ਰੱਬ ਤੋਂ ਪਿਆਰੇ ਲੱਗਦਿਉ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਜਦੋਂ ਤੁਸੀਂ ਖਿੜ-ਖਿੜ ਹੱਸਦੇਉ। ਸਾਡਾ ਦਿਲ ਰੁਗ ਭਰ ਕੇ ਕੱਢਦੇਉ।

ਉਦੋਂ ਜਾਨ ਤੋਂ ਪਿਆਰੇ ਲੱਗਦੇਉ। ਹੱਥ ਫੜ ਮੇਰਾ ਦਿਲ ਤੇ ਰੱਖਦੇਉ।

ਦਿਲ ਹੋ ਗਿਆ ਤੇਰਾ ਦੱਸਦਿਉ। ਜਦੋਂ ਸੋਹਣਿਆ ਚੋ ਸੱਤੀ ਚੁਣਦਿਉ।

ਉਦੋਂ ਰੱਬ ਤੋਂ ਪਿਆਰੇ ਲੱਗਦਿਉ। ਸਤਵਿੰਦਰ ਧੋਣ ਉਚੀ ਰੱਖਦਿਉ।

ਯਾਰ ਦੇ ਨਾਂਮ ਦਾ ਤਾਜ ਪਾਉਦੇਉ। ਦੁਨੀਆਂ ਦੇ ਵਿੱਚੋਂ ਵੱਖ ਦਿਸਦੇਉ।

ਤ੍ਰਿਸ਼ੀ ਨਜ਼ਰ ਇਧਰ ਨੂੰ ਰੱਖਦੇਉ। ਸਾਡੀ ਜਾਨ ਨੂੰ ਫਾਹੇ ਲਾ ਰੱਖਦੇਉ।

Comments

Popular Posts