ਭਾਗ 36 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਤੇਰੀ ਟੈਕਸੀ ਕਿਰਾਏ ਤੇ ਕੀਤੀ ਹੈ ਜਾਂ ਤੈਨੂੰ ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਚੈਨ ਸਵੇਰੇ ਵੀ ਨਹਾ ਕੇ ਕੰਮ ਤੇ ਗਿਆ ਸੀ। ਦੁਪਹਿਰੇ ਖਾਂਣਾ ਖਾਂਣ ਪਿਛੋਂ, ਫਿਰ ਨਹਾ ਲਿਆ ਸੀ। ਇੰਨੀ ਗਰਮੀ ਵੀ ਨਹੀਂ ਸੀ। ਚੈਨ ਨੇ ਅੱਤਰ ਛਿੜ ਕੇ, ਆਪਦੇ ਉਤੇ ਖੁਸ਼ਬੂ ਲਗਾ ਲਈ ਸੀ। ਉਸ ਦੀ ਵਾਸ਼ਨਾਂ ਸਾਰੇ ਘਰ ਵਿੱਚੋਂ ਆਉਣ ਲੱਗ ਗਈ ਸੀ। ਪ੍ਰੀਤ ਨੂੰ ਚੈਨ ਦੇ ਕੰਮ ਤੇ ਜਾਂਣ ਦੇ ਲੱਛਣ ਨਹੀਂ ਲੱਗਦੇ ਸਨ। ਪ੍ਰੀਤ ਨੂੰ ਬਗੈਰ ਬੁਲਾਏ, ਚੈਨ ਕਾਹਲੀ ਨਾਲ, ਘਰੋਂ ਬਾਹਰ ਹੋ ਗਿਆ। ਪਾਣੀ ਵਾਲੀ ਬੋਤਲ ਵੀ ਭੁੱਲ ਗਿਆ ਸੀ। ਚੈਨ ਨੇ ਟੈਕਸੀ, ਵਿਚੋਲਣ ਦੇ ਦਰਾਂ ਮੂਹਰੇ ਖੜ੍ਹੀ ਕਰ ਦਿੱਤੀ ਸੀ। ਆਪ ਅੰਦਰ ਚਲਾ ਗਿਆ ਸੀ। ਇਸ ਨੂੰ ਪਤਾ ਸੀ। ਘਰ ਵਿੱਚ ਇਸ ਦਾ ਦੋਸਤ ਨਹੀਂ ਹੈ। ਉਹ ਤੇਲ ਦੀ ਖਾਣ ਵਿੱਚ ਕੰਮ ਕਰਦਾ ਹੈ। ਵਾਰ ਐਤਵਾਰ ਨੂੰ ਘਰ ਆਉਂਦਾ ਹੈ। ਬਾਕੀ 5 ਦਿਨ ਕੰਮ ਕਰਦਾ ਹੈ। ਪ੍ਰੀਤ ਨੇ ਚਾਹ ਬੱਣਨੀ ਸਟੋਪ ਉਤੇ ਰੱਖ ਦਿੱਤੀ। ਉਸ ਨੇ ਦੁੱਧ ਕੱਢਣ ਲਈ ਫ੍ਰਿਜ਼ ਖੋਲੀ। ਫ੍ਰਿਜ਼ ਵਿੱਚ ਦੁੱਧ ਨਹੀਂ ਸੀ। ਚੈਨ ਐਸਾ ਹੀ ਕਰਦਾ ਹੈ। ਜੇ ਕੋਈ ਚੀਜ਼ ਮੁੱਕ ਜਾਂਦੀ ਹੈ। ਉਵੇਂ ਹੀ ਖ਼ਾਲੀ ਕਰਕੇ, ਡੱਬਾ ਰੱਖ ਜਾਂਦਾ ਹੈ। ਖ਼ਾਲੀ ਕਰਕੇ ਡੱਬਾ ਕੂੜੇ ਵਿੱਚ ਨਹੀਂ ਸਿੱਟਦਾ। ਉਸ ਨੇ ਸਟੋਪ ਬੰਦ ਕਰ ਦਿੱਤਾ। ਚੈਨ ਨੂੰ ਫੋਨ ਕਰਕੇ ਕਿਹਾ, " ਮੈਨੂੰ ਦੁੱਧ ਫੜਾ ਜਾਵੋ। ਚਾਹ ਵਿੱਚ ਪਾਉਣ ਨੂੰ ਦੁੱਧ ਨਹੀਂ ਹੈ। ਚੈਨ ਨੇ ਕਿਹਾ, " ਮੇਰੀ ਟੈਕਸੀ ਕਿਸੇ ਨੇ ਕਿਰਾਏ ਤੇ ਕਰ ਲਈ ਹੈ। ਮੈਂ ਨਹੀਂ ਆ ਸਕਦਾ। ਤੂੰ ਆਪ ਜਾ ਕੇ, ਦੁੱਧ ਖ੍ਰੀਦ ਲਿਆ। " ਉਹ ਇਹ ਭੁੱਲ ਗਿਆ। ਦੁੱਧ ਲੈਣ ਜਾਂਣ ਲਈ ਪ੍ਰੀਤ ਨੂੰ, ਵਿਚੋਲਣ ਦੇ ਦਰਾਂ ਮੁਹਰੇ ਦੀ ਲੰਘਣਾਂ ਪੈਣਾਂ ਹੈ। ਪ੍ਰੀਤ ਨੇ ਸਟੋਪ ਬੰਦਾ ਕਰ ਦਿੱਤਾ। ਦੁੱਧ ਲੈਣ ਚਲੀ ਗਈ। ਉਹ ਦੁੱਧ ਲੈਣ ਜਾ ਰਹੀ ਸੀ। ਉਸ ਨੇ ਚੈਨ ਦੀ ਟੈਕਸੀ ਵਿਚੋਲਣ ਦੇ ਘਰ ਅੱਗੇ ਖੜ੍ਹੀ ਦੇਖੀ। ਉਸ ਨੂੰ ਗੁਆਂਢਣ ਦੀਆਂ ਦੱਸੀਆਂ ਗੱਲਾਂ ਸੱਚ ਲੱਗਣ ਲੱਗੀਆਂ। ਘਰਦਿਆਂ ਨੂੰ ਗੱਲ ਪਿਛੋਂ ਪਤਾ ਚੱਲਦੀ ਹੈ। ਲੋਕ ਪਹਿਲਾਂ, ਸਾਰੀ ਸੂਹ ਕੱਢ ਲੈਂਦੇ ਹਨ।
ਉਸ ਨੇ ਉਥੇ ਆਪਦੀ ਕਾਰ ਰੋਕ ਲਈ। ਉਹ ਬਿਲ ਮਾਰਨੀ ਭੁੱਲ ਗਈ। ਉਸ ਨੇ ਦਰਵਾਜ਼ੇ ਦਾ ਹੈਡਲ ਘੁੰਮਾਇਆ। ਬਾਰ ਚਪੱਟ ਖੁੱਲ ਗਿਆ। ਦਰਵਾਜ਼ੇ ਨੂੰ ਲੌਕ ਨਹੀਂ ਲੱਗਾ ਸੀ। ਪ੍ਰੀਤ ਬਗੈਰ ਹਾਕ ਮਾਰੀ ਤੋਂ ਅੰਦਰ ਲੰਘ ਗਈ। ਰਸੋਈ ਵਿੱਚ ਵੀ ਕੋਈ ਨਹੀਂ ਸੀ। ਸੋਫ਼ੇ ਵੀ ਖ਼ਾਲੀ ਸਨ। ਉਸ ਦੀ ਹਿੰਮਤ ਸਾਥ ਛੱਡਦੀ ਜਾਂਦੀ ਸੀ। ਉਸ ਨੂੰ ਆਪ ਮਹਿਸੂਸ ਹੋਇਆ। ਉਹ ਕਿਸੇ ਦੂਜੇ ਦੇ ਘਰ ਕਿਵੇਂ ਘੁੰਮ ਰਹੀ ਹੈ? ਹੋ ਸਕਦਾ ਹੈ, ਕੋਈ ਘਰ ਹੀ ਨਾਂ ਹੋਵੇ। ਅਚਾਨਿਕ ਪ੍ਰੀਤ ਨੂੰ ਫੁਰਨਾਂ ਆਇਆ। ਉਹ ਦੋਂਨੇਂ ਕੰਮਰੇ ਵਿੱਚ ਵੀ ਹੋ ਸਕਦੇ ਹਨ। ਜਿਉਂ ਹੀ ਉਹ ਕੰਮਰਿਆਂ ਵੱਲ ਜਾ ਰਹੀ ਸੀ। ਉਸ ਨੂੰ ਮਰਦ-ਔਰਤ ਦੇ ਹੱਸਣ ਦੀ ਅਵਾਜ਼ਾਂ ਆਈਆਂ। ਧਿਆਨ ਦੇ ਕੇ, ਦਿਮਾਗ ਤੇ ਜ਼ੋਰ ਦੇਣ ਤੇ ਵੀ, ਪਛਾਂਣ ਨਹੀਂ ਆਈ ਸੀ। ਜਿਸ ਕੰਮਰੇ ਵਿੱਚੋਂ ਅਵਾਜ਼ਾਂ ਆ ਰਹੀਆਂ ਸੀ। ਉਸ ਦਾ ਦਰਵਾਜ਼ਾ ਵੀ ਖੁੱਲਾ ਪਿਆ ਸੀ। ਪ੍ਰੀਤ ਵਿੱਚ ਇੰਨਾਂ ਜੋਸ਼ ਆ ਗਿਆ ਸੀ। ਉਹ ਹਵਾਂ ਵਾਂਗ ਕੰਮਰੇ ਵਿੱਚ ਜਾ ਖੜ੍ਹੀ ਹੋਈ। ਉਸ ਦਾ ਸਾਰਾ ਸਰੀਰ ਕੰਬਣ ਲੱਗ ਗਿਆ। ਉਸ ਦੀਆ ਅੱਖਾਂ ਜ਼ਕੀਨ ਨਹੀਂ ਕਰ ਰਹੀਆਂ ਸੀ। ਚੈਨ ਵਿਚੋਲਣ ਦੇ ਨਾਲ, ਉਸ ਦੇ ਬਿਡ ਉਤੇ ਧੰਦਾ ਘਾਲ ਰਿਹਾ ਸੀ। ਦੋਂਨੇ ਇੱਕ ਦੂਜੇ ਵਿੱਚ ਮਸਤ ਸਨ। ਦੋਂਨਾਂ ਨੂੰ ਬਿਲਕੁਲ ਪਤਾ ਨਹੀਂ ਲੱਗਾ। ਉਨਾਂ ਨੂੰ ਕੋਈ ਦੇਖ਼ ਰਿਹਾ ਹੈ।
ਪ੍ਰੀਤ ਨੇ ਕਿਹਾ, " ਚੈਨ ਕੀ ਤੇਰੀ ਟੈਕਸੀ ਕਿਰਾਏ ਤੇ ਕੀਤੀ ਹੈ ਜਾਂ ਤੈਨੂੰ ? " ਚੈਨ ਨੇ ਆਪਦੇ ਦੁਆਲੇ ਚਾਦਰ ਲਪੇਟ ਲਈ ਸੀ। ਉਹ ਪ੍ਰੀਤ ਵੱਲ ਨੂੰ ਵੱਧਿਆ, ਉਸ ਦੇ ਦੋ ਚਪੇੜਾ ਮਾਰ ਦਿੱਤੀਆਂ। ਉਸ ਨੇ ਕਿਹਾ, " ਤੇਰੀ ਇੰਨੀ ਹਿੰਮਤ ਕਿਵੇਂ ਹੋ ਗਈ? ਤੂੰ ਮੇਰਾ ਪਿਛਾ ਕਰਦੀ ਹੋ, ਮੇਰੇ ਮਗਰ ਆ ਗਈ। " ਪ੍ਰੀਤ ਨੇ ਕਿਹਾ, " ਤੂੰ ਮੇਰੀ ਹਿੰਮਤ ਅਜੇ ਦੇਖੀ ਕਿਥੇ ਹੈ? ਚਪੇੜਾ ਮਾਰਨ ਦੀ ਐਸੀ ਸਜ਼ਾ ਦੁਆ ਸਕਦੀ ਹਾਂ। ਜੇਲ ਦਿਖਾ ਕੇ, ਤੈਨੂੰ ਸਿਧਾ ਪੰਜਾਬ ਭੇਜ ਸਕਦੀ ਹਾਂ। ਤੇਰੇ ਲੱਛਣਾਂ ਤੋਂ ਲੱਗਦਾ ਹੈ। ਤੂੰ ਕੁੱਤੇਖਾਣੀ ਕਰਾਉਣੀ ਹੈ। ਇਥੇ ਕੀ ਕਰਦਾ ਹੈ? ਕੀ ਇਹ ਤੇਰੀ ਮਾਂ ਲੱਗਦੀ ਹੈ? " ਚੈਨ ਆਪਦੇ ਕੱਪੜੇ ਚੱਕ ਕੇ ਬਾਸ਼ਰੂਮ ਵਿੱਚ ਲੈ ਗਿਆ। ਚੈਨ ਦੇ ਬੋਲਣ ਦੀ ਥਾਂ, ਉਸ ਦੀ ਚਹੇਤੀ ਬੋਲ ਪਈ। ਉਸ ਨੇ ਕਿਹਾ, " ਤੂੰ ਮੇਰੇ ਘਰ ਇਸ ਤਰਾਂ ਆਉਣ ਦੀ ਹਿੰਮਤ ਕਿਵੇਂ ਕੀਤੀ ਹੈ। ਤੈਨੂੰ ਪਤਾ ਕਿਸੇ ਦੇ ਘਰ ਵੜਨਾਂ, ਕਨੂੰਨ ਦੇ ਖਿਲਾਫ਼ ਹੈ। ਚੈਨ ਮੇਰੇ ਕੋਲ ਆਪਦੀ ਮਰਜ਼ੀ ਨਾਲ ਆਇਆ ਹੈ। ਤੇਰੇ ਕੋਲੋ ਸੰਭਾਲਿਆਂ ਨਹੀਂ ਜਾਂਦਾ। " ਪ੍ਰੀਤ ਨੇ ਹੋਰ ਉਥੇ ਖੜ੍ਹਨਾਂ ਠੀਕ ਨਹੀਂ ਸਮਝਿਆ। ਉਹ ਬਾਹਰ ਕਾਰ ਵਿੱਚ ਆ ਕੇ ਬੈਠ ਗਈ। ਚੈਨ ਵੀ ਮਗਰ ਹੀ ਘਰੋਂ ਬਾਹਰ ਆ ਗਿਆ। ਟੈਕਸੀ ਲੈ ਕੇ ਕੰਮ ਤੇ ਚਲਾ ਗਿਆ। ਪ੍ਰੀਤ ਨੂੰ ਹੁਣ ਸਮਝ ਲੱਗੀ ਸੀ। ਵਿਚੋਲਣ ਨੇ ਹੁਣ ਤੱਕ ਉਸ ਨੂੰ ਘਰ ਕਿਉਂ ਨਹੀਂ ਸੱਦਿਆ ਸੀ? ਪ੍ਰੀਤ ਦਾ ਮਨ ਕੀਤਾ। ਸਾਰਾ ਕੁੱਝ ਆਪਦੀ ਭਰਜਾਈ ਨੂੰ ਦੱਸ ਦੇਵੇ। ਉਹ ਆਪਦੀ ਭਰਜਾਈ ਦੇ ਘਰ ਚਲੀ ਗਈ। ਭਰਜਾਈ ਨੇ ਪ੍ਰੀਤ ਦੇ ਮੂੰਹ ਦਾ ਰੰਗ ਲਾਲ ਹੋਇਆ ਦੇਖ਼ ਕੇ ਕਿਹਾ, " ਹੁਣ ਤਾਂ ਕੁੜੀ ਦੇ ਮੂੰਹ ਉਤੇ ਲਾਲੀ ਚੜਦੀ ਗਈ ਹੈ। ਬਹੁਤ ਖੁਸ਼ ਲੱਗਦੀ ਹੈ। " ਪ੍ਰੀਤ ਭਰੀ ਪੀਤੀ ਬੈਠੀ ਸੀ। ਪ੍ਰੀਤ ਦਾ ਦਿਲ ਕੀਤਾ ਸਬ ਕੁੱਝ ਦਸ ਦੇਵਾ। ਪਰ ਉਸ ਨੂੰ ਮਾਂ ਦੀ ਕਹੀ ਗੱਲ ਯਾਦ ਆ ਗਈ। ਉਸ ਨੇ ਕਿਹਾ ਸੀ , " ਘਰ ਦਾ ਖਿਲਾਰਾ ਆਪੇ ਸਮੇਟੀ ਦਾ ਹੈ। ਕਿਸੇ ਤੀਜੇ ਨੂੰ ਖ਼ਬਰ ਨਹੀਂ ਲੱਗਣ ਦੇਈਦੀ। " ਪ੍ਰੀਤ ਨੇ ਕਿਹਾ, " ਘਰ ਦੁੱਧ ਮੁੱਕ ਗਿਆ ਸੀ। ਉਹ ਲੈਣ ਜਾਂਣ ਲਈ ਘਰੋਂ ਬਾਹਰ ਆਈ ਸੀ। ਮੈਂ ਤੁਹਾਨੂੰ ਮਿਲਣ ਨੂੰ ਜੀਅ ਕੀਤਾ। ਇਥੇ ਰੁਕ ਗਈ। " ਉਸ ਦੀ ਭਰਜਾਈ ਨੇ ਕਿਹਾ. " ਤੇਰੀ ਸੇਹਿਤ ਅੱਗੇ ਹੀ ਠੀਕ ਨਹੀਂ ਹੈ। ਤੂੰ ਦੁੱਧ ਦੇ ਦੋ ਕੈਨ ਇਥੇ ਲੈ ਜਾ। 8 ਕਿਲੋ ਦੁੱਧ ਤੁਹਾਡੇ ਚਾਰ ਦਿਨ ਕੱਢ ਦੇਵੇਗਾ। ਅਸੀਂ ਵੀ ਹੁਣੇ ਸੌਦੇ ਖ੍ਰੀਦ ਕੇ ਲਿਆਂਦੇ ਹਨ। ਹੋਰ ਕਿਸੇ ਚੀਜ਼ ਦੀ ਲੋੜ ਹੈ। ਦੱਸ ਦੇ, ਘਰ ਵਿੱਚ ਸਾਰਾ ਕੁੱਝ ਹੈ।
ਪ੍ਰੀਤ ਨੇ ਭਰਜਾਈ ਨੂੰ ਕਿਹਾ, " ਭਰਜਾਈ ਚਾਹ ਵੀ ਪਿਲਾ ਦੇ। ਮੈਂ ਆਪਦੀ ਚਾਹ ਸਟੋਪ ਉਤੇ ਰੱਖਿ ਹੋਈ, ਰਿਜਣੀ ਬੰਦ ਕਰ ਦਿੱਤੀ ਸੀ। ਘਰ ਦੁੱਧ ਦੀ ਘੁੱਟ ਨਹੀਂ ਸੀ। ਕਈ ਚੀਜ਼ਾਂ ਕਿੰਨੀਆ ਜਰੂਰੀ ਹੁੰਦੀਆਂ ਹਨ। ਕਈ ਕੀਮਤੀ ਹੋ ਕੇ ਵੀ, ਕੋਡੀਆਂ ਵਰਗੀਆ ਲੱਗਦੀਆਂ ਹਨ। " ਭਰਜਾਈ ਨੇ ਪੁੱਛਿਆ, " ਪ੍ਰੀਤ ਜਿਸ ਤਰਾਂ, ਚੈਨ ਉਸ ਦਿਨ ਗੱਲਾਂ ਕਰਦਾ ਸੀ। ਕੀ ਉਹ ਆਮ ਹੀ ਤੇਰੇ ਨਾਲ ਐਸੀਆਂ ਗੱਲਾਂ ਕਰਦਾ ਰਹਿੰਦਾ ਹੈ? ਉਹ ਮੈਨੂੰ ਤੇਰੀਆਂ ਗੱਲਾਂ ਨਾਲ ਸਹਿਮਤ ਨਹੀਂ ਲੱਗ ਰਿਹਾ ਸੀ। ਤੇਰੇ ਨਾਲ, ਬੱਚਾ ਪੈਦਾ ਕਰਨ ਪਿਛੇ ਹੀ ਜਿਦੀ ਜਾਂਦਾ ਸੀ। " ਪ੍ਰੀਤ ਨੇ ਕਿਹਾ, " ਐਸੀ ਕੋਈ ਗੱਲ ਨਹੀਂ ਹੈ। ਉਸ ਨੂੰ ਮਜ਼ਾਕ ਕਰਨ ਦੀ ਆਦਤ ਹੈ। ਉਸ ਦੇ ਮਨ ਚਿੱਤ ਕੁੱਝ ਨਹੀਂ ਹੈ। ਅੱਛਾ ਹੁਣ ਮੈਂ ਚੱਲਦੀ ਹਾਂ। " ਪ੍ਰੀਤ ਦੀ ਭਰਜਾਈ ਨੇ ਕਿਹਾ, " ਇਸ ਹਾਲਤ ਵਿੱਚ ਤੂੰ ਭਾਰ ਵੀ ਨਾਂ ਚੱਕਿਆ ਕਰ। ਪਹਿਲਾ ਬੱਚੇ ਹੋਣ ਵੇਲੇ ਬਹੁਤ ਧਿਆਨ ਰੱਖਣਾਂ ਪੈਂਦਾ ਹੈ। ਮੈਂ ਤੇਰੀ ਕਾਰ ਵਿੱਚ ਆਪੇ ਦੁੱਧ ਰੱਖ ਦਿੰਦੀ ਹਾਂ। ਇਹ ਕੰਮ ਮਰਦਾ ਹੈ। ਇਹ ਕੰਮ ਹੁਣ ਚੈਨ ਜੁੰਮੇ ਲਾ ਦੇ। ਉਸ ਨੂੰ ਵੀ ਕੋਈ ਜੁੰਮੇਵਾਰੀ ਸਮਝਣੀ ਚਾਹੀਦੀ ਹੈ। "

Comments
Post a Comment