ਮੈਨੂੰ ਸਮਝ ਬੰਦਾ ਜ਼ੁਲਮ ਕਮਾਂਈ ਜਾਂਦੇ ਹੋ
, ਸਬ ਰੱਬ ਨਾਲ ਠੱਗੀਆ ਲਾਈ ਜਾਂਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਚੋਰ ਸਾਧ ਬੱਣ ਦੁਨੀਆਂ ਲੁੱਟੀ ਜਾਂਦੇ ਹੋ। ਲੋਕਾਂ ਦਾ ਮਾਲ ਖਾਂਤੇ ਵਿੱਚ ਪਾਈ ਜਾਂਦੇ ਹੋ।
ਧੋਖੇ ਠੱਗੀਆ ਸਾਡੇ ਨਾਲ ਲਾਈ ਜਾਂਦੇ ਹੋ। ਆਪ ਨੂੰ ਬਹੁਤ ਚੱਤਰ ਕਹਾਈ ਜਾਂਦੇ ਹੋ।
ਲੁੱਟ ਬੈਂਕਾਂ ਦੀ ਰਾਸ਼ੀ ਵਧਾਈ ਜਾਂਦੇ ਹੋ। ਬੰਦਿਆ ਤੇ ਅੱਤਿਆਚਾਰ ਕਰਾਈ ਜਾਂਦੇ ਹੋ।
ਮੈਨੂੰ ਸਮਝ ਬੰਦਾ ਜ਼ੁਲਮ ਕਮਾਂਈ ਜਾਂਦੇ ਹੋ। ਸਬ ਰੱਬ ਨਾਲ ਠੱਗੀਆ ਲਾਈ ਜਾਂਦੇ ਹੋ।
ਸਤਵਿੰਦਰ ਕਿਸ਼ਤਾਂ ਮੋੜ ਘੂਕ ਸੌਂਦੇ ਹੋ। ਸੱਤੀ ਜਨਮਾਂ ਦਾ ਕਰਜ਼ ਉਤਾਰੀ ਜਾਂਦੇ ਹੋ।
ਸਤਵਿੰਦਰ
ਰੱਬ ਪਿਆਰੇ ਦੇ ਹਵਾਲੇ ਕਰਿਆ ਕਰੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਾਡੀਆਂ ਬਹੁਤੀਆਂ ਸੁੱਖਾਂ ਵੀ ਨਾਂ ਮੰਗਿਆ ਕਰੋ।
ਦੁਸ਼ਮੱਣ
ਸਮਝ ਕੇ ਰੱਬ ਤੋਂ ਮੌਤ ਮੰਗਿਆ ਕਰੋ।
ਆ ਜੇ ਸੱਤੀ ਨੂੰ ਮੌਤ ਸੁੱਖਾਂ ਨੂੰ ਰੋਜ਼ ਮੰਗਿਆ ਕਰੋ।
ਸਾਡੀ ਮੌਤ ਨੂੰ, ਜਿੰਨ ਨੂੰ ਰਿਸ਼ਵਤ ਦੇ ਦਿਆ ਕਰੋ।
ਸਾਡੀ
ਚੌਖਟ ਤੇ, ਭਾਵੇ ਮੌਤ ਬੈਠਾ ਦਿਆ ਕਰੋ।
ਸਾਡੇ
ਕੋਲੇ ਮੌਤ ਨੂੰ, ਹੱਥਿਆਰ ਦੇ ਘੱਲਿਆ ਕਰੋ।
ਦੁਸ਼ਮੱਣ ਸੱਤੀ ਕੇ ਆਪਣੀ ਸੁੱਖ ਹੀ ਮੰਗਿਆ ਕਰੋ।
ਸਤਵਿੰਦਰ
ਰੱਬ ਪਿਆਰੇ ਦੇ ਹਵਾਲੇ ਕਰਿਆ ਕਰੋ।
ਸੱਤੀ ਜੀਵਨ ਦੀਆਂ ਡੋਰਾਂ ਉਸ ਸੋਹਣੇ ਦੇ ਉਤੇ ਰੱਖੇ
ਸਤਵਿੰਦਰ ਕੌਰ
ਸੱਤੀ (ਕੈਲਗਰੀ) ਕਨੇਡਾ
ਬੇਫਿ਼ਕਰ ਜੋ, ਐਡੀ ਛੇਤੀ ਅਸੀਂ ਮਰਨ ਨਹੀਂ ਲੱਗੇ।
ਅਸੀਂ ਤੇਰਾ ਐਡੀ
ਛੇਤੀ ਖੈਹੜਾ ਛੱਡਣ ਨਹੀਂ ਲੱਗੇ।
ਮੱਖਿਆ ਮੌਤ
-ਜਮ-ਭੂਤ ਸਾਡੇ ਕੋਲੋਂ ਡਰ-ਡਰ ਭੱਜੇ।
ਅਸੀਂ
ਲੱਭਦੇ ਫਰੀਏ, ਮੌਤ ਦਾ ਟਿਕਾਣਾ ਨਾਂ ਲੱਭੇ।
ਸਤਵਿੰਦਰ ਅਸੀਂ ਅੱਕ
-ਥੱਕ ਕੇ ਤੇਰੇ ਗ਼ਲ਼ ਲੱਗੇ।
ਤੂੰ ਵੀ ਦੇਖਲਾ ਬੰਦੇ ਭੇਜ, ਜੇ ਕੋਈ ਮੌਤ ਮੈਨੂੰ ਦੇਜੇ।
ਕੈਲਗਰੀ ਵਿੱਚ ਬੜੇ, ਵਿਹਲੇ, ਵਿੱਕਾਊ ਗੂੰਡੇ ਬੈਠੇ।
ਸੱਤੀ ਰੱਬ ਦੇ ਸਵੇਰੇ ਉਠ ਕੇ ਰੋਜ਼ ਪੈਰੀਂ-ਗਲ਼ੇ ਲੱਗੇ।
ਰੱਬ ਸੋਹਣਾਂ ਆ ਕੇ ਮੇਰੇ ਸਿਰ ਉਤੇ ਦੋਂਨੇ ਹੱਥ ਰੱਖੇ।
ਸੱਤੀ ਜੀਵਨ ਦੀਆਂ ਡੋਰਾਂ ਉਸ ਸੋਹਣੇ ਦੇ ਉਤੇ ਰੱਖੇ।
Comments
Post a Comment