ਲੱਗ ਕਾਲਜ਼ੇ ਕਿਉਂ ਤੜਫ਼ਾਈ ਜਾਂਦੇ ਹੋ?

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਸਾਡਾ ਦਿਲ ਕਿਉਂ ਤੜਫ਼ਾਈ ਜਾਂਦੇ ਹੋ? ਕਾਹਤੋਂ ਲੰਮੀਆਂ ਘੜੀਆਂ ਲੰਘਾਈ ਜਾਂਦੇ ਹੋ?
ਕਾਹਤੋਂ ਐਵੇ ਦੂਰੀਆਂ ਵਧਾਈ ਜਾਂਦੇ ਹੋ? ਕਾਹਤੋਂ ਦਿਲ ਉਤੇ ਠੋਕਰਾਂ ਲਗਾਈ ਜਾਂਦੇ ਹੋ?
ਚੋਰੀ ਮੱਲੋ-ਮੱਲੀ ਦਿਲ ਵਿੱਚ ਧੱਸੀ ਜਾਂਦੇ ਹੋ? ਸੱਤੀ ਦੀ ਜਾਨ ਤੇ ਕਬ਼ਜਾ ਕਰੀ ਜਾਂਦੇ ਹੋ?
ਤੁਸੀਂ ਮੇਰਾ ਵਜ਼ੂਦ ਦੀ ਹੋਦ ਮਿਟਾਈ ਜਾਂਦੇ ਹੋ? ਆਪਦੇ ਨਾਂਮ ਦੀ ਜੋਤ ਜਗਾਈ ਜਾਂਦੇ ਹੋ?
ਰੱਬਾ ਜੋਤ ਜਗਾ ਦਿਲ ਰੋਸ਼ਨਾਈ ਜਾਂਦੇ ਹੋ? ਸਾਡੀ ਜਿੰਦਗੀ ਚਾਦਨੀ ਬੱਣਾਈ ਜਾਂਦੇ ਹੋ?
ਗੂੰਗੇ ਦੀ ਜੀਭ ਨੂੰ ਗੁੜ ਚਟਾਈ ਜਾਂਦੇ ਹੋ। ਬੁੱਲਾਂ ਸੱਤੀ ਦਿਆਂ ਨੂੰ ਮਿੱਠਾਂ ਚੱਖਾਈ ਜਾਂਦੇ ਹੋ?
ਸਤਵਿੰਦਰ ਦੀਆਂ ਅੱਖਾਂ ਮੂਹਰੇ ਰਹਿੰਦੇ ਹੋ ਘੁੱਟ ਕੇ ਲੱਗ ਕਾਲਜ਼ੇ ਕਿਉਂ ਤੜਫ਼ਾਈ ਜਾਂਦੇ ਹੋ?

Comments

Popular Posts