ਭਾਗ 34 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਮੈਂ ਬੱਚਾ ਇਕੱਲੀ ਵੀ ਪਾਲ ਸਕਦੀ ਹਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਚੈਨ ਨੇ ਪ੍ਰੀਤ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਵੀ ਇੱਕ ਵਿਆਹ ਕਰਾਇਆ ਸੀ। ਉਹ ਕੁੜੀ ਹੱਬਸ਼ੀ ਕਾਲੀ ਸੀ। ਉਸ ਨਾਲ ਚੈਨ ਨੇ, ਪੱਕਾ ਹੋਣ ਲਈ ਵਿਆਹ ਕਰਾਇਆ ਸੀ। ਚੈਨ ਕੱਚਾ ਕਨੇਡਾ ਵਿੱਚ ਆਇਆ ਸੀ। ਉਸ ਨੇ ਕਾਲੀ ਨਾਲ ਵਿਆਹ ਜਰੂਰ ਕਰਾਇਆ ਸੀ। ਪੱਕੀ ਮੋਹਰ ਵਿਆਹ ਨੂੰ ਨਹੀਂ ਲੱਗੀ ਸੀ। ਉਸ ਨਾਲ ਚੈਨ ਦਾ ਮੁੰਡਾ ਹੋ ਗਿਆ ਸੀ। ਦੋਂਨਾਂ ਵਿੱਚ ਪੈਸਿਆਂ ਦੀ ਦੇਣ ਲੈਣ ਦੀ ਗੱਲ ਪੱਕੀ ਹੋਈ ਸੀ। ਉਸ ਕੁੜੀ ਨੂੰ ਪੈਸੇ ਚਾਹੀਦੇ ਸੀ। ਚੈਨ ਨੂੰ ਪੱਕੀ ਮੋਹਰ ਕਨੇਡਾ ਰਹਿੱਣ ਦੀ ਲੱਗ ਜਾਂਣੀ ਸੀ। ਚੈਨ ਨੇ ਕਾਲੀ ਨੂੰ 10 ਹਜ਼ਾਰ ਡਾਲਰ ਦੇਣਾਂ ਸੀ। ਪੱਕਾਂ ਹੋਣ ਪਿਛੋਂ ਦੋਂਨਾਂ ਨੇ ਇੱਕ ਦੂਜੇ ਨੂੰ ਛੱਡ ਦੇਣਾਂ ਸੀ। ਮੁੰਡਾ ਹੋਣ ਪਿਛੋਂ, ਕਾਲੀ ਨੂੰ ਲੋਕਾਂ ਨੇ ਸਿਖਾ ਦਿੱਤਾ, " ਪੰਜਾਬੀਆਂ ਵਿੱਚ ਮੁੰਡਾ ਹੋਣ ਨਾਲ ਜ਼ਨਾਨੀ ਦੀ ਕੀਮਤ ਵੱਧ ਜਾਂਦੀ ਹੈ। ਇੱਜ਼ਤ ਵੱਧ ਹੋਣ ਲੱਗ ਜਾਂਦੀ ਹੈ। " ਕਾਲੀ ਨੇ ਆਪਦਾ ਮੁੱਲ ਹੋਰ ਵਧਾ ਦਿੱਤਾ ਸੀ। ਜਿਸ ਵਿੱਚ ਦੋਂਨਾਂ ਦੀ ਅਣਬੱਣ ਹੋਈ ਸੀ। ਯਾਰੀ ਵਿੱਚਆਲੇ ਹੀ ਟੁੱਟ ਗਈ ਸੀ। ਮੁੰਡਾ ਪਹਿਲਾਂ ਕਾਲੀ ਲੈ ਗਈ। ਪਿਛੋਂ ਉਸ ਨੇ ਸ਼ੋਸ਼ਲ ਵਰਕਰਾਂ ਦੇ ਹਵਾਲੇ ਕਰ ਦਿੱਤਾ। ਚੈਨ ਦੇ ਸਿਰ, ਇਹ ਖ਼ਰਚਾ ਵੀ ਸਿਰ ਪਿਆ ਹੋਇਆ ਸੀ। ਉਸ ਨੇ, ਪ੍ਰੀਤ ਨੂੰ ਇਸ ਕੇਸ ਬਾਰੇ ਕੁੱਝ ਨਹੀਂ ਦੱਸਿਆ ਸੀ।

ਪ੍ਰੀਤ ਨੇ ਚੈਨ ਨੂੰ ਦੱਸਿਆ, " ਮੇਰੀ ਸੇਹਿਤ ਠੀਕ ਨਹੀਂ ਹੈ। ਮੈਨੂੰ ਡਾਕਟਰ ਦੇ ਲੈ ਚੱਲ। " ਚੈਨ ਨੇ ਪ੍ਰੀਤ ਨੂੰ ਕਿਹਾ, " ਘਰ ਗੋਲ਼ੀਆਂ ਪਈਆਂ ਹੋਣੀਆਂ ਹਨ। ਉਹ ਖਾਹ ਲੈ। ਆਪੇ ਸਰੀਰ ਠੀਕ ਹੋ ਜਾਵੇਗਾ। " ਪ੍ਰੀਤ ਨੇ ਦੱਸਿਆ, ਉਹ 2 ਗੋਲ਼ੀਆਂ, ਮੈਂ ਖਾ ਲਈਆਂ ਹਨ। ਉਨਾਂ ਨਾਲ ਉਲਟੀਆਂ ਤੇ ਚੱਕਰ ਆਉਣੋਂ ਨਹੀਂ ਹਟੇ। " ਚੈਨ ਨੇ ਕਿਹਾ, " ਅਰਾਮ ਕਰ ਲੈ, ਆਪੇ ਠੀਕ ਹੋ ਜਾਵੇਗੀ। ਡਾਕਟਰ ਦੇ 3 ਘੰਟੇ ਬਾਰੀ ਨਹੀਂ ਆਉਂਦੀ। ਉਨੇ ਨੂੰ ਬੰਦਾ ਆਪੇ ਠੀਕ ਹੋ ਜਾਂਦਾ ਹੈ। ਜੇ ਤੂੰ ਡਾਕਟਰ ਦਾ ਮੂੰਹ ਦੇਖਣ ਜਾਂਣਾ ਹੈ, ਆਪਦੀ ਭਰਜਾਈ ਨੂੰ ਨਾਲ ਲੈ ਜਾ। ਤੂੰ ਕਾਰ ਚਲਾ ਸਕਦੀ ਹੈ। ਆਪ ਹੀ ਚੱਲੀ ਜਾ। ਮੇਰੀ ਸ਼ਰਾਬ ਪੀਤੀ ਹੈ। ਮੇਰੇ ਕੋਲੋ ਕਾਰ ਨਹੀਂ ਚੱਲਣੀ। " ਪ੍ਰੀਤ ਨੇ ਭਰਜਾਈ ਨੂੰ ਫੋਨ ਕਰ ਦਿੱਤਾ। ਉਹ ਪ੍ਰੀਤ ਨੂੰ ਡਾਕਟਰ ਦੇ ਲੈ ਗਈ। ਡਾਕਟਰ ਨੇ ਟੈਸਟ ਕਰਕੇ, ਦੱਸਿਆ, " ਪ੍ਰੀਤ ਮਾਂ ਬੱਣਨ ਵਾਲੀ ਹੈ। ਖੂਨ ਦੀ ਕਮੀ ਕਰਕੇ, ਬਲਡ ਪ੍ਰੈਸ਼਼ਰ ਘੱਟਣ ਨਾਲ ਚੱਕਰ ਤੇ ਉਲਟੀਆਂ ਆਉਂਦੀਆਂ ਹਨ। ਕਈ ਔਰਤਾਂ ਨੂੰ 3 ਮਹੀਨੇ ਤੱਕ ਐਸਾ ਹੁੰਦਾ ਹੈ। ਕਈਆਂ ਨੂੰ ਬੱਚਾ ਹੋਣ ਤੱਕ ਉਲਟੀਆਂ ਆਉਂਦੀਆਂ ਹਨ। ਇਸ ਨੂੰ ਅਰਾਮ ਦੀ ਲੋੜ ਹੈ। " ਡਾਕਟਰ ਨੇ ਪ੍ਰੀਤ ਨੂੰ ਨੌਕਰੀ ਤੋਂ ਛੁੱਟੀਆਂ ਕਰਨ ਦਾ ਫਾਰਮ ਭਰ ਕੇ ਦਿੱਤਾ। ਰਸਤੇ ਵਿੱਚ ਪ੍ਰੀਤ ਨੂੰ ਭਰਜਾਈ ਨੇ ਪੁੱਛਿਆ, " ਚੈਨ ਤੈਨੂੰ ਡਾਕਟਰ ਦੇ ਕਿਉਂ ਨਹੀਂ ਲੈ ਕੇ ਗਿਆ? " ਪ੍ਰੀਤ ਨੇ ਭਰਜਾਈ ਦੀ ਗੱਲ ਟਾਲਣ ਲਈ ਕਹਿ ਦਿੱਤਾ, " ਉਹ ਕਹਿੰਦਾ, " ਐਸੇ ਸਮੇਂ ਕੋਈ ਔਰਤ ਨਾਲ ਹੋਣੀ ਚਾਹੀਦੀ ਹੈ। " ਇਸ ਲਈ ਮੈਂ ਤੈਨੂੰ ਫੋਨ ਕਰ ਦਿੱਤਾ ਸੀ। " ਭਰਜਾਈ ਨੇ ਕਿਹਾ, " ਕੀ ਅੱਜ ਹੀ ਨਿਆਣਾਂ ਜੰਮਣ ਵਾਲਾ ਸੀ। ਜੋ ਔਰਤ ਦੀ ਲੋੜ ਪੈ ਗਈ। ਬਹੁਤੇ ਮਰਦ ਹੁੰਦੇ ਹੀ ਐਸੇ ਹਨ। ਜ਼ਨਾਨੀ ਨਾਲ ਸੌਂ ਕੇ, ਮੌਜ਼ ਬੱਣਾਂ ਲੈਂਦੇ ਹਨ। ਪਰ ਜੁੰਮੇਬਾਰੀਆਂ ਨਹੀਂ ਸੰਭਾਲਦੇ। ਉਸ ਲਈ ਐਸੇ ਕੰਮ ਨੂੰ, ਕਿਸੇ ਹੋਰ ਨੂੰ ਕਰ ਲਵੇ। "

ਪ੍ਰੀਤ ਨੇ ਕਿਹਾ, " ਭਰਜਾਈ ਉਸ ਨੇ ਸ਼ਰਾਬ ਪੀਤੀ ਸੀ। ਮੈਂ ਵੀ ਕਾਰ ਨਹੀਂ ਚਲਾ ਸਕਦੀ ਸੀ। ਇਸ ਲਈ ਤੈਨੂੰ ਨਾਲ ਲੈ ਗਈ। " ਪ੍ਰੀਤ ਦੇ ਨਾਲ ਭਰਜਾਈ ਘਰ ਅੰਦਰ ਆ ਗਈ। ਚੈਨ ਸਰਾਬੀ ਹੋਇਆ ਬੈਠਾ ਸੀ। ਪ੍ਰੀਤ ਦੀ ਭਰਜਾਈ ਨੇ ਚੈਨ ਨੂੰ ਕਿਹਾ, " ਚੈਨ ਤੂੰ ਬਾਪ ਬੱਣਨ ਵਾਲਾ ਹੈ। ਮਿੱਠਾਆਈ ਖਿਲਾ। " ਚੈਨ ਦੀ ਸਾਰੀ ਪੀਤੀ ਹੋਈ ਲਹਿ ਗਈ। ਉਸ ਨੇ ਪੁੱਛਿਆ, " ਤੈਨੂੰ ਕਿਹਨੇ ਕਹਿ ਦਿੱਤਾ? " ਉਸ ਨੇ ਜੁਆਬ ਦਿੱਤਾ, " ਅਸੀਂ ਡਾਕਟਰ ਕੋਲੋ ਆਈਆਂ ਹਾਂ। ਉਸ ਨੇ ਪ੍ਰੀਤ ਚੇ ਟੈਸਟ ਕੀਤੇ ਹਨ। ਡਾਕਟਰ ਨੇ ਦੱਸਿਆ ਹੈ। " ਚੈਨ ਨੇ ਕਿਹਾ, " ਐਡੀ ਛੇਤੀ ਕੀ ਸੀ? ਔਰਤਾਂ ਮਾਂ ਬੱਣਨ ਦਾ ਬਹਾਨਾਂ ਹੀ ਭਾਲਦੀਆਂ ਹਨ। ਵਿਆਹ ਹੁੰਦੇ ਹੀ ਮਾਂ ਬੱਣ ਜਾਂਦੀਆਂ ਹਨ। " ਪ੍ਰੀਤ ਨੇ ਭਰਜਾਈ ਵੱਲ ਦੇਖਿਆਂ। ਉਸ ਨੇ ਕਿਹਾ," ਇਹ ਪਹਿਲਾਂ ਸੋਚਣਾਂ ਸੀ। ਔਰਤ ਇਸ ਵਿੱਚ ਕੀ ਕਰ ਸਕਦੀ ਹੈ? ਕੀ ਮਰਦ ਤੋਂ ਬਗੈਰ ਔਰਤ ਮਾਂ ਬੱਣ ਸਕਦੀ ਹੈ? ਔਰਤ ਨੂੰ ਮਾਂ ਮਰਦ ਬੱਣਾਉਂਦਾ ਹੈ। ਤੂੰ ਮੈਨੂੰ ਮਾਂ ਬੱਣਾਇਆ ਹੈ। ਦੋਸ਼ ਮੇਰੇ ਸਿਰ ਲਾ ਰਿਹਾਂ ਹੈ। " ਚੈਨ ਕਿਹਾ, " ਇਹ ਬੱਚਾ ਮੈਨੂੰ ਨਹੀਂ ਚਾਹੀਦਾ। ਇਸ ਦਾ ਗਰਭਪਾਤ ਕਰਾਦੇ। ਅਜੇ ਹੋਰ ਬਹੁਤ ਕੰਮ ਕਰਨ ਵਾਲੇ ਹਨ। ਬੱਚੇ ਜੰਮਣ ਨੂੰ ਬਥੇਰੀ ਉਮਰ ਪਈ ਹੈ।

ਪ੍ਰੀਤ ਦੀ ਭਰਜਾਈ ਦੋਂਨਾਂ ਵਿੱਚ ਗੱਲ ਵੱਧਦੀ ਦੇਖ਼ ਕੇ, ਉਥੋਂ ਚਲੀ ਗਈ। ਪ੍ਰੀਤ ਨੇ, ਚੈਨ ਨੂੰ ਕਹਿ ਦਿੱਤਾ, " ਇਸ ਬੱਚੇ ਨੂੰ ਮੈਂ ਮਰਨ ਨਹੀਂ ਦੇਵਾਗੀ। ਜਨਮ ਦੇਵਾਂਗੀ। " ਚੈਨ ਦਾ ਗੁੱਸਾ ਆਪੇ ਤੋਂ ਬਾਹਰ ਹੋ ਗਿਆ ਸੀ। ਉਹ ਗੁੱਸੇ ਵਿੱਚ ਭੁੱਲ ਗਿਆ। ਕੀ ਕਹਿ ਰਿਹਾ ਹੈ? ਉਸ ਨੇ ਕਿਹਾ, " ਮੈਨੂੰ ਹੋਰ ਬੱਚਾ ਨਹੀਂ ਚਾਹੀਦਾ। ਮੇਰਾ ਇੱਕ ਬੇਟਾ ਹੈ। ਉਹੀ ਸੰਭਾਲਣਾਂ ਔਖਾ ਹੋ ਗਿਆ ਹੈ। " ਪ੍ਰੀਤ ਨੂੰ ਲੱਗਦਾ ਸੀ। ਉਹ ਕੋਈ ਸੁਪਨਾਂ ਦੇਖ਼ ਰਹੀ ਹੈ। ਉਸ ਨੇ ਚੈਨ ਨੂੰ ਪੁੱਛਿਆ, " ਕੀ ਤੂੰ ਮਜ਼ਾਕ ਕਰ ਰਿਹਾਂ ਹੈ? " ਚੈਨ ਨੂੰ ਯਾਦ ਆ ਗਿਆ। ਇਹ ਤਾਂ ਇਸ ਨੂੰ ਦੱਸਣਾਂ ਨਹੀਂ ਸੀ। ਇਹ ਕਿਵੇਂ ਦੱਸ ਹੋ ਗਿਆ? ਉਸ ਨੇ ਕਿਹਾ, " ਮੈਂ ਮਜ਼ਾਕ ਕਰ ਰਿਹਾ ਸੀ। ਆਪਣੀ ਉਮਰ ਅਜੇ ਨਿਆਣੀ ਹੈ। ਜੇ ਆਪਾਂ ਹੁਣੇ ਮੰਮੀ ਡੈਡੀ ਬੱਣ ਗਏ। ਛੇਤੀ ਬੁੱਢੇ ਹੋ ਜਾਵਾਂਗੇ। " ਪ੍ਰੀਤ ਨੇ ਕਿਹਾ. " ਕੀ ਤੂੰ ਸੱਚੀ ਬੁੱਢਾ ਹੋਣ ਤੋਂ ਡਰਦਾਂ ਹੈ? ਬੱਚੇ ਜੰਮਣ ਨਾਲ, ਕੋਈ ਬੁੱਢਾ ਨਹੀਂ ਹੁੰਦਾ। ਸਗੋਂ ਜਿਸ ਦੇ ਬੱਚੇ ਨਾਂ ਹੋਣ, ਉਹ ਵਿਹਲਾ ਰਹਿ ਕੇ ਬੁੱਢਾ ਹੋ ਜਾਂਦਾ ਹੈ। ਅੱਗੇ ਨੂੰ ਮੈਨੂੰ ਮਜ਼ਾਕ ਵੀ ਨਾਂ ਕਰਨਾਂ। ਉਹ ਮਜ਼ਾਕ ਵੀ ਚੰਗਾ ਨਹੀਂ ਹੁੰਦਾ। ਜਿਸ ਨਾਲ ਜਿੰਦਗੀ ਕਿਰ-ਕਰੀ ਹੋ ਜਾਵੇ। ਇੱਕ ਬਾਰ ਤਾਂ ਮੈਨੂੰ ਸੱਚ ਲੱਗਾ ਸੀ। " ਚੈਨ ਨੇ ਆਪਦੀ ਗੱਲ ਉਤੇ ਜ਼ੋਰ ਦਿੰਦੇ ਕਿਹਾ, " ਸਾਰੀਆਂ ਗੱਲਾਂ ਛੱਡ, ਮੈਂ ਤੈਨੂੰ ਇੱਕ ਬਾਰ ਕਹਿ ਦਿੱਤਾ ਹੈ, ਮੈਨੂੰ ਬੱਚਾ ਨਹੀਂ ਚਾਹੀਦਾ। ਹਸਪਤਾਲ ਜਾ ਕੇ, ਬੱਚਾ ਗਿਰਾ ਦੇ। ਅਜੇ ਆਪਣਾਂ ਵਿਆਹ ਹੋਇਆ ਹੈ। ਮੈਂ ਪੱਕਾ ਨਹੀਂ ਹੋਇਆ। ਜੇ ਕਿਸੇ ਗੱਲ ਦੇ ਅੜੀਕਾ ਪੈਣ ਨਾਲ, ਮੈਂ ਪੱਕਾ ਨਾਂ ਹੋ ਸਕਿਆ। ਬੱਚੇ ਦਾ ਕੀ ਹੋਵੇਗਾ? ਪ੍ਰੀਤ ਨੂੰ ਚੈਨ ਦੀਆਂ ਅਜੀਬ ਗੱਲਾਂ ਸੁਣ ਕੇ ਹੈਰਾਨੀ ਹੋ ਰਹੀ ਸੀ। ਉਸ ਨੇ ਕਿਹਾ, " ਤਾਂ ਮੈਂ ਤੇਰੇ ਨਾਲ ਭਾਰਤ ਚਲੀ ਜਾਂਵਾਂਗੀ।। ਸ਼ਾਇਦ ਤੈਨੂੰ ਨਵੇਂ ਕਨੂੰਨ ਦਾ ਨਹੀਂ ਪਤਾ, ਹੁਣ ਮੋਹਰ ਤਾਂ ਲਗਾਉਂਦੇ ਹਨ। ਜਦੋਂ ਬੱਚਾ ਹੋ ਜਾਂਦਾ ਹੈ। ਦੂਜੀ ਗੱਲ, ਮੈਂ ਬੱਚਾ ਇਕੱਲੀ ਵੀ ਪਾਲ ਸਕਦੀ ਹਾਂ। ਮੈਂ ਭਰੂਣ ਦਾ ਬੀਜ ਨਾਸ਼ ਨਹੀਂ ਕਰਨ ਲੱਗੀ। " ਚੈਨ ਨੇ ਕਿਹਾ, " ਹੱਦ ਹੋ ਗਈ। ਮੈਂ ਬੱਚੇ ਦਾ ਬਾਪ ਹਾਂ। ਮੈਂ ਨਹੀਂ ਚਹੁੰਦਾ। ਮੇਰੀ ਔਲਾਦ ਪੈਦਾ ਹੋਵੇ। ਤੂੰ ਇਕੱਲੀ ਆਪਦੀ ਮਰਜ਼ੀ ਕਿਵੇਂ ਕਰ ਲਵੇਗੀ? " ਪ੍ਰੀਤ ਨੇ ਚੈਨ ਨਾਲ ਬਹਿਸ ਕਰਨੀ ਠੀਕ ਨਹੀਂ ਸਮਝੀ। ਉਹ ਉਸ ਨੂੰ ਸੋਫ਼ੇ ਉਤੇ ਬੈਠੇ ਨੂੰ ਛੱਡ ਕੇ, ਆਪ ਸੌਂਣ ਲਈ ਕੰਮਰੇ ਵਿੱਚ ਚਲੀ ਗਈ।


Comments

Popular Posts