ਭਾਗ 38 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਔਰਤਾਂ ਦਾ ਵੀ ਕਸੂਰ ਹੈ, ਜੋ ਐਸੇ ਮਰਦ ਨਾਲ ਵਿਆਹ ਕਰਾਉਂਦੀਆਂ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਮੁਸਲਮਾਨ ਔਰਤ ਫਾਤਮਾਂ ਤੇ ਉਹ ਕੁੜੀ ਲੰਘਣ ਲੱਗੀਆਂ । ਉਹ ਫਿਰ ਮੇਰੇ ਕੋਲ ਰੁਕ ਗਈਆਂ। ਉਸ ਨਾਲ ਉਹੀ ਕੁੜੀ ਸੀ। ਉਹ ਦੋਂਨੇ ਪਾਕਸਤਾਨ ਪੰਜਾਬ ਦੀ ਪੰਜਾਬੀ ਬੋਲੀ, ਜ਼ੋਰ ਲਾ-ਲਾ ਕੇ ਬੋਲਦੀਆਂ ਸਨ। ਫਾਤਮਾਂ ਨੇ ਕਿਹਾ, " ਇਸ ਨੂੰ ਜਾਬ ਚਾਹੀਦੀ ਹੈ। ਜਿਹੜੀ ਪੰਜਾਬੀ ਤੂੰ ਬੋਲਦੀ ਹੈ। ਜੇ ਇਹ ਸਿੱਖਾ ਦੇਵੇ। ਇਸ ਨੂੰ ਨੌਕਰੀ ਮਿਲ ਜਾਵੇਗੀ। " ਮੈਂ ਉਸ ਕੁੜੀ ਨੂੰ ਕਿਹਾ," ਐਸੀ ਕਿਹੜੀ ਨੌਕਰੀ ਹੈ। ਤੈਨੂੰ ਸਾਡੇ ਵਾਲੀ ਪੰਜਾਬੀ ਸਿੱਖਣ ਦੀ ਲੋੜ ਪੈ ਗਈ। ਪਹਿਲਾਂ ਆਪਦਾ ਮੈਨੂੰ ਨਾਂਮ ਦੱਸ, ਜੇ ਮੇਰੇ ਕੋਲੋ ਪੰਜਾਬੀ ਬੋਲਣੀ ਸਿੱਖਣੀ ਹੈ। " ਉਹ ਕੁੜੀ ਪਹਿਲਾਂ ਖੁੱਲ ਕੇ ਹੱਸੀ। ਉਸ ਨੇ ਦੱਸਿਆ, " ਮੇਰਾ ਨਾਂਮ ਨੂਰਾਂ ਹੈ। ਮੈਂ ਅਦਾਲਤ ਵਿੱਚ ਤੇ ਸ਼ੋਸ਼ਲ ਸਰਵਸ ਵਰਕਰ ਦਾ ਕੰਮ ਕਰਨਾਂ ਚਹੁੰਦੀ ਹਾਂ। ਜੇ ਤੁਸੀ ਪੰਜਾਬੀ ਸਿੱਖਾ ਦਿਉ। ਮੈਨੂੰ ਨੌਕਰੀ ਜਲਦੀ ਮਿਲ ਜਾਵੇਗੀ। " ਮੈਂ ਉਸ ਨੂੰ ਕਿਹਾ, " ਤੇਰਾ ਨਾਂਮ ਤੇਰੇ ਮੂੱਖੜੇ ਵਰਗਾ ਹੈ। " ਉਹ ਮੇਰਾ ਮੂੰਹ ਦੇਖਣ ਲੱਗੀ। " ਉਸ ਨੇ ਕਿਹਾ, " ਤੁਸਾ ਕੀ ਆਖਿਆ ਜੇ। " ਮੈ ਜੁਆਬ ਦਿੱਤਾ, " ਸਾਡੇ ਵਾਲੀ ਪੰਜਾਬੀ ਸਿੱਖਣੀ ਹੈ, ਤਾਂ ਇਹੀ ਹੈ। ਉਹ ਸਹਮਣੇ ਕੁਰਸੀ ਪਈ ਹੈ। ਉਸ ਉਤੇ ਬੈਠ ਜਾ। " ਉਸ ਨੇ ਕਿਹਾ, " ਮੈਨੂੰ ਤੇਰਾ ਮੂੰਹ ਨਹੀਂ ਦਿਸਦਾ। ਬਗੈਰ ਤੈਨੂੰ ਦੇਖੇ, ਗੱਲ ਖਾਨੇ ਨਹੀਂ ਪੈਂਦੀ। " ਉਹ ਮੇਰੇ ਔਫੀਸ ਬਾਹਰ ਦੋ ਘੰਟੇ ਖੜ੍ਹੀ ਰਹੀ। ਅੰਦਰ ਵਾਲੇ ਪਾਸੇ, ਕਿਸੇ ਨੂੰ ਆਉਣ ਦੀ ਅਜ਼ਜ਼ਾਤ ਨਹੀਂ ਹੈ। ਪੰਜਾਬੀ ਵਿੱਚ ਗੱਲਾਂ ਕਰਦੀ ਰਹੀ। ਮੈਂ ਨੂਰਾਂ ਨੂੰ ਕਿਹਾ, " ਇਕੋ ਦਿਨ ਸਾਰਾ ਸਬਕ ਨਹੀਂ ਮਿਲਦਾ ਹੁੰਦਾ। ਕੱਲ ਨੂੰ ਵੀ ਤੈਨੂੰ ਇਸ ਬਹਾਨੇ ਨਾਲ ਮੈਨੂੰ ਮਿਲਣਾਂ ਹੈ। ਬਾਕੀ ਗੱਲਾਂ ਕੱਲ ਨੂੰ ਕਰਾਂਗੇ। " ਮੁਸਲਮਾਨ ਔਰਤ ਫਾਤਮਾਂ ਦੇ ਢਿੱਡ ਵਿੱਚ ਆਪਦੀਆਂ ਗੱਲਾਂ ਉਛਾਲੇ ਮਾਰ ਰਹੀਆਂ ਸਨ। ਉਸ ਨੇ ਕਈ ਬਾਰ ਇਸ਼ਾਰਾ ਕੀਤਾ। ਬਈ ਮੈਂ ਵੀ ਗੱਲਾਂ ਕਰਨੀਆਂ ਹਨ। ਮੈਂ ਉਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਉਸ ਨੇ ਦੱਸਿਆ, " ਜਦੋਂ ਮੈਂ ਖ਼ਾਮਦ ਦੇ ਘਰ ਪਹਿਲੀ ਬਾਰ ਗਈ ਸੀ। ਘਰ ਦੇ ਪਿਛਵਾੜੀ ਬਹੁਤ ਰੌਲਾ ਪੈ ਰਿਹਾ ਸੀ। ਉਧਰ ਦੀ ਕੰਧ ਸਾਡੇ ਘਰ ਨਾਲ ਸਾਂਝੀ ਸੀ। ਖ਼ਮਾਦ ਨੂੰ ਸੁਹਗਰਾਤ ਮਨਾਉਣ ਦੀ ਕਾਹਲੀ ਲੱਗੀ ਹੋਈ ਸੀ। ਮੈਂ ਆਪਦੇ ਖ਼ਮਾਦ ਨੂੰ ਪੁੱਛਿਆ, " ਇਧਰ ਕਿਹੜੀ ਬਸਤੀ ਹੈ? ਇੰਨਾਂ ਸ਼ੋਰ ਹੋ ਰਿਹਾ ਹੈ। " ਮੇਰੇ ਖ਼ਾਮਦ ਨੂੰ ਤਲਖ਼ੀ ਆ ਗਈ। ਬਈ ਮੇਰੀ ਵੀ ਆਦਤ ਦੂਜੀਆਂ ਔਰਤਾਂ ਵਰਗੀ ਹੈ। ਧਿਆਨ ਗੁਆਂਢੀਆਂ ਦੇ ਘਰਾਂ ਵਿੱਚ ਹੈ। ਉਸ ਨੇ ਮੇਰੀ ਬਾਂਹ ਫੜੀ, ਮੈਨੂੰ ਕੋਠੇ ਉਤੇ ਲੈ ਗਿਆ। ਵੱਡੇ-ਵੱਡੇ ਪਾਵਿਆਂ ਵਾਲਾ, ਨਮਾਰ ਦਾ ਮੰਜ਼ਾ ਸੀ। ਜਿਸ ਉਤੇ ਸੇਠ ਆਪ ਬੈਠਾ ਸੀ। ਉਸ ਕੋਲ ਹੁਕਾ ਪਿਆ ਸੀ। ਉਸ ਦੇ ਕੱਪੜੇ ਬਹੁਤ ਮੈਲੇ ਸਨ। ਇੱਕ ਔਰਤ ਉਸ ਕੋਲ ਬੈਠੀ ਸੀ। ਉਹ ਉਸ ਮਰਦ ਨੂੰ ਦੱਸ ਰਹੀ ਸੀ," ਮੈਨੂੰ ਕੰਘੀ ਸੁਰਮਾ ਕੱਪੜਾਂ ਇਹ, ਉਹ ਚਾਹੀਦਾ। ਦੂਜੀ ਪਿਛੇ ਖੜ੍ਹੀ, ਉਸ ਦੇ ਜਾਂਣ ਦੀ ਉਡੀਕ ਕਰ ਰਹੀ ਸੀ। ਪਹਿਲੀ ਚਲੀ ਗਈ। ਦੂਜੀ ਆ ਗਈ। ਉਸ ਨੇ ਦੱਸਿਆ, " ਲੂਣ ਤੇਲ ਸਾਬਣ ਚਾਹੀਦਾ ਹੈ। " ਉਹ ਅਜੇ ਆਪਣੀਆਂ ਚੀਜ਼ਾ ਲਿਖਾ ਰਹੀ ਸੀ। ਇੱਕ ਬੱਚੇ ਨੇ ਆ ਕੇ ਸੇਠ ਦੇ ਕੰਨ ਵਿੱਚ ਕੁੱਝ ਕਿਹਾ, ਵਿਹੜੇ ਵੱਲ ਉਂਗਲ਼ੀ ਕੀਤੀ। ਉਧਰ ਇੱਕ ਹੋਰ ਔਰਤ ਖੜ੍ਹੀ ਸੀ। ਜੋ ਉਨਾਂ ਦੋਂਨਾਂ ਔਰਤਾਂ ਤੋਂ ਅੱਧੀ ਉਮਰ ਦੀ ਲੱਗ ਰਹੀ ਸੀ। ਸੇਠ ਪਹਿਲੀ ਨੂੰ ਉਥੇ ਹੀ ਬੈਠੀ ਛੱਡ ਗਿਆ। ਉਸ ਵੱਲ ਨੂੰ ਤੁਰ ਗਿਆ। 50 ਕੁ ਬੱਚੇ ਵਿਹੜੇ ਵਿੱਚ ਨੰਗ-ਧੜਗੇ ਖੇਡ ਰਹੇ ਸਨ। ਮੈਂ ਆਪਦੇ ਖ਼ਾਮਦ ਨੂੰ ਪੁੱਛਿਆ, " ਇਹ ਔਰਤਾਂ ਕੌਣ ਹਨ? ਜੋ ਬਦਲ-ਬਦਲ ਕੇ, ਇਹ ਦੇ ਮੰਜ਼ੇ ਉਤੇ ਬਹਿੰਦੀਆਂ ਹਨ। ਮੰਜ਼ਾ ਵੀ ਕਿੰਨਾ ਮਜ਼ਬੂਤ ਹੈ? " ਉਸ ਨੇ ਦੱਸਿਆ, " ਇਸ ਸੇਠ ਨੂੰ ਮੰਜ਼ਾ ਤਾਂ ਮਜ਼ਬੂਤ ਹੀ ਚਾਹੀਦਾ ਹੈ। ਇੰਨੀਆਂ ਔਰਤਾਂ ਆ ਕੇ ਬੈਠਦੀਆਂ ਹਨ। ਮਾੜਾ ਮੰਜ਼ਾ ਤਾਂ ਟੁੱਟ ਜਾਵੇਗਾ। ਇਸ ਚੌਦਰੀ ਦੀਆਂ 8 ਔਰਤਾਂ ਹਨ। ਇਸ ਦੇ ਕੱਪੜੇ ਕੋਈ ਧੋ ਕੇ ਨਹੀਂ ਦਿੰਦੀ। ਔਰਤਾਂ ਦੀ ਰੂਪ ਤੇ ਇਸ ਦੀ ਹਵਸ ਦੁਆਰਾ, ਇਸ ਦੀ ਐਡੀ ਮੱਤ ਮਾਰੀ ਗਈ ਹੈ। ਇਸ ਨੂੰ ਸੁਰਤ ਹੀ ਨਹੀਂ ਹੀ, ਇਹ ਆਪ ਇੰਨੇ ਗੰਦੇ ਕੱਪੜਾਂ ਪਾਈ ਰੱਖਦਾ ਹੈ। ਇਸ ਕੋਲੋ ਬੋਕ ਜਿਵੇਂ ਮੁਸ਼ਕ ਮਾਰਦਾ ਹੈ। " ਮੈਂ ਖ਼ਾਮਦ ਨੂੰ ਪੁੱਛਿਆ, " ਇਹ ਬੱਚੇ ਕਿਹਦੇ ਹਨ? " ਉਸ ਨੇ ਕਿਹਾ, " ਇਹ ਸਾਰੇ ਬੱਚੇ ਸੇਠ ਦੇ ਹਨ। ਹੁਣ ਇਹ ਨਾਂ ਪੁੱਛਣ ਲੱਗ ਜਾਂਵੀ। ਕਿਹੜੀ ਦੇ ਕਿੰਨੇ ਬੱਚੇ ਹਨ? ਇਹ ਤਾਂ ਚੌਧਰੀ ਨੂੰ ਵੀ ਪਤਾ ਨਹੀਂ ਹੋਣਾ। ਤੂੰ ਚੱਲ ਮੇਰੇ ਨਾਲ ਥੱਲੇ ਅੰਦਰ ਵਾਲੇ ਕੰਮਰੇ ਵਿੱਚ, ਆਪਾਂ ਵੀ ਬੱਚੇ ਦਾ ਇੰਤਜ਼ਾਮ ਕਰ ਲਈਏ। "


ਮੈਂ ਮੁਸਲਮਾਨ ਔਰਤ ਫਾਤਮਾਂ ਦੀ ਗੱਲ ਕੱਟ ਕੇ ਕਿਹਾ, " ਇੰਨੀਆਂ ਜ਼ਨਾਨੀਆਂ ਦੀਆਂ ਲੋੜਾ ਪੂਰੀਆਂ ਕਰਨੀ, ਸੁਰਮਾਂ ਸਲਾਈ, ਲੂਣ ਤੇਲ ਆਟਾ-ਦਾਣਾਂ ਦੇਣਾ ਬਹੁਤ ਮੁਸ਼ਕਲ ਹੈ। ਔਰਤ ਦੀ ਬੰਦੇ ਤੋਂ ਇੱਕ ਦੀ ਹੀ ਕਸਰ ਨਹੀਂ ਨਿੱਕਲਦੀ। ਐਨੀਆਂ ਦੀ ਖ਼ਾਹਸ਼ ਕਿਵੇਂ ਪੂਰੀ ਕਰਦਾ ਹੋਵੇਗਾ? " ਉਸ ਨੇ ਸੱਜੀ ਅੱਖ ਦੱਬੀ। ਮੂੰਹ ਉਤੇ ਚੂੰਨੀ ਲੈ ਲਈ, ਉਸ ਨੇ ਮੈਨੂੰ ਦੱਸਿਆ," ਉਨਾਂ ਔਰਤਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਅਸੀ ਵੀ ਚਾਰ ਔਰਤਾਂ ਸੀ। ਇੱਕ ਦੂਜੀ ਦੇ ਚੂੰਡੀਆਂ ਵੱਡ ਲੈਦੀਆਂ ਸੀ। ਬੜੇ ਮਜ਼ੇ ਦੀ ਜਿੰਦਗੀ ਸੀ। ਜੇ ਕੋਈ ਬਾਹਰ ਦਾ ਮਰਦ ਪਸੰਦ ਆ ਜਾਂਦਾ ਸੀ। ਇੱਕ ਦੂਜੀ ਦਾ ਪਰਦਾ ਰੱਖ ਲੈਂਦੀਆਂ ਸੀ। ਇਦਾ ਹੀ ਢੰਗ ਲੰਘ ਜਾਂਦਾ ਰਿਹਾ ਹੈ। " ਨੂਰਾਂ ਉਸ ਦੀ ਗੱਲ ਸੁਣ ਕੇ, ਊਚੀ-ਊਚੀ ਹੱਸ ਪਈ। ਮੈਂ ਵੀ ਲੋਟ-ਪੋਟ ਹੋ ਗਈ। ਇਹੀ ਗੱਲ ਮੈਂ ਉਸ ਦੇ ਮੂੰਹੋਂ ਕੱਢਾਉਣਾਂ ਚਹੁੰਦੀ ਸੀ। ਬਈ ਇੱਕ ਮਰਦ ਇੱਕ ਔਰਤ ਦੀ ਸੁਤੰਸ਼ਟੀ ਮਸਾਂ ਗੋਡੀਆਂ ਲਾ ਕੇ ਕਰਦਾ ਹੈ। ਪਸੀਨਾਂ ਨਿੱਕਲ ਜਾਂਦਾ ਹੈ। ਮਰਦ ਨਾਲੋਂ ਔਰਤਾਂ ਜ਼ਿਆਦਾ ਕਾਂਮਕ ਹੁੰਦੀਆਂ ਹਨ। ਜੇ ਇੱਕੋ ਰਾਤ 4 ਜਾਂ 8 ਔਰਤਾਂ ਨਾਲ ਕਾਂਮ ਕਰਨਾਂ ਪੈ ਜਾਵੇ। ਕੁੱਤੇ ਵਾਂਗ ਜੀਭ ਬਾਹਰ ਆ ਜਾਵੇਗੀ। ਪਾਣੀ ਦੇ ਗਿਲਾਸ ਪਲਾ-ਪਲਾ ਤੱਕੜਾ ਕਰਨਾਂ ਪਵੇਗਾ। ਜੇ ਕੋਈ ਇਸ ਮਾਮਲੇ ਵਿੱਚ ਤੱਕੜੀ ਔਰਤ ਮਿਲ ਗਈ। ਮਰਦ ਹੋਰ ਨਿਕਾਹ ਕਰਨੇ ਭੁੱਲ ਜਾਵੇਗਾ। ਔਰਤਾਂ ਦਾ ਵੀ ਕਸੂਰ ਹੈ, ਜੋ ਐਸੇ ਮਰਦ ਨਾਲ ਵਿਆਹ ਕਰਾਉਂਦੀਆਂ ਹਨ। ਅਸਲ ਵਿੱਚ ਯਾਰ ਹੋਰ ਹੁੰਦਾ ਹੈ। ਐਸੇ ਚੌਧਰੀ ਦੀ ਜੇਬ ਦੇਖ ਕੇ, ਸ਼ਹਿਦ ਦੀਆਂ ਮੱਖੀਆਂ ਵਾਗ ਧੰਨ ਦੌਲਤ ਨੂੰ ਟੁੱਟ ਕੇ ਪੈਂਦੀਆਂ ਹਨ। ਸੇਠ ਕੀ ਐਸੀ ਕੀ ਤੈਸੀ।

ਉਸ ਨੇ ਇੱਕ ਹੋਰ ਗੱਲ ਦੱਸੀ। ਉਸ ਨੇ ਦੱਸਿਆ, " ਇਸੇ ਬਿੱਲਡਿੰਗ ਵਿੱਚ, ਮੈਂ ਤੇ ਹਿਨਾ ਇਕੋ ਕੰਮਰੇ ਵਿੱਚ ਪੈਂਦੀਆਂ ਸੀ। ਇਥੇ ਤਾਂ ਚਿੱੜੀ ਨਹੀਂ ਚੂਕ ਸਕਦੀ। ਉਸ ਨੇ ਤਾਂ ਬੰਦਾ ਰਾਤ ਦੇ 12 ਵਜੇ ਸੱਦ ਲਿਆ। ਜਦੋਂ ਮੇਰੀ ਅੱਖ ਖੁੱਲੀ ਹਿਨਾ, ਆਪਦੇ ਬਿਡ ਉਤੇ ਨਹੀ ਸੀ। ਮੈਂ ਸੋਚਿਆ ਬਾਥਰੂਮ ਗਈ ਹੋਣੀ ਹੈ। ਉਹ ਤਾਂ ਸਾਰੀ ਰਾਤ ਨਹੀਂ ਆਈ। ਦੂਜੇ ਦਿਨ ਮੈਂ ਬੜਿਕ ਰੱਖੀ। ਮੈਂ ਸੌਣ ਦਾ ਬਹਾਨਾਂ ਕਰਕੇ, ਮੂੰਹ ਉਤੇ ਕੱਪੜਾ ਲੈ ਲਿਆ। ਉਸ ਨੇ ਬੱਤੀ ਬੰਦ ਕਰ ਦਿੱਤੀ। ਬੰਦਾ ਕੰਮਰੇ ਵਿੱਚ ਹੀ ਆ ਗਿਆ। ਇਸੇ ਨਾਲ ਆ ਕੇ ਪੈ ਗਿਆ। ਉਹ ਦੋਂਨੇ ਮਸਤ ਹੋ ਗਏ। ਉਨਾਂ ਨੂੰ ਦੇਖ ਕੇ, ਮੇਰਾ ਸਾਹ ਚੜ੍ਹ ਗਿਆ। ਪਹਿਲਾਂ ਤਾਂ ਮੇਰਾ ਵੀ ਸਾਹ ਸਤ ਮੁੱਕ ਗਿਆ। ਮੇਰੀ ਹਿੰਮਤ ਨਾਂ ਪਵੇ। ਮੈਂ ਕੀ ਕਹਾਂ? ਕੀ ਪਤਾ ਬੰਦਾ ਕੈਸਾ ਹੋਵੇ? ਮੇਰੇ ਵਿੱਚ ਹਿੰਮਤ ਆ ਗਈ। ਮੈਂ ਉਠ ਕੇ ਬੱਤੀ ਜਗਾ ਦਿੱਤੀ। ਪਾਣੀ ਪੀਣ ਦਾ ਬਹਾਨਾਂ ਕੀਤਾ। ਹਿਨਾਂ ਤੇ ਬੰਦਾ ਨੰਗੇ ਮੇਰੇ ਵੱਲ ਦੇਖ ਰਹੇ ਸੀ। ਹਿਨਾਂ ਨੇ ਤਾਂ ਸ਼ਰਮ ਲਾ ਦਿੱਤੀ। ਮੈਨੂੰ ਆਖਣ ਲੱਗੀ, " ਹੁਣ ਤੂੰ ਇਸ ਬੰਦੇ ਨਾਲ ਖੇਡ ਲੈ। " ਉਹ ਬੰਦਾ ਮੈਨੂੰ ਚੂੰਬੜਨ ਲੱਗਾ। ਮੈਂ ਆਪਣਾਂ ਆਪ ਛੁੱਡਾ ਕੇ, ਥੱਲੇ ਆ ਕੇ, ਕੌਨਸਲਰ ਨੂੰ ਦੱਸਿਆ। ਪੁਲੀਸ ਸੱਦੀ ਗਈ। ਉਨਾਂ ਨੂੰ ਬੰਦਾ ਨਾਂ ਲੱਭਿਆ। ਹਫ਼ਤੇ ਪਿਛੇ ਬੰਦਾ ਫਿਰ ਆ ਗਿਆ। ਹਿਨਾਂ ਪਿਛਲੀਆਂ ਪੌੜੀਆਂ ਵਿੱਚੋਂ ਦੀ ਕੱਢ ਲਿਉਂਦੀ ਸੀ। ਉਸ ਦਿਨ ਦੋਂਨੇਂ ਪੁਲੀਸ ਨੇ, ਮੌਕੇ ਤੇ ਫੜ ਲਏ।

 

Comments

Popular Posts