ਭਾਗ 31 ਔਰਤ ਨੂੰ ਮਰਦ ਦਾ ਢਾਸਣਾ ਚਾਹੀਦੀ ਹੈ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਕਈ ਬੰਦਿਆਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਬੀਤੀ ਕੋਈ ਵੀ ਗੱਲ ਪੁੱਛ ਲਵੋ। ਬਚਪਨ ਦੀਆਂ ਗੱਲਾਂ ਵੀ ਯਾਦ ਰਹਿੰਦੀਆਂ ਹਨ। ਕਈਆਂ ਨੂੰ ਥੋੜੇ ਚਿਰ ਪਹਿਲਾਂ ਦੀ ਘਟਨਾ ਯਾਦ ਨਹੀਂ ਰਹਿੰਦੀ। ਕਈਆਂ ਨੂੰ ਬੰਦਿਆਂ ਦੀਆਂ ਸ਼ਕਲਾਂ ਯਾਦ ਨਹੀਂ ਰਹਿੰਦੀਆਂ। ਦੂਜੀ ਬਾਰ ਮਿਲੋ, ਐਸਾ ਵਰਤਾ ਕਰਦੇ ਹਨ। ਜਿਵੇਂ ਕਦੇ ਦੇਖਿਆ ਹੀ ਨਹੀਂ ਹੈ। ਮੂੰਹ ਉੱਤੇ ਕਹਿ ਦਿੰਦੇ ਹਨ, " ਯਾਦ ਨਹੀਂ ਹੈ, ਕੀ ਤੁਸੀਂ ਮੈਨੂੰ ਪਹਿਲਾਂ ਮਿਲੇ ਹੋ? " ਐਸੇ ਲੋਕਾਂ ਉੱਤੇ ਤਰਸ ਵੀ ਆਉਂਦਾ ਹੈ। ਬਹੁਤੇ ਲੋਕ ਨੰਬਰ ਬਹੁਤ ਛੇਤੀ ਯਾਦ ਕਰ ਲੈਂਦੇ ਹਨ। ਫ਼ੋਨ ਨੰਬਰ, ਐਡਰੈੱਸ ਯਾਦ ਰੱਖਦੇ ਹਨ। ਬਹੁਤ ਚੰਗੀ ਗੱਲ ਹੈ। ਦਿਮਾਗ਼ ਨੂੰ ਜਿੰਨਾ ਵਰਤੀਏ। ਉਨ੍ਹਾਂ ਤੇਜ਼ ਕੰਮ ਕਰਨ ਲੱਗਦਾ ਹੈ। ਮੇਰੀ ਛੋਟੀ ਭੈਣ, ਮੇਰੇ ਤੋਂ ਚਾਰ ਮਹੀਨੇ ਪਹਿਲਾਂ, ਟਰਾਂਟੋ ਆਈ ਸੀ। ਜਦੋਂ ਮੈਂ ਕੈਨੇਡਾ ਕੈਲਗਰੀ ਵਿੱਚ ਆਈ ਸੀ। ਮੇਰੇ ਆਈ ਤੋਂ ਉਹ ਤੇ ਉਸ ਦਾ ਪਤੀ ਮਿਲਣ ਆ ਗਏ। ਉਨ੍ਹਾਂ ਦੇ ਆਇਆਂ ਕਰਕੇ ਮਾਮਾ ਜੀ ਕੋਲ ਵਿਲੀਅਮ-ਲੇਕ ਬੀਸੀ ਵਿੱਚ ਜਾਣ ਦੀ ਸਲਾਹ ਬਣ ਗਈ। 12 ਕੁ ਘੰਟੇ ਦੀ ਡਰਾਈਵ ਕਰਕੇ, ਜਾਣ ਦਾ ਰਸਤਾ ਹੈ। ਵਿਲੀਅਮ-ਲੇਕ ਛੋਟਾ ਜਿਹਾ ਸ਼ਹਿਰ ਹੈ। ਪਹਾੜੀਆਂ ਤੇ ਜੰਗਲ ਨਾਲ ਚਾਰੇ ਪਾਸੇ ਤੋਂ ਘਿਰਿਆ ਹੋਇਆ ਹੈ। ਬਹੁਤ ਖ਼ੂਬਸੂਰਤ ਨਜ਼ਾਰਾ ਹੈ। ਜਦੋਂ ਅਸੀਂ ਵਿਲੀਅਮ-ਲੇਕ ਪਹੁੰਚੇ, ਮਾਮਾ ਜੀ ਨੂੰ ਫ਼ੋਨ ਕੀਤਾ। ਘਰ ਕੋਈ ਨਹੀਂ ਸੀ। ਨਾਂ ਹੀ ਉਦੋਂ ਸੈਲਰ ਫ਼ੋਨ ਹੁੰਦੇ ਸਨ। ਮੈਂ ਆਪਦੀ ਡੈਅਰੀ ਘਰ ਹੀ ਛੱਡ ਗਈ ਸੀ। ਘਰ ਫ਼ੋਨ ਕੀਤਾ। ਪਾਪਾ, ਬੀਬੀ ਵੀ ਘਰ ਨਹੀਂ ਸੀ। ਇੱਕ ਦੂਜੇ ਨੂੰ ਪੁੱਛਣ ਲੱਗੇ, " ਕੀ ਕਿਸੇ ਕੋਲ ਐਡਰੈੱਸ ਹੈ? " ਸਬ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ। ਮੈਂ ਮਾਮਾ ਜੀ ਨੂੰ ਚਿੱਠੀ ਲਿਖਦੀ ਰਹਿੰਦੀ ਸੀ। ਮੈਨੂੰ ਘਰ ਦਾ ਨੰਬਰ ਤੇ ਗਲ਼ੀ ਨੰਬਰ ਯਾਦ ਸੀ। ਅਸੀਂ ਘਰ ਪਹੁੰਚ ਗਏ। ਘਰ ਕੋਈ ਨਹੀਂ ਸੀ। ਘਰ ਦਾ ਦਰ ਸਾਡੇ ਲਈ ਖੁੱਲ੍ਹਾ ਸੀ। 12 ਘੰਟਿਆਂ ਦੇ ਥੱਕੇ ਹੋਇਆ ਨੇ ਆਪ ਹੀ ਚਾਹ ਤੇ ਖਾਣ ਦਾ ਆਹਰ ਕੀਤਾ। ਘਰ ਵਿੱਚ ਫ਼ੋਟੋਆਂ ਲੱਗੀਆਂ ਦੇਖ ਕੇ ਜ਼ਕੀਨ ਹੋ ਗਿਆ ਠੀਕ ਘਰ ਆਏ ਹਾਂ। ਅਸੀਂ ਚਾਰੇ ਕੈਨੇਡਾ ਦੇ ਨਾਨਕੇ ਘਰ ਗਏ ਸੀ। ਕੈਨੇਡੀਅਨ ਮਾਮਾ-ਮਾਮੀ ਨੌਕਰੀ ਤੇ ਗਏ ਹੋਏ ਸਨ।
ਰਾਤ ਫਿਰ ਪ੍ਰੀਤ ਦੀ ਮੰਮੀ ਦੀ ਸਹੇਲੀ ਮੁਸਲਮਾਨ ਔਰਤ ਦੋਨਾਂ ਦੀ ਜੋੜੀ ਮੇਰੇ ਸਿਰਹਾਣੇ ਆ ਖੜ੍ਹੀ ਸੀ। ਪਹਿਲਾਂ ਮੈਨੂੰ ਲੱਗਾ, ਇਹ ਅੱਜ ਫਿਰ ਮੇਰਾ ਸਮਾਂ ਖ਼ਰਾਬ ਕਰਨਗੀਆਂ। ਕਿਸੇ ਨੂੰ ਹਾਲ ਪੁੱਛ ਲਵੋ, ਹੁੰਗਾਰਾ ਭਰ ਦੇਵੋ, ਅਗਲਾ ਗਲ਼ ਨਾਲ ਲਟਕ ਜਾਂਦਾ ਹੈ। ਉਨ੍ਹਾਂ ਦੀ ਉੱਚੀ ਬੋਲਣ, ਤੇ ਤਾੜੀਆਂ ਮਾਰ ਕੇ, ਉੱਚੀ ਹੱਸਣ ਦੀ ਆਵਾਜ਼, ਟਿੱਕੀ ਰਾਤ ਵਿੱਚ ਭੂਤਾਂ ਤੋਂ ਘੱਟ ਨਹੀਂ ਲੱਗਦੀ। ਭੂਤਾਂ ਨੂੰ ਮੈਂ ਨਹੀਂ ਮੰਨਦੀ। ਜੇ ਹੋਈਆਂ ਐਸੀਆਂ ਹੀ ਹੋਣਗੀਆਂ। ਜਿੰਨਾ ਨੂੰ ਰਾਤ ਨੂੰ ਵੀ ਟੇਕ ਨਹੀਂ ਹੈ। ਰਾਤ ਨੂੰ ਸੌਂਦੀਆਂ ਨਹੀਂ, ਬੌਂਦਲੀਆਂ ਫਿਰਦੀਆਂ ਹਨ। ਬਗੈਰ ਕਿਸੇ ਕੰਮ ਤੋਂ ਲੋਕਾਂ ਦੇ ਗਲ਼ ਲੱਗਣ ਨੂੰ ਫਿਰਦੀਆਂ ਹਨ। ਆਪਦਾ ਘਰ ਪਰਿਵਾਰ ਛੱਡ ਕੇ, ਕੌਲੇ ਕੱਛਣ ਨੂੰ ਵਿਹਲੀਆਂ ਹੋ ਗਈਆਂ ਹਨ। ਅੱਜ ਕਲ ਮੇਰੇ ਦਫ਼ਤਰ ਵਿੱਚ ਆ ਜਾਂਦੀਆਂ ਹਨ। ਕੋਈ ਨਾਂ ਕੋਈ ਚੁਟਕਲਾ ਸੁਣਾਂ ਜਾਂਦੀਆਂ ਹਨ। ਇੰਨਾ ਦੇ ਦਿਲ ਵਿੱਚ ਬਹੁਤ ਕੁੱਝ ਦੱਬਿਆ ਪਿਆ ਹੈ। ਬੱਚੀਆਂ, ਕੁੜੀਆਂ, ਨੌਜਵਾਨ, ਬੁੱਢੀਆਂ ਔਰਤਾਂ ਦੀ ਸੁਣਦਾ ਹੀ ਕੌਣ ਹੈ? ਮਰਦ ਤਾਂ ਧੱਕੇ ਨਾਲ ਆਪਦੀ ਪੁਗਾ ਜਾਂਦੇ ਹਨ। ਔਰਤ ਆਪ ਨੂੰ ਬਹੁਤ ਨਾਜ਼ਕ ਕਮਜ਼ੋਰ ਸਮਝਦੀ ਹੈ। ਔਰਤ ਨੂੰ ਮਰਦ ਦਾ ਢਾਸਣਾ ਚਾਹੀਦੀ ਹੈ। ਜੇ ਮਰਦ ਪਨਾਹ ਨਾਂ ਦੇਵੇ, ਇਹ ਡਿਗ ਜਾਵੇਗੀ। ਇਹ ਬਹੁਤੀਆਂ ਔਰਤਾਂ ਤੇ ਮਰਦ ਪ੍ਰਧਾਨ ਸਮਾਜ ਦਾ ਫ਼ੈਸਲਾ ਹੈ।
ਪ੍ਰੀਤ ਦੀ ਮੰਮੀ ਦੀ ਸਹੇਲੀ, ਮੁਸਲਮਾਨ ਔਰਤ ਨੇ ਦੱਸਿਆ, " ਨਿਕਾਹ ਹੋਏ ਨੂੰ ਹਫ਼ਤਾ ਹੋਇਆ ਸੀ। ਮੈਨੂੰ ਉਸ ਦੀ ਸ਼ਕਲ ਯਾਦ ਸੀ। ਆਵਾਜ਼ ਦੀ ਪਹਿਚਾਣ ਨਹੀਂ ਸੀ। ਉਸ ਨੂੰ ਬਹੁਤਾ ਬੋਲਦੇ ਨਹੀਂ ਸੁਣਿਆ ਸੀ। ਮੇਰਾ ਖ਼ਾਮਦ ਮੈਨੂੰ ਰਿਸ਼ਤੇਦਾਰੀ ਵਿੱਚ ਮਿਲਾਉਣ ਲਈ ਲੈ ਕੇ ਗਿਆ ਸੀ। ਮੇਰਾ ਬੁਰਕੇ ਨਾਲ ਮੂੰਹ ਸਿਰ ਢਕਿਆ ਹੋਇਆ ਸੀ। ਸਾਨੂੰ ਲੋਕਾਂ ਵਿੱਚ ਮੂੰਹ ਨੰਗਾ ਕਰਨ ਦੀ ਇਜਾਜ਼ਤ ਨਹੀਂ ਹੈ। ਮੈਨੂੰ ਸਮਝ ਨਾਂ ਲੱਗੇ। ਮੇਰਾ ਮੀਆਂ ਕੌਣ ਹੈ? ਅਸੀਂ ਬੁਰਕੇ ਵਾਲੀਆਂ ਕਈ ਮੁਤਰਮਾਂ ਖੜ੍ਹੀਆਂ ਸੀ। ਰਾਤ ਢਲ ਗਈ ਸੀ। " ਪ੍ਰੀਤ ਦੀ ਮੰਮੀ ਵੀ ਉਸ ਤੋਂ ਪਹਿਲੀ ਬਾਰੀ ਇਹ ਕਹਾਣੀ ਹੁਣ ਰਹੀ ਸੀ। ਉਸ ਨੇ ਹੁੰਗਾਰਾ ਭਰਿਆ। ਉਸ ਨੇ ਪੁੱਛਿਆ, " ਫਿਰ ਕੀ ਹੋਇਆ? ਤੇਰਾ ਮਰਦ ਤੈਨੂੰ ਲੱਭ ਗਿਆ? ਜੇ ਕੈਨੇਡਾ ਹੁੰਦੀ। ਅਗਲੇ ਨੇ ਜੋਟੀ ਨਹੀਂ ਛੱਡਣੀ ਸੀ। ਗੋਰੇ ਨੇ ਸਾਰੀ ਦੁਨੀਆ ਸਾਹਮਣੇ ਬਾਂਹ ਫੜੀ ਫਿਰਨਾ ਸੀ। " ਉਸ ਔਰਤ ਨੇ ਕਿਹਾ, " ਇੱਕ ਮਰਦ ਨੇ ਮੇਰੇ ਕੋਲ ਲੰਘਣ ਲੱਗੇ ਨੇ ਕਿਹਾ, " ਆ ਜਾ ਬੱਸ ਨਾਂ ਨਿਕਲ ਜਾਵੇ। ਅੱਗੋਂ ਰਾਤ ਪੈਂਦੀ ਹੈ। " ਉਸ ਦੀ ਇਹ ਗੱਲ ਸੁਣ ਕੇ, ਮੇਰੇ ਸਾਹ ਵਿੱਚ ਸਾਹ ਆਇਆ। ਮੈਂ ਉਸ ਦੇ ਮਗਰ ਲੱਗ ਗਈ। ਸਾਰੇ ਰਸਤੇ, ਮੈਂ ਬੁਰਕੇ ਦੀ ਜਾਲੀ ਵਿੱਚੋਂ, ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦੀ ਰਹੀ। ਕਦੇ ਦਿਲ ਨੂੰ ਡੋਬ ਪੈਂਦੇ। ਮੈਨੂੰ ਖ਼ਾਂਮਦ ਦੀ ਪਛਾਣ ਨਹੀਂ ਆ ਰਹੀ ਸੀ। ਰਾਤ ਦਾ ਹਨੇਰਾ ਵੱਧ ਰਿਹਾ ਸੀ। ਜਦੋਂ ਅਸੀਂ ਬੱਸ ਵਿੱਚੋਂ ਉੱਤਰ ਕੇ ਘਰ ਗਏ। ਮੈਂ ਦੇਖਿਆ, ਅਸੀਂ ਤਿੰਨ ਜਾਣੇ ਸੀ। ਇੱਕ ਹੋਰ ਔਰਤ ਸਾਡੇ ਨਾਲ ਆ ਗਈ ਸੀ। "
ਮੈਂ ਵੀ ਉਸ ਦੀ ਕਹਾਣੀ ਸੁਣ ਰਹੀ ਸੀ। ਮੇਰਾ ਵੀ ਧਿਆਨ ਉਸ ਵੱਲ ਚਲਾ ਗਿਆ। ਮੈਂ ਉਨ੍ਹਾਂ ਦੋਨਾਂ ਨੂੰ ਕਿਹਾ, " ਇਸੇ ਤਰਾਂ ਅੱਧੀ ਰਾਤ ਨੂੰ ਮੇਰੇ ਕੋਲ ਆ ਜਾਇਆ ਕਰੋ। ਤੁਹਾਡੀਆਂ ਜਬਲੀਆਂ ਸੁਣ ਕੇ, ਮੇਰਾ ਸਮਾਂ ਗੁਜ਼ਰ ਜਾਂਦਾ ਹੈ। ਕੰਪਿਊਟਰ ਨਾਲ ਮੱਥਾ ਮਾਰ ਕੇ, ਥੱਕ ਜਾਂਦੀ ਹਾਂ। ਨੀਂਦ ਘੇਰ ਲੈਂਦੀ ਹੈ। ਮੱਲੋ-ਮੱਲੀ ਅੱਖਾਂ ਬੰਦ ਹੋਣ ਲੱਗ ਜਾਂਦੀਆਂ ਹਨ। ਤੁਸੀਂ ਮੈਨੂੰ ਆਪਣੀਆਂ ਹੱਡ ਬੀਤੀਆਂ ਮੁਕਲਾਵੇ ਦੀਆਂ ਗੱਲਾਂ ਸੁਣਾਂ ਜਾਇਆ ਕਰੋ। ਤੁਹਾਡੇ ਨਾਲ ਆਉਣ ਵਾਲੀ ਦੂਜੀ ਔਰਤ ਕੌਣ ਸੀ? " ਪ੍ਰੀਤ ਦੀ ਮੰਮੀ ਨੇ ਕਿਹਾ, " ਉਹ ਔਰਤ ਪਹਿਲਾਂ ਹੀ ਉਸ ਨੂੰ ਜਾਣਦੀ ਹੋਣੀ ਹੈ। ਐਵੇਂ ਹੀ ਨਹੀਂ ਮਗਰ ਲੱਗ ਗਈ। ਐਸੀਆਂ ਬਾਜ਼ਾਰੂ ਔਰਤਾਂ ਹੁੰਦੀਆਂ ਨੇ। ਦੁਆਨੀ, ਧੇਲੀ ਨੂੰ ਵਿਕਦੀਆਂ ਫਿਰਦੀਆਂ ਹਨ। ਉਹ ਤੇਰਾ ਖ਼ਸਮ ਹੈ, ਉਸ ਔਰਤ ਨੂੰ ਨੂੰ ਕਿਹੜਾ ਪਤਾ ਹੋਣਾ ਹੈ? ਐਸੇ ਵੇਲੇ ਜ਼ਰੂਰਤ ਨੂੰ ਮਰਦ ਦੂਜੀਆਂ ਔਰਤਾਂ ਨੂੰ ਨਹੀਂ ਦੱਸਦੇ ਹੁੰਦੇ, ਬਈ ਉਹ ਵਿਆਹੇ ਹੋਏ ਹਨ। ਕਈ-ਕਈ ਔਰਤਾਂ ਨੂੰ ਮੂਰਖ ਬਣਾਂ ਜਾਂਦੇ ਹਨ। " ਉਹ ਔਰਤ ਤਾੜੀ ਮਾਰ ਕੇ ਹੱਸ ਪਈ। ਉਸ ਨੇ ਕਿਹਾ, " ਸਲਾਮ ਦੁਆ ਕਰਨ ਪਿੱਛੋਂ, ਘਰ ਦੀਆਂ ਔਰਤਾਂ, ਉਸ ਦੀ ਮਾਂ, ਭੈਣਾਂ ਸਾਡੇ ਦੋਨਾਂ ਦੇ ਦੁਆਲੇ ਹੋ ਗਈਆਂ। ਉਹ ਸਾਨੂੰ ਦੋਨਾਂ ਨੂੰ ਪਿਛਲੇ ਅੰਦਰ ਲੈ ਗਈਆਂ। ਸਾਡੇ ਬੁਰਕੇ ਉਤਰਾ ਦਿੱਤੇ। ਸਾਰੀਆਂ ਮੇਰੇ ਵੱਲ ਕਸੂਤਾ ਜਿਹਾ ਦੇਖ ਰਹੀਆਂ ਸਨ। ਕੋਈ ਮੂੰਹ ਉੱਤੇ ਹੱਥ ਧਰੀ ਖੜ੍ਹੀ ਸੀ। ਕੋਈ ਕੰਨਾਂ ਨੂੰ ਹੱਥ ਲਾ ਕੇ, ਅੱਲਾ ਤੋਬਾ-ਤੋਬਾ ਕਰ ਰਹੀ ਸੀ। ਮੈਨੂੰ ਬਦਚਲਨ ਕਹਿ ਰਹੀਆਂ ਸਨ। ਇਹ ਰੌਲਾ ਸੁਣ ਕੇ, ਉਹ ਮਰਦ ਵੀ ਆ ਗਿਆ। ਜਿਸ ਦੇ ਮੈਂ ਨਾਲ ਆਈ ਸੀ। ਉਹ ਮੇਰੇ ਵੱਲ ਦੇਖਣ ਲੱਗਾ। ਉਸ ਨੇ ਕਿਹਾ, " ਬਾ-ਖੂਬ, ਅੱਲਾ ਨੇ ਕਿਆ ਚੀਜ਼ ਬਣਾਈ ਹੈ। ਆਪ ਬਹੁਤ ਸੁੰਦਰ ਹੋ। " ਜਦੋਂ ਮੈਂ ਉਸ ਵੱਲ ਅੱਖਾਂ ਉਠਾ ਕੇ ਦੇਖਿਆ। ਮੈਂ ਗ਼ਸ਼ ਖਾ ਕੇ ਡਿੱਗਣ ਵਾਲੀ ਹੋ ਗਈ। ਉਹ ਮੇਰਾ ਮਰਦ ਨਹੀਂ ਸੀ। ਉਹ ਮੈਨੂੰ ਦੇਖ ਕੇ ਬਾਗੋ ਬਾਂਗ ਹੋਇਆ ਪਿਆ ਸੀ। ਉਸ ਦਾ ਦੋਸਤ ਕਾਜ਼ੀ ਸੀ। ਉਸ ਨੇ ਉਦੋਂ ਹੀ ਉਸ ਨੂੰ ਬੁਲਾ ਲਿਆ। ਮੈਂ ਬਹੁਤ ਕੁਰਲਾਈ। ਮੇਰਾ ਨਿਕਾਹ ਹੋ ਗਿਆ ਹੈ। ਉਸ ਮਰਦ ਨੇ ਮੇਰੀ ਇੱਕ ਨਹੀਂ ਸੁਣੀ। ਉਸ ਨੇ ਮੇਰੇ ਨਾਲ ਨਿਕਾਹ ਕਰ ਲਿਆ। ਆਪਦੀ ਔਰਤ ਨੂੰ ਛੱਡ ਕੇ, ਉਹ ਰਾਤ ਉਸ ਨੇ ਮੇਰੇ ਨਾਲ ਗੁਜ਼ਾਰੀ। " ਮੇਰੀਆਂ ਤੇ ਪ੍ਰੀਤ ਦੀ ਮੰਮੀ ਦੀਆਂ ਅੱਖਾਂ ਮਿਲੀਆਂ। ਅਸੀਂ ਮਨੋਂ-ਮਨੀ ਢਿੱਡ ਵਿੱਚ ਹੱਸ ਰਹੀਆਂ ਸੀ। ਪ੍ਰੀਤ ਦੀ ਮੰਮੀ ਨੇ ਕਿਹਾ, " ਫਿਰ ਤਾਂ ਤੈਨੂੰ ਦੋ ਖ਼ਸਮ ਮਿਲ ਗਏ। ਕੀ ਉਹ ਪਹਿਲੇ ਵਾਲਾ ਵੀ ਲੱਭ ਗਿਆ ਸੀ? " ਉਸ ਨੇ ਕਿਹਾ, " ਉਹ ਮੈਨੂੰ ਕੀ ਮਿਲਣਾ ਸੀ? ਮੇਰੇ ਅੱਬੂ, ਅੰਮੀ ਸਾਰੇ ਰਿਸ਼ਤੇ ਛੁੱਟ ਗਏ। ਨਾਂ ਹੀ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਸੀ। ਉਸ ਮਰਦ ਨੇ ਮੈਨੂੰ ਬੰਦੀ ਬਣਾਂ ਲਿਆ ਸੀ। ਮੈਂ ਆਪਦੇ ਇਸ ਖ਼ਾਮਦ ਤੋਂ ਉਮਰ ਵਿੱਚ ਵੱਡੀ ਹਾਂ।"

Comments
Post a Comment