ਪ੍ਰਭੂ ਦੇ ਪ੍ਰੇਮ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
28/07/2013. 334

ਜੋਗੀ ਆਖਦੇ ਹਨ, ਭਾਈ ਜੋਗ ਦਾ ਮਾਰਗ ਹੀ ਚੰਗਾ ਤੇ ਮਿੱਠਾ ਹੈ। ਇਸ ਵਰਗਾ ਹੋਰ ਕੋਈ ਸਾਧਨ ਨਹੀਂ ਹੈ। ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ। ਅਸਾਂ ਹੀ ਸਿੱਧੀ ਲੱਭੀ ਹੈ। ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ ਪ੍ਰਭੂ ਦਾ ਸਿਮਰਨ ਛੱਡ ਕੇ, ਭੁਲੇਖੇ ਵਿਚ ਪਏ ਹੋਏ ਹਨ। ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੰਕਾਂਰ ਵਿੱਚ ਬੱਝੇ ਹੋਏ ਹਨ। ਪ੍ਰਭੂ ਵਿਛਨ ਨਾਲ ਇਹ ਹਉਮੈ ਪੈਦਾ ਹੋਈ ਹੈ। ਪ੍ਰਭੂ ਵਿਛੋੜੇ ਵਿਚ ਸਾਰੀ ਸ੍ਰਿਸਟੀ ਬੱਣੀ ਪਈ ਹੈ। ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਵੀ ਸਾਰੇ ਰੱਬ ਤੋਂ ਵਿੱਛੜ ਹੋਏ ਹਨ। ਇਹੀ ਆਖਦੇ ਹਨ ਕਿ ਅਸੀ ਸਭ ਤੋਂ ਵੱਡੇ ਹਾਂ। ਜਿਸ ਮਨੁੱਖ ਨੂੰ ਪ੍ਰਭੂ ਆਪ ਅੱਕਲ ਦਿੰਦਾ ਹੈ ਉਹੀ ਰੱਬ ਨੂੰ ਸਮਝਦਾ ਹੈ ਰੱਬ ਨੂੰ ਸਮਝਣ ਤੋਂ ਬਿਨਾ ਜੀਵਨ ਜਿਉਂ ਸਕਦੇ ਹਾਂ। ਸਤਿਗੁਰੂ ਜੀ ਦੇ ਮਲਣ ਨਾਲ, ਮਨ ਵਿਚੋਂ ਹੰਕਾਰ, ਵਿਕਾਰਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਇਸ ਨੂੰ ਅੰਦਰੋਂ ਹੀ ਨਾਮ, ਲਾਲ, ਹੀਰਾ ਲੱਭ ਪੈਂਦਾ ਹੈ। ਲਾਭ ਦੀ ਚਿੰਤਾ ਤੇ ਵਿਕਾਰ ਦੇ ਫੁਰਨੇ ਛੱਡ ਕੇ ਪ੍ਰਭੂ ਨੂੰ ਪੱਕੇ ਮਨ ਨਾਲ ਯਾਦ ਦਾ ਕਰਨਾਂ ਚਾਹੀਦਾ ਹੈ। ਭਗਤ ਕਬੀਰ ਜੀ ਆਖ ਰਹੇ ਹਨ। ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ, ਪੁੱਛਿਆਂ ਜਾਵੇ ਉਹ ਸੁਆਦ ਨਹੀਂ ਦੱਸ ਸਕਦਾ। ਪ੍ਰਭੂ ਦੇ ਪ੍ਰੇਮ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ।

ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ। ਜਿੱਥੇ, ਜਿਸ ਮਨ ਵਿਚ ਪੰਜਾਂ ਤੱਤਾਂ ਤੋਂ ਬਣੇ ਹੋਏ ਵਿਚ ਪਹਿਲਾਂ ਮਮਤਾ ਸੀ। ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ। ਮਨੁੱਖ ਇੜਾ-ਪਿੰਗਲਾ-ਸੁਖਮਨਾ ਵਾਲੇ ਪ੍ਰਾਣ ਚਾੜ੍ਹਨ ਤੇ ਰੋਕਣ ਕੇ, ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ? ਜਿਸ ਮਨੁੱਖ ਦੀ ਸੁਰਤ ਪ੍ਰਭੂ ਵਿਚ ਜੁੜ ਗਈ ਹੈ, ਉਸ ਨੂੰ ਸਾਧਨ ਜਪਦੇ ਹੀ ਬੇਲੋੜੇ ਕੰਮ ਹਨ। ਇਹ ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ। ਇਹ ਕਿਵੇਂ ਹੋ ਗਿਆ? ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ। ਇਹ ਰੱਬੀ ਪ੍ਰੇਮ ਦੀ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ। ਜਿਸ ਮਨ ਵਿਚ ਪਹਿਲਾਂ ਸਾਰੀ ਦੁਨੀਆ ਦੇ ਧਨ, ਮੋਹ ਦਾ ਲਾਲਚ ਸੀ। ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ। ਰੱਬ ਤੋਂ ਬਗੈਰ, ਇਹ ਲਾਲਚ ਆਪੇ ਜੁੜਦਾ, ਟੁੱਟਦਾ ਨਹੀਂ ਹੈ। ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਮਨ ਵਿਚ ਵੱਸ ਰਿਹਾ ਹੈ ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ। ਰੱਬ ਤੋਂ ਬਗੈਰ, ਇਹ ਲਾਲਚ ਆਪੇ ਜੁੜਦਾ, ਟੁੱਟਦਾ ਨਹੀਂ ਹੈ। ਮਾਇਆ ਦੇ ਮੋਹ ਤੋਂ ਨਿਰਲਪ ਪ੍ਰਭੂ ਆਪ ਮਨ ਵਿਚ ਵੱਸ ਰਿਹਾ ਹੈ ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ।

ਭਗਤ ਕਬੀਰ ਜੀ ਕਹਿ ਰਹੇ ਹਨ, ਮੇਰੀ ਸੁਰਤ ਪ੍ਰਭੂ ਵਿਚ) ਲੱਗੀ ਰਹਿੰਦੀ ਹੈ। ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ। ਮੈਂ ਉਸ ਦਾ ਭੇਤ ਨਹੀਂ ਪਾ ਸਕਦਾ ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ। ਉਹ ਆਪ ਰੱਬ ਜਾਂਣਦਾ ਹੈ। ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ। ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨ ਕਰਨਾਂ ਹੈਪ ਇਹ ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਗਿਆਨ ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ। ਗੁਫ਼ਾ ਵਿਚ ਮੈਂ ਆਸਣ ਲਾਈ, ਇਕਾਂਤ ਵਿਚ ਬੈਠਾ ਹੋਇਆ ਹਾਂ ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ ਇਹ ਮੇਰਾ ਜੋਗ ਰਸਤਾ ਹੈ। ਮੇਰੇ ਪ੍ਰਭੂ ਮੈਂ ਤੇਰੀ ਲਗਨ ਵਾਲਾ ਭਗਤ ਹਾਂ। ਇਸ ਵਾਸਤੇ ਮੌਤ ਦਾ ਡਰ ਚਿੰਤਾ ਤੇ ਵਿਛੋੜਾ ਮੈਨੂੰ ਲੱਗਦੇ ਨਹੀਂ ਹਨ। ਮੈਂ ਜੋਗੀਆਂ ਵਾਲੀ ਸਿੰਙੀ ਵਜਾ ਰਿਹਾ ਹਾਂ ਸਾਰੇ ਜਗਤ ਨੂੰ ਨਾਸਵੰਤ ਸਮਝਣਾ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ, ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਦੇ ਦਿੱਤਾ ਹੈ। ਮੈਂ ਤਾੜੀ ਲਾਈ ਹੋਈ ਹੈ ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ। ਮੇਰੇ ਮਨ ਅੰਦਰ ਇਕ ਰਸ ਵੀਣਾ ਵੱਜ ਰਹੀ ਹੈ ਮੇਰਾ ਮਨ ਅਤੇ ਸੁਆਸ ਉਸ ਕਿੰਗੁਰੀ ਦੇ ਦੋਵੇਂ ਤੂੰਬੇ ਹਨ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ ਮੈਂ ਡੰਡੀ ਬਣਾਈ ਹੈ। ਸੁਰਤ ਦੀ ਤਾਰ ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ। ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ।

 

 

Comments

Popular Posts