ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੩੫ Page 135 of 1430

5516 ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ
Man Than Piaas Dharasan Ghanee Koee Aan Milaavai Maae ||

मनि तनि पिआस दरसन घणी कोई आणि मिलावै माइ


ਮਨ ਤੇ ਸਰੀਰ ਨੂੰ ਰੱਬ ਦੇ ਦਰਸ਼ਨਾਂ ਦੀ ਗੂੜੀ ਜੋਰਾਂ ਉਤੇ ਚਾਹਤ ਲੱਗੀ ਹੈ, ਕੋਈ ਮੇਰੇ ਰੱਬ ਪ੍ਰੀਤਮ ਨੂੰ ਆ ਕੇ. ਮਿਲਾ ਦੇਵੇ
My mind and body are so thirsty for the Blessed Vision of His Darshan. Won't someone please come and lead me to him, O my mother.

5517 ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ



Santh Sehaaee Praem Kae Ho Thin Kai Laagaa Paae ||

संत सहाई प्रेम के हउ तिन कै लागा पाइ


ਰੱਬ ਦੇ ਪਿਆਰੇ, ਪਿਆਰ ਕਰਨ ਦੀ ਜਾਂਚ ਤਰੀਕੇ ਦਸਦੇ ਹਨ, ਮੈਂ ਉਨਾਂ ਚਰਨ ਫੜ੍ਹਦਾ ਹਾਂ
The Saints are the helpers of the Lord's lovers; I fall and touch their feet.

5518 ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ



Vin Prabh Kio Sukh Paaeeai Dhoojee Naahee Jaae ||

विणु प्रभ किउ सुखु पाईऐ दूजी नाही जाइ


ਰੱਬ ਤੋਂ ਬਗੈਰ ਹੋਰ ਕਿਸੇ ਤੋਂ ਮਨ ਨੂੰ ਸਕੂਨ ਸ਼ਾਂਤੀ ਨਹੀਂ ਮਿਲ ਸਕਦੇ, ਹੋਰ ਕਿਤੇ ਜਾਂਣ ਨੂੰ ਥਾਂ ਨਹੀਂ ਹੈ
Without God, how can I find peace? There is nowhere else to go.

5519 ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ



Jinnhee Chaakhiaa Praem Ras Sae Thripath Rehae Aaghaae ||

जिंन्ही चाखिआ प्रेम रसु से त्रिपति रहे आघाइ


ਜਿਸ ਨੇ ਰੱਬ ਦੇ ਮਿਲਣ ਦਾ ਅੰਨਦ ਲੈ ਲਿਆ ਹੈ, ਉਹ ਉਸ ਦੇ ਅੰਨਦ ਨਾਲ ਰੱਜਕੇ-ਤ੍ਰਿਪਤ, ਹੋ ਕੇ ਝੂਮਣ ਲੱਗ ਜਾਂਦੇ ਹਨ
Those who have tasted the sublime essence of His Love, remain satisfied and fulfilled.

5520 ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ



Aap Thiaag Binathee Karehi Laehu Prabhoo Larr Laae ||

आपु तिआगि बिनती करहि लेहु प्रभू लड़ि लाइ


ਆਪਣੇ-ਆਪ ਨੂੰ ਮਿੱਟਾ ਕੇ, ਰੱਬ ਅੱਗੇ ਤਰਲੇ ਕਰਦੇ ਹਨ. ਰੱਬ ਜੀ ਆਪਦੇ ਨਾਲ ਗੰਢ ਜੋੜ ਕੇ ਰੱਖ ਲੈ
They renounce their selfishness and conceit, and they pray, ""God, please attach me to the hem of Your robe.""

5521 ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਜਾਇ



Jo Har Kanth Milaaeeaa S Vishhurr Kathehi N Jaae ||

जो हरि कंति मिलाईआ सि विछुड़ि कतहि जाइ


ਜਿਸ ਪਿਆਰਿਆਂ ਨੂੰ ਰੱਬ ਨੇ, ਆਪਦੇ ਲੜ ਨਾਲ ਬੰਨ ਲਿਆ ਹੈ, ਉਹ ਉਸ ਪਿਆਰੇ ਨਾਲੋ ਪਰੇ ਨਹੀਂ ਹੁੰਦੇ
Those whom the Husband Lord has united with Himself, shall not be separated from Him again.

5522 ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ



Prabh Vin Dhoojaa Ko Nehee Naanak Har Saranaae ||

प्रभ विणु दूजा को नही नानक हरि सरणाइ


ਰੱਬ ਤੋਂ ਬਗੈਰ, ਹੋਰ ਕੋਈ ਮੇਰਾ ਨਹੀਂ ਹੈ, ਨਾਨਕ ਜੀ ਲਿਖ ਰਹੇ ਹਨ, ਮੈਂ ਭਗਵਾਨ ਦਾ ਆਸਰਾ ਲੈ ਕੇ. ਕੋਲ ਹੀ ਰਹਾਂ
Without God, there is no other at all. Nanak has entered the Sanctuary of the Lord.

5523 ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ੮॥



Asoo Sukhee Vasandheeaa Jinaa Maeiaa Har Raae ||8||

असू सुखी वसंदीआ जिना मइआ हरि राइ ॥८॥


ਅੱਸੂ ਦੇ ਮਹੀਨੇ ਵਿੱਚ ਉਹੀ ਆਤਮਾਂ ਅੰਨਦ ਵਿੱਚ ਰਹਿੰਦਿੀਆਂ ਹਨ, ਜਿੰਨਾਂ ਉਤੇ ਰੱਬ ਤਰਸ ਕਰ ਲੈਂਦਾ ਹੈ||8||


In Assu, the Lord, the Sovereign King, has granted His Mercy, and they dwell in peace. ||8||
5524 ਕਤਿਕਿ ਕਰਮ ਕਮਾਵਣੇ ਦੋਸੁ ਕਾਹੂ ਜੋਗੁ
Kathik Karam Kamaavanae Dhos N Kaahoo Jog ||

कतिकि करम कमावणे दोसु काहू जोगु


ਕੱਤਕ ਦੀ ਸੋਹਣੀ ਰੁੱਤ ਵਿੱਚ ਵੀ, ਜੇ ਪ੍ਰੇਮੀ ਪ੍ਰਭੂ ਨਾਲ ਮਿਲਾਪ ਨਹੀਂ ਹੋਇਆ, ਭਾਗਾਂ ਦਾ ਕੀਤਾ ਦੋਸ਼ ਹੋਣਾ ਹੈ. ਕਿਸਮਤ ਦਾ ਕੀਤਾ ਮਿਲਣਾਂ ਹੈ. ਹੋਰ ਕਿਸੇ ਨੂੰ ਦਰ ਕਾਰਨ ਦੀ ਲੋੜ ਨਹੀਂ ਹੈ
In the month of Katak, do good deeds. Do not try to blame anyone else.

5525 ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ



Paramaesar Thae Bhuliaaan Viaapan Sabhae Rog ||

परमेसर ते भुलिआं विआपनि सभे रोग


ਰੱਬ ਨੂੰ ਨਾਂ ਚੇਤੇ ਕਰਨ ਨਾਲ, ਸਾਰੇ ਦੁੱਖ ਦਰਦ ਸ਼ੁਰੂ ਹੋ ਜਾਂਦੇ ਹਨ
Forgetting the Transcendent Lord, all sorts of illnesses are contracted.

5526 ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ



Vaemukh Hoeae Raam Thae Lagan Janam Vijog ||

वेमुख होए राम ते लगनि जनम विजोग


ਰੱਬ ਤੋਂ ਮੁੱਖ ਚੇਹਰਾ ਛੁੱਪਾਉਣ, ਦੂਰ ਹੋਣ ਨਾਲ, ਜਨਮਾਂ ਦਾ, ਜਿੰਦਗੀ ਭਰ ਦਾ ਵਿਛੋੜਾ ਸਹਿੱਣਾਂ ਪੈਦਾ ਹੈ
Those who turn their backs on the Lord shall be separated from Him and consigned to reincarnation, over and over again.

5527 ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ
Khin Mehi Kourrae Hoe Geae Jitharrae Maaeiaa Bhog ||

खिन महि कउड़े होइ गए जितड़े माइआ भोग


ਦੁਨੀਆਂ ਦੇ ਅੰਨਦ, ਸੁਖ, ਧੰਨ, ਦੌਲਤ, ਸਬ ਵਿਕਾਰ, ਮੌਤ ਪਿਛੋਂ, ਭੋਰਾ ਜਿੰਨੇ ਸਮੇਂ ਵਿੱਚ ਜ਼ਹਿਰ ਵਰਗੇ, ਬੇਕਾਰ ਹੋ ਜਾਂਦੇ ਹਨ
In an instant, all of Maya's sensual pleasures turn bitter.

5528 ਵਿਚੁ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ



Vich N Koee Kar Sakai Kis Thhai Rovehi Roj ||

विचु कोई करि सकै किस थै रोवहि रोज


ਰੱਬ ਦੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾ ਨਹੀਂ ਬੱਣਦਾ, ਕਿਸੇ ਕੋਲ ਨਿੱਤ ਰੋਣ ਦਾ ਕੋਈ ਫ਼ੈਇਦਾ ਨਹੀਂ ਹੈ
No one can then serve as your intermediary. Unto whom can we turn and cry?

5529 ਕੀਤਾ ਕਿਛੂ ਹੋਵਈ ਲਿਖਿਆ ਧੁਰਿ ਸੰਜੋਗ



Keethaa Kishhoo N Hovee Likhiaa Dhhur Sanjog ||

कीता किछू होवई लिखिआ धुरि संजोग


ਕਿਸੇ ਦੇ ਕੀਤੇ ਕੁੱਝ ਨਹੀਂ ਹੁੰਦਾ, ਰੱਬ ਤੇ ਹੋਰ ਆਤਮਾਂਵਾਂ ਦਾ, ਪਿਛਲੇ ਜਨਮਾਂ ਦਾ, ਹਿਸਾਬ ਕਿਤਾਬ ਕਰਨ ਨੂੰ ਮਿਲਨ-ਮਿਲਾਪ-ਜੋੜ ਹੁੰਦਾ ਹੈ
By one's own actions, nothing can be done; destiny was pre-determined from the very beginning.

5530 ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ



Vaddabhaagee Maeraa Prabh Milai Thaan Outharehi Sabh Bioug ||

वडभागी मेरा प्रभु मिलै तां उतरहि सभि बिओग


ਚੰਗੀ ਕਿਸਮਤ ਦੇ ਚੰਗੇ ਭਾਗ ਕਰਕੇ, ਮੇਰਾ ਪ੍ਰਮਾਤਮਾਂ ਮਿਲਦਾ ਹੈ, ਮਿਲ ਕੇ ਸਾਰੇ ਦੁੱਖ, ਦਰਦ, ਵਿਛੋੜੇ ਦੀ ਪੀੜ ਮੁੱਕ ਜਾਂਦੀ ਹੈ
By great good fortune, I meet my God, and then all pain of separation departs.

5531 ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ



Naanak Ko Prabh Raakh Laehi Maerae Saahib Bandhee Moch ||

नानक कउ प्रभ राखि लेहि मेरे साहिब बंदी मोच


ਨਾਨਕ ਜੀ ਲਿਖ ਰਹੇ ਹਨ, ਰੱਬ ਜੀ ਤੇਰੇ ਕੋਲ ਮੇਰਾ ਤਰਲਾ ਹੈ, ਮੈਨੂੰ ਤੂੰ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬੱਚਾ ਲੈ, ਮਾਇਆ ਤੋਂ ਛੁੱਡਾ ਲੈ
Please protect Nanak, God; O my Lord and Master, please release me from bondage.

5532 ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ੯॥



Kathik Hovai Saadhhasang Binasehi Sabhae Soch ||9||

कतिक होवै साधसंगु बिनसहि सभे सोच ॥९॥


ਕੱਤਕ ਦੇ ਮਹੀਨੇ ਵਿੱਚ ਜਿਸ ਨੂੰ ਪਿਆਰੇ ਰੱਬ ਦਾ ਸੰਗ ਪਿਆਰ ਮਿਲ ਜਾਵੇ, ਉਸ ਦੀਆਂ ਸਾਰੀਆਂ ਚਿੰਤਾਂ, ਫਿਕਰ, ਸੋਚਾਂ ਮੁੱਕ ਜਾਂਦੀ ਆਂ ਹਨ||9||


In Katak, in the Company of the Holy, all anxiety vanishes. ||9||
5533 ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ
Manghir Maahi Sohandheeaa Har Pir Sang Baitharreeaah ||

मंघिरि माहि सोहंदीआ हरि पिर संगि बैठड़ीआह


ਮੱਗਰ ਦੇ ਮਹੀਨੇ ਵਿੱਚ ਉਹ ਪਿਆਰੀਆਂ ਸੋਹਣੀਆਂ ਲੱਗਦੀਆਂ ਹਨ, ਜੋ ਆਪਦੇ ਪ੍ਰਭੂ ਪ੍ਰੇਮੀ ਦੇ ਕੋਲ ਲੱਗ ਕੇ ਰਹਿਦੀਆਂ ਹਨ
In the month of Maghar, those who sit with their Beloved Husband Lord are beautiful.

5534 ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ



Thin Kee Sobhaa Kiaa Ganee J Saahib Maelarreeaah ||

तिन की सोभा किआ गणी जि साहिबि मेलड़ीआह


ਉਨਾਂ ਪਿਆਰ ਕਰਨ ਵਾਲੀਆਂ ਦੀ ਪ੍ਰਸੰਸਾਂ-ਖੁਸ਼ੀ ਦੱਸਣੀ ਔਖੀ ਹੈ, ਜੋ ਖ਼ਸਮ ਦੇ ਨਾਲ ਜੋੜ ਕਰਦੀਆਂ ਹਨ
How can their glory be measured? Their Lord and Master blends them with Himself.

5535 ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ



Than Man Mouliaa Raam Sio Sang Saadhh Sehaelarreeaah ||

तनु मनु मउलिआ राम सिउ संगि साध सहेलड़ीआह


ਰੱਬ ਦੇ ਨਾਲ ਸਰੀਰ ਤੇ ਜੀਅ ਅੰਨਦ-ਖੁਸ਼ੀ ਵਿੱਚ ਮਸਤ ਹੋ ਜਾਂਦਾ ਹੈ, ਜੋ ਰੱਬ ਦੀਆਂ ਪਿਆਰੀਆਂ ਮਿਲ ਕੇ, ਹਰੀ ਦੇ ਚੇਤਨ ਨਾਲ ਜੁੜਦੀਆਂ ਹਨ
Their bodies and minds blossom forth in the Lord; they have the companionship of the Holy Saints.

5536 ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ



Saadhh Janaa Thae Baaharee Sae Rehan Eikaelarreeaah ||

साध जना ते बाहरी से रहनि इकेलड़ीआह


ਜੋ ਆਤਮਾਂ ਰੱਬ ਦੇ ਮਿਲਨ ਤੋਂ ਦੂਰ ਰਹਿੰਦੀਆਂ ਹਨ, ਉਹ ਸੂਨੀਆਂ ਹੋ ਕੇ, ਇੱਕਲੀਆਂ ਵਿਯੋਗ ਰਹਿੰਦੀਆਂ ਹਨ
Those who lack the Company of the Holy, remain all alone.

5537 ਤਿਨ ਦੁਖੁ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ



Thin Dhukh N Kabehoo Outharai Sae Jam Kai Vas Parreeaah ||

तिन दुखु कबहू उतरै से जम कै वसि पड़ीआह


ਉਹ ਨਾਂ ਦੇ ਦੁੱਖ ਦਰਦ ਕਦੇ ਨਹੀਂ ਮੁੱਕਦੇ, ਉਹ ਜਮਾਂ ਦੇ ਕਬ਼ਜੇ ਵਿਚ ਆ ਜਾਂਦੇ ਹਨ, ਜੰਮਾ ਦੀ ਮਾਰ ਖਾਂਣੀ ਪੈਂਦੀ ਹੈ
Their pain never departs, and they fall into the grip of the Messenger of Death.

5538 ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ



Jinee Raaviaa Prabh Aapanaa Sae Dhisan Nith Kharreeaah ||

जिनी राविआ प्रभु आपणा से दिसनि नित खड़ीआह


ਜਿੰਨਾਂ ਰੱਬ ਦੇ ਪਿਆਰਿਆਂ ਨੇ, ਆਪਣੇ ਖ਼ਸਮ ਰੱਬ ਨੂੰ ਚੇਤੇ ਕੀਤਾ ਹੈ, ਉਹ ਸਦਾ ਰੱਬ ਦੇ ਨਾਲ ਲੱਗ ਕੇ ਖੜ੍ਹਦੀਆਂ ਹਨ
Those who have ravished and enjoyed their God, are seen to be continually exalted and uplifted.

5539 ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ



Rathan Javaehar Laal Har Kanth Thinaa Jarreeaah ||

रतन जवेहर लाल हरि कंठि तिना जड़ीआह


ਉਨਾਂ ਦੇ ਕੋਲ ਕੀਮਤੀ ਗਹਿੱਣੇ, ਵਸਤੂਆਂ ਆ ਜਾਂਦੀਆਂ ਹਨ, ਲਾਲ, ਰਤਨ, ਗਲ਼ੇ ਵਿੱਚ ਸੋਹਦੇ ਹਨ
They wear the Necklace of the jewels, emeralds and rubies of the Lord's Name.

5540 ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ



Naanak Baanshhai Dhhoorr Thin Prabh Saranee Dhar Parreeaah ||

नानक बांछै धूड़ि तिन प्रभ सरणी दरि पड़ीआह


ਨਾਨਕ ਜੀ ਕਹਿ ਰਹੇ ਹਨ, ਮੈਂ ਉਨਾਂ ਪਿਆਰੀਆਂ ਰੂਹਾਂ, ਆਤਮਾਂ, ਦੀ ਧੂੜ, ਆਸਰਾ ਚਹੁੰਦਾ ਹਾਂ, ਜੋ ਰੱਬ ਦਾ ਆਸਰਾ ਤੱਕ ਕੇ ਉਸ ਕੋਲ ਬੈਠਣਾਂ ਚਹੁੰਦੇ ਹਨ
Nanak seeks the dust of the feet of those who take to the Sanctuary of the Lord's Door.

5541 ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਜਨਮੜੀਆਹ ੧੦॥



Manghir Prabh Aaraadhhanaa Bahurr N Janamarreeaah ||10||

मंघिरि प्रभु आराधणा बहुड़ि जनमड़ीआह ॥१०॥


ਮੱਗਰ ਦੇ ਮਹੀਨੇ ਵਿੱਚ ਰੱਬ ਦਾ ਨਾਂਮ ਚੇਤੇ ਕਰਨ ਨਾਲ, ਮਨੁੱਖ ਤੇ ਹੋਰ ਆਤਮਾਂ ਮੁੜ ਕੇ, ਜਨਮ-ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ||10||


Those who worship and adore God in Maghar, do not suffer the cycle of reincarnation ever again. ||10||
5542 ਪੋਖਿ ਤੁਖਾਰੁ ਵਿਆਪਈ ਕੰਠਿ ਮਿਲਿਆ ਹਰਿ ਨਾਹੁ
Pokh Thukhaar N Viaapee Kanth Miliaa Har Naahu ||

पोखि तुखारु विआपई कंठि मिलिआ हरि नाहु


ਪੋਹ ਦੇ ਮਹੀਨੇ ਵਿਚ ਰੱਬ ਪਿਆਰੇ ਦੇ ਗਲ਼ ਲੱਗਣ ਨਾਲ, ਜੀਵ ਆਤਮਾਂ ਨੂੰ ਠੰਡ ਤੇ ਹੋਰ ਮਨ ਦੀ ਕਠੋਰਤਾ ਤੰਗ ਨਹੀਂ ਕਰਦੀ
In the month of Poh, the cold does not touch those, whom the Husband Lord hugs close in His Embrace.

5543 ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ



Man Baedhhiaa Charanaarabindh Dharasan Lagarraa Saahu ||

मनु बेधिआ चरनारबिंद दरसनि लगड़ा साहु


ਮਨੁੱਖ ਦੀ ਮਨ ਦੀ ਦਸ਼ਾ-ਅਵਸਥਾਂ, ਰੱਬ ਨਾਲ ਜੁੜ ਜਾਂਦੀ ਹੈ, ਰੱਬ ਦੇ ਵਿੱਚ ਮਨ ਜੁੜ ਜਾਂਦਾ ਹੈ
Their minds are transfixed by His Lotus Feet. They are attached to the Blessed Vision of the Lord's Darshan.

5544 ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ



Outt Govindh Gopaal Raae Saevaa Suaamee Laahu ||

ओट गोविंद गोपाल राइ सेवा सुआमी लाहु


ਮਨੁੱਖ ਆਤਮਾਂ ਨੇ ਆਪਣੇ ਪ੍ਰੇਮੀ ਰੱਬ ਦੀ ਸ਼ਰਨ ਲਈ ਹੈ ਤਾਂ ਉਸੇ ਨੇ ਪਿਆਰੇ ਦੇ ਸੇਵਾ-ਪਿਆਰ ਦਾ ਅੰਨਦ ਲਿਆ ਹੈ
Seek the Protection of the Lord of the Universe; His service is truly profitable.

5545 ਬਿਖਿਆ ਪੋਹਿ ਸਕਈ ਮਿਲਿ ਸਾਧੂ ਗੁਣ ਗਾਹੁ



Bikhiaa Pohi N Sakee Mil Saadhhoo Gun Gaahu ||

बिखिआ पोहि सकई मिलि साधू गुण गाहु


ਦੁਨੀਆਂ ਦੀਆਂ ਚੀਜ਼ਾਂ ਉਸ ਨੂੰ ਲੁਭਾ-ਮੋਹ ਨਹੀਂ ਸਕਦੀਆਂ, ਜਿਸ ਨੇ ਰੱਬ ਦੀ ਮਹਿਮਾਂ ਦਾ ਅੰਨਦ ਲੈ ਲਿਆ ਹੈ
Corruption shall not touch you, when you join the Holy Saints and sing the Lord's Praises.

5546 ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ



Jeh Thae Oupajee Theh Milee Sachee Preeth Samaahu ||

जह ते उपजी तह मिली सची प्रीति समाहु


ਜੀਵ ਆਤਮਾਂ, ਜਿਸ ਰੱਬ ਦੇ ਵਿਚੋਂ ਪੈਦਾ ਹੋਇਆ ਹੈ, ਉਸੇ ਵਿੱਚ ਸਮਾਂ ਜਮਾਂ ਜਾਂਦੀ ਹੈ,ਰੱਬ ਦੇ ਨਾਲ ਪਿਆਰ ਵਿੱਚ ਲੱਗ ਕੇ ਜੀਵਨ ਸੁਧਾਰ ਲੈਂਦੀ ਹੈ
From where it originated, there the soul is blended again. It is absorbed in the Love of the True Lord.

5547 ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਵਿਛੁੜੀਆਹੁ



Kar Gehi Leenee Paarabreham Bahurr N Vishhurreeaahu ||

करु गहि लीनी पारब्रहमि बहुड़ि विछुड़ीआहु


ਰੱਬ ਨੇ ਪਿਆਰ ਨਾਲ ਹੱਥ ਫੜ੍ਹ ਲਿਆ ਹੈ, ਉਸ ਆਤਮਾਂ ਨੂੰ ਆਪਣੇ ਨਾਲ ਜੋੜ ਲਿਆ ਹੈ, ਮੁੜ ਕੇ ਹੱਥ ਨਹੀਂ ਛੱਡਦਾ
When the Supreme Lord God grasps someone's hand, he shall never again suffer separation from Him.

5548 ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ



Baar Jaao Lakh Baereeaa Har Sajan Agam Agaahu ||

बारि जाउ लख बेरीआ हरि सजणु अगम अगाहु


ਉਹ ਪਿਆਰੇ ਰੱਬ ਉਤੋਂ ਮੈਂ ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ, ਉਹ ਪਿਆਰਾ ਮਿੱਤਰ, ਪਹੁੰਚ ਤੋਂ ਬਹੁਤ ਦੂਰ ਹੈ
I am a sacrifice, 100,000 times, to the Lord, my Friend, the Unapproachable and Unfathomable.

5549 ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ



Saram Pee Naaraaeinai Naanak Dhar Peeaahu ||

सरम पई नाराइणै नानक दरि पईआहु


ਨਾਨਕ ਜੀ ਦੱਸ ਰਹੇ ਹਨ, ਪ੍ਰਭੂ ਬਹੁਤ ਪਿਆਰਾ, ਕਿਰਪਾਲੂ ਹੈ, ਆਪਣੇ ਦਰ ਉਤੇ ਆਏ ਜੀਵ, ਬੰਦੇ ਦੀ ਸ਼ਰਮ ਮੰਨ ਕੇ, ਇੱਜ਼ਤ ਰੱਖਦਾ ਹੈ, ਪਿਆਰ ਦਿੰਦਾ ਹੈ
Please preserve my honor, Lord; Nanak begs at Your Door.

5550 ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ੧੧॥



Pokh Suohandhaa Sarab Sukh Jis Bakhasae Vaeparavaahu ||11||

पोखु सोहंदा सरब सुख जिसु बखसे वेपरवाहु ॥११॥


ਪੋਹ ਦੇ ਮਹੀਨੇ ਵਿਚ ਰੱਬ ਜਿਸ ਉਤੇ ਮੋਹਤ ਹੋ ਕੇ, ਮੇਹਰ ਕਰਦਾ ਹੈ, ਉਸ ਨੂੰ ਸਾਰੇ ਸੁਖ ਮਿਲ ਜਾਂਦੇ||11||
Poh is beautiful, and all comforts come to that one, whom the Carefree Lord has forgiven. ||11||

5551 ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ



Maagh Majan Sang Saadhhooaa Dhhoorree Kar Eisanaan ||

माघि मजनु संगि साधूआ धूड़ी करि इसनानु


ਮਾਗ ਦੇ ਮਹੀਨੇ ਵਿੱਚ ਰੱਬ ਦੀ ਮਹਿਮਾਂ ਕਰਨ ਵਾਲਿਆ ਦੀ ਸੰਗਤ ਕਰਕੇ, ਰੱਬ ਦਾ ਨਾਂਮ ਚੇਤੇ ਕਰਕੇ ਉਸ ਦੀ ਮਹਿਮਾਂ ਕਰਨ ਨਾਲ ਮਨ ਦਾ ਨਹਾਂਉਣ ਕਰ
In the month of Maagh, let your cleansing bath be the dust of the Saadh Sangat, the Company of the Holy.

5552 ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ



Har Kaa Naam Dhhiaae Sun Sabhanaa No Kar Dhaan ||

हरि का नामु धिआइ सुणि सभना नो करि दानु


ਰੱਬ ਦਾ ਨਾਂਮ ਯਾਦ ਕਰਕੇ, ਗਾ ਕੇ , ਸੁਣਕੇ, ਅੱਗੇ ਹੋਰਾਂ ਲੋਕਾਂ ਨੂੰ ਸੁਣਾਂ
Meditate and listen to the Name of the Lord, and give it to everyone.

5553 ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ



Janam Karam Mal Outharai Man Thae Jaae Gumaan ||

जनम करम मलु उतरै मन ते जाइ गुमानु


ਜਨਮਾਂ, ਮਾੜੇ ਕਰਮਾਂ ਦੇ, ਮਾੜੇ ਬਿਚਾਰ ਉਤਰ ਜਾਂਣਗੇ, ਜੀਅ ਵਿਚੋਂ ਹੰਕਾਰ ਹੱਟ ਜਾਵੇਗਾ
In this way, the filth of lifetimes of karma shall be removed, and egotistical pride shall vanish from your mind.

Comments

Popular Posts