ਜਦੋਂ ਇੱਕ ਭਗਵਾਨ ਪਤੀ ਹਰ ਥਾਂ ਉਤੇ ਦਿਖਾਈ ਦਿੰਦਾ ਹੈ, ਤਾਂ ਹੋਰ ਸਾਰੇ ਡਰ ਮੁੱਕ ਜਾਂਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
09
/07/2013. 331

ਪਿਆਰੇ ਪ੍ਰੇਮੀ ਮਾਲਕ ਨਾਲ ਧੋਖਾ ਨਹੀ ਚਲਦਾ। ਬੰਦੇ ਲਾਲਚ, ਲੋਭ, ਪਿਆਰ ਵਿੱਚ ਫਸੇ ਹੋਏ ਹਨ। ਉਹ ਮਾੜੇ ਕੰਮ ਕਰਦੇ ਹਨ। ਜੋ ਬੰਦੇ ਨਸ਼ੇ ਵਿੱਚ ਸੁੱਤੇ ਹੋਏ ਹਨ। ਉਹ ਮੁੜ-ਮੁੜ ਕੇ ਜੰਮਦੇ ਹਨ। ਜੰਮਦੂਤ ਦੇ ਬਸ ਪੈਂਦੇ ਹਨ। ਉਹ ਆਪਣੇ ਕਰਮ ਕੀਤੇ ਦੀ ਸਜ਼ਾ ਦੀ ਪੀੜਾ ਦਰਦ ਭੁਗਤਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਭੁੱਲਾ ਦਿੱਤਾ, ਤਾਂ ਸਾਰੀਆਂ ਰੁੱਤਾਂ ਬਾਹਾਰਾਂ ਚੰਗੀਆਂ ਨਹੀਂ ਹਨ। ਬੰਦੇ ਨੂੰ ਉਠਦੇ, ਬਹਿੰਦੇ, ਸੌਂਦੇ ਅੰਨਦ ਦਾ ਸਾਰਾ ਸਮਾਂ ਲੰਘਦਾ ਹੈ। ਸਤਿਗੁਰ ਨਾਨਕ ਜੀ ਦੀ ਰੱਬੀ ਗੁਰ ਬਾਣੀ ਦੇ ਗੁਣਾਂ ਨਾਲ ਪ੍ਰਸੰਸਾ ਕਰੀਏ, ਸਰੀਰ ਤੇ ਹਿਰਦਾ ਠੰਡਾ ਹੋ ਜਾਂਦੇ ਹੈ। ਧੰਨ, ਮੋਹ ਦੇ ਖੱਟਣ ਲਈ ਲਾਲਚ ਵਿੱਚ ਫਸ ਗਿਆ ਹੈ। ਬੰਦਾ ਰੱਬ ਦਾ ਨਾਂਮ ਜੱਪ ਕੇ, ਚੰਗੇ ਗੁਣ ਧਾਰਨ ਕਰਕੇ, ਆਪਣਾ ਜੀਵਨ ਸੁਧਾਰਨ ਦਾ ਕੰਮ ਨਹੀਂ ਕਰਦਾ। ਸਤਿਗੁਰ ਨਾਨਕ ਜੀ ਜਿਸ ਬੰਦੇ ਨਾਲ ਮਿਲਾਪ ਕਰਦੇ ਹਨ। ਉਸ ਦੇ ਵਿੱਚ ਰੱਬ ਜ਼ਾਹਰ ਹੋ ਜਾਂਦਾ ਹੈ। ਸਾਰੀਆਂ ਚੀਜ਼ਾਂ ਕੁੜਤਣ ਵਾਲੀਆਂ ਹਨ। ਸਚੇ ਰੱਬ ਦਾ ਨਾਂਮ ਰਸ ਭਰਿਆ ਅੰਮ੍ਰਿਤ ਹੈ। ਸੁਆਦ ਦਾ ਅੰਨਦ, ਉਨਾਂ ਨੂੰ ਆਉਂਦਾ ਹੈ। ਜਿਸ ਨੇ ਰੱਬੀ ਗੁਰ ਬਾਣੀ ਦੇ ਸ਼ਬਦਾਂ ਦੀ ਪੜ੍ਹ, ਗਾ, ਸੁਣ ਕੇ ਬਿਚਾਰ ਕੀਤੀ ਹੈ। ਬੇਅੰਤ ਗਿਆਨ ਵਾਲੇ ਰੱਬ ਨੇ, ਜਿਸ ਦੇ ਭਾਗਾਂ ਵਿੱਚ ਲਿਖ ਦਿੱਤਾ ਹੈ। ਉਸ ਨੂੰ ਜਿੰਦ-ਜਾਨ ਵਿੱਚ ਵੱਸਦਾ ਦਿੱਸਦਾ ਹੈ। ਜਦੋਂ ਇੱਕ ਭਗਵਾਨ ਪਤੀ ਹਰ ਥਾਂ ਉਤੇ ਦਿਖਾਈ ਦਿੰਦਾ ਹੈ, ਤਾਂ ਹੋਰ ਸਾਰੇ ਡਰ ਮੁੱਕ ਜਾਂਦੇ ਹਨ।

ਸਤਿਗੁਰ ਨਾਨਕ ਪ੍ਰਭੂ ਜੀ ਤੋਂ ਦੋਂਨੇ ਹੱਥ ਜੋੜ ਕੇ, ਰੱਬੀ ਗੁਰ ਬਾਣੀ ਦਾ ਨਾਂਮ ਉਸ ਨੂੰ ਮਿਲਦਾ ਹੈ। ਜਿਸ ਉਤੇ ਪ੍ਰਭੂ ਖੁਸ਼ ਹੁੰਦਾ ਹੈ। ਉਹ ਮੰਗੀ, ਮੰਗ ਸਬ ਤੋਂ ਚੰਗੀ ਹੈ। ਜਿਸ ਨਾਲ ਬੰਦਾ, ਰੱਬੀ ਗੁਰਬਾਣੀ ਦਾ ਨਾਂਮ ਮੰਗਦਾ ਹੈ। ਸਤਿਗੁਰ ਨਾਨਕ ਜੀ ਦੀ, ਰੱਬੀ ਬਾਣੀ ਤੋਂ ਬਗੈਰ, ਸਾਰੀਆਂ ਗੱਲਾਂ ਬੇਕਾਰ ਹਨ। ਪ੍ਰਮਾਤਮਾਂ ਦੇ ਪ੍ਰੇਮ ਵਿੱਚ ਜਿਸ ਦਾ ਹਿਰਦਾ ਰੰਗਿਆ ਜਾਂਦਾ। ਉਹ ਲੱਖਾਂ ਵਿੱਚ ਕੋਈ ਹੁੰਦਾ ਹੈ। ਸਤਿਗੁਰ ਨਾਨਕ ਜੀ ਸੰਤ ਰੱਬ ਨਾਲ ਮਿਲਾਉਣ ਦਾ ਸਿੱਧਾ ਰਾਹ ਦੱਸਦੇ ਹਨ। ਮੇਰੀ ਜਿੰਦੇ, ਉਸੇ ਭਗਵਾਨ ਨੂੰ ਯਾਦ ਕਰੀਏ। ਜੋਵਸਤੂਆਂ ਦੇਣ ਵਾਲਾ, ਮੁਆਫ਼ ਕਰਨ ਵਾਲਾ ਹੈ। ਪ੍ਰਭੂ ਨੂੰ ਯਾਦ ਕੀਤਿਆਂ, ਸਾਰੇ ਪਾਪ ਮੁੱਕ ਜਾਂਦੇ ਹਨ। ਰੱਬ ਦਾ ਨਾਂਮ ਜੱਪਣ ਲਈ ਸਤਿਗੁਰ ਜੀ ਨੇ ਦੱਸਿਆ ਹੈ। ਰੱਬ ਦਾ ਨਾਂਮ ਜੱਪਣ ਲਈ ਸਤਿਗੁਰ ਜੀ ਨੇ ਦੱਸਿਆ ਹੈ। ਰੱਬੀ ਗੁਰਬਾਣੀ ਦਾ ਨਾਂਮ ਜੱਪੀਏ।ਧਂਨ ਦਾ ਸੁਆਦ ਸਾਰੇ ਫਿਕੇ ਹਨ। ਰੱਬ ਪਿਆਰਾ ਲੱਗਣ ਲੱਗ ਗਿਆ ਹੈ। ਸਤਿਗੁਰ ਨਾਨਕ ਜੀ ਪ੍ਰਮਾਤਮਾਂ ਨੂੰ ਮਨ ਯਾਦ ਕਰ ਜਿਸ ਨੇ ਜਾਨ ਦਾਨ ਦਿੱਤੀ ਹੈ। ਰੱਬ ਨੂੰ ਜੱਪਣ ਦਾ ਸਮਾਂ ਆ ਗਿਆ ਹੈ। ਜੈਸਾ ਬਿਜਿਆ ਜਾਵੇਗਾ। ਤੈਸਾ ਫ਼ਲ ਲੱਗੇਗਾ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਉਸੇ ਨੂੰ ਹਾਂਸਲ ਹੁੰਦੀ ਹੈ। ਜਿਸ ਦੇ ਜਨਮ ਵੇਲੇ ਦੇ ਸਮੇਂ ਤੋਂ ਲਿਖਿਆ ਹੈ। ਪ੍ਰਮਾਤਮਾਂ ਨੇ ਮਨ ਉਤੇ ਰੱਬੀ ਬਾਣੀ ਦਾ ਮੀਂਹ ਪਾ ਦਿੱਤਾ ਹੈ। ਪ੍ਰਮਾਤਮਾਂ ਨੇ ਹੁਕਮ ਨਾਲ, ਮਨ ਉਤੇ ਰੱਬੀ ਬਾਣੀ ਦਾ ਮੀਂਹ ਅਚਾਨਿਕ ਪਾ ਦਿੱਤਾ ਹੈ।

ਫ਼ਸਲ ਪੈਦਾ ਹੋਣ ਨਾਲ ਧੰਨ ਵੀ ਪੈਦਾ ਹੋ ਜਾਂਦਾ ਹੈ। ਧਰਤੀ ਮੀਹ ਨਾਲ ਭਿਜ ਕੇ, ਰੱਜ ਗਈ ਹੈ। ਨਾਂਮ ਦੀ ਫ਼ਸਲ ਪੈਦਾ ਹੋਣ ਨਾਲ, ਨਾਂਮ ਰੂਪੀ ਧੰਨ ਵੀ ਪੈਦਾ ਹੋ ਜਾਂਦਾ ਹੈ। ਧਰਤੀ ਮੀਂਹ ਨਾਲ ਰੱਜ ਗਈ ਹੈ। ਤਿਵੇਂ ਮਨ ਵੀ ਨਾਂਮ ਨਾਲ ਭਿਜ ਕੇ, ਰੱਜ ਜਾਂਦਾ ਹੈ। ਰੱਬ ਦੇ ਹਰ ਸਮੇਂ ਗੁਣ ਗਾਈਏ। ਦਰਦ, ਦਲਿਦਰ ਮੁੱਕ ਜਾਂਦੇ। ਪਿਛਲੇ ਜਨਮ ਦਾ ਬਿਜਿਆ ਲਿਖਿਆ ਮਿਲਦਾ ਹੈ। ਰੱਬ ਦੀ ਇਹੀ ਹੁਕਮ ਹੈ। ਸਤਿਗੁਰ ਨਾਨਕ ਭਗਵਾਨ ਜੀ ਨੂੰ ਯਾਦ ਕਰੀਏ। ਜਿਸ ਰੱਬ ਨੇ ਜਾਨ ਪਾ ਕੇ, ਜਿਉਂਦੇ ਰੱਖਿਆ ਹੋਇਆ ਹੈ। ਜੇ ਰੱਬ ਤੋਂ ਕੋਈ ਦਾਤ ਮੰਗਣੀ ਹੈ। ਉਸ ਸੱਚੇ ਦੇ ਨਾਂਮ ਨੂੰ ਮੰਗੀਏ। ਜੋ ਰੱਬ ਆਪ ਦਿਆ ਕਰਕੇ ਦਿੰਦਾ ਹੈ। ਜਿਸ ਰੱਬੀ ਬਾਣੀ ਨੂੰ ਬਿਚਾਰਨ ਨਾਲ ਮਨ ਰੱਜ ਜਾਂਦਾ ਹੈ। ਸਤਿਗੁਰ ਨਾਨਕ ਜੀ ਇਹ ਰੱਬੀ ਨਾਂਮ ਦਾ ਦਾਨ ਦਿੰਦੇ ਹਨ। ਉਹ ਲਾਭ ਪ੍ਰਾਪਤ ਕਰਦੇ ਹਨ। ਜਿਸ ਨੇ ਰੱਬੀ ਬਾਣੀ ਦਾ ਧੰਨ ਇਕੱਠਾ ਕੀਤਾ ਹੈ। ਉਹ ਹੋਰ ਕਿਸੇ ਨਾਲ ਪਿਆਰ ਨਹੀਂ ਕਰਦੇ। ਰੱਬ ਦੀ ਆਸ ਕਰਦੇ ਹਨ। ਉਹ ਸਦਾ ਰਹਿੱਣ ਵਾਲਾ ਇੱਕ ਰੱਬ ਚੇਤੇ ਕਰਦੇ ਹਨ। ਹੋਰ ਸਬ ਕੁੱਝ ਨਾਸ਼ ਹੋਣ ਵਾਲਾ ਹੈ। ਰੱਬ ਜਿਸ ਨੂੰ ਭੁੱਲ ਜਾਂਦਾ ਹੈ। ਉਸ ਦੇ ਸਾਹ ਬੇਕਾਰ ਜਾਂਦੇ ਹਨ। ਬੰਦੇ ਨੂੰ ਗਲ਼ ਨਾਲ ਲਾ ਕੇ, ਕੋਲ ਰੱਖਦੇ ਹਨ। ਸਤਿਗੁਰ ਨਾਨਕ ਜੀ ਤੋਂ ਸਦਕੇ ਜਾਂਦਾ ਹਾਂ।

Comments