ਤੈਨੂੰ ਕੋਟ
-ਕੋਟ ਬਾਰ ਨਮਸ਼ਕਾਰ
-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਤੇਰੇ ਹਾਂ ਤੈਨੂੰ ਕੋਟ-ਕੋਟ ਨਮਸ਼ਕਾਰ ਕਰੀਏ ਦਾਤਾ।
ਤੈਨੂੰ ਤਾਂ ਕੋਟ-ਕੋਟ ਬਾਰ ਸੀਸ ਝੁਕਾਈਏ ਦਾਤਾ।
ਤੇਰਾ ਅਸੀਂ ਧੰਨਵਾਦ ਬਾਰ-ਬਾਰ ਕਰੀਏ ਦਾਤਾ।
ਤੂੰ ਹੈ ਪ੍ਰਭੂ ਧੰਨ-ਧੰਨ ਰੋਜ਼ ਤੈਨੂੰ ਹੀ ਕਹੀਏ ਦਾਤਾ।
ਤੇਰੇ ਉਤੇ ਮਾਂਣ ਅਸੀਂ ਬੜਾ ਨਿਤ ਕਰੀਏ ਦਾਤਾ।
ਮਾਰ ਭਾਵੇਂ ਰੱਖ ਤੇਰੇ ਦਰ ਮੁੜ ਆ ਖੜ੍ਹੀਏ ਦਾਤਾ।
ਸਤਵਿੰਦਰ ਉਤੇ ਪਿਆਰ ਦੀ ਨਜ਼ਰ ਕਰੀਏ ਦਾਤਾ।
ਸੱਤੀ ਤੇਰੇ ਚਰਨਾਂ ਵਿੱਚ ਖੜ੍ਹੀ ਹੈ ਲਾਜ਼ ਕਰੀਏ ਦਾਤਾ।
ਹੋ ਗਈਆਂ ਬਹੁਤ ਭੁੱਲਾਂ ਖਿਮਾਂ ਆਪ ਕਰੀਏ ਦਾਤਾ।
ਆਪਣਾਂ ਹੱਥ ਛੁੱਟ ਨਾਂ ਜਾਵੇ ਘੁੱਟ ਕੇ ਫੜੀਏ ਦਾਤਾ।
Comments
Post a Comment