ਤੁਸੀਂ ਤਾਂ ਸੱਤੀ ਦੇ ਯਾਰ ਪੱਕੇ ਬੱਣ ਬੈਠ ਗਏ
-
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਦੋਂ ਮੈਨੂੰ ਸੋਹਣੀ ਸ਼ਕਲ ਤੁਸੀਂ ਦਿਖਾ ਗਏ।
ਅਸੀਂ ਤਾਂ ਹੁਣ ਤੇਰੇ ਜੋਗੇ ਯਾਰਾ ਰਹਿ ਗਏ।
ਜਦੋਂ ਦੇ ਘੁੱਟ ਕੇ ਤੁਸੀਂ ਹਿੱਕ ਨਾਲ ਲਾ ਗਏ।
ਧਰਤੀ ਤੋਂ ਉਠਾ ਪੱਲਕਾਂ ਵਿੱਚ ਸੀ ਬੈਠਾ ਗਏ।
ਸੁਵਰਗ ਮੇਰੀ ਜਿੰਦਗੀ ਨੂੰ ਤੁਸੀਂ ਬੱਣਾਂ ਗਏ।
ਤੇਰੇ ਉਤੇ ਤਾਂ ਜਾਨ ਦੀ ਬਾਜੀ ਲਾ ਬਹਿ ਗਏ।
ਤੇਰੇ ਅੱਗੇ ਦਿਲ ਹਾਰ ਕੇ ਅਸੀਂ ਬਹਿ ਗਏ।
ਰੱਖ ਭਾਵੇਂ ਮਾਰ ਤੇਰੇ ਦਰ ਕੇ ਬਹਿ ਗਏ।
ਤੇਰੇ ਹੁਣ ਪੈਰਾ ਵਿੱਚ ਰੁਲਨ ਜੋਗੇ ਰਹਿ ਗਏ।
ਦੁਨੀਆਂ ਸਾਰੀ ਭੁਲ ਕੇ ਤੇਰੇ ਹੋ ਕੇ ਰਹਿ ਗਏ।
ਸਤਵਿੰਦਰ ਹੁਣ ਤੁਸੀਂ ਸਾਡੇ ਜੋਗੇ ਰਹਿ ਗਏ।
ਤੁਸੀਂ ਤਾਂ ਸੱਤੀ ਦੇ ਯਾਰ ਪੱਕੇ ਬੱਣ ਬੈਠ ਗਏ।
ਸੱਚੀ ਗੱਲ ਉਹ ਦਿਲ ਵਿੱਚ ਦੱਬ ਕੇ ਲੈ ਗਏ।
ਉਹ ਮਨੋ-ਮਨੀ ਸੋਚਣ ਰੂਪ ਲੁੱਟ ਕੇ ਲੈ ਗਏ।
ਦਿਲ ਆਪਦਾ ਸਾਡੇ ਕੋਲ ਗੁਆ ਕੇ ਚਲੇ ਗਏ।

Comments

Popular Posts