ਪਿਆਰੇ ਨਾਲ ਇੰਨਾਂ ਵੀ ਪਿਆਰ ਨਾਂ ਕਰੀਏ, ਉਸ ਦੀਆਂ ਆਦਤਾਂ ਵਿਗਾੜ ਦੇਈਏ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਪਿਆਰ ਮਨ ਦਾ ਬਲਬਲਾ ਹੁੰਦਾ ਹੈ। ਉਸ ਵਿੱਚ ਆਪਣੇ-ਪਣ ਦਾ ਨਿੰਘ ਹੁੰਦਾ ਹੈ। ਮਨ ਨੂੰ ਮੋਹਤ ਕਰਦਾ ਹੈ। ਜੋ ਸਾਨੂੰ ਬਹੁਤ ਚੰਗਾ ਲੱਗਦਾ ਹੈ। ਅੱਖਾਂ ਨੂੰ ਸੋਹਣਾਂ ਲੱਗਦਾ ਹੈ। ਜਿਸ ਨੂੰ ਦੇਖਿਆਂ ਮਨ ਵਿੱਚ ਠੰਡ ਪੈਂਦੀ ਆਂ। ਇੱਕਲਾ ਖੂਨ ਦਾ ਰਿਸ਼ਤਾ ਹੀ ਨਹੀਂ ਪਿਆਰਾ ਹੁੰਦਾ। ਪਿਆਰ ਦਾ ਰਿਸ਼ਤਾ ਅਸੀਂ ਦੂਜਿਆਂ ਨਾਲ ਵੀ ਬੱਣਾਉਂਦੇ ਹਾਂ। ਜਿਸ ਦੇ ਕੰਮ ਆਦਤਾਂ ਚੰਗੀਆਂ ਲੱਗਦੀਆਂ ਹਨ। ਰੰਗ, ਰੂਪ, ਸ਼ਕਲ, ਅੱਕਲ ਹੋਰ ਬਹੁਤ ਕੁੱਝ ਹੁੰਦਾ ਹੈ। ਜੇ ਪਸੰਦ ਆ ਜਾਵੇ, ਉਸ ਦੇ ਅਸੀਂ ਨਜ਼ਦੀਕ ਜੋ ਜਾਂਦੇ ਹਾਂ। ਆਪਣੇ ਖੂਨ ਦੇ ਤਾਂ ਅਸੀਂ ਨੇੜੇ ਹੀ ਹੁੰਦੇ ਹਾਂ। ਮਜ਼ੇ ਦੀ ਗੱਲ ਹੁੰਦੀ ਹੈ, ਜਦੋਂ ਅਸੀਂ ਕਿਸੇ ਅਣਜਾਣ ਦੇ ਨੇੜੇ ਹੋ ਜਾਦੇ ਹਾਂ। ਉਦ ਦੇ ਕੰਮਾਂ ਨੂੰ ਪਸੰਦ ਕਰਦੇ ਹਾਂ। ਪਿਆਰੇ ਬਗੈਰ ਜਿਉਣਾਂ ਮੁਸ਼ਕਲ ਲੱਗਣ ਲੱਗ ਜਾਂਦਾ ਹੈ। ਮਨ ਚੁੰਬਕ ਵਾਂਗ ਉਸ ਨਾਲ ਜੁੜ ਜਾਂਦਾ ਹੈ। ਪਿਆਰੇ ਦੀਆਂ ਚੰਗੀਆਂ ਆਦਤਾਂ ਵੱਲ ਖਿੱਚ ਵੀ ਰੱਖੀਏ। ਉਨਾਂ ਤੋਂ ਚੰਗੇ ਗੁਣ ਲੈ ਲਈਏ। ਔਗੁਣਾਂ ਦਾ ਵੀ ਖਿਆਲ ਰੱਖੀਏ। ਕਿਤੇ ਪਿਆਰ ਵਿੱਚ ਅੰਨੇ ਹੋ ਕੇ, ਅਸੀਂ ਕਿਤੇ ਅੱਗੁਣਾਂ ਨੂੰ ਹੱਲਾ-ਸ਼ੇਰੀ ਤਾਂ ਨਹੀਂ ਦੇ ਰਹੇ। ਪਿਆਰੇ ਦੇ ਪਿਆਰ ਦੇ ਨਾਲ, ਉਸ ਦੀਆਂ ਗੱਲ਼ਤੀਆਂ ਨੂੰ ਵੀ ਦੱਸ ਸਕੀਏ। ਕੀ ਪਿਆਰੇ ਦੇ ਔਗੁਣ ਚਿਤਾਰਨ ਦੀ ਸਾਡੇ ਵਿੱਚ ਹਿੰਮਤ ਹੈ? ਕਿਸੇ ਬਾਰੇ ਅਸੀਂ ਤਾਂਹੀਂ ਦੱਸ ਸਕਦੇ ਹਾਂ। ਜੇ ਉਸ ਦੇ ਮੂਹਰੇ ਅੱਖਾਂ ਖੋਲ ਕੇ ਰੱਖੀਏ। ਪਿਆਰੇ ਨੂੰ ਇਸ ਤਰਾਂ ਤਰਾਸ਼ ਦੇਈਏ। ਉਹ ਸੁੱਚਾ ਮੋਤੀ ਬੱਣ ਜਾਵੇ। ਕੋਈ ਤੀਜਾ ਬੰਦਾ, ਉਸ ਦੇ ਮਾੜੇ ਕੰਮ ਨਾਂ ਚਿਤਾਰ ਸਕੇ। ਪਿਆਰੇ ਵਿੱਚ ਮਾੜਾ ਕੰਮ ਬਚੇ ਹੀ ਨਾਂ, ਉਸ ਨੂੰ ਨਿਤਾਰ-ਨਿਤਾਰ ਕੇ ਖਾਲਸ ਦੇਸੀ ਘਿਉ ਵਰਗਾ ਬੱਣਾਂ ਲਈਏ। ਜੋ ਬਹੁਤ ਤਾਕਤਵਰ ਹੈ। ਬਹੁਤ ਮਰਜ਼ਾਂ ਦੀ ਦੁਵਾਈ ਵੀ ਹੈ।

ਪਿਆਰੇ ਨਾਲ ਇੰਨਾਂ ਵੀ ਪਿਆਰ ਨਾਂ ਕਰੀਏ, ਉਸ ਦੀਆਂ ਆਦਤਾਂ ਵਿਗਾੜ ਦੇਈਏ ਆਪਣੇ ਬੱਚੇ ਨੂੰ ਅਸੀਂ ਪਿਅਰ ਹੀ ਬਹੁਤ ਜ਼ਿਆਦਾ ਕਰਦੇ ਹਾਂ। ਜਿਸ ਨੂੰ ਵੀ ਪਿਆਰ ਕਰਦੇ ਹਾਂ। ਉਸ ਨੂੰ ਲਾਡਲਾ ਬੱਣਾਂ ਲੈਂਦੇ ਹਾਂ। ਉਸ ਦੀਆਂ ਸ਼ਰਾਰਤਾਂ, ਚਲਾਕੀਆਂ, ਮਾੜੀਆਂ ਆਦਤਾਂ ਸਬ ਪ੍ਰਵਾਨ ਕਰ ਲੈਂਦੇ ਹਾਂ। ਇਹ ਸਬ ਜਦੋਂ ਬਹੁਤ ਜ਼ਿਆਦਾ ਆਦਤ ਬੱਣ ਜਾਂਦਾ ਹੈ। ਬੰਦੇ ਵਿੱਚ ਪੱਕ ਜਾਂਦਾ ਹੈ। ਫਿਰ ਬਹੁਤ ਦੁੱਖ ਲੱਗਦਾ ਹੈ। ਇਸ ਨਾਲ ਲਾਡਲੇ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਲਾਡ ਰਾਹ-ਰਾਹ ਦਾ ਚੰਗਾ ਹੈ। ਪਿਉ ਹੀ ਬੱਚੇ ਨੂੰ ਸ਼ਰਾਬ ਦਾ ਪਿਗ ਪਾ ਕੇ ਦੇਵੇਗਾ। ਚੀਅਸ ਗਲਾਸ ਨਾਲ ਟੱਕਰਾ ਕੇ, ਸਾਂਝੀ ਕਰਕੇ ਪੀਣਗੇ। ਐਸੇ ਪਿਉ ਕੋਲੋ ਪੁੱਤਰ ਨੂੰ ਰੱਬ ਵੀ ਨਹੀਂ ਬੱਚਾ ਸਕਦਾ। ਜੇ ਦਾਦਾ, ਪੁੱਤਰ, ਪੁੱਤ ਇੱਕ ਗਲਾਸ ਵਿੱਚੋਂ ਪੀਂਦੇ ਹਨ। ਐਸੇ ਲੋਕਾਂ ਨੂੰ ਕੌਣ ਸਮਝਾ ਸਕਦਾ ਹੈ? ਕੌਣ ਰਾਖੀ ਕਰ ਲਵੇਗਾ? ਹਫ਼ਤਾ ਪਹਿਲਾਂ ਦੀ ਗੱਲ ਹੈ। ਜੈਸੀ 25 ਸਾਲਾਂ ਦੇ ਮੁੰਡੇ ਨੂੰ ਪੁਲੀਸ ਨੇ ਫੜਿਆ ਹੈ। ਉਹ ਡੱਰਗ ਦਾ ਧੰਦਾਂ ਕਰਦਾ ਸੀ। ਉਸ ਦੇ ਕੋਲ ਚਾਰ ਘਰ ਹਨ। ਮਾਪਿਆਂ ਨੂੰ ਪਤਾ ਹੁੰਦਾ ਹੈ। ਮੁੰਡਾ ਐਨੇ ਪੈਸਾ ਕਿਥੋਂ ਲੈ ਕੇ ਆਉਂਦਾ ਹੈ? ਐਸੀ ਕਮਾਈ ਨੂੰ ਦੇਖ ਕੇ, ਜੇ ਮਾਂਪੇਂ ਪਹਿਲੀ ਬਾਰ ਸ਼ਾਬਾਸ਼ੇ ਦਿੰਦੇ ਹਨ। ਹੋਰ ਪੈਸੇ ਲਿਉਣ ਦੀ ਹੱਲਾ-ਸ਼ੇਰੀ ਦਿੰਦੇ ਹਨ। ਉਹ ਆਪਦੇ ਬੱਚੇ ਦੇ ਦੁਸ਼ਮੱਣ ਹਨ। ਐਸੇ ਲੋਕ ਜ਼ਾਹਰ ਵੀ ਹੋ ਜਾਂਦੇ ਹਨ। ਮਾੜੇ ਕੰਮ ਦਾ ਨਤੀਜਾ ਵੀ ਮਾੜਾ ਹੁੰਦਾ ਹੈ। 25 ਸਾਲਾਂ ਦੀ ਉਮਰ ਵਿੱਚ ਐਨਾਂ ਪੈਸਾ ਬੱਣਾਂ ਲੈਣਾਂ, ਆਮ ਸਰੀਫ਼ ਬੰਦੇ ਲਈ ਬਹੁਤ ਔਖੀ ਗੱਲ ਹੈ। ਹੱਡ ਭੰਨਵੀ, ਮੇਹਨਤ ਜਾਂ ਪੁੱਠੈ ਕੰਮ ਕਰਕੇ, ਦੋ ਤਰਾਂ ਨਾਲ ਪੈਸਾ ਬੱਣਦਾ ਹੈ।

ਪ੍ਰੇਮਕਾ, ਆਪਣੇ ਪ੍ਰੇਮੀ ਨੂੰ ਪਿਆਰ ਬਹੁਤ ਕਰਦੀ ਹੈ। ਜੇ ਉਹ ਪ੍ਰੇਮੀ ਨੂੰ ਨਸ਼ੇ ਖਾਂਣ ਤੋਂ, ਮਾੜੇ ਕੰਮਾਂ ਤੋਂ ਰੋਕਣ ਦੀ ਹਿੰਮਤ ਨਹੀਂ ਰੱਖਦੀ। ਉਹ ਕੋਈ ਪਿਆਰ ਨਹੀਂ ਹੈ। ਮੱਤਲੱਬ ਦੀ ਯਾਰੀ ਹੈ। ਕਈ ਕਹਿੱਣ ਉਤੇ ਵੀ ਗੱਲ ਨਹੀਂ ਸੁਣਦੇ। ਜੋ ਗੱਲ ਨਹੀਂ ਮੰਨਦਾ, ਉਹ ਪਿਆਰਾ ਕਾਹਦਾ ਹੈ। ਐਸੇ ਪਿਆਰ ਨੂੰ ਤਬਾਅ ਕਰਕੇ, ਦਫ਼ਨਾਂ ਦੇਣਾਂ ਚਾਹੀਦਾ ਹੈ। ਸਰੀਰ ਦਾ ਪਿਆਰ ਤਾਂ ਮੁੱਲ ਬਥੇਰਾ ਵਿੱਕਦਾ ਹੈ। ਜੇ ਰੂਹ ਦਾ ਪਿਆਰ ਹੈ। ਪਿਆਰੇ ਨੂੰ ਆਪਣੇ ਖਿਲਾਫ਼, ਪ੍ਰੇਮੀ ਦੀ ਗੱਲ ਸੁਣਨ ਵਿੱਚ ਤਕਲੀਫ਼ ਨਹੀਂ ਹੁੰਦੀ। ਜੋ ਚੰਗੀ, ਮਾੜੀ ਗੱਲ ਨਹੀਂ ਸੁਣਦਾ, ਉਹ ਪ੍ਰੇਮੀ ਹੀ ਕਾਹਦਾ ਹੈ? ਜਿਸ ਨੂੰ ਪਿਆਰ ਕਰਦੇ ਹਾਂ। ਉਸ ਦੀ ਗੱਲ ਸਹਿੱਣ ਕਰਨ ਦੀ ਹਿੰਮਤ ਹੋਣੀ ਬਹੁਤ ਜਰੂਰੀ ਹੈ। ਉਸ ਉਤੇ ਅਮਲ ਕਰਨਾਂ ਵੀ ਉਨਾਂ ਹੀ ਜਰੂਰੀ ਹੈ। ਪਿਆਰੇ ਦੇ ਦੁੱਖਾਂ-ਸੁਖਾਂ ਦੇ ਨਾਲ ਰਹਿੱਣਾਂ ਵੀ ਜਿੰਦਗੀ ਦਾ ਹਿੱਸਾ ਹੈ। ਆਪਣਿਆਂ ਦੇ ਦੁੱਖਾਂ-ਸੁਖਾਂ ਵਿੱਚ ਪੂਰਾ ਸਾਥ ਦੇਈਏ।

Comments

Popular Posts