ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੪੨ Page 142 of 1430

5810 ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ
Parabath Sueinaa Rupaa Hovai Heerae Laal Jarraao ||

परबतु सुइना रुपा होवै हीरे लाल जड़ाउ


ਪਹਾੜ ਸੋਨੇ, ਚਾਂਦੀ, ਹੀਰੇ, ਲਾਲ ਨਾਲ ਮੜ ਕੇ, ਬਣਾਇਆ ਹੋਵੇ॥
If the mountains became gold and silver, studded with gems and jewels

5811 ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ੧॥



Bhee Thoonhai Saalaahanaa Aakhan Lehai N Chaao ||1||

भी तूंहै सालाहणा आखण लहै चाउ ॥१॥


ਪ੍ਰਭੂ ਜੀ ਇੰਨਾਂ ਕੀਮਤੀ ਧਾਤਾਂ ਹੀਰਿਆਂ ਨੂੰ ਦੇਖ ਕੇ, ਮੈਂ ਤੈਨੂੰ ਨਾਂ ਭੁੱਲਾਂ, ਤੇਰੀ ਸਿਫ਼ਤ ਕਰਦਿਆਂ ਮੇਰੀਆਂ ਮਨ ਦੀਆਂ ਰੀਝਾਂ ਨਾਂ ਮੁੱਕਣ||1||


-even then, I would worship and adore You, and my longing to chant Your Praises would not decrease. ||1||
5812 ਮਃ
Ma 1 ||

मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl:

5813 ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ



Bhaar Athaareh Maevaa Hovai Garurraa Hoe Suaao ||

भार अठारह मेवा होवै गरुड़ा होइ सुआउ


ਜੇ ਸਾਰੀ ਬਨਸਪਤੀ ਮੇਵਾਂ ਮਿੱਠਾ ਫ਼ਲ ਬੱਣ ਜਾਵੇ, ਜਿਸ ਦਾ ਰਸ ਬਹੁਤ ਅੰਨਦ ਵਾਲਾ ਸੁਆਦ ਹੋਵੇ॥
If all the eighteen loads of vegetation became fruits,

5814 ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ



Chandh Sooraj Dhue Firadhae Rakheeahi Nihachal Hovai Thhaao ||

चंदु सूरजु दुइ फिरदे रखीअहि निहचलु होवै थाउ


ਚੰਦ ਸੂਰਜ ਦੇਵੇ ਮੇਰੀ ਸੇਵਾ ਕਰਨ, ਮੇਰੀ ਰਹਿੱਣ ਦੀ ਥਾਂ ਪੱਕੀ ਅੱਟਲ ਬੱਣ ਜਾਵੇ॥॥
And the growing grass became sweet rice; if I were able to stop the sun and the moon in their orbits and hold them perfectly steady

5815 ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ੨॥



Bhee Thoonhai Saalaahanaa Aakhan Lehai N Chaao ||2||

भी तूंहै सालाहणा आखण लहै चाउ ॥२॥


ਸਬ ਸੁਖ ਦੇ ਹੁੰਦਿਆਂ ਹੋਇਆਂ, ਮੈਂ ਤੈਨੂੰ ਨਾਂ ਭੁੱਲਾਂ, ਤੇਰੀ ਸਿਫ਼ਤ ਕਰਦਿਆਂ ਮੇਰੀਆਂ ਮਨ ਦੀਆਂ ਰੀਝਾਂ ਨਾਂ ਮੁੱਕਣ||2||


-even then, I would worship and adore You, and my longing to chant Your Praises would not decrease. ||2||
5816 ਮਃ
Ma 1 ||

मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl:

5817 ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ



Jae Dhaehai Dhukh Laaeeai Paap Gareh Dhue Raahu ||

जे देहै दुखु लाईऐ पाप गरह दुइ राहु


ਜੇ ਤਨ-ਸੇਹਿਤ ਨੂੰ ਦੁੱਖ ਲੱਗ ਜਾਵੇ, ਕੇਤੂ-ਰਾਹੂ ਗ੍ਰਹਿ, ਮੇਰੇ ਦੁਆਲੇ ਹੋ ਜਾਂਣ॥
If my body were afflicted with pain, under the evil influence of unlucky stars;

5818 ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ



Rath Peenae Raajae Sirai Oupar Rakheeahi Eaevai Jaapai Bhaao ||

रतु पीणे राजे सिरै उपरि रखीअहि एवै जापै भाउ


ਖੂਨ ਪੀਣੇ ਜ਼ਾਲਮ ਰਾਜੇ ਮੇਰੇ ਸਿਰ ਉਤੇ ਹੋਣ, ਇਹੀ ਦੁੱਖ, ਤੇਰਾ ਪਿਆਰ ਬੱਣ ਜਾਵੇ, ਦੁੱਖ ਵਿੱਚ ਵੀ ਤੇਰਾ ਪਿਆਰ ਮਹਿਸੂਸ ਕਰਾਂ ॥
And if the blood-sucking kings were to hold power over me

5819 ਭੀ ਤੂੰਹੈ ਸਾਲਾਹਣਾ ਆਖਣ ਲਹੈ ਚਾਉ ੩॥



Bhee Thoonhai Saalaahanaa Aakhan Lehai N Chaao ||3||

भी तूंहै सालाहणा आखण लहै चाउ ॥३॥


ਦੁੱਖਾਂ ਵਿੱਚ ਵੀ, ਮੈਂ ਤੈਨੂੰ ਨਾਂ ਭੁੱਲਾਂ, ਤੇਰੀ ਸਿਫ਼ਤ ਕਰਦਿਆਂ ਮੇਰੀਆਂ ਮਨ ਦੀਆਂ ਰੀਝਾਂ ਨਾਂ ਮੁੱਕਣ||3||


-even if this were my condition, I would still worship and adore You, and my longing to chant Your Praises would not decrease. ||3||
5820 ਮਃ
Ma 1 ||

मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl:

5821 ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ



Agee Paalaa Kaparr Hovai Khaanaa Hovai Vaao ||

अगी पाला कपड़ु होवै खाणा होवै वाउ


ਗਰਮੀ, ਸਰਦੀ ਮੇਰੇ ਕੱਪੜੇ ਬੱਣ ਜਾਂਣ, ਹਵਾ ਮੇਰੇ ਲਈ ਭੋਜਨ ਬੱਣ ਜਾਵੇ॥
If fire and ice were my clothes, and the wind was my food;

5822 ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ



Suragai Dheeaa Mohaneeaa Eisathareeaa Hovan Naanak Sabho Jaao ||

सुरगै दीआ मोहणीआ इसतरीआ होवनि नानक सभो जाउ


ਸੁਵਰਗਾਂ ਦੀਆਂ ਸੋਹਣੀਆਂ ਪਰੀਆਂ ਘਰ ਹੋਣ, ਨਾਨਕ ਜੀ ਕਹਿ ਰਹੇ ਹਨ, ਇਹ ਨਾਸ਼ਵਾਨ ਹਨ॥
And even if the enticing heavenly beauties were my wives, O Nanak-all this shall pass away!

5823 ਭੀ ਤੂਹੈ ਸਾਲਾਹਣਾ ਆਖਣ ਲਹੈ ਚਾਉ ੪॥



Bhee Thoohai Saalaahanaa Aakhan Lehai N Chaao ||4||

भी तूहै सालाहणा आखण लहै चाउ ॥४॥


ਸਬ ਦੇ ਹੁੰਦੇ, ਮੈਂ ਤੈਨੂੰ ਨਾਂ ਭੁੱਲਾਂ, ਤੇਰੀ ਸਿਫ਼ਤ ਕਰਦਿਆਂ ਮੇਰੀਆਂ ਮਨ ਦੀਆਂ ਰੀਝਾਂ ਨਾਂ ਮੁੱਕਣ||4||


Even then, I would worship and adore You, and my longing to chant Your Praises would not decrease. ||4||
5824 ਪਵੜੀ
Pavarree ||

पवड़ी



Pauree:

5825 ਬਦਫੈਲੀ ਗੈਬਾਨਾ ਖਸਮੁ ਜਾਣਈ



Badhafailee Gaibaanaa Khasam N Jaanee ||

बदफैली गैबाना खसमु जाणई


ਜੋ ਮਾੜੇ ਕੰਮ ਕਰਦਾ ਹੈ, ਸੋਚਦਾ ਹੈ, ਪ੍ਰਭੂ ਨਹੀਂ ਜਾਣਦਾ॥
The foolish demon, who does evil deeds, does not know his Lord and Master.

58 ਸੋ ਕਹੀਐ ਦੇਵਾਨਾ ਆਪੁ ਪਛਾਣਈ



So Keheeai Dhaevaanaa Aap N Pashhaanee ||

सो कहीऐ देवाना आपु पछाणई


ਉਹ ਅੱਣਜਾਂਣ, ਬੇਵਕੂਫ਼ ਹੈ, ਆਪ ਨੂੰ ਤੇ ਪ੍ਰਭੂ ਨੂੰ ਭੁਲਾਈ ਫਿਰਦਾ ਹੈ॥
Call him a mad-man, if he does not understand himself.

5827 ਕਲਹਿ ਬੁਰੀ ਸੰਸਾਰਿ ਵਾਦੇ ਖਪੀਐ



Kalehi Buree Sansaar Vaadhae Khapeeai ||

कलहि बुरी संसारि वादे खपीऐ


ਦੁਨੀਆਂ ਵਿੱਚ ਬੇਕਾਰ ਕੰਮਾਂ ਦੀ ਉਲਝਣ ਪਈ ਹੈ॥
The strife of this world is evil; these struggles are consuming it.

5828 ਵਿਣੁ ਨਾਵੈ ਵੇਕਾਰਿ ਭਰਮੇ ਪਚੀਐ



Vin Naavai Vaekaar Bharamae Pacheeai ||

विणु नावै वेकारि भरमे पचीऐ


ਬੰਦਾ ਬਗੈਰ ਰੱਬ ਦੇ ਨਾਂਮ ਨੂੰ ਚੇਤੇ ਕਰੇ, ਭਲੇਖਿਆਂ ਵਿੱਚ ਫਿਰਦਾ ਹੈ॥
Without the Lord's Name, life is worthless. Through doubt, the people are being destroyed.

5829 ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ



Raah Dhovai Eik Jaanai Soee Sijhasee ||

राह दोवै इकु जाणै सोई सिझसी


ਦੁਨੀਆਂ ਉਤੇ ਦੋ ਰਾਹ ਹਨ, ਇੱਕ ਕਾਮਜ਼ਾਬੀ ਦਾ ਹੈ, ਰੱਬ ਨੂੰ ਚੇਤੇ ਕਰਨ ਦਾ ਹੈ, ਦੂਜਾ ਦੁਨੀਆਂ ਦੇ ਵਿੱਕਾਰਾਂ ਵਿੱਚ ਖੱਪਣ ਦਾ ਹੈ॥
One who recognizes that all spiritual paths lead to the One shall be emancipated.

5830 ਕੁਫਰ ਗੋਅ ਕੁਫਰਾਣੈ ਪਇਆ ਦਝਸੀ



Kufar Goa Kufaraanai Paeiaa Dhajhasee ||

कुफर गोअ कुफराणै पइआ दझसी


ਬੰਦਾ ਝੂਠ ਵਿੱਚ ਫਸ ਕੇ, ਦੁਨੀਆਂ ਦੇ ਵਿੱਕਾਰਾਂ ਵਿੱਚ ਸੜਦਾ ਹੈ॥
One who speaks lies shall fall into hell and burn.

5831 ਸਭ ਦੁਨੀਆ ਸੁਬਹਾਨੁ ਸਚਿ ਸਮਾਈਐ



Sabh Dhuneeaa Subehaan Sach Samaaeeai ||

सभ दुनीआ सुबहानु सचि समाईऐ


ਉਸ ਬੰਦੇ ਲਈ ਸਾਰੀ ਖ਼ੱਲਕੱਤ ਸੋਹਣੀ ਹੈ, ਜੋ ਸਦਾ ਅਟੱਲ ਰਹਿੱਣ ਵਾਲੇ, ਰੱਬ ਨੂੰ ਪਿਆਰ ਕਰਦਾ ਹੈ॥
In all the world, the most blessed and sanctified are those who remain absorbed in Truth.

5832 ਸਿਝੈ ਦਰਿ ਦੀਵਾਨਿ ਆਪੁ ਗਵਾਈਐ ੯॥



Sijhai Dhar Dheevaan Aap Gavaaeeai ||9||

सिझै दरि दीवानि आपु गवाईऐ ॥९॥


ਰੱਬ ਨੂੰ ਪਿਆਰ ਕਰਨ ਵਾਲਾ, ਆਪ ਨੂੰ ਗੁਆ ਕੇ, ਰੱਬ ਦੇ ਦਰ ਤੇ, ਅੰਨਦ ਨਾਲ ਰਹਿੰਦਾ ਹੈ||9||


One who eliminates selfishness and conceit is redeemed in the Court of the Lord. ||9||
5833 ਮਃ ਸਲੋਕੁ
Ma 1 Salok ||

मः सलोकु


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl, Shalok:

5834 ਸੋ ਜੀਵਿਆ ਜਿਸੁ ਮਨਿ ਵਸਿਆ ਸੋਇ



So Jeeviaa Jis Man Vasiaa Soe ||

सो जीविआ जिसु मनि वसिआ सोइ


ਉਹੀਂ ਜੀਵ ਆਤਮਾਂ ਜਿਉਂਦੀ ਹੈ, ਜਿਸ ਦੇ ਜੀਅਵਿੱਚ ਰੱਬ ਦੀ ਯਾਦ ਵੱਸੀ ਹੈ॥
They alone are truly alive, whose minds are filled with the Lord.

5835 ਨਾਨਕ ਅਵਰੁ ਜੀਵੈ ਕੋਇ



Naanak Avar N Jeevai Koe ||

नानक अवरु जीवै कोइ


ਨਾਨਕ ਜੀ ਦੱਸ ਰਹੇ ਹਨ, ਹੋਰ ਕੋਈ ਜੀਵਤ ਨਹੀਂ ਹੈ॥
O Nanak, no one else is truly alive;

5836 ਜੇ ਜੀਵੈ ਪਤਿ ਲਥੀ ਜਾਇ



Jae Jeevai Path Lathhee Jaae ||

जे जीवै पति लथी जाइ


ਜੇ ਰੱਬ ਨੂੰ ਚੇਤੇ ਨਹੀਂ ਕਰਦਾ, ਉਹ ਆਪਦੀ ਰੱਬ ਦੇ ਅੱਗੇ ਪ੍ਰਸੰਸਾ ਗੁਆ ਦਿੰਦਾ ਹੈ, ਉਸ ਦੀ ਲਿਆਕਤ ਨਹੀਂ ਹੁੰਦੀ॥
Those who merely live shall depart in dishonor;

5837 ਸਭੁ ਹਰਾਮੁ ਜੇਤਾ ਕਿਛੁ ਖਾਇ



Sabh Haraam Jaethaa Kishh Khaae ||

सभु हरामु जेता किछु खाइ


ਉਸ ਦਾ ਸਾਰਾ ਖਾਣਾਂ-ਪੀਣਾਂ, ਪਰਾਇਆ ਮਾਲ ਖਾਂਣ ਵਰਗਾ ਹਰਾਮ ਹੈ॥
Everything they eat is impure.

5838 ਰਾਜਿ ਰੰਗੁ ਮਾਲਿ ਰੰਗੁ



Raaj Rang Maal Rang ||

राजि रंगु मालि रंगु


ਜਿਸ ਬੰਦੇ ਦਾ ਰਾਜ ਤੇ ਮਾਇਆ, ਧੰਨ, ਵਿਕਾਂਰਾਂ ਵਿੱਚ ਪਿਆਰ ਹੈ॥
Intoxicated with power and thrilled with wealth,

5839 ਰੰਗਿ ਰਤਾ ਨਚੈ ਨੰਗੁ



Rang Rathaa Nachai Nang ||

रंगि रता नचै नंगु


ਇਸ ਵਿੱਚ ਖੁਸ਼ ਹੋ ਕੇ, ਮਨ ਦੀਆਂ ਰੀਝਾ ਲਗਾਉਂਦਾ ਨੱਚਦਾ, ਟੱਪਦਾ ਹੈ॥
They delight in their pleasures, and dance about shamelessly.

5840 ਨਾਨਕ ਠਗਿਆ ਮੁਠਾ ਜਾਇ



Naanak Thagiaa Muthaa Jaae ||

नानक ठगिआ मुठा जाइ


ਨਾਨਕ ਜੀ ਦੱਸ ਰਹੇ ਹਨ, ਵਿਕਾਂਰ ਦੇ ਕੰਮਾਂ ਵਿੱਚ,ਬੰਦਾ ਲੁੱਟਿਆ, ਠੱਗਿਆ ਜਾ ਰਿਹਾ ਹੈ॥
O Nanak, they are deluded and defrauded.

5841 ਵਿਣੁ ਨਾਵੈ ਪਤਿ ਗਇਆ ਗਵਾਇ ੧॥



Vin Naavai Path Gaeiaa Gavaae ||1||

विणु नावै पति गइआ गवाइ ॥१॥


ਬੰਦਾ ਅਕਾਲ ਪੁਰਖ ਦੇ ਨਾਂਮ ਨੂੰ ਯਾਦ ਕਰਨ ਤੋਂ ਬਗੈਰ, ਆਪਣੀ ਇੱਜ਼ਤ ਪ੍ਰਸੰਸਾ ਗੁਆ ਲੈਂਦਾ ਹੈ॥
Without the Lord's Name, they lose their honor and depart. ||1||

5842 ਮਃ



Ma 1 ||

मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl:

5843 ਕਿਆ ਖਾਧੈ ਕਿਆ ਪੈਧੈ ਹੋਇ



Kiaa Khaadhhai Kiaa Paidhhai Hoe ||

किआ खाधै किआ पैधै होइ


ਬਹੁਤਾ ਸੋਹਣਾ ਖਾਣ-ਪੀਣ, ਤੇ ਪਹਿਨਣ ਨਾਲ ਕੀ ਹੋਵੇਗਾ?
What good is food, and what good are clothes,

5844 ਜਾ ਮਨਿ ਨਾਹੀ ਸਚਾ ਸੋਇ



Jaa Man Naahee Sachaa Soe ||

जा मनि नाही सचा सोइ


ਜੇ ਪਵਿੱਤਰ ਰੱਬ ਹਿਰਦੇ ਵਿੱਚ ਯਾਦ ਨਹੀਂ ਆਉਂਦਾ॥
If the True Lord does not abide within the mind?

5845 ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ



Kiaa Maevaa Kiaa Ghio Gurr Mithaa Kiaa Maidhaa Kiaa Maas ||

किआ मेवा किआ घिउ गुड़ु मिठा किआ मैदा किआ मासु


ਕੀ ਹੋਇਆ ਮਿੱਠੇ ਮੇਵੇ, ਘਿਉ, ਗੁੜ ਮਿੱਠਾ, ਮੈਦਾ ਤੇ ਮਾਸ ਤੋਂ ਬੱਣਿਆ, ਵਧੀਆ ਭੋਜਨ ਖਾ ਲਿਆ ਹੈ?
What good are fruits, what good is ghee, sweet jaggery, what good is flour, and what good is meat?

5846 ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ



Kiaa Kaparr Kiaa Saej Sukhaalee Keejehi Bhog Bilaas ||

किआ कपड़ु किआ सेज सुखाली कीजहि भोग बिलास


ਕੀ ਹੋਇਆ ਸੋਹਣੇ ਪਾਉਣ ਨੂੰ ਕੱਪੜੇ ਮਿਲ ਗਏ, ਸਜੇ ਬਿਸਤਰ ਉਤੇ ਸਰੀਰਕ ਅੰਨਦ ਮਾਂਣ ਲਿਆ?
What good are clothes, and what good is a soft bed, to enjoy pleasures and sensual delights?

5847 ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ



Kiaa Lasakar Kiaa Naeb Khavaasee Aavai Mehalee Vaas ||

किआ लसकर किआ नेब खवासी आवै महली वासु


ਕੀ ਹੋਇਆ ਫੋਜ਼, ਚੋਬਦਾਰ ਹੱਥਿਆਰ, ਚੌਰੀ ਬਰਦਾਰ ਸਮੇਤ, ਵੱਡੇ ਘਰਾਂ ਵਿੱਚ ਰਹਿੰਦਾ ਹੈਂ?
What good is an army, and what good are soldiers, servants and mansions to live in?

5848 ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ੨॥



Naanak Sachae Naam Vin Sabhae Ttol Vinaas ||2||

नानक सचे नाम विणु सभे टोल विणासु ॥२॥


ਗੁਰੂ ਨਾਨਕ ਦੇ ਪਵਿੱਤਰ ਨਾਂਮ ਬਗੈਰ ਸਾਰੇ ਕੰਮ ਵਿਕਾਰ ਹਨ, ਮਿੱਟੀ ਛਾਨਣ ਵਾਲੇ ਹਨ||2||


O Nanak, without the True Name, all this paraphernalia shall disappear. ||2||
5849 ਪਵੜੀ
Pavarree ||

पवड़ी



Pauree:

5850 ਜਾਤੀ ਦੈ ਕਿਆ ਹਥਿ ਸਚੁ ਪਰਖੀਐ



Jaathee Dhai Kiaa Hathh Sach Parakheeai ||

ਜਾਤ-ਧਰਮਾਂ ਦੀ ਰੱਬ ਪ੍ਰਵਾਹ ਨਹੀਂ ਕਰਦਾ, ਉਥੇ ਦਰਗਾਹ ਵਿੱਚ ਤਾਂ ਰੱਬ ਨੂੰ ਯਾਦ ਕੀਤੇ ਦੀ ਇੱਜ਼ਤ ਪੈਣੀ ਹੈ॥
जाती दै किआ हथि सचु परखीऐ



What good is social class and status? Truthfulness is measured within.

5851 ਮਹੁਰਾ ਹੋਵੈ ਹਥਿ ਮਰੀਐ ਚਖੀਐ



Mahuraa Hovai Hathh Mareeai Chakheeai ||

महुरा होवै हथि मरीऐ चखीऐ


ਜੇ ਕੋਈ ਜਾਤ ਦਾ ਗੁਮਾਨ ਹੰਕਾਰ ਦੀ ਜ਼ਹਿਰ ਕਰਕੇ, ਜ਼ਹਿਰ ਬੱਣ ਕੇ ਖਾਏਗਾ, ਉਹ ਮਾਰ ਖਾਏਗਾ॥
Pride in one's status is like poison-holding it in your hand and eating it, you shall die.

5852 ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ



Sachae Kee Sirakaar Jug Jug Jaaneeai ||

सचे की सिरकार जुगु जुगु जाणीऐ


ਪਾਰਬ੍ਰਹਿਮ ਦਾ ਇਹ ਦਾ ਕਨੂੰਨ ਸ਼ੁਰੂ ਤੋਂ ਯੁਗਾਂ-ਯੁਗਾਂ ਤੋ ਚੱਲਦਾ ਆ ਰਿਹਾ ਹੈ, ਚੱਲਦਾ ਰਹੇਗਾ॥
The True Lord's Sovereign Rule is known throughout the ages.

5853 ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ



Hukam Mannae Siradhaar Dhar Dheebaaneeai ||

हुकमु मंने सिरदारु दरि दीबाणीऐ


ਰੱਬ ਦੇ ਘਰ ਦਰਗਹ ਤੇ ਉਹੀ ਸਵੀਕਾਰ ਹੈ, ਜੋ ਰੱਬ ਦੀ ਗੱਲ ਮੰਨਦਾ ਹੈ॥
One who respects the Hukam of the Lord's Command is honored and respected in the Court of the Lord.

5854 ਫੁਰਮਾਨੀ ਹੈ ਕਾਰ ਖਸਮਿ ਪਠਾਇਆ



Furamaanee Hai Kaar Khasam Pathaaeiaa ||

फुरमानी है कार खसमि पठाइआ


ਰੱਬ ਨੇ ਜੀਵ ਨੂੰ ਹੁਕਮ ਮੰਨਣ ਲਈ ਦੁਨੀਆਂ ਉਤੇ ਭੇਜਿਆ ਹੈ॥
By the Order of our Lord and Master, we have been brought into this world.

5855 ਤਬਲਬਾਜ ਬੀਚਾਰ ਸਬਦਿ ਸੁਣਾਇਆ



Thabalabaaj Beechaar Sabadh Sunaaeiaa ||

तबलबाज बीचार सबदि सुणाइआ


ਗੁਰੂ ਦੀ ਗੁਰਬਾਣੀ ਦੇ ਸ਼ਬਦ ਰਾਹੀ ਵੀ ਇਹੀ ਦੱਸਿਆ ਗਿਆ ਹੈ॥
The Drummer, the Guru, has announced the Lord's meditation, through the Word of the Shabad.

5856 ਇਕਿ ਹੋਏ ਅਸਵਾਰ ਇਕਨਾ ਸਾਖਤੀ



Eik Hoeae Asavaar Eikanaa Saakhathee ||

इकि होए असवार इकना साखती


ਕਈ ਤਾਂ ਗੁਰਬਾਣੀ ਦਾ ਅਸਰ ਕਰਦੇ ਹਨ, ਰਾਹ ਤੁਰ ਪਏ ਹਨ, ਕਈ ਦੁਮਚੀਆਂ ਪਾ ਲਈਆਂ ਹਨ॥
Some have mounted their horses in response, and others are saddling up.

5857 ਇਕਨੀ ਬਧੇ ਭਾਰ ਇਕਨਾ ਤਾਖਤੀ ੧੦॥



Eikanee Badhhae Bhaar Eikanaa Thaakhathee ||10||

इकनी बधे भार इकना ताखती ॥१०॥


ਕਈ ਤਾਂ ਅਸਬਾਬ ਲੱਦ ਗਏ ਹਨ, ਇੱਕ ਦੋੜ ਗਏ ਹਨ||10||


Some have tied up their bridles, and others have already ridden off. ||10||
5858 Salok Ma 1 ||
सलोकु मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
Shalok, First Mehl:

5859 ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ



Jaa Pakaa Thaa Kattiaa Rehee S Palar Vaarr ||

जा पका ता कटिआ रही सु पलरि वाड़ि


ਜਦੋਂ ਕੱਣਕ ਦੀ ਫ਼ਸਲ ਜਾਂ ਹੋਰ ਫ਼ਸਲ ਪੱਕ ਜਾਂਦੀ ਹੈ, ਉਸ ਨੂੰ ਕੱਟ ਲਿਆ ਜਾਂਦਾ ਹੈ, ਪਿਛੇ ਪਰਨਾਲੀ ਤੇ ਵਾੜ ਰਹਿ ਜਾਂਦੀ ਹੈ॥
When the crop is ripe, then it is cut down; only the stalks are left standing.

5860 ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ



San Keesaaraa Chithhiaa Kan Laeiaa Than Jhaarr ||

सणु कीसारा चिथिआ कणु लइआ तनु झाड़ि


ਇਸ ਦੇ ਸਿੱਟਿਆਂ ਨੂੰ ਗਾਹ ਕੇ, ਹਵਾ ਵਿੱਚ ਉਡਾ ਕੇ ਦਾਣੇ ਕੱਢ ਲਏ ਜਾਂਦੇ ਹਨ॥
The corn on the cob is put into the thresher, and the kernels are separated from the cobs.

5861 ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ



Dhue Purr Chakee Jorr Kai Peesan Aae Behith ||

दुइ पुड़ चकी जोड़ि कै पीसण आइ बहिठु


ਬੰਦਾ ਬੈਠ ਕੇ, ਚੱਕੀ ਦੇ ਦੋਂਨਾਂ ਪੁੜਾਂ ਵਿੱਚ ਪੀਸਦਾ ਹੈ॥
Placing the kernels between the two mill-stones, people sit and grind the corn.

5862 ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ੧॥



Jo Dhar Rehae S Oubarae Naanak Ajab Ddith ||1||

जो दरि रहे सु उबरे नानक अजबु डिठु ॥१॥


ਨਾਨਕ ਜੀ ਲਿਖਦੇ ਹਨ, ਜੋ ਦਾਣੇ ਚੱਕੀ ਦੀ ਕਿੱਲੀ ਨਾਲ ਲੱਗੇ ਰਹਿ ਜਾਂਦੇ ਹਨ, ਉਹ ਪੀਸਣੋਂ, ਬੱਚ ਜਾਂਦੇ, ਜੋ ਰੱਬ ਦੇ ਦਰ ਤੇ ਬੈਠੇ ਰਹਿੰਦੇ ਹਨ, ਉਹ ਵਿਕਾਂਰਾਂ ਵਿੱਚ ਨਹੀਂ ਪੈਂਦੇ||1||


Those kernels which stick to the central axle are spared-Nanak has seen this wonderful vision! ||1||
5863 ਮਃ
Ma 1 ||

मः


ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1
First Mehl:

5864 ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ



Vaekh J Mithaa Kattiaa Katt Kutt Badhhaa Paae ||

वेखु जि मिठा कटिआ कटि कुटि बधा पाइ


ਦੇਖ ਕੇ ਮਿੱਠਾਂ ਗੰਨਾਂ ਕੱਟਿਆ ਜਾਂਦਾ ਹੈ, ਗੰਨੇ ਦੇ ਪੱਤੇ ਆਗਾਂ ਨੂੰ ਛਿੱਲ ਦਿੱਤਾ ਜਾਂਦਾ ਹੈ, ਫਿਰ ਭਰੀਆਂ ਰੱਸੀ ਨਾਲ ਬੰਨੀਦੀਆਂ ਹਨ॥
Look, and see how the sugar-cane is cut down. After cutting away its branches, its feet are bound together into bundles.

Comments

Popular Posts