ਪਿਆਰ ਵਿੱਚ ਸੱਤੀ ਜੋ ਸੱਜਣ ਦੀਆਂ ਹੀ ਹੁੰਦੀਆਂ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਪਿਆਰ ਵਿੱਚ ਦੋ ਰੂਹਾਂ ਹ ਤਾਂ ਇੱਕ ਜਾਨ ਹੁੰਦੀਆਂ ਨੇ।

ਪਿਆਰ ਵਿੱਚ ਅਕਾਸ਼ੀ ਪੀਘਾਂ ਪੈਦੀਆਂ ਹੁੰਦੀਆਂ ਨੇ।

ਪਿਆਰ ਵਿੱਚ ਖੁਸ਼ੀਆਂ ਬੇਅੰਤ ਮਿਲਦੀਆਂ ਹੁੰਦੀਆਂ ਨੇ।

ਪਿਆਰ ਵਿੱਚ ਅੱਖਾਂ ਦੋਂਨੇਂ ਹੀ ਅੰਨੀਆਂ ਹੀ ਹੁੰਦੀਆਂ ਨੇ।

ਪਿਆਰ ਵਿੱਚ ਅੱਖਾ ਹੀ ਦਿਲਦਾਰ ਨੂੰ ਮੋਹਦੀਆਂ ਨੇ।

ਪਿਆਰ ਵਿੱਚ ਸੋਹਣਿਆਂ ਦੀਆਂ ਉਡੀਕਾਂ ਹੁੰਦੀਆਂ ਨੇ।

ਪਿਆਰ ਵਿੱਚ ਅੱਖਾਂ ਦੋਂਨੇ ਬੜਾ ਰੋਦੀਆਂ ਹੁੰਦੀਆਂ ਨੇ।

ਪਿਆਰ ਵਿੱਚ ਯਾਰ ਤੋਂ ਜਾਂਨਾਂ ਕੁਰਬਾਨ ਹੁੰਦੀਆਂ ਨੇ।

ਪਿਆਰ ਵਿੱਚ ਸੱਤੀ ਜੋ ਸੱਜਣ ਦੀਆਂ ਹੀ ਹੁੰਦੀਆਂ ਨੇ।

ਪਿਆਰ ਵਿੱਚ ਸਤਵਿੰਦਰ ਆਪ ਨੂੰ ਭੁੱਲੋਉਂਦੀਆਂ ਨੇ।

ਪਿਆਰ ਵਿੱਚ ਚਲਕੀਆਂ ਠੱਗੀਆਂ ਵੀ ਹੁੰਦੀਆਂ ਨੇ।

ਪਿਆਰ ਵਿੱਚ ਸਾਡੇ ਕੋਲੋ ਵਫ਼ਾਦਾਰੀ ਹੀ ਹੁੰਦੀਆਂ ਨੇ।

ਪਿਆਰ ਵਿੱਚ ਸਬ ਰੱਬ ਦੀਆਂ ਮੂਰਤਾਂ ਦਿੰਹਦੀਆਂ ਨੇ।

ਪਿਆਰ ਵਿੱਚ ਹੀ ਰੂਹਾਂ ਅਮਰ ਪਵਿੱਤਰ ਹੁੰਦੀਆਂ ਨੇ।

Comments

Popular Posts