ਮਾਂਪੇ ਤੇ ਹੋਰ ਲੋਕ ਸੋਚਦੇ ਨੇ
, ਕੰਪਿਊਟਰ ਉਤੇ ਕੁੜੀਆਂ ਮੁੰਡੇ ਪੜ੍ਹਾਈਆਂ ਕਰ ਰਹੇ ਹਨ
-
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਫੇਸਬੁੱਕ ਵਿੱਚੋਂ ਬਹੁਤ ਵਧੀਆ ਜਾਂਣਕਾਰੀ ਮਿਲਦੀ ਹੈ। ਮੀਡੀਆ ਵਾਲੇ ਦੁਨੀਆਂ ਭਰ ਦੀਆਂ ਖ਼ਬਰਾਂ ਦੱਸ ਦਿੰਦੇ ਹਨ। ਕਈ ਵਿਹਲੇ ਸਾਰੀ ਦਿਹਾੜੀ ਫੇਸਬੁੱਕ ਉਤੇ ਬੈਠੇ, ਲੋਕਾਂ ਦੀਆਂ ਫੋਟੋ ਹੀ ਲਾਈਕ ਦਾ ਥੱਮ-ਅੱਪ ਕਰੀ ਜਾਂਦੇ ਹਨ। ਲੋਕਾਂ ਦੀਆਂ ਮੂਰਤਾਂ ਦੇਖਣ ਦੀ ਬਜਾਏ, ਆਪਣੇ ਕੀਮਤੀ ਸਮੇਂ ਨੂੰ ਕਿਸੇ ਪਾਸੇ ਲਗਾ ਕੇ, ਕਾਂਮਜ਼ਾਬੀ ਹਾਂਸਲ ਕਰ ਸਕਦੇ ਹਾਂ। ਕਈਆਂ ਤੋਂ ਆਪਣਾਂ ਆਪ ਤਾ ਲੋਟ ਨਹੀਂ ਆਉਂਦਾ। ਦੂਜੇ ਦੀ ਸਿਰ ਦਰਦੀ ਲੈਂਦੇ ਫਿਰਦੇ ਹਨ। ਫੇਸਬੁੱਕ ਉਤੇ ਸਵੇਰੇ ਉਠ ਕੇ ਦੂਜਿਆਂ ਦਾ ਹਾਲ ਪੁੱਛਦੇ ਹਨ। ਦੋਸਤੋ ਹਾਲ ਚਾਲ ਪੁੱਛਣ ਵਾਲੇ ਹੀ ਮੈਸਜ਼ ਭੇਜਦੇ ਰਹਿੰਦੇ ਹਨ। ਕਈ ਮੈਸਜ਼ ਨਹੀਂ ਦੇਖਦੇ
, ਕਈ ਤਾਂ ਫੇਸਬੁੱਕ ਦਾ ਹੋਮ ਪੇਜ਼ ਦੇਖ ਕੇ, ਖ਼ਬਰਾਂ ਦੀ ਜਾਂਣਕਾਰੀ ਲੈ ਕੇ, ਫੇਸਬੁੱਕ ਬੰਦ ਕਰ ਦਿੰਦੇ ਹਨ। ਕਈ ਕੁੜੀਆਂ ਨਾਲ ਮਨ ਪ੍ਰਚਾਉਣ ਨੂੰ ਸਮਾਂ ਲੰਘਾਉਂਦੇ ਹਨ। ਕੁੜੀਆਂ ਵੀ ਮਚਲੀਆਂ ਹਨ। ਘਰੋਂ ਬਾਹਰ ਜਾਂਣਦੀ ਲੋੜ ਨਹੀਂ ਹੈ। ਨਾਂ ਹੀ ਕਿਸੇ ਦਾ ਬੋਝ ਸਹਿੱਣ ਦੀ ਲੋੜ ਹੈ। ਨਾਂ ਹੀ ਮਾਪਿਆਂ, ਦੂਜੇ ਕਿਸੇ ਨੂੰ ਪਤਾ ਲੱਗਦਾ ਹੈ। ਸਬ ਸੋਚਦੇ ਹਨ। ਮਾਂਪੇ ਤੇ ਹੋਰ ਲੋਕ ਸੋਚਦੇ ਨੇ, ਕੰਪਿਊਟਰ ਉਤੇ ਕੁੜੀਆਂ ਮੁੰਡੇ ਪੜ੍ਹਾਈਆਂ ਕਰ ਰਹੇ ਹਨ। ਅਸਲ ਵਿੱਚ ਬਹੁਤੇ, ਇਹ ਕੁੜੀਆਂ ਮੁੰਡੇ ਕੰਪਿਊਟਰ ਉਤੇ ਕੈਮਰੇ ਲਾ ਕੇ, ਉਹ ਸਬ ਕੁੱਝ ਕਰ ਲੈਂਦੇ ਹਨ। ਆਮ ਬੰਦਾ ਸੋਚ ਵੀ ਨਹੀਂ ਸਕਦਾ। ਬੰਦ ਕੰਮਰੇ ਵਿੱਚ ਇੱਕਲਾ ਜਾਂਣਾਂ, ਵੀ ਆਪਣੇ ਆਪ ਦੁਨੀਆਂ ਦਾ ਕਰ ਕੰਮ ਕਰ ਸਕਦਾ ਹੈ। ਫੇਸਬੁੱਕ ਤੇ ਸਕਾਇਪ ਉਤੇ, ਲੋਕ ਸਰੀਰਕ ਦਾ ਬਿਜ਼ਨਸ ਵੀ ਕਰਦੇ ਹਨ। ਇੱਕ ਮੁੰਡਾ ਦੋ ਔਰਤਾ ਦੀ ਦੋਸਤੀ ਦੇਖ ਕੇ, ਕਦੇ ਉਹ ਮੈਨੂੰ ਪੁੱਛਦਾ ਹੈ। ਤੇਰੀ ਦੋਸਤੀ ਉਸ ਨਾਲ ਕਿਵੇ ਹੋਈ? ਕਦੇ ਦੂਜੀ ਨੂੰ ਪੁੱਛਦਾ ਹੈ। ਉਹ ਤੈਨੂੰ ਕਿਵੇ ਜਾਂਣਦੀ ਹੈ? ਐਸੇ ਹੁਸਨਾਂ ਦੇ ਆ਼ਸਕਾਂ ਤੋ ਬੱਚੀਏ। ਐਸੇ ਆਸ਼ਕਾਂ ਨੂੰ ਕੋਈ ਇਹ ਨਹੀਂ ਪੁੱਛਦਾ ਤੂੰ ਸਾਨੂੰ ਔਰਤਾਂ ਨੂੰ ਕਿਵੇ ਜਾਨਣ ਲੱਗਾ ਹੈ? ਉਸ ਨੂੰ ਡਰ ਹੇ, ਜੋ ਉਸ ਨੇ ਔਰਤਾਂ ਨੂੰ ਸ਼ੇਅਰ ਸਾਂਝੇ ਕੀਤੇ ਹਨ। ਕਿਤੇ ਇੱਕ ਦੂਜੀ ਨੂੰ ਦੱਸ ਨਾਂ ਦੇਣ।
ਇਹ ਲੋਕਾਂ ਦੀ ਛਾਂਣ-ਬੀਣ ਉਹੀ ਕਰਦੇ ਨੇ। ਜੋ ਅਗਲੇ ਦੀ ਜਿੰਦਗੀ ਵਿੱਚ ਘੁਸਣਾਂ ਚਹੁੰਦੇ ਹਨ। ਕਈ ਚਾਰ ਦਿਨ ਦੋਸਤੀ ਕੀ ਕਰ ਲੈਂਦੇ ਹਾਂ? ਕਈ ਬਹੁਤ ਸਿਰ ਚੜ੍ਹ ਜਾਂਦੇ ਹਨ। ਔਰਤਾਂ ਨੂੰ ਬੇਨਤੀ ਹੈ। ਆਪਣੇ ਸ਼ਹਿਰ ਪਿੰਡ ਔਰਤ ਜਾਂਤ, ਮਾਂ-ਬਾਂਪ ਕੀ ਕਿੱਤਾ ਕਰਦੇ ਹਨ? ਆਪਣੀ ਪਰਾਈਵੇਟ ਜਾਂਣਕਾਰੀ ਦਾ ਲੇਬਲ, ਪਹਿਲਾਂ ਹੀ ਫੇਸਬੁੱਕ ਉਤੇ ਲਾ ਕੇ ਰੱਖ ਲਿਆ ਕਰੋ। ਤਾਂ ਭਾਂਵੇਂ ਸ਼ਇਦ ਐਸੇ ਆਸ਼ਕ, ਮੈਸਜ਼ ਬੋਕਸ ਵਿੱਚ ਵੜ ਕੇ, ਗੱਲਾਂ ਕਰਨ ਦਾ ਬਹਾਨਾਂ ਛੱਡ ਦੇਣਗੇ। ਕਈ ਤਾਂ ਪਿੰਡ ਹੀ ਪੁੱਛੀ ਜਾਂਦੇ ਹਨ। ਇੰਨਾਂ ਤਾ ਅੱਜ ਕੱਲ ਰਿਸ਼ਤਾ ਕਰਨ ਵੇਲੇ ਵੀ ਨਹੀਂ ਪੁੱਛਦੇ। ਪਰ ਬਹਾਨਾਂ ਤਾਂ ਗੱਲਾਂ ਮਾਰਨ ਦਾ ਚਹੀਦਾ ਹੈ। ਜੋ ਸਿਆਣਾ ਬੰਦਾ ਹੈ। ਦੂਜੇ ਦੀ ਜਿੰਦਗੀ ਵਿੱਚ ਦਖ਼ਲ ਨਹੀਂ ਦਿੰਦਾ। ਮੈਨੂੰ ਤੁਾਹਾਡੀ ਕਿਸੇ ਦੀ ਸ਼ਕਲ, ਰੰਗ ਜਾਤ ਕੁੱਝ ਨਹੀਂ ਪਤਾ। ਮੇਰੇ ਪੁਰਾਣੇ ਦੋਸਤ ਹਨ। ਸਬ ਖੁੱਲੇ ਡੁਲੇ ਸੁਭਾਅ ਨਾਲ ਗੱਲਾਂ ਕਰ ਲੈਂਦੇ ਹਨ। ਮੈਂ ਕਦੇ ਕਿਸੇ ਦਾ ਪਿੰਡ-ਸ਼ਹਿਰ ਅੱਗਾ ਪਿਛਾ ਨਹੀਂ ਪੁੱਛਿਆ। ਪੁਰਾਣੇ ਦੋਸਤ ਵੀ ਫੇਰੀ ਪਾ ਕੇ ਜਾਂਦੇ ਹਨ। ਫੇਸਬੁੱਕ ਟਹਿੱਕਣ ਲੱਗ ਜਾਂਦੀ ਹੈ।
ਕਈ ਆਪਦੀਆਂ ਨਵੀਆਂ ਫੋਟੋ ਹੀ ਲਾਈ ਜਾਦੇ ਹਨ। ਜਿਵੇਂ ਨਵਾਂ ਰਿਸ਼ਤਾਂ ਟੋਲਣ ਲੱਗੇ ਇਧਰ-ਉਧਰ ਫੌਟੋ ਵੰਡੀਆਂ ਜਾਂਦੀਆਂ। ਬਈ ਕੀ ਤੁਸੀਂ ਆਪ ਨੂੰ ਸਾਕ ਕਰਵਾਉਣਾਂ? ਦੂਜੇ ਦੀ ਫੇਸਬੁੱਕ ਉਤੇ ਆਪਦੀ ਫੋਟੋ ਭੇਜਣ ਦੀ ਬਜਾਏ ਮੁੰਡੇ ਮੈਰੀਜ਼ ਵਿਊ ਨੂੰ ਭੇਜਣ ਤਾਂ, ਕਿਸੇ ਕੁੜੀ ਦਾ ਜੁਗਾੜ ਹੋ ਸਕਦਾ ਹੈ। ਜੇ ਤੁਸੀਂ ਦੂਜੇ ਦੀ ਫੇਸਬੁੱਕ ਉਤੇ ਫੋਟੋ ਉਤਾਰ ਕੇ ਲਗਾ ਦਿੱਤੀ। ਪ੍ਰੋਫਿਲ ਫੇਸਬੁੱਕ ਉਤੇ ਭੇਜਣ ਵਾਲੀਆਂ ਫੋਟੋ, ਮੈਰੀਜ਼ ਵਿਊ ਨੂੰ ਕਿਉਂ ਨਹੀਂ ਭੇਜਦੇ। ਜਿਹੜਾ ਬੰਦਾ ਹੁਣ ਔਰਤਾਂ ਨੂੰ ਫੋਟੋ ਭੇਜ ਕੇ, ਤੰਗ ਕਰਗਾ। ਉਸੇ ਦੀ ਫੋਟੋ ਮੈਰੀਜ਼ ਵਿਊ ਵਾਲਿਆਂ ਨੂੰ ਭੇਜ ਦੇਣੀ, ਉਸ ਪਿਛੇ ਮੈਰੀਜ਼ ਵਿਊ ਵਾਲੇ ਲਗਾ ਦੇਵੋ। ਫੇਸਬੁੱਕ ਉਤੇ ਕਈ ਐਸੇ ਵੀ ਹਨ। ਜੋ ਪੁੱਛਦੇ ਹਨ," ਮੈਨੂੰ ਦੱਸਣਾਂ ਜੇ ਕੋਈ ਤੰਗ ਕਰਦਾ ਹੈ। ਮੈਂ ਦੇਖ ਲਵਾਂਗਾ। " ਆਪਣਾਂ ਆਪ ਚਾਹੇ ਸਭਾਂਲਿਆਂ ਨਾਂ ਜਾਵੇ। ਇਹ ਕੁੜੀਆਂ ਦਾ ਹਾਲ ਪੁੱਛਣ ਵਾਲੇ ਠਾਂਣੇਦਾਰ ਵੀ ਬੈਠੇ ਹਨ? ਕੁੜੀਉ ਐਸੇ ਲੋਕਾਂ ਨੂੰ ਰਿਪਰੋਟ ਲਿਖਾ ਦਿਉ? ਐਸੇ ਦੋਸਤ ਫੇਸਬੁੱਕ ਉਤੇ ਮਸੀਬਤ ਵਿੱਚ ਨਾਲ ਖੜ੍ਹਦੇ। ਅਗਲਾ ਕਿਤੇ ਦੂਰ ਹੁੰਦਾ ਹੈ। ਆਉਣਾਂ ਕਿਹਨੇ ਹੈ। ਸਾਰੀਆਂ ਗੱਪਾਂ ਹੀ ਹਨ। ਸ਼ਾਮ ਸਵੇਰ ਗੱਲਾਂ ਮਾਰ ਕੇ, ਨਿੱਕਲ ਜਾਂਦੀ ਹੈ।
ਲਉ ਜੀ ਮੈਰੀਜ਼
ਵਿਊ ਦਾ ਨਾਂਮ ਸੁਣਦੇ ਹੀ ਇਕ ਨੇ ਸਾਰੀਆਂ ਆਪਦੀਆਂ ਫੋਟੋ ਡਲੀਟ ਕਰ ਦਿੱਤੀਆਂ। ਅਜੇ ਵਿਆਹ ਕਰਾਂਉਣ ਦਾ ਇਰਾਦਾ ਨਹੀਂ ਹੈ। ਵਿਆਹ ਤੋਂ ਬੜਾ ਡਰ ਲੱਗਦਾ। ਜੇ ਕਿਸੇ ਨੇ ਫੇਸਬੁੱਕ ਤੇ ਆਪਦੀ ਸਹੀਂ ਫੋਟੋ ਨਾਂ ਲਾਈ ਫਿਰ ਵੀ ਬਲੌਕ ਹੀ ਕਰਨ ਦੀ ਜਰੂਰਤ ਹੈ। ਪਤਾ ਹੀ ਨਹੀਂ ਲੱਗਦਾ, ਅੱਗਲਾ ਕੁੜੀ ਹੈ ਜਾਂ ਮੁੰਡਾ ਹੈ। ਇੱਕ ਗੱਲੋਂ ਤਾਂ ਐਸੇ ਲੋਕਾਂ ਨੂੰ ਮੌਜ਼ ਹੈ। ਜਿਵੇਂ ਮਰਜ਼ੀ ਚੰਗੇ ਭਲੇ ਲੋਕਾਂ ਨੂੰ ਮੂਰਖ ਬੱਣਾਈ ਜਾਂਣ।
Comments
Post a Comment