ਤੋੜ ਦਿੱਤੀ ਨਵਿਆਂ ਸੰਗ ਨਿਭਾਉਣ ਵਾਸਤੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਅਸੀਂ ਯਾਰੀ ਲਾਈ ਸੀ ਰਿਸ਼ਤੇ ਨਿਭਾਉਣ ਵਾਸਤੇ
ਤੁਸੀਂ ਯਾਰੀ ਤੋੜ ਦਿੱਤੀ ਲੋਕਾਂ ਨੂੰ ਦਿਖਾਉਣ ਵਾਸਤੇ
ਅਸੀਂ ਯਾਰੀ ਲਾਈ ਸੀ ਪਿਆਰ ਸਿਰੇ ਲਾਉਣ ਵਾਸਤੇ
ਤੁਸੀਂ ਯਾਰੀ ਤੋੜ ਦਿੱਤੀ ਗਰੂਰ ਨੂੰ ਦਿਖਾਉਣ ਵਾਸਤੇ
ਅਸੀਂ ਯਾਰੀ ਲਾਈ ਸੀ ਤੈਨੂੰ ਵੇ ਚੰਨਾਂ ਪਾਉਣ ਵਾਸਤੇ
ਤੁਸੀਂ ਤੋੜ ਦਿੱਤੀ ਨਵਿਆਂ ਸੰਗ ਨਿਭਾਉਣ ਵਾਸਤੇ
ਸੱਤੀ ਲਾਈ ਤੇਰੇ ਨਾਲ ਜਿੰਦਗੀ ਨਿਭਾਉਣ ਵਾਸਤੇ
ਸਤਵਿੰਦਰ ਤੋੜ ਦਿੱਤੀ ਠੋਕਰ ਖਿਲਾਉਣ ਵਾਸਤੇ

Comments

Popular Posts