ਭਾਗ 30 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਬੁੱਢਿਆਂ, ਕੰਮਜ਼ੋਰਾਂ ਦੀ ਮਦੱਦ ਕਰਨ ਨਾਲ, ਆਪੇ ਬਰਕਤਾਂ ਆ ਜਾਂਦੀਆਂ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਪ੍ਰੀਤ ਦੀ ਮੰਮੀ ਦੇ ਨਾਲ ਵਾਲੇ ਕੰਮਰੇ ਵਿੱਚ ਮੁਸਲਮਾਨ ਔਰਤ, ਔਰਤ ਦੇ ਸ਼ੈਲਟਰ ਵਿੱਚ ਰਹਿੰਦੀ ਹੈ। ਜੈਸੀ ਆਪ ਤੈਸੀ ਗੁਆਂਢਣ। ਇਹ ਔਰਤ ਵੀ ਪ੍ਰੀਤ ਦੀ ਮੰਮੀ ਵਾਂਗ ਘਰੋਂ ਕੱਢੀ ਹੋਈ ਹੈ। ਇਸ ਦਾ ਨਾਂਮ ਬੀਬੀ ਫਾਤਮਾਂ ਹੈ। ਬੜੀਆਂ ਗੱਲਾਂ ਮਾਰਦੀ ਹੈ। ਇਹ ਹਰਾਮ ਹੈ। ਉਹ ਹਰਾਮ ਹੈ। ਇਸ ਨੂੰ ਇਹ ਨਹੀਂ ਪਤਾ, ਅੱਲਾ ਤਾਲਾ ਨੇ, ਹੱਥਾਂ ਨਾਲ ਕਮਾਈ ਕਰਨ ਨੂੰ ਕਿਹਾ ਹੈ। ਇਹ ਬਿੱਲ ਫੇਅਰ, ਗੌਰਮਿੰਟ ਦਾ ਭੱਤਾ ਵਸੂਲ ਕਰ ਰਹੀ ਹੈ। ਮੁਫ਼ਤ ਦੇ ਕੰਮਰੇ ਵਿੱਚ ਰਹਿੰਦੀ ਹੈ। ਦੁਵਾਈ, ਲੋੜ ਦੀਆਂ ਚੀਜ਼ਾਂ, ਫ੍ਰਿਜ, ਸਟੋਪ, ਸੋਫ਼ੇ, ਬਿਡ, ਭਾਡੇ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਭੋਜਨ ਸਾਰਾ ਗੌਰਮਿੰਟ ਦਾ ਮੁਫ਼ਤ ਵਿੱਚ ਖਾਂਦੀ ਹੈ। ਇਹ ਜੋ ਬਿੱਲ ਫੇਅਰ, ਗੌਰਮਿੰਟ ਦਾ ਭੱਤਾ ਹੈ। ਇਹ ਨੌਕਰੀਆਂ ਕਰਨ ਵਾਲਿਆ ਦਾ ਟੈਕਸ, ਘਰਾਂ ਦਾ ਟੈਕਸ, ਕਿਸੇ ਹੋਰ ਦਾ ਦਾਨ ਕੀਤਾ ਹੁੰਦਾ ਹੈ। ਜੋ ਲੋਕ ਜਾਇਦਾਦਾ, ਧੰਨ ਛੱਡ ਕੇ ਮਰ ਜਾਂਦੇ ਹਨ। ਆਪਦੇ ਬੱਚਿਆਂ, ਪਤੀ-ਪਤਨੀ ਦੇ ਨਾਂਮ ਨਹੀਂ ਕਰਕੇ ਮਰਦੇ। ਸਨ ਕੁੱਝ ਗੌਰਮਿੰਟ ਦੇ ਹੋ ਜਾਂਦੇ ਹਨ। ਐਸਾ ਧੰਨ ਤਕਰੀਬਨ ਬਹੁਤ ਸਾਰੀਆਂ ਮੁਸਲਮਾਨ ਔਰਤਾਂ ਹੋਰ ਵੀ ਹਨ। ਬਿੱਲ ਫੇਅਰ, ਗੌਰਮਿੰਟ ਦਾ ਭੱਤਾ ਵਸੂਲ ਕਰ ਰਹੀਆਂ ਹਨ। ਪਤੀਆਂ, ਭਰਾਵਾਂ, ਪਿਉ ਵੱਲੋਂ ਮੁਸਲਮਾਨ ਔਰਤਾਂ ਨੂੰ ਨੌਕਰੀ ਨਹੀਂ ਕਰਨ ਦਿੱਤੀ ਜਾਂਦੀ। ਇਹ ਔਰਤਾਂ ਘਰ ਦੀ ਚਾਰ ਦਿਵਾਰੀ ਵਿੱਚ ਰਹਿੰਦੀਆਂ ਹਨ। ਬੱਚੇ 5, 7 9 ਜਰੂਰ ਪੈਦਾ ਕਰ ਲੈਂਦੀਆਂ ਹਨ। ਕਨੇਡਾ ਗੌਰਮਿੰਟ 1 ਬੱਚੇ ਨੂੰ ਵੀ 350 ਭੱਤਾ ਦੇ ਰਹੀ ਰਹੀ ਹੈ।

ਇਹ ਸਬ ਇੰਨਾਂ ਨੂੰ ਹਰਾਮ ਨਹੀਂ ਦਿੱਸਦਾ। ਪ੍ਰੀਤ ਦੀ ਮੰਮੀ ਦੀ ਗੁਆਂਢਣ ਰਾਤ ਦੇ 2 ਵੱਜੇ ਭਾਡੇ ਚੱਕੀ ਫਿਰਦੀ ਸੀ। ਇਸ ਨੇ ਰਸੋਈ ਵਿੱਚ ਜਾਂਣਾਂ ਸੀ। ਜੋ ਉਸ ਦੀ ਮੰਜ਼ਲ ਤੋਂ ਹੋਰ ਮੰਜ਼ਲ ਉਤੇ ਸੀ। ਇਸ ਨੇ ਤਿੰਨ ਵਜੇ ਖਾਂਣਾ ਪੱਕਾ, ਖਾ ਕੇ ਰੋਜ਼ਾ ਰੱਖਣਾਂ ਸੀ। ਮੈਂ ਇਸ ਨੂੰ ਪੁੱਛਿਆ, " ਅੱਧੀ ਰਾਤ ਨੂੰ ਪਤੀਲੇ ਕਿਧਰ ਚੱਕੀ ਫਿਰਦੀ ਹੈ? " ਉਸ ਨੇ ਕਿਹਾ, " ਅੱਜ ਖੜ੍ਹਨ ਦਾ ਸਮਾਂ ਨਹੀਂ ਹੈ। ਅਜੇ ਚਾਹ ਬੱਣਾਉਣੀ ਹੈ। ਰੋਟੀ ਪੱਕਾਉਣੀ ਹੈ। ਸਬਜ਼ੀ ਚਾੜਨੀ ਹੈ। ਇਸੇ ਫ਼ਿਕਰ ਵਿੱਚ, ਮੈਂ ਸਾਰੀ ਰਾਤ ਨਹੀਂ ਸੁੱਤੀ। ਕਿਤੇ ਦਿਨ ਹੀ ਨਾਂ ਚੜ੍ਹ ਜਾਵੇ। ਫਿਰ ਸਾਰਾ ਦਿਨ ਭੁੱਖੇ ਰਹਿਣਾਂ ਹੈ। ਸਾਡੇ ਰੋਜ਼ੇ ਚੱਲ ਰਹੇ ਹਨ। " ਖਾਂਣਾਂ ਖਾ ਕੇ ਸਾਰੀ ਦਿਹਾੜੀ ਸੁੱਤੀ ਰਹੀ। ਤੂੰ ਕਿਹੜਾ ਹੱਲ ਜੋਤਣਾਂ ਹੈ? ਖਾਂਣਾਂ ਪਕਾਉਣ ਦਾ ਇਂਨਾਂ ਫ਼ਿਕਰ ਸੀ। ਰਾਤ ਹੀ ਬੱਣਾਂ ਲੈਣਾਂ ਸੀ। ਤੂੰ ਸ਼ਾਮੀ ਕੀ ਖਾਂਣਾ ਹੈ? " ਉਸ ਨੇ ਦੱਸਿਆ. " ਪਕੌੜੇ, ਸਮੋਸੇ, ਤਿੰਨ ਪ੍ਰਕਾਰ ਦੀਆਂ ਸਬਜ਼ੀਆਂ ਪੱਕਣੀਆਂ ਹਨ। ਐਡੀ ਭੁੱਖ ਕੱਟ ਕੇ, ਕਰਾਰਾ, ਨਕਮੀਨ ਖਾਂਣ ਨੂੰ ਮਨ ਕਰਦਾ ਹੈ। ਅੱਲਾਂ ਨੇ ਜਾਨ ਦਿੱਤੀ ਹੈ। ਰੋਜ਼ੇ ਰੱਖ ਕੇ, ਉਸ ਦਾ ਸ਼ੁਕਰੀਆਂ ਕਰਨਾਂ ਹੈ। ਕਬਰ ਵਿੱਚ ਪੈਣਾਂ ਹੈ। ਅੱਲਾਂ-ਤਾਲਾਂ ਕੋਲ ਜਾਂਣਾਂ ਹੈ। ਉਸ ਨੇ ਹਰ ਗੱਲ ਦਾ ਹਿਸਾਬ ਜੁਆਬ ਲੈਣਾਂ ਹੈ। " ਮੈਂ ਉਸ ਨੂੰ ਕਹਿ ਹੀ ਦਿੱਤਾ, " ਭੁੱਖੇ ਰਹਿ ਕੇ, ਹਿਸਾਬ ਨਹੀ ਦੇ ਹੋਣਾਂ। ਢਿੱਡ ਭਰਿਆ ਹੋਵੇਗਾ, ਤਾਂ ਅੱਲਾਂ ਨੂੰ ਜੁਆਬ ਵੀ ਚੱਜ ਨਾਲ ਦਿੱਤੇ ਜਾਂਣਗੇ। ਭੁੱਖੇ ਬੰਦੇ ਤੋਂ ਖੜ੍ਹਿਆ, ਬੋਲਿਆ ਵੀ ਨਹੀਂ ਜਾਂਦਾ। ਜੇ ਬੰਦਾ ਰੋਜ਼ਿਆਂ ਨੂੰ ਰੱਬ ਨੂੰ ਪਿਆਰਾ ਹੋ ਜਾਵੇ। ਸੁਰਤ ਤਾਂ ਪਕੌੜੇ, ਸਮੋਸੇ, ਤਿੰਨ ਪ੍ਰਕਾਰ ਦੀਆਂ ਸਬਜ਼ੀਆਂ ਵਿੱਚ ਚਲੀ ਜਾਂਣੀ ਹੈ। ਅੱਲਾ ਜੀਵਨ ਭਰ ਦਾ ਹਿਸਾਬ ਮੰਗੇਗਾ । ਫਿਰ ਤਾਂ ਪਕੌੜੇ, ਸਮੋਸੇ, ਸਬਜ਼ੀਆਂ, ਰੋਟੀਆਂ ਹੀ ਦਿਮਾਗ ਵਿੱਚ ਘੁੰਮਣਗੇ। "

7 ਸਾਲਾਂ ਦੇ ਬੱਚੇ ਤੋਂ ਵੀ ਰੋਜ਼ੇ ਰੱਖਾਏ ਜਾਂਦੇ ਹਨ। ਜੇ ਕੋਈ ਰੋਜ਼ੇ ਨਹੀਂ ਰੱਖਦਾ। ਇੰਨਾਂ ਦਾ ਕਹਿੱਣਾ ਹੈ। ਅੱਲਾ ਨਰਕਾਂ ਵਿੱਚ ਆਉਂਦਾ ਹੈ। ਸਜ਼ਾ ਦਿੰਦਾ ਹੈ। ਕੀ ਮੁਸਲਮਾਨ ਔਰਤ ਨੂੰ ਘਰੋਂ ਕੱਢਣ ਦੀ ਅੱਲਾਂ ਕੋਈ ਸਜ਼ਾ ਨਹੀਂ ਦਿੰਦਾਂ? ਇਸ ਮੁਸਲਮਾਨ ਔਰਤ ਦੇ ਤਿੰਨ ਮੁੰਡੇ ਚਾਰ ਕੁੜੀਆਂ ਹਨ। ਸੱਤਾਂ ਵਿੱਚੋਂ ਕੋਈ ਵੀ ਮਾਂ ਨੂੰ ਨਹੀਂ ਸੰਭਾਲਦਾ। 7 ਬੱਚਿਆਂ ਵਿੱਚੋਂ ਮਾਂ ਨੂੰ ਕੋਈ ਰੱਖਣ ਲਈ ਤਿਆਰ ਨਹੀਂ ਹੈ। ਸਾਰੇ ਰੋਜ਼ੇ ਰੱਖ ਰਹੇ ਸਨ। ਸਾਰੇ ਦੋਸਤ. ਰਿਸ਼ਤੇਦਾਰ ਰੋਜ਼ੇ ਖੋਲਣ ਦੇ ਸਮੇਂ ਇੱਕਠੇ ਕੀਤੇ ਜਾਂਦੇ ਸਨ। ਮਾਂ ਨੂੰ ਕਿਸੇ ਬੱਚੇ ਨੇ ਦੁਆ ਸਲਾਮ ਨਹੀਂ ਕੀਤੀ ਸੀ। ਇਸ ਔਰਤ ਦਾ ਇਥੇ ਰਹਿੱਣ ਦਾ, ਇੱਕ ਹੋਰ ਵੀ ਕਾਰਨ ਹੋ ਸਕਦਾ ਹੈ। ਕਈ ਬਾਰ ਗੌਰਮਿੰਟ ਦਾ ਭੱਤਾ ਪਰਿਵਾਰ ਵਿੱਚ ਬੈਠ ਕੇ ਨਹੀਂ ਲੈ ਸਕਦੇ। ਫਿਰ ਐਸੇ ਲੋਕ ਗੌਰਮਿੰਟ ਦੇ ਅੱਗੇ ਭੱਤਾ ਲੈਣ ਹਨ। ਤਾਂ, ਕਈ ਬਾਰ ਪੈਸੇ ਲੈਣ ਲਈ ਡਰਾਮਾਂ ਕਰਦੇ, ਗੌਰਮਿੰਟ ਤੋਂ ਭੱਤਾ ਲੈਣ ਲਈ ਪਾਰਿਵਾਰ ਨੂੰ ਤੋੜ ਲੈਂਦੇ ਹਨ। ਫਿਰ ਪੈਸੇ ਜ਼ਲਦੀ ਮਿਲ ਜਾਂਦੇ ਹਨ। ਜੋ ਬੱਚੇ ਆਪਦੇ ਮਾਂ-ਬਾਪ ਨੂੰ ਦੋ ਰੋਟੀਆਂ ਨਹੀਂ ਦੇ ਸਕਦੇ। ਉਨਾਂ ਦਾ ਹਜ ਕੀਤਾ ਵੀ ਕਿਸੇ ਕੰਮ ਨਹੀਂ ਹੈ। ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਦੇ ਹਨ। ਜੋ ਬੰਦਾ ਆਪਦੇ ਪਾਲਣ ਵਾਲੇ ਨੂੰ ਬੁੱਢਾਪੇ ਵਿੱਚ ਖਾਂਣ ਵੱਲੋਂ ਭੁੱਖਾ ਰੱਖਦਾ ਹੈ। ਉਹ ਲੋਕਾਂ ਦੇ ਰਹਿਮ ਉਤੇ ਢਿੱਡ ਭਰਦਾ ਹੈ। ਹੋਰਾਂ ਲੋਕਾਂ ਦਾ ਦਿੱਤਾ ਦਾਨ ਫੂਡ ਬੈਂਕ, ਗੁਰਦੁਆਰੇ, ਮੰਦਰਾਂ ਵਿਚੋਂ ਖਾਂਣ ਕੁੱਤੇ ਝਾਕ ਰੱਖਦਾ ਹੈ। ਉਸ ਬੰਦੇ ਨੇ ਔਲਾਦ ਕਿਹੜੇ ਕੰਮ ਨੂੰ ਪਾਲੀ ਹੈ? ਜੋ ਬੱਚੇ ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ। ਯਾਦ ਰੱਖਣਾਂ। ਉਨਾਂ ਦੇ ਬੱਚੇ ਸਬ ਅੱਖਾਂ ਨਾਲ ਦੇਖ ਰਹੇ ਹਨ। ਉਹੀ ਹਾਲ ਉਨਾਂ ਦੇ ਬੱਚੇ ਕਰਨਗੇ। ਕਿਤੇ ਕਿੱਡੀ ਸੌਖੀ ਗੱਲ ਹੈ। ਜੇ ਬੁਜਰੁਗ ਮਾਪਿਆਂ ਨੂੰ ਰੋਟੀ ਦੇ ਵੀ ਦਿੱਤੀ ਜਾਵੇ। ਉਹ ਘਰ ਦੇ ਕਿੰਨੇ ਕੰਮ ਸੁਮਾਰ ਦਿੰਦੇ ਹਨ? ਜੇ ਘਰ ਬੁੱਢੇ ਮਾਂਪੇ ਹੋਣਗੇ। ਦਰ ਖੁੱਲਾ ਰਹਿੰਦਾ ਹੈ। ਉਨਾਂ ਕੋਲ ਬੱਚੇ ਖੇਡਦੇ ਰਹਿੱਣਗੇ। ਸਗੋਂ ਘਰ ਆਏ, ਮਹਿਮਾਨ ਨੂੰ ਵੀ ਸਾਥ ਦੇਣਗੇ। ਥੋੜਾ ਜਿਹਾ ਕੋਲੋ ਦੇਣ ਨਾਲ, ਬਹੁਤ ਕੁੱਝ ਵਾਪਸ ਆ ਜਾਂਦਾ ਹੈ। ਆਪ ਦੇਣਾਂ ਸਿੱਖ ਜਾਈਏ। ਰੱਬ ਵੀ ਕਿਸੇ ਚੀਜ਼ ਦੀ ਘਾਟ ਨਹੀਂ ਰੱਖਦਾ। ਬੁੱਢਿਆਂ, ਕੰਮਜ਼ੋਰਾਂ ਦੀ ਮਦੱਦ ਕਰਨ ਨਾਲ, ਆਪੇ ਬਰਕਤਾਂ ਆ ਜਾਂਦੀਆਂ ਹਨ। ਮਨ ਨੂੰ ਸ਼ਾਂਤੀ ਤੇ ਸ਼ਕਤੀ ਦਾ ਬਲ ਮਿਲਦਾ ਹੈ।


Comments

Popular Posts