ ਲੈਂਦੇ ਹਨ। ਬਗੈਰ ਲਾਈਸੈਂਸ ਤੋਂ ਗੱਡੀ ਚਲਾਉਂਦੇ ਫੜੇ ਜਾਂਦੇ ਹਨ। ਕਈ ਡੱਰਗ ਦਾ ਧੰਦਾ ਕਰਦੇ ਹਨ। ਚੋਰੀਆਂ, ਠੱਗੀਆਂ, ਧੋਖੇਬਾਜ਼ੀਆ ਕਰਦੇ ਹਨ। ਆਪਦੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹੀ ਹਨ। ਹੋਰਾਂ ਦੀ ਜਾਨ ਵੀ ਸੂਲੀ ਉਤੇ ਟੱਗੀ ਰੱਖਦੇ ਹਨ। ਜੇਲਾਂ ਵਿੱਚ ਸਜ਼ਾ ਭੁਗਤਦੇ ਹਨ।
Comments
Post a Comment