ਵੱਡੇਰੇ ਮਰੇ ਹੋਏ, ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
26/07/2013. 332
ਜੋ ਬੰਦੇ, ਕਦੇ ਰੱਬ ਦੇ ਗੁਣਾਂ ਦੀ ਵੱਡਿਆਈ ਨੂੰ ਸੁਣਦੇ ਤੇ ਗਾਉਂਦੇ ਨਹੀਂ ਹਨ। ਗੱਲਾਂ ਨਾਲ ਅਸਮਾਨ ਨੂੰ ਥੱਲੇ ਲਾਹ ਲੈਂਦੇ ਹਨ। ਅਜਿਹੇ ਬੰਦਿਆਂ ਨੂੰ ਭਲੀ ਮੱਤ ਕੀ ਕਹਿ ਕੇ, ਕਿਵੇਂ ਦੇ ਸਕਦੇ ਹਾਂ? ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਦੂਰ ਰੱਖਿਆ ਹੈ। ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿੱਣਾ ਚਾਹੀਦਾ ਹੈ। ਉਹ ਲੋਕ ਆਪ ਕਿਸੇ ਨੂੰ ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ। ਨਿੰਦਿਆ ਉਹਨਾਂ ਦੀ ਕਰਦੇ ਹਨ। ਜਿਨਾਂ ਨੇ ਗੰਗਾ ਵਗਾ ਦਿੱਤੀ ਹੈ। ਬੈਠਦਿਆਂ ਉਠਦਿਆਂ ਪੁੱਠੀਆਂ ਗੱਲਾਂ ਕਰਦੇ ਹਨ। ਉਹ ਆਪ ਤਾਂ ਭੱਟਕੇ ਹੁੰਦੇ ਹਨ। ਹੋਰਾਂ ਬੰਦਿਆਂ ਨੂੰ ਰੱਬ ਦੇ ਰਸਤੇ ਤੋਂ ਦੂਰ ਕਰਕੇ, ਕੁਰਾਹੇ ਪਾਂਦੇ ਹਨ। ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਨਹੀਂ ਜਾਣਦੇ। ਵੱਡੇ ਤੋਂ ਵੱਡੇ ਸਿਆਣੇ ਦੀ ਵੀ ਗੱਲ ਨਹੀਂ ਮੰਨਦੇ। ਉਹ ਆਪ ਤਾਂ ਭੱਟਕੇ ਹੁੰਦੇ ਹਨ। ਉਹ ਲੋਕਾਂ ਨੂੰ ਵੀ ਹਨ। ਰੱਬ ਦੇ ਰੱਸਤੇ ਤੋਂ ਹੱਟਾਉਂਦੇ ਹਨ। ਅੱਗ ਲਾ ਕੇ ਘਰ ਸਰੀਰ ਵਿਚ ਮਨ ਵੱਲੋਂ ਸੌਂ ਰਹੇ ਹੁੰਦੇ ਹਨ। ਹੋਰਨਾਂ ਨੂੰ ਮਖ਼ੌਲ ਕਰਦੇ ਹਨ। ਆਪ ਤਾਂ ਕਾਂਣੇ ਹਨ।
ਅਜਿਹੇ ਬੰਦਿਆਂ ਨੂੰ ਵੇਖ ਕੇ, ਭਗਤ ਕਬੀਰ ਨੂੰ ਸ਼ਰਮ ਆਉਂਦੀ ਹੈ। ਲੋਕ ਜੀਉਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ। ਮਰੇ ਹੋਏ ਦੀ ਗਤੀ ਲਈ, ਪੁੰਨ ਦ ਭੋਜਨ ਖੁਆਉਂਦੇ ਹਨ। ਮਰੇ ਹੋਏ, ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ। ਮੈਨੂੰ ਕੋਈ ਦੱਸੋ, ਵੱਡੇਰੇ ਮਰ ਗਏ ਦੇ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ? ਸਾਰਾ ਸੰਸਾਰ ਭਰਮ ਵਿਚ ਖਪ ਰਿਹਾ ਹੈ। ਮਰ ਗਏ ਦੇ ਸਰਾਧ ਖੁਆਉਣ ਨਾਲ ਘਰ ਵਿਚ ਸੁਖ-ਆਨੰਦ ਬਣਿਆ ਰਹਿੰਦਾ ਹੈ। ਮਿੱਟੀ ਦੇ ਦੇਵੀ-ਦੇਵਤੇ ਬਣਾਂ ਕੇ, ਲੋਕ ਉਸ ਦੇਵੀ ਜਾਂ ਦੇਵਤੇ ਅੱਗੇ, ਬੱਕਰੇ ਤੇ ਹੋਰ ਜੀਵਾਂ ਦੀ ਕੁਰਬਾਨੀ ਦਿੰਦੇ ਹਨ। ਇਸੇ ਤਰਾਂ ਮਰ ਗਏ, ਵੱਡੇਰੇ ਅਖਵਾਉਂਦੇ ਹਨ, ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ। ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ਲੋਕ ਰਸਮਾਂ ਦੇ ਡਰ ਵਿਚ ਜਿਉਂ ਰਹੇ ਹਨ, ਜੋ ਜੀਉਂਦੇ ਜੀਵਾਂ ਨੂੰ ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ ਮਾਰਦੇ ਹਨ। ਪਾਪ ਕਰਕੇ, ਆਪਣਾ ਅੱਗਾ ਵਿਗਾੜੀ ਜਾ ਰਹੇ ਹਨ। ਬੰਦਾ ਰੱਬ ਨੂੰ ਕਦੇ ਯਾਦ ਨਹੀਂ ਕਰਦਾ। ਲੋਕ ਦਿਖਾਵੇ ਕਰਦਾ ਮਰ ਜਾਂਦਾ ਹੈ। ਦੇਵੀ-ਦੇਵਤਿਆਂ ਨੂੰ ਪੂਜਦੇ ਹਨ। ਡਰੇ, ਸਹਿਮੇ ਰਹਿੰਦੇ ਹਨ। ਖੁਸ਼ੀ ਦੇਣ ਵਾਲੇ ਰੱਬ ਨੂੰ ਪਛਾਂਣਦੇ ਨਹੀਂ ਹਨ।
ਭਗਤ ਕਬੀਰ ਆਖਦੇ ਹਨ, ਉਹ ਜਾਤ ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ ਸਦਾ ਮਾਇਆ, ਮੋਹ ਨਾਲ ਉਲਝੇ ਰਹਿੰਦੇ ਹਨ। ਜੋ ਮਨੁੱਖ ਮੁੜ ਮੁੜ ਜਤਨ ਕਰ ਕੇ, ਵਿਕਾਰਾਂ ਤੋਂ ਮਨ ਨੂੰ ਹਟਾ ਲੈਂਦਾ ਹੈ। ਜੀਉਂਦਾ ਹੈ, ਉਸ ਨੂੰ ਵਿਕਾਰ ਕੰਮਾਂ ਦੇ ਫੁਰਨੇ ਨਹੀਂ ਉਠਦੇ, ਇਉਂ ਰੱਬ ਲੀਨ ਹੁੰਦਾ ਹੈ। ਮਾਇਆ ਵਿਚ ਰਹਿੰਦਾ ਹੋਇਆ, ਉਹ ਮਾਇਆ ਤੋਂ ਬਚ ਕੇ, ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। ਮੁੜ ਮਾਇਆ ਦੀ ਵਿਚ ਨਹੀਂ ਪੈਂਦਾ। ਮੇਰ ਪ੍ਰਭੂ ਜੀ ਜਿਵੇਂ ਦੁੱਧ ਰਿੜਕਿਆ ਜਾ ਸਕਦਾ ਹੈ। ਸਿਮਰਨ ਕਰਕੇ, ਸਫਲ ਜੀਵਨ ਕੀਤਾ ਜਾ ਸਕਦਾ ਹੈ। ਪ੍ਰਭੂ ਜੀ ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਮਨ ਦੁਨੀਆਂ ਦੇ ਲਾਲਚਾਂ ਤੋਂ ਅਡੋਲ ਰੱਖੋ। ਇਸ ਤਰਾਂ ਤੇਰਾ ਨਾਮ-ਅੰਮ੍ਰਿਤ ਪਿਲਾਉ। ਜਿਸ ਮਨੁੱਖ ਨੇ ਸਤਿਗੁਰੂ ਦੇ ਗੁਰਬਾਣੀ ਸ਼ਬਦ ਤੀਰ ਨਾਲ ਕਰੜੇ ਮਨ ਨੂੰ ਵਿੰਨ ਦਿੱਤਾ ਹੈ, ਮਨ ਵਿਕਾਰਾਂ ਦੇ ਕੰਮਾਂ ਤੋਂ ਰੋਕ ਲਿਆ ਹੈ। ਉਸ ਦੇ ਅੰਦਰ ਗੁਣਾਂ ਦਾ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ। ਜਿਵੇਂ ਹਨੇਰੇ ਵਿਚ ਰੱਸੀ ਨੂੰ ਸੱਪ ਸਮਝਣ ਦਾ ਭੁਲੇਖਾ ਪੈਂਦਾ ਹੈ। ਭੁਲੇਖਾ ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ। ਉਹ ਮਨੁੱਖ ਅਨੰਦ ਰਹਿਣ ਵਾਲੇ ਪ੍ਰਭੂ ਵਿਚ ਸਦਾ ਲਈ ਹੋ ਜਾਂਦਾ ਹੈ।
ਭਾਈ ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ। ਉਸ ਨੇ ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਜਿੱਤ ਲਿਆ ਹੈ। ਉਸ ਦੀ ਜ਼ਿੰਦਗੀ ਦੀ ਗੁੱਡੀ ਨੂੰ ਦਸੀਂ ਪਾਸੀਂ ਉਡਾਉਂਦੀ ਹੈ ਜੀਵਨ ਦੀ ਕਿਰਤ-ਕਾਰ ਕਰਦਾ ਹੈ। ਪਰ, ਉਸ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ। ਉਸ ਮਨੁੱਖ ਦਾ ਮਨ ਸ਼ਾਂਤ ਇਕੱਲਤਾ ਵਿਚ, ਰੱਬ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ । ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ। ਭਗਤ ਕਬੀਰ ਆਖਦੇ ਹਨ, ਇਕ ਅਚਰਜ, ਅਜ਼ੀਬ ਚੱਮਤਕਾਰ ਮਨ ਵਿੱਚ ਵੇਖ ਲੈਂਦਾ ਹੈ । ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ।

Comments
Post a Comment