ਇਸ਼ਕ ਯਾਰਾ ਗੁੜ ਤੋਂ ਵੀ ਮਿੱਠਾ ਹੋ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਛੱਡ ਪੂਰੀ ਦੁਨੀਆਂ ਸਾਡੇ ਵੱਲ ਹੋ ਗਿਆ। ਅੱਖ ਝੱਪਕੇ ਨਾਲ ਉਹ ਪੱਖ ਕਰ ਗਿਆ।

ਸੱਤੀ ਕਹਿ ਮੇਰੇ ਨਾਲ ਅੱਖਾ ਮਲਾ ਗਿਆ। ਮੇਰੀ ਜਾਨ ਨੂੰ ਸੋਹਣਾਂ ਸੂਲੀ ਚੜ੍ਹਾ ਗਿਆ।

ਕਹਿੰਦਾ ਤੇਰੇ ਬਗੈਰ ਇਕੱਲਾ ਰਹਿ ਗਿਆ। ਲਕੋ ਲੈ ਬੁੱਕਲ ਚ ਤੇਰੇ ਕੋਲ ਆ ਗਿਆ।

ਹੁਣ ਤੇਰੇ ਨਾਲ ਪਿਆਰ ਗੂੜਾ ਹੋ ਗਿਆ। ਸਤਵਿੰਦਰ ਨੂੰ ਪੱਲੇ ਨਾਲ ਬੰਨ ਜੋ ਲਿਆ।

ਦੁੱਧ ਨਾਲ ਮਿਸਰੀ ਦਾ ਮਿਲਾਪ ਹੋ ਗਿਆ। ਇਸ਼ਕ ਯਾਰਾ ਗੁੜ ਤੋਂ ਵੀ ਮਿੱਠਾ ਹੋ ਗਿਆ।

ਸਾਨੂੰ ਦੁਨੀਆਂ ਦਾ ਡਰ ਵੀ ਦੂਰ ਗਿਆ। ਜਦੋਂ ਥੱਮ ਬੱਣ ਉਹ ਸਾਨੂੰ ਢਾਸਣਾਂ ਦੇ ਗਿਆ।

ਹੁਣ ਸਾਡੇ ਤਾਂ ਸਾਹਾਂ ਵਿੱਚ ਸਮਾਂ ਗਿਆ। ਤਨ, ਮਨ, ਦੇ ਕੇ ਉਹ ਜਾਨ ਸਾਡੀ ਹੋ ਗਿਆ।

ਦਿਲਾਂ ਨਾਲ ਦਿਲਾਂ ਦਾ ਮਿਲਾਪ ਹੋ ਗਿਆ। ਸਾਡੇ ਲਈ ਸਬ ਕੁੱਝ ਤੂੰਹੀਂ ਤੂੰ ਯਾਰਾ ਹੋ ਗਿਆ।

Comments

Popular Posts