ਅਸੀਂ ਤੇਰਾ ਸੁਵਾਗਤ ਕਰਦੇ ਰਹਿ  ਗਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੁਸੀਂ ਆਪਣੀਆਂ ਖੂਬੀਆਂ ਵੀ ਦੱਸ ਗਏ। ਲੋਕੀ ਛੱਕੀ ਹੁੰਦੇ ਨੇ, ਜ਼ਾਹਰ ਕਰ ਵੀ ਗਏ।
ਧੋਖੇ ਵਾਜ ਵੀ ਹੁੰਦੇ ਅਹਿਸਾਦ ਦੁਆ ਗਏ। ਤੁਸੀਂ ਇੱਕਲੇ ਔਗੁਣ ਹੀ ਸਾਡੇ ਪੱਰਖ  ਗਏ।
ਚੰਗੇ ਕੀਤੇ ਕੰਮ ਸਾਰੇ ਖੂਹ ਵਿੱਚ ਸੁੱਟ  ਗਏ। ਦੱਸਾਂ ਕੀ ਯਾਰ ਸਾਡੇ ਅੱਜ ਸਾਨੂੰ ਭੁੱਲ ਗਏ।
ਉਹ ਸਾਡਾ ਕਰੂਪ ਚੇਹਰਾ ਦੇਖ ਕੇ ਛੱਡ ਗਏ। ਅਸੀਂ ਤੇਰਾ ਸੁਵਾਗਤ ਕਰਦੇ ਰਹਿ ਹੀ ਗਏ।
ਸੱਜਣ ਬੱਣ ਕੇ, ਸਤਵਿੰਦਰ ਤੇਰੇ ਕੋਲੋ ਮੁੱਖ ਮੋੜ ਗਏ। ਨਵੇਂ ਖੂਬਸੂਰਤ ਯਾਰ ਹੋਰ ਮਿਲ ਗਏ।
ਕਹਿੰਦੇ ਮੈਨੂੰ ਸੱਤੀ ਤੇਰੇ ਵਰਗੇ ਬਥੇਰੇ ਮਿਲ ਗਏ। ਯਾਰੀਆਂ ਨਿਭਾਉਣ ਵਾਲੇ ਦਿਨ ਮੁੱਕ ਗਏ।
ਤਾਂਹੀ ਸੋਹਣੇ ਯਾਰ ਸਾਨੂੰ ਰੱਬ ਆ ਕੇ ਮਿਲ ਗਏ। ਅਸੀਂ ਇਸ ਯਾਰ ਤੋਂ ਚੁੰਮ ਕੇ ਜਾਨ ਵਾਰ ਗਏ।
ਰੱਬ ਸਾਨੂੰ ਅੱਗੇ, ਪਿਛੇ, ਚਾਰੇ ਪਾਸੇ ਦਿਸ ਗਏ। ਅਸੀਂ ਅੱਖੀ ਦੇਖ਼ ਯਾਰ ਨੂੰ ਗੱਦ-ਗੱਦ ਹੋ ਗਏ।

Comments

Popular Posts