ਭਗਤਾਂ ਨਾਲ ਰਲ ਕੇ ਰੱਬ ਦੀ ਪ੍ਰਸੰਸਾ ਕਰਨੀ ਹੀ ਅਸਲੀ ਬੈਕੁੰਠ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
15/07/2013. 325

ਪਰਮਾਤਮਾਂ ਨੂੰ ਭੁਲਾ ਕੇ, ਰੱਬੀ ਬਾਣੀ ਤੋਂ ਬਗੈਰ ਔਗੁਣਾਂ ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਹੁੰਦਾ। ਬਾਦਸ਼ਾਹ ਹੋਵੇ ਚਾਹੇ ਕੰਗਾਲ, ਭਿਖਾਰੀ ਦੋਵੇਂ ਹੀ ਦੁਖੀ ਹੁੰਦੇ ਹਨ। ਜਦੋਂ ਤਕ ਜੀਭ ਨਾਲ ਪਰਮਾਤਮਾ ਦੀ ਰੱਬੀ ਗੁਰਬਾਣੀ ਦੇ ਨੂੰ ਨਹੀਂ ਬੋਲਦੀ। ਜੰਮਦੇ ਮਰਦੇ ਤੇ ਇਸੇ ਦੁੱਖ ਵਿਚ ਰੋਂਦੇ ਹਨ। ਰੁੱਖ ਦੀ ਛਾਂ ਹੈ, ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ। ਜਦੋਂ ਮਨੁੱਖ ਮਰ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ ਰਾਗ ਦੀ ਅਵਾਜ਼ ਸਾਜ਼ ਦੇ ਵਿਚ ਹੀ ਲੀਨ ਹੋ ਜਾਂਦੀ ਹੈ। ਮਰੇ ਮਨੁੱਖ ਦਾ ਭੇਤ, ਜਿੰਦ ਕਿਥੇ ਗਈ ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ਹੰਸ ਸਰੋਵਰ ਦੇ ਨੇੜੇ ਰਹਿੰਦੇ ਹਨ। ਮੌਤ ਸਰੀਰ ਦੁਆਲੇ ਰਹਿੰਦੀ ਹੈ। ਕਬੀਰ ਜੀ ਲਿਖ ਰਹੇ ਹਨ। ਸਭ ਰਸਾਂ ਤੋਂ ਸ੍ਰੇਸ਼ਟ ਨਾਮ ਰੱਬੀ ਗੁਰਬਾਣੀ ਦਾ ਅੰਨਦ ਲਈਏ। ਪ੍ਰਭੂ ਦੀ ਜੋਤ ਸ਼ਕਤੀ ਨਾਲ ਬਣਾਈ ਹੋਈ ਸ੍ਰਿਸ਼ਟੀ ਹੈ। ਰੱਬ ਦੀ ਜੋਤ ਜੀਵਾਂ ਵਿੱਚ ਹੈ। ਜੀਵ ਰੱਬ ਦੀ ਜੋਤ ਸ਼ਕਤੀ ਹਨ। ਇਸ ਸ੍ਰਿਸ਼ਟੀ ਦੇ ਜੀਵਾਂ ਦੀ ਬੁੱਧੀ ਨੂੰ ਉਸ ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ। ਉਹ ਕਿਹੜਾ ਸਰੀਰ, ਥਾਂ ਹੈ ਜੋ ਡਰ ਤੋਂ ਰਹਿਤ ਹੈ? ਕਿਸੇ ਪਵਿਤਰ ਤੀਰਥ ਕੰਢੇ ਜਾਂ ਤੀਰਥ ਤੇ ਜਾ ਕੇ, ਭੀ ਮਨ ਟਿੱਕਦਾ ਨਹੀਂ ਹੈ। ਉਥੇ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ। ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ। ਨੀਚੋਂ ਊਚ ਕਰਨ ਵਾਲਾ ਪਾਰਸ ਪ੍ਰਭੂ ਆਪਣੇ ਅੰਦਰ ਹੀ ਹੈ ਹੋਰ ਗੁਣ ਛੱਡ ਦੇਹ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਲੈ।

ਕਬੀਰ ਜੀ ਲਿਖ ਰਹੇ ਹਨ, ਮਾਇਆ ਦੇ ਮੋਹ ਵਿੱਚ, ਪ੍ਰਭੂ ਦੇ ਨਾਮ ਨੂੰ ਨਾਂ ਭੁਲਾ। ਆਪਣੇ ਮਨ ਨੂੰ ਨਾਮ ਯਾਦ ਕਰਨ ਲਾ ਕੇ ਨਾਮ ਵਿਚ ਰੁੱਝੇ ਰਹੀਏ। ਜੋ ਮਨੁੱਖ ਆਖਦੇ ਹਨ, ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ। ਰੱਬ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ। ਰੱਬ ਕਲਪਣਾ ਤੋਂ ਪਰੇ ਹੈ। ਜਿੱਥੇ ਇਹ ਸਾਰੇ ਲੋਕ ਗੱਲਾਂ ਨਾਲ ਕਹਿੰਦੇ ਹਨ, ਸਵਰਗਾ ਨੂੰ ਚੱਲਣਾ ਹੈ। ਮੈਨੂੰ ਤਾਂ ਪਤਾ ਨਹੀਂ, ਉਹ ਸਵਰਗ, ਬੈਕੁੰਠ ਕਿੱਥੇ ਹੈ? ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ। ਆਖਣ ਨਾਲ ਤੇ ਸੁਣਨ ਨਾਲ ਬੈਕੁੰਠ ਵਿਚ ਜਾ ਸਕਦੇ ਹੈ। ਬੈਕੁੰਠ ਵਿਚ ਜਾ ਸਕਦੇ ਹੈ, ਮਨ ਨੂੰ ਆਸਰਾ ਸਕਦਾ ਹੈ। ਜੇ ਅਹੰਕਾਰ ਦੂਰ ਹੋ ਜਾਵੇ। ਜਦ ਤੱਕ ਮਨ ਵਿਚ ਬੈਕੁੰਠ ਜਾਣ ਦੀ ਕਾਂਮਨਾਂ ਲੱਗੀ ਹੋਈ ਹੋਵੇ। ਉਦੋਂ ਤੱਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ। ਕਬੀਰ ਜੀ ਲਿਖ ਰਹੇ ਹਨ, ਇਹ ਗੱਲ ਕਿਵੇਂ ਸਮਝਾ ਕੇ ਦੱਸੀਏ। ਭਗਤਾਂ ਨਾਲ ਰਲ ਕੇ ਰੱਬ ਦੀ ਪ੍ਰਸੰਸਾ ਕਰਨੀ ਹੀ ਅਸਲੀ ਬੈਕੁੰਠ ਹੈ।

ਪਹਿਲਾਂ ਜੀਵ ਦਾ ਵਜੂਦ ਬੀਜ ਵਿੱਚ ਹੁੰਦਾ ਹੈ। ਫਿਰ ਧਰਤੀ, ਮਾਂ-ਮਾਦਾ ਵਿਚ ਪੈਦਾ ਹੋ ਕੇ ਜੰਮਦਾ ਹੈ। ਅਖੀਂ ਵੇਖਦਿਆਂ ਇਹ ਸੰਸਾਰ ਦੇ ਜੀਵ, ਚੀਜ਼ਾਂ ਮਰੀ ਜਾ ਰਹੀਆਂ ਹਨ। ਸ਼ਰਮ ਨਾਲ ਕਿਉਂ ਨਹੀਂ ਕਰਦਾ?ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਸੰਸਾਰ ਦੀ ਰਹਿੱਣਦਾ ਮੇਰਾ ਪੱਕਾ ਟਿੱਕਾਣਾ ਹੈ? ਜਦੋਂ ਮੌਤ ਆਵੇਗੀ, ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾਵੇਗੀ। ਬੇਅੰਤ ਤਰਾਂ ਦੇ ਭੋਜਨ ਖਾ-ਪੀਕੇ, ਕਸਰਤਾਂ ਕਰਕੇ, ਇਹ ਸਰੀਰ ਪਾਲੀਦਾ ਹੈ। ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਲਗਾਈਦਾ ਹੈ। ਸਰੀਰ ਲੱਕੜਾਂ ਨਾਲ ਸੜ ਜਾਂਦਾ ਹੈ। ਕਬੀਰ ਜੀ ਲਿਖ ਰਹੇ ਹਨ, ਬੰਦੇ ਤੂੰ ਇਹ ਗੱਲ ਸੁਣਲੈ। ਮਰਨ ਪਿਛੋਂ, ਇਹ ਰੂਪ ਨਾਸ ਹੋ ਜਾਵੇਗਾ। ਸਾਰੇ ਲੋਕ ਵੇਖੇਣਗੇ। ਬੰਦੇ ਹੋਰਾਂ ਲੋਕਾਂ ਦੇ ਮਰਨ ਤੇ ਅਫ਼ਸੋਸ ਕਰਦਾ ਹਨ। ਸੋਗ ਤਾਂ ਕਰੀਏ, ਜੇ ਆਪ ਜਿਉਦੇ ਰਹਿੱਣਾ ਹੋਵੇ। ਮੇਰੀ ਆਤਮਾ ਦੀ ਮੌਤ ਨਹੀਂ ਹੋਵੇਗੀ ਮੁਰਦਾ ਹਨ, ਜੋ ਸੰਸਰੀ ਲਾਲਚ ਵਿੱਚ ਬੰਦੇ ਫਸੇ ਹਨ। ਹੁਣ ਮੈਨੂੰ ਜੀਵਨ ਦੇਣ ਵਾਲਾ ਭਗਵਾਨ ਮਿਲ ਪਿਆ ਹੈ। ਬੰਦਾ ਇਸ ਸਰੀਰ ਨੂੰ ਕਈ ਅਤਰਾਂ, ਖੁਸ਼ਬੂਆਂ ਨਾਲ ਮਹਿਕਾਉਂਦਾ ਹੈ। ਸੁਖਾਂ ਵਿਚ ਬਹੁਤ ਅਨੰਦ ਦੇਣ ਵਾਲਾ ਪ੍ਰਭੂ ਭੁੱਲ ਜਾਂਦਾ ਹੈ। ਸਰੀਰ ਇੱਕ ਖੂਹ ਵਾਂਗ ਹੈ, ਪੰਜ ਗਿਆਨ-ਇੰਦਰੀਆਂ ਦੀਆਂ ਪਾਣੀ ਖਿੱਚਣਵਾਲੀ ਚਰੱਖੜੀਆਂ ਹਨ। ਲੱਜ ਨਾਹ ਹੋਵੇ ਤਾਂ ਲੱਜ ਤੋਂ ਬਿਨਾ ਉਸ ਨੂੰ ਪਾਣੀ ਨਹੀਂ ਮਿਲ ਸਕਦਾ। ਕਬੀਰ ਜੀ ਕਹਿ ਰਹੇ ਹਨ, ਵਿਚਾਰ ਵਾਲੀ ਅੱਕਲ ਅੰਦਰ ਜਾਗ ਪਈ ਹੈ।
 

 






 




 

 

 

 

 

 

 

 


 

Comments

Popular Posts