ਗਲੀ ਵਿੱਚ ਕੁੜੀ ਛੇੜਨ ਖੜ੍ਹ ਜਾਂਦੇ ਆ
Satwinder Kaur satti calgary canada
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ
ਮੁੰਡਾ-ਕੁੜੀ ਜਦੋਂ ਜੁਆਨ ਹੋ ਜਾਂਦੇ ਆ। ਮੁੰਡਾ-ਕੁੜੀ ਮਿਲ ਸਿੱਟੀ ਬਜਾਈ ਜਾਂਦੇ ਆ।
ਇਸ਼ਕ ਦੀ ਗੁੱਡੀ ਨੂੰ ਚੜ੍ਹਾਈ ਜਾਂਦੇ ਆ। ਇਸ਼ਕ ਕਰਨ ਵਾਲੇ ਪਿਆਰ ਕਹੀ ਜਾਂਦੇ ਆ।
ਕਈ ਇਸੇ ਨੂੰ ਹੀ ਹੱਵਸ ਕਹੀ ਜਾਂਦੇ ਆ। ਇਸ਼ਕ ਨੂੰ ਚੋਰ ਹੁਸਨਾਂ ਦਾ ਕਾਹੀ ਜਾਂਦੇ ਆ।
ਮਾਪਿਆ ਦੇ ਅੱਖੀ ਘੱਟਾ ਪਾਈ ਜਾਂਦੇ ਆ। ਕਈ ਕਾਲਜ਼,ਵਿੱਚ ਇਸ਼ਕ ਕਰਨ ਨੂੰ ਜਾਂਦੇ ਆ।
ਕਈ ਮੁੰਡਾ-ਕੁੜੀ ਭਰਮਾਂ ਕੇ ਮਜ਼ੇ ਲੈਣ ਜਾਂਦੇ ਆ। ਗਲੀ ਵਿੱਚ ਕੁੜੀ ਛੇੜਨ ਖੜ੍ਹ ਜਾਂਦੇ ਆ।
ਸੱਤੀ ਗੂਝਲਾ ਇਸ਼ਕ ਦੀਆਂ ਖੋਲੀ ਜਾਂਦੇ ਆ। ਸਤਵਿੰਦਰ ਰੱਬ ਲੱਛਣ ਪਰਦੇ ਢੱਕ ਜਾਂਦੇ ਆ।
Comments
Post a Comment